ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 9/1 ਸਫ਼ਾ 3
  • ਬੀਮਾਰੀਆਂ ਦਾ ਭੇਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬੀਮਾਰੀਆਂ ਦਾ ਭੇਤ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਭੇਤ ਪੈਦਾ ਕਰਨਾ
  • ਕੀ ਸ਼ਤਾਨ ਸਾਨੂੰ ਬੀਮਾਰ ਕਰਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਦੁਸ਼ਟ ਆਤਮਿਕ ਸ਼ਕਤੀਆਂ ਦਾ ਵਿਰੋਧ ਕਰੋ
    ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ
  • ਜਦੋਂ ਇਕ ਪਰਿਵਾਰਕ ਸਦੱਸ ਬੀਮਾਰ ਹੁੰਦਾ ਹੈ
    ਪਰਿਵਾਰਕ ਖ਼ੁਸ਼ੀ ਦਾ ਰਾਜ਼
  • ਦੁਸ਼ਟ ਦੂਤਾਂ ਨਾਲ ਲੜਨ ਲਈ ਯਹੋਵਾਹ ਤੋਂ ਮਦਦ ਲਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 9/1 ਸਫ਼ਾ 3

ਬੀਮਾਰੀਆਂ ਦਾ ਭੇਤ

ਨੰਨ੍ਹੀ ਓਮਾਜੀ ਨੂੰ ਦਸਤ ਦੀ ਬੀਮਾਰੀ ਲੱਗੀ ਹੈ। ਉਸ ਦੀ ਮਾਂ, ਹਾਵਾ ਫ਼ਿਕਰਮੰਦ ਹੈ ਕਿ ਓਮਾਜੀ ਦੇ ਸਰੀਰ ਵਿਚ ਪਾਣੀ ਖ਼ਤਮ ਹੋ ਜਾਵੇਗਾ; ਉਸ ਨੇ ਸੁਣਿਆ ਹੈ ਕਿ ਪਿੰਡ ਵਿਚ ਉਸ ਦੀ ਚਚੇਰੀ ਭੈਣ ਦੇ ਬੱਚੇ ਦੀ ਹਾਲ ਹੀ ਵਿਚ ਇਸ ਨਾਲ ਮੌਤ ਹੋ ਗਈ ਸੀ। ਓਮਾਜੀ ਦੀ ਦਾਦੀ, ਯਾਨੀ ਕਿ ਹਾਵਾ ਦੀ ਸੱਸ ਓਮਾਜੀ ਨੂੰ ਕਬੀਲੇ ਦੇ ਤਾਂਤਰਕ ਕੋਲ ਲਿਜਾਣਾ ਚਾਹੁੰਦੀ ਹੈ। ਉਹ ਕਹਿੰਦੀ ਹੈ, “ਦੁਸ਼ਟ ਆਤਮਾ ਨੇ ਬੱਚੀ ਨੂੰ ਬੀਮਾਰ ਕਰ ਦਿੱਤਾ ਹੈ। ਤੂੰ ਉਸ ਦੀ ਰੱਖਿਆ ਲਈ ਉਸ ਨੂੰ ਤਵੀਤ ਬਨ੍ਹਵਾਉਣ ਤੋਂ ਇਨਕਾਰ ਕੀਤਾ ਸੀ ਅਤੇ ਜਿਸ ਕਰਕੇ ਹੁਣ ਸਮੱਸਿਆਵਾਂ ਸ਼ੁਰੂ ਹੋ ਰਹੀਆਂ ਹਨ!”

ਸੰਸਾਰ ਦੇ ਕਈ ਹਿੱਸਿਆਂ ਵਿਚ ਇਹ ਸਥਿਤੀ ਆਮ ਹੀ ਪਾਈ ਜਾਂਦੀ ਹੈ। ਕਰੋੜਾਂ ਹੀ ਲੋਕ ਵਿਸ਼ਵਾਸ ਕਰਦੇ ਹਨ ਕਿ ਬੀਮਾਰੀਆਂ ਦੇ ਪਿੱਛੇ ਦੁਸ਼ਟ ਆਤਮਾਵਾਂ ਦਾ ਹੱਥ ਹੈ। ਕੀ ਇਹ ਸੱਚ ਹੈ?

ਭੇਤ ਪੈਦਾ ਕਰਨਾ

ਤੁਸੀਂ ਸ਼ਾਇਦ ਖ਼ੁਦ ਵਿਸ਼ਵਾਸ ਨਾ ਕਰਦੇ ਹੋਵੋ ਕਿ ਬੀਮਾਰੀਆਂ ਅਣਦੇਖੀਆਂ ਆਤਮਾਵਾਂ ਦੇ ਕਾਰਨ ਹੁੰਦੀਆਂ ਹਨ। ਅਸਲ ਵਿਚ ਸ਼ਾਇਦ ਤੁਸੀਂ ਹੈਰਾਨ ਹੋਵੋ ਕਿ ਕੋਈ ਅਜਿਹਾ ਕਿਉਂ ਸੋਚੇਗਾ, ਜਦੋਂ ਕਿ ਵਿਗਿਆਨੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਜ਼ਿਆਦਾਤਰ ਬੀਮਾਰੀਆਂ ਵਿਸ਼ਾਣੂਆਂ ਅਤੇ ਜੀਵਾਣੂਆਂ ਕਰਕੇ ਹੁੰਦੀਆਂ ਹਨ। ਪਰ ਯਾਦ ਰੱਖੋ ਕਿ 17ਵੀਂ ਸਦੀ ਤੋਂ ਪਹਿਲਾਂ ਮਨੁੱਖਜਾਤੀ ਇਨ੍ਹਾਂ ਰੋਗਾਂ ਨੂੰ ਪੈਦਾ ਕਰਨ ਵਾਲੇ ਸੂਖਮ ਜੀਵਾਂ ਬਾਰੇ ਨਹੀਂ ਜਾਣਦੀ ਸੀ, ਕਿਉਂਕਿ 17ਵੀਂ ਸਦੀ ਵਿਚ ਐਨਟੋਨੀ ਵੈਨ ਲੇਵਨਹੁਕ ਨੇ ਮਾਈਕ੍ਰੋਸਕੋਪ ਦੀ ਖੋਜ ਕੀਤੀ ਅਤੇ ਉਦੋਂ ਹੀ ਇਨਸਾਨ ਰੋਗਾਣੂਆਂ ਦੇ ਇਸ ਸੂਖਮਦਰਸ਼ੀ ਸੰਸਾਰ ਨੂੰ ਦੇਖ ਸਕਿਆ। ਫਿਰ ਵੀ, 19ਵੀਂ ਸਦੀ ਵਿਚ ਲੂਈ ਪਾਸਟਰ ਦੀਆਂ ਖੋਜਾਂ ਸਦਕਾ ਹੀ ਵਿਗਿਆਨ ਨੇ ਰੋਗਾਣੂਆਂ ਅਤੇ ਬੀਮਾਰੀ ਵਿਚਕਾਰਲੇ ਸੰਬੰਧ ਨੂੰ ਸਮਝਣਾ ਸ਼ੁਰੂ ਕੀਤਾ।

ਕਿਉਂਕਿ ਜ਼ਿਆਦਾਤਰ ਮਨੁੱਖੀ ਇਤਿਹਾਸ ਦੌਰਾਨ ਲੋਕ ਬੀਮਾਰੀਆਂ ਦੇ ਕਾਰਨਾਂ ਬਾਰੇ ਨਹੀਂ ਜਾਣਦੇ ਸਨ, ਇਸ ਲਈ ਉਨ੍ਹਾਂ ਨੇ ਬਹੁਤ ਸਾਰੇ ਅੰਧਵਿਸ਼ਵਾਸੀ ਵਿਚਾਰ ਪੈਦਾ ਕੀਤੇ ਜਿਨ੍ਹਾਂ ਵਿਚ ਇਹ ਵਿਚਾਰ ਵੀ ਸ਼ਾਮਲ ਸੀ ਕਿ ਸਾਰੀਆਂ ਬੀਮਾਰੀਆਂ ਦੁਸ਼ਟ ਆਤਮਾਵਾਂ ਦੇ ਕਰਕੇ ਹੁੰਦੀਆਂ ਹਨ। ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਇਕ ਸੁਝਾਅ ਪੇਸ਼ ਕਰਦਾ ਹੈ ਕਿ ਇਹ ਵਿਚਾਰ ਕਿਵੇਂ ਪੈਦਾ ਹੋਇਆ ਹੋਵੇਗਾ। ਇਹ ਦੱਸਦਾ ਹੈ ਕਿ ਸ਼ੁਰੂ-ਸ਼ੁਰੂ ਵਿਚ ਹਕੀਮਾਂ ਨੇ ਵੱਖ-ਵੱਖ ਪ੍ਰਕਾਰ ਦੀਆਂ ਜੜ੍ਹਾਂ, ਪੱਤਿਆਂ ਅਤੇ ਜੋ ਕੁਝ ਵੀ ਉਨ੍ਹਾਂ ਦੇ ਹੱਥ ਲੱਗਦਾ ਸੀ, ਨਾਲ ਬੀਮਾਰਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਵਿੱਚੋਂ ਕੁਝ ਇਲਾਜ ਕਾਮਯਾਬ ਰਹੇ। ਫਿਰ ਹਕੀਮ ਇਸ ਇਲਾਜ ਵਿਚ ਕਈ ਅੰਧਵਿਸ਼ਵਾਸੀ ਰੀਤਾਂ ਅਤੇ ਰਸਮਾਂ ਨੂੰ ਮਿਲਾ ਦਿੰਦਾ ਸੀ ਤੇ ਅਸਲੀ ਇਲਾਜ ਨੂੰ ਗੁਪਤ ਰੱਖਦਾ ਸੀ। ਇਸ ਤਰ੍ਹਾਂ ਹਕੀਮ ਨੇ ਨਿਸ਼ਚਿਤ ਕੀਤਾ ਕਿ ਲੋਕ ਬੀਮਾਰੀਆਂ ਦੇ ਇਲਾਜ ਲਈ ਉਸੇ ਕੋਲ ਆਉਂਦੇ ਰਹਿਣ। ਇਸ ਤਰੀਕੇ ਨਾਲ, ਬੀਮਾਰੀਆਂ ਦਾ ਇਲਾਜ ਇਕ ਭੇਤ ਬਣ ਗਿਆ ਅਤੇ ਲੋਕ ਜਾਦੂ-ਟੂਣਿਆਂ ਦੀ ਮਦਦ ਲੈਣ ਲੱਗ ਪਏ।

ਅਜਿਹੇ ਰਵਾਇਤੀ ਇਲਾਜ ਅਜੇ ਵੀ ਕਈ ਦੇਸ਼ਾਂ ਵਿਚ ਪ੍ਰਚਲਿਤ ਹਨ। ਕਈ ਲੋਕ ਕਹਿੰਦੇ ਹਨ ਕਿ ਬੀਮਾਰੀਆਂ ਮਰੇ ਹੋਏ ਦਾਦਿਆਂ ਪੜਦਾਦਿਆਂ ਦੀਆਂ ਆਤਮਾਵਾਂ ਕਰਕੇ ਲੱਗਦੀਆਂ ਹਨ। ਦੂਸਰੇ ਕਹਿੰਦੇ ਹਨ ਕਿ ਪਰਮੇਸ਼ੁਰ ਸਾਨੂੰ ਬੀਮਾਰ ਕਰਦਾ ਹੈ ਅਤੇ ਬੀਮਾਰੀ ਸਾਡੇ ਪਾਪਾਂ ਦੀ ਸਜ਼ਾ ਹੈ। ਪੜ੍ਹੇ-ਲਿਖੇ ਲੋਕ ਬੀਮਾਰੀ ਦੇ ਜੈਵਿਕ ਕਾਰਨਾਂ ਬਾਰੇ ਜਾਣਦੇ ਹੋਏ ਵੀ ਸ਼ਾਇਦ ਅਲੌਕਿਕ ਪ੍ਰਭਾਵਾਂ ਤੋਂ ਡਰਨ।

ਜਾਦੂ-ਟੂਣੇ ਕਰਨ ਵਾਲੇ ਅਤੇ ਰਵਾਇਤੀ ਹਕੀਮ ਇਸ ਡਰ ਦਾ ਇਸਤੇਮਾਲ ਕਰ ਕੇ ਲੋਕਾਂ ਨੂੰ ਲੁੱਟਦੇ ਹਨ। ਫਿਰ ਸਾਨੂੰ ਕੀ ਵਿਸ਼ਵਾਸ ਕਰਨਾ ਚਾਹੀਦਾ ਹੈ? ਕੀ ਸਿਹਤ ਸੰਭਾਲ ਲਈ ਆਤਮਾਵਾਂ ਦੀ ਮਦਦ ਲੈਣੀ ਠੀਕ ਹੈ? ਬਾਈਬਲ ਇਸ ਦੇ ਬਾਰੇ ਕੀ ਕਹਿੰਦੀ ਹੈ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ