ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 10/1 ਸਫ਼ੇ 3-4
  • ਇੰਨਾ ਘੱਟ ਸਮਾਂ ਕਿਉਂ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਇੰਨਾ ਘੱਟ ਸਮਾਂ ਕਿਉਂ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਭਰਪੂਰ ਸਮਾਂ
  • ਪਹਿਲਾਂ ਨਾਲੋਂ ਘੱਟ ਸਮਾਂ
  • ਸਿਰਫ਼ ਸਾਡੇ ਕੋਲ ਹੀ ਘੱਟ ਸਮਾਂ ਨਹੀਂ ਹੈ
  • ਹੁਣ ਜੋ ਸਮਾਂ ਸਾਡੇ ਕੋਲ ਹੈ ਉਸ ਨੂੰ ਸਮਝਦਾਰੀ ਨਾਲ ਵਰਤਣਾ
  • ਯਹੋਵਾਹ ਸਾਨੂੰ ਆਪਣੇ ਦਿਨ ਗਿਣਨੇ ਸਿਖਾਉਂਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਸਮਾਂ ਅਤੇ ਸਦੀਵਤਾ—ਅਸਲ ਵਿਚ ਅਸੀਂ ਇਨ੍ਹਾਂ ਬਾਰੇ ਕੀ ਜਾਣਦੇ ਹਾਂ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਦੀਵਤਾ ਨੂੰ ਧਿਆਨ ਵਿਚ ਰੱਖਦੇ ਹੋਏ ਪਰਮੇਸ਼ੁਰ ਦੇ ਨਾਲ-ਨਾਲ ਚੱਲਣਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਸਦੀਵਤਾ ਦੇ ਰਾਜਾ ਦੀ ਉਸਤਤ ਕਰੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 10/1 ਸਫ਼ੇ 3-4

ਇੰਨਾ ਘੱਟ ਸਮਾਂ ਕਿਉਂ?

ਸਮਾਂ। ਸਾਡੇ ਲਈ ਇਸ ਸ਼ਬਦ ਦਾ ਸਹੀ-ਸਹੀ ਅਰਥ ਦੱਸਣਾ ਸ਼ਾਇਦ ਮੁਸ਼ਕਲ ਹੋਵੇ, ਪਰ ਅਸੀਂ ਇੰਨਾ ਜ਼ਰੂਰ ਜਾਣਦੇ ਹਾਂ ਕਿ ਸਾਡੇ ਕੋਲ ਸਾਰੇ ਕੰਮ ਕਰਨ ਲਈ ਕਾਫ਼ੀ ਸਮਾਂ ਨਹੀਂ ਹੁੰਦਾ। ਅਸੀਂ ਇਹ ਵੀ ਜਾਣਦੇ ਹਾਂ ਕਿ ਸਮਾਂ ਜਲਦੀ ਬੀਤ ਜਾਂਦਾ ਹੈ। ਅਸਲ ਵਿਚ, ਅਸੀਂ ਅਕਸਰ ਹਾਉਕੇ ਭਰਦੇ ਹਾਂ ਕਿ “ਸਮਾਂ ਪਲਕ ਝਪਕਦੇ ਹੀ ਉੱਡ ਜਾਂਦਾ ਹੈ।”

ਫਿਰ ਵੀ, ਇਹ ਸਪੱਸ਼ਟ ਹੈ ਕਿ ਅੰਗ੍ਰੇਜ਼ ਕਵੀ ਔਸਟਿਨ ਡੌਬਸਨ ਦੀ ਇਸ ਗੱਲ ਵਿਚ ਕਾਫ਼ੀ ਸੱਚਾਈ ਸੀ ਜੋ ਉਸ ਨੇ 1877 ਵਿਚ ਕਹੀ: “ਤੁਸੀਂ ਕਹਿੰਦੇ ਹੋ ਕਿ ਸਮਾਂ ਗੁਜ਼ਰ ਜਾਂਦਾ ਹੈ? ਨਹੀਂ ਨਹੀਂ! ਸਮਾਂ ਤਾਂ ਰਹਿੰਦਾ ਹੈ, ਪਰ ਅਸੀਂ ਗੁਜ਼ਰ ਜਾਂਦੇ ਹਾਂ।” 1921 ਵਿਚ ਉਸ ਦੀ ਮੌਤ ਹੋਈ ਸੀ ਤੇ ਉਸ ਨੂੰ ਗੁਜ਼ਰੇ ਤਕਰੀਬਨ 80 ਸਾਲ ਹੋ ਚੁੱਕੇ ਹਨ; ਪਰ ਸਮਾਂ ਅਜੇ ਵੀ ਚੱਲ ਰਿਹਾ ਹੈ।

ਭਰਪੂਰ ਸਮਾਂ

ਮਨੁੱਖਜਾਤੀ ਦੇ ਸ੍ਰਿਸ਼ਟੀਕਰਤਾ ਬਾਰੇ ਬਾਈਬਲ ਸਾਨੂੰ ਦੱਸਦੀ ਹੈ: “ਉਸ ਤੋਂ ਪਹਿਲਾਂ ਕਿ ਪਹਾੜ ਉਤਪਤ ਹੋਏ, ਅਤੇ ਧਰਤੀ ਅਰ ਜਗਤ ਨੂੰ ਤੈਂ ਰਚਿਆ, ਆਦ ਤੋਂ ਅੰਤ ਤੀਕ ਤੂੰ ਹੀ ਪਰਮੇਸ਼ੁਰ ਹੈਂ।” (ਜ਼ਬੂਰ 90:2) ਦ ਨਿਊ ਜਰੂਸਲਮ ਬਾਈਬਲ ਅਨੁਸਾਰ ਇਹ ਆਇਤ ਕਹਿੰਦੀ ਹੈ, “ਅਨੰਤ ਕਾਲ ਤੋਂ ਅਨੰਤ ਕਾਲ ਤਕ ਤੂੰ ਹੀ ਪਰਮੇਸ਼ੁਰ ਹੈ।” ਇਸ ਲਈ ਸਮਾਂ ਉਦੋਂ ਤਕ ਚੱਲਦਾ ਰਹੇਗਾ ਜਦੋਂ ਤਕ ਪਰਮੇਸ਼ੁਰ ਹੈ, ਅਰਥਾਤ ਹਮੇਸ਼ਾ ਲਈ!

ਪਰਮੇਸ਼ੁਰ ਕੋਲ ਬੇਅੰਤ ਸਮਾਂ ਹੈ, ਪਰ ਇਸ ਤੋਂ ਬਿਲਕੁਲ ਉਲਟ ਅਸੀਂ ਇਨਸਾਨ ਬਾਰੇ ਪੜ੍ਹਦੇ ਹਾਂ: “ਸਾਡੇ ਸਾਰੇ ਦਿਹਾੜੇ ਤਾਂ ਤੇਰੇ ਕਹਿਰ ਵਿੱਚ ਬੀਤਦੇ ਹਨ, ਅਸੀਂ ਆਪਣਿਆਂ ਵਰ੍ਹਿਆਂ ਨੂੰ ਇੱਕ ਸਾਹ ਵਾਂਙੁ ਮੁਕਾਉਂਦੇ ਹਾਂ। ਸਾਡੀ ਉਮਰ ਦੇ ਦਿਨ ਸੱਤ੍ਰ ਵਰ੍ਹੇ ਹਨ, ਪਰ ਜੇ ਸਾਹ ਸਤ ਹੋਵੇ ਤਾਂ ਅੱਸੀ ਵਰ੍ਹੇ, ਪਰ ਉਨ੍ਹਾਂ ਦੀ ਆਕੜ ਕਸ਼ਟ ਅਤੇ ਸੋਗ ਹੀ ਹੈ, ਉਹ ਛੇਤੀ ਬੀਤ ਜਾਂਦੇ ਹਨ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ।”—ਜ਼ਬੂਰ 90:9, 10.

ਅੱਜ ਜ਼ਿੰਦਗੀ ਇੰਨੀ ਛੋਟੀ ਕਿਉਂ ਹੈ, ਜਦ ਕਿ ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਪਰਮੇਸ਼ੁਰ ਨੇ ਇਨਸਾਨ ਨੂੰ ਹਮੇਸ਼ਾ ਜੀਉਂਦਾ ਰਹਿਣ ਲਈ ਬਣਾਇਆ ਸੀ? (ਉਤਪਤ 1:27, 28; ਜ਼ਬੂਰ 37:29) ਪਰਮੇਸ਼ੁਰ ਦੇ ਮਕਸਦ ਅਨੁਸਾਰ ਬੇਅੰਤ ਸਮੇਂ ਤਕ ਜੀਉਂਦੇ ਰਹਿਣ ਦੀ ਬਜਾਇ, ਸਿਹਤਮੰਦ ਇਨਸਾਨ 30,000 ਦਿਨਾਂ ਤੋਂ ਵੀ ਘੱਟ ਸਮੇਂ ਲਈ ਹੀ ਕਿਉਂ ਜੀਉਂਦਾ ਹੈ? ਇਨਸਾਨ ਕੋਲ ਇੰਨਾ ਘੱਟ ਸਮਾਂ ਕਿਉਂ ਹੈ? ਕੌਣ ਜਾਂ ਕਿਹੜੀ ਚੀਜ਼ ਇਸ ਅਫ਼ਸੋਸਜਨਕ ਹਾਲਤ ਲਈ ਜ਼ਿੰਮੇਵਾਰ ਹੈ? ਬਾਈਬਲ ਇਨ੍ਹਾਂ ਸਵਾਲਾਂ ਦਾ ਸਪੱਸ਼ਟ ਤੇ ਤਸੱਲੀਬਖ਼ਸ਼ ਜਵਾਬ ਦਿੰਦੀ ਹੈ।a

ਪਹਿਲਾਂ ਨਾਲੋਂ ਘੱਟ ਸਮਾਂ

ਬਜ਼ੁਰਗ ਇਸ ਗੱਲ ਦੀ ਪੁਸ਼ਟੀ ਕਰਨਗੇ ਕਿ ਹਾਲ ਹੀ ਦੇ ਦਹਾਕਿਆਂ ਵਿਚ ਜ਼ਿੰਦਗੀ ਦੀ ਰਫ਼ਤਾਰ ਹੋਰ ਵੀ ਜ਼ਿਆਦਾ ਤੇਜ਼ ਹੋ ਗਈ ਹੈ। ਇਕ ਪੱਤਰਕਾਰ, ਡਾ. ਜ਼ੀਬਿਲੇ ਫ਼ਰਿਚ ਨੇ ਕਿਹਾ ਕਿ ਪਿਛਲੇ 200 ਸਾਲਾਂ ਦੌਰਾਨ ਲੋਕ ਹਫ਼ਤੇ ਵਿਚ 80 ਘੰਟੇ ਕੰਮ ਕਰਨ ਦੀ ਬਜਾਇ ਹੁਣ ਸਿਰਫ਼ 38 ਘੰਟੇ ਕੰਮ ਕਰਦੇ ਹਨ, “ਪਰ ਫਿਰ ਵੀ ਅਸੀਂ ਸ਼ਿਕਾਇਤ ਕਰਨੋਂ ਨਹੀਂ ਹਟੇ।” ਉਹ ਸਪੱਸ਼ਟ ਕਰਦੀ ਹੈ ਕਿ ਲੋਕ ਅਜੇ ਵੀ ਕਹਿੰਦੇ ਹਨ ਕਿ “ਸਮਾਂ ਨਹੀਂ ਹੈ; ਸਮਾਂ ਕੀਮਤੀ ਹੈ; ਅੱਜ ਇਨਸਾਨ ਸਮੇਂ ਲਈ ਇਸ ਤਰ੍ਹਾਂ ਤੜਫਦਾ ਹੈ ਜਿਵੇਂ ਕੋਈ ਸਾਹ ਲੈਣ ਲਈ ਤੜਫਦਾ ਹੈ; ਜ਼ਿੰਦਗੀ ਵਿਚ ਬਹੁਤ ਹਫੜਾ-ਦਫੜੀ ਹੈ।”

ਨਵੀਆਂ ਕਾਢਾਂ ਨੇ ਅਜਿਹੇ ਕੰਮ ਕਰਨ ਦੇ ਮੌਕੇ ਅਤੇ ਸੰਭਾਵਨਾਵਾਂ ਪੇਸ਼ ਕੀਤੀਆਂ ਹਨ, ਜਿਨ੍ਹਾਂ ਬਾਰੇ ਪੁਰਾਣੇ ਜ਼ਮਾਨੇ ਦੇ ਲੋਕਾਂ ਨੇ ਕਦੀ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ। ਪਰ ਹੋਰ ਜ਼ਿਆਦਾ ਕੰਮਾਂ ਨੂੰ ਕਰਨ ਦੀ ਜਿੰਨੀ ਸੰਭਾਵਨਾ ਵਧਦੀ ਹੈ, ਇਨ੍ਹਾਂ ਕੰਮਾਂ ਨੂੰ ਕਰਨ ਲਈ ਸਮਾਂ ਘੱਟ ਹੋਣ ਕਰਕੇ ਉੱਨੀ ਹੀ ਜ਼ਿਆਦਾ ਮਾਯੂਸੀ ਹੁੰਦੀ ਹੈ। ਅੱਜ-ਕੱਲ੍ਹ ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਵਿਚ ਘੜੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਕੰਟ੍ਰੋਲ ਕੀਤਾ ਹੋਇਆ ਹੈ ਅਤੇ ਲੋਕਾਂ ਨੂੰ ਇਕ ਤੋਂ ਬਾਅਦ ਇਕ ਕੰਮ ਖ਼ਤਮ ਕਰਨ ਦੀ ਕਾਹਲ ਰਹਿੰਦੀ ਹੈ। ਡੈਡੀ ਨੇ ਸਵੇਰੇ 7 ਵਜੇ ਕੰਮ ਤੇ ਜਾਣਾ ਹੈ, ਮੰਮੀ ਨੇ ਸਵੇਰੇ 8:30 ਵਜੇ ਤਕ ਬੱਚਿਆਂ ਨੂੰ ਤਿਆਰ ਕਰ ਕੇ ਸਕੂਲ ਭੇਜਣਾ ਹੈ, ਦਾਦਾ ਜੀ ਨੇ ਸਵੇਰੇ 9:40 ਤੇ ਡਾਕਟਰ ਨੂੰ ਮਿਲਣਾ ਹੈ ਅਤੇ ਅਸੀਂ ਸਾਰਿਆਂ ਨੇ ਸ਼ਾਮ 7:30 ਵਜੇ ਹੋਣ ਵਾਲੀ ਇਕ ਜ਼ਰੂਰੀ ਮੀਟਿੰਗ ਲਈ ਤਿਆਰ ਰਹਿਣਾ ਹੈ। ਇਕ ਤੋਂ ਬਾਅਦ ਇਕ ਕੰਮ ਖ਼ਤਮ ਕਰਨ ਦੀ ਦੌੜ ਵਿਚ ਆਰਾਮ ਕਰਨ ਲਈ ਮੁਸ਼ਕਲ ਨਾਲ ਹੀ ਸਮਾਂ ਮਿਲਦਾ ਹੈ। ਅਤੇ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਭੱਜ-ਦੌੜ ਬਾਰੇ ਵੀ ਸ਼ਿਕਾਇਤ ਕਰਦੇ ਹਾਂ।

ਸਿਰਫ਼ ਸਾਡੇ ਕੋਲ ਹੀ ਘੱਟ ਸਮਾਂ ਨਹੀਂ ਹੈ

ਪਰਮੇਸ਼ੁਰ ਦੇ ਵੈਰੀ ਸ਼ਤਾਨ ਅਰਥਾਤ ਇਬਲੀਸ, ਜਿਸ ਦੀ ਸਾਜ਼ਸ਼ ਕਰਕੇ ਹੀ ਇਨਸਾਨਾਂ ਦੀ ਜ਼ਿੰਦਗੀ ਇੰਨੀ ਛੋਟੀ ਹੈ, ਹੁਣ ਆਪਣੀ ਹੀ ਬੁਰਾਈ ਦਾ ਖ਼ੁਦ ਸ਼ਿਕਾਰ ਹੋ ਗਿਆ ਹੈ। (ਗਲਾਤੀਆਂ 6:7, 8 ਦੀ ਤੁਲਨਾ ਕਰੋ।) ਸਵਰਗ ਵਿਚ ਮਸੀਹਾਈ ਰਾਜ ਦੇ ਜਨਮ ਬਾਰੇ ਗੱਲ ਕਰਦੇ ਹੋਏ, ਪਰਕਾਸ਼ ਦੀ ਪੋਥੀ 12:12 ਇਹ ਕਹਿੰਦੇ ਹੋਏ ਸਾਨੂੰ ਉਮੀਦ ਦੀ ਇਕ ਕਿਰਨ ਦਿਖਾਉਂਦੀ ਹੈ: “ਇਸ ਕਰਕੇ ਹੇ ਅਕਾਸ਼ੋ ਅਤੇ ਜਿਹੜੇ ਉਨ੍ਹਾਂ ਉੱਤੇ ਰਹਿੰਦੇ ਹੋ, ਤੁਸੀਂ ਅਨੰਦ ਕਰੋ! ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।”—ਟੇਢੇ ਟਾਈਪ ਸਾਡੇ।

ਬਾਈਬਲ ਵਿਚ ਸਮੇਂ ਬਾਰੇ ਦਿੱਤੀ ਗਈ ਜਾਣਕਾਰੀ ਦੀ ਜਾਂਚ ਕਰਨ ਦੁਆਰਾ ਅਤੇ ਬਾਈਬਲ ਦੀ ਭਵਿੱਖਬਾਣੀ ਦੀ ਪੂਰਤੀ ਨੂੰ ਦੇਖ ਕੇ ਸਾਨੂੰ ਪਤਾ ਚੱਲਦਾ ਹੈ ਕਿ ਅਸੀਂ ਹੁਣ ਉਨ੍ਹਾਂ ਦਿਨਾਂ ਵਿਚ ਰਹਿ ਰਹੇ ਹਾਂ ਜਦੋਂ ਇਹ ‘ਥੋੜਾ ਸਮਾ’ ਖ਼ਤਮ ਹੋਣ ਵਾਲਾ ਹੈ। ਇਹ ਜਾਣ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਜਲਦੀ ਹੀ ਸ਼ਤਾਨ ਦਾ ਸਮਾਂ ਹਮੇਸ਼ਾ-ਹਮੇਸ਼ਾ ਲਈ ਖ਼ਤਮ ਹੋ ਜਾਵੇਗਾ! ਇਕ ਵਾਰ ਜਦੋਂ ਉਸ ਨੂੰ ਰਾਹ ਵਿੱਚੋਂ ਹਟਾ ਦਿੱਤਾ ਜਾਵੇਗਾ, ਉਦੋਂ ਆਗਿਆਕਾਰੀ ਇਨਸਾਨਾਂ ਨੂੰ ਫਿਰ ਤੋਂ ਪੂਰਣ ਬਣਾਇਆ ਜਾਵੇਗਾ ਅਤੇ ਉਹ ਸਦੀਪਕ ਜ਼ਿੰਦਗੀ ਪ੍ਰਾਪਤ ਕਰ ਸਕਣਗੇ ਜਿਵੇਂ ਸ਼ੁਰੂ ਵਿਚ ਯਹੋਵਾਹ ਦਾ ਮਕਸਦ ਸੀ। (ਪਰਕਾਸ਼ ਦੀ ਪੋਥੀ 21:1-4) ਫਿਰ ਸਾਡੇ ਕੋਲ ਸਮਾਂ ਹੀ ਸਮਾਂ ਹੋਵੇਗਾ।

ਕੀ ਤੁਸੀਂ ਸਦੀਪਕ ਜ਼ਿੰਦਗੀ ਦੀ ਜਾਂ ਹਮੇਸ਼ਾ ਜੀਉਂਦੇ ਰਹਿਣ ਦੀ ਕਲਪਨਾ ਕਰ ਸਕਦੇ ਹੋ? ਫਿਰ ਤੁਹਾਨੂੰ ਉਨ੍ਹਾਂ ਕੰਮਾਂ ਕਰਕੇ ਪਰੇਸ਼ਾਨੀ ਨਹੀਂ ਹੋਵੇਗੀ ਜੋ ਤੁਸੀਂ ਸਮਾਂ ਨਾ ਹੋਣ ਕਰਕੇ ਨਹੀਂ ਕਰ ਪਾਉਂਦੇ ਹੋ। ਜੇ ਤੁਹਾਨੂੰ ਕਿਸੇ ਕੰਮ ਨੂੰ ਕਰਨ ਲਈ ਹੋਰ ਸਮਾਂ ਚਾਹੀਦਾ ਹੈ, ਤਾਂ ਤੁਸੀਂ ਇਸ ਨੂੰ ਅਗਲੇ ਦਿਨ, ਜਾਂ ਅਗਲੇ ਹਫ਼ਤੇ, ਜਾਂ ਅਗਲੇ ਸਾਲ—ਅਸਲ ਵਿਚ ਸਦੀਪਕ ਭਵਿੱਖ ਵਿਚ ਕਿਸੇ ਵੀ ਸਮੇਂ ਕਰ ਸਕਦੇ ਹੋ!

ਹੁਣ ਜੋ ਸਮਾਂ ਸਾਡੇ ਕੋਲ ਹੈ ਉਸ ਨੂੰ ਸਮਝਦਾਰੀ ਨਾਲ ਵਰਤਣਾ

ਸ਼ਤਾਨ ਨੂੰ ਪਤਾ ਹੈ ਕਿ ਇਨਸਾਨਾਂ ਨੂੰ ਆਪਣੇ ਵੱਸ ਵਿਚ ਕਰਨ ਲਈ ਜੋ ਸਮਾਂ ਉਸ ਨੂੰ ਦਿੱਤਾ ਗਿਆ ਸੀ, ਉਹ ਥੋੜ੍ਹਾ ਹੀ ਰਹਿੰਦਾ ਹੈ, ਇਸ ਲਈ ਉਹ ਲੋਕਾਂ ਨੂੰ ਕੰਮਾਂ ਵਿਚ ਇੰਨਾ ਰੁਝਾਈ ਰੱਖਦਾ ਹੈ ਕਿ ਉਨ੍ਹਾਂ ਕੋਲ ਪਰਮੇਸ਼ੁਰ ਦੇ ਸਥਾਪਿਤ ਹੋ ਚੁੱਕੇ ਰਾਜ ਦੀ ਖ਼ੁਸ਼ ਖ਼ਬਰੀ ਨੂੰ ਸੁਣਨ ਲਈ ਸਮਾਂ ਹੀ ਨਹੀਂ ਹੁੰਦਾ। ਇਸ ਲਈ ਇਸ ਰੱਬੀ ਸਲਾਹ ਵੱਲ ਧਿਆਨ ਦੇਣਾ ਸਾਡੇ ਲਈ ਜ਼ਰੂਰੀ ਹੈ: “ਸੋ ਚੌਕਸੀ ਨਾਲ ਵੇਖੋ ਭਈ ਤੁਸੀਂ ਕਿੱਕੁਰ ਚੱਲਦੇ ਹੋ, ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ। ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ ਇਸ ਲਈ ਜੋ ਦਿਨ ਬੁਰੇ ਹਨ। ਇਸ ਕਾਰਨ ਤੁਸੀਂ ਮੂਰਖ ਨਾ ਹੋਵੋ ਸਗੋਂ ਸਮਝੋ ਭਈ ਪ੍ਰਭੁ ਦੀ ਕੀ ਇੱਛਿਆ ਹੈ।”—ਅਫ਼ਸੀਆਂ 5:15-17.

ਤਾਂ ਫਿਰ, ਬੇਕਾਰ ਕੰਮਾਂ ਵਿਚ ਆਪਣਾ ਸਮਾਂ ਬਰਬਾਦ ਕਰਨ ਦੀ ਬਜਾਇ ਜ਼ਿਆਦਾ ਜ਼ਰੂਰੀ ਕੰਮਾਂ ਵਿਚ ਆਪਣੇ ਸਮੇਂ ਨੂੰ ਇਸਤੇਮਾਲ ਕਰਨਾ ਹੁਣ ਕਿੰਨਾ ਹੀ ਜ਼ਰੂਰੀ ਹੈ! ਸਾਨੂੰ ਵੀ ਮੂਸਾ ਵਰਗਾ ਰਵੱਈਆ ਅਪਣਾਉਣਾ ਚਾਹੀਦਾ ਹੈ ਜੋ ਉਸ ਨੇ ਯਹੋਵਾਹ ਨੂੰ ਦਿਲੀ ਬੇਨਤੀ ਕਰਦੇ ਸਮੇਂ ਦਿਖਾਇਆ ਸੀ: “ਸਾਨੂੰ ਸਾਡੇ ਦਿਨ ਗਿਣਨ ਐਉਂ ਸਿਖਲਾ, ਭਈ ਅਸੀਂ ਹਿਕਮਤ ਵਾਲਾ ਮਨ ਪਰਾਪਤ ਕਰੀਏ।”—ਜ਼ਬੂਰ 90:12.

ਇਹ ਸੱਚ ਹੈ ਕਿ ਅੱਜ ਸੰਸਾਰ ਵਿਚ ਹਰ ਕੋਈ ਰੁੱਝਿਆ ਹੋਇਆ ਹੈ। ਫਿਰ ਵੀ, ਯਹੋਵਾਹ ਦੇ ਗਵਾਹ ਤੁਹਾਨੂੰ ਦਿਲੋਂ ਤਾਕੀਦ ਕਰਦੇ ਹਨ ਕਿ ਤੁਸੀਂ ਪਰਮੇਸ਼ੁਰ ਦੇ ਰਾਜ ਦੇ ਸ਼ਾਸਨ ਅਧੀਨ ਸਦੀਪਕ ਜ਼ਿੰਦਗੀ ਪ੍ਰਾਪਤ ਕਰਨ ਲਈ ਪਰਮੇਸ਼ੁਰ ਦੀਆਂ ਮੰਗਾਂ ਨੂੰ ਸਿੱਖਣ ਵਿਚ ਆਪਣਾ ਕੀਮਤੀ ਸਮਾਂ ਲਗਾਓ। ‘ਪ੍ਰਭੁ ਦੀ ਇੱਛਿਆ ਦੀ ਸਮਝ’ ਪ੍ਰਾਪਤ ਕਰਨ ਲਈ ਹਰ ਹਫ਼ਤੇ ਇਕ ਘੰਟਾ ਬਾਈਬਲ ਦਾ ਅਧਿਐਨ ਕਰਨ ਨਾਲ ਤੁਸੀਂ ਆਪ ਇਨ੍ਹਾਂ ਸ਼ਬਦਾਂ ਨੂੰ ਪੂਰਾ ਹੁੰਦੇ ਦੇਖ ਸਕੋਗੇ: “ਬੁਰਿਆਈ ਤੋਂ ਹਟ, ਭਲਿਆਈ ਕਰ, ਅਤੇ ਸਦਾ ਤੀਕ ਵੱਸ। ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰ 37:27, 29.

[ਫੁਟਨੋਟ]

a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਛਾਪੀ ਗਈ ਕਿਤਾਬ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਦਾ ਅਧਿਆਇ 6 ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ