ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 11/1 ਸਫ਼ੇ 3-4
  • 2000—ਇਕ ਮਹੱਤਵਪੂਰਣ ਸਾਲ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • 2000—ਇਕ ਮਹੱਤਵਪੂਰਣ ਸਾਲ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਮਿਲਦੀ-ਜੁਲਦੀ ਜਾਣਕਾਰੀ
  • ਤੀਜਾ ਸਹੰਸਰ ਕਾਲ ਕਦੋਂ ਸ਼ੁਰੂ ਹੁੰਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਨਵਾਂ ਯੁਗ—ਇਹ ਤੁਹਾਡੇ ਲਈ ਕੀ ਲਿਆਵੇਗਾ?
    ਨਵਾਂ ਯੁਗ—ਇਹ ਤੁਹਾਡੇ ਲਈ ਕੀ ਲਿਆਵੇਗਾ?
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 11/1 ਸਫ਼ੇ 3-4

2000—ਇਕ ਮਹੱਤਵਪੂਰਣ ਸਾਲ?

ਕੀ ਸਾਲ 2000 ਵਿਚ ਕੋਈ ਖ਼ਾਸ ਗੱਲ ਹੈ? ਪੱਛਮੀ ਦੇਸ਼ਾਂ ਵਿਚ ਰਹਿਣ ਵਾਲੇ ਲੋਕ, ਆਮ ਤੌਰ ਤੇ ਇਸ ਸਾਲ ਨੂੰ ਤੀਜੇ ਸਹੰਸਰ ਕਾਲa ਦਾ ਪਹਿਲਾ ਸਾਲ ਮੰਨਦੇ ਹਨ। ਇਸ ਦੇ ਸੁਆਗਤ ਵਿਚ ਹੁਣ ਤੋਂ ਹੀ ਸ਼ਾਨਦਾਰ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਵੱਡੀਆਂ-ਵੱਡੀਆਂ ਇਲੈਕਟ੍ਰਾਨਿਕ ਘੜੀਆਂ ਲਗਾਈਆਂ ਜਾ ਰਹੀਆਂ ਹਨ ਤਾਂਕਿ ਨਵਾਂ ਸਹੰਸਰ ਕਾਲ ਸ਼ੁਰੂ ਹੋਣ ਤੋਂ ਪਹਿਲਾਂ, ਸਾਲ 1999 ਦੇ ਆਖ਼ਰੀ ਸਕਿੰਟਾਂ ਨੂੰ ਗਿਣਿਆ ਜਾ ਸਕੇ। 31 ਦਸੰਬਰ ਦੀ ਰਾਤ ਨੂੰ ਵੱਡੀਆਂ-ਵੱਡੀਆਂ ਡਾਂਸ ਪਾਰਟੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਛੋਟੀਆਂ-ਛੋਟੀਆਂ ਦੁਕਾਨਾਂ ਅਤੇ ਵੱਡੇ-ਵੱਡੇ ਸ਼ਾਪਿੰਗ ਸੈਂਟਰਾਂ ਵਿਚ ਅਜਿਹੀਆਂ ਟੀ-ਸ਼ਰਟਾਂ ਵੇਚੀਆਂ ਜਾ ਰਹੀਆਂ ਹਨ, ਜਿਨ੍ਹਾਂ ਉੱਤੇ ਇਸ ਸਹੰਸਰ ਕਾਲ ਦੀ ਸਮਾਪਤੀ ਸੰਬੰਧੀ ਸ਼ਬਦ ਲਿਖੇ ਹੋਏ ਹਨ।

ਸਾਲ ਭਰ ਚੱਲਣ ਵਾਲੇ ਇਨ੍ਹਾਂ ਸਮਾਰੋਹਾਂ ਵਿਚ ਵੱਡੇ ਅਤੇ ਛੋਟੇ ਗਿਰਜਿਆਂ ਦੇ ਲੋਕ ਵੀ ਇਕੱਠੇ ਹੋਣਗੇ। ਕਿਹਾ ਜਾਂਦਾ ਹੈ ਕਿ ਅਗਲੇ ਸਾਲ ਦੇ ਸ਼ੁਰੂ ਵਿਚ ਪੋਪ ਜੌਨ ਪੌਲ ਦੂਜਾ, ਸਮਾਰੋਹ ਵਿਚ ਰੋਮਨ ਕੈਥੋਲਿਕਾਂ ਦੀ ਅਗਵਾਈ ਕਰਨ ਲਈ ਇਸਰਾਏਲ ਦੀ ਯਾਤਰਾ ਕਰੇਗਾ। ਇਸ ਸਮਾਰੋਹ ਨੂੰ “ਰੋਮਨ ਕੈਥੋਲਿਕ ਚਰਚ ਵੱਲੋਂ ਨਵੇਂ ਸਹੰਸਰ ਕਾਲ ਦਾ ਜ਼ੁਬਲੀ ਸਮਾਰੋਹ” ਕਿਹਾ ਜਾਂਦਾ ਹੈ। ਇਹ ਅਨੁਮਾਨ ਲਗਾਇਆ ਗਿਆ ਹੈ ਕਿ 25 ਲੱਖ ਤੋਂ 60 ਲੱਖ ਸੈਲਾਨੀ ਅਗਲੇ ਸਾਲ ਇਸਰਾਏਲ ਜਾਣ ਦੀ ਯੋਜਨਾ ਬਣਾ ਰਹੇ ਹਨ, ਜਿਨ੍ਹਾਂ ਵਿਚ ਕੁਝ ਤਾਂ ਸ਼ਰਧਾਲੂ ਹਨ ਅਤੇ ਬਾਕੀ ਸਿਰਫ਼ ਇਹ ਦੇਖਣ ਦੀ ਜਿਗਿਆਸਾ ਰੱਖਦੇ ਹਨ ਕਿ ਉੱਥੇ ਕੀ ਹੁੰਦਾ ਹੈ।

ਕਿਉਂ ਇੰਨੇ ਸਾਰੇ ਲੋਕ ਇਸਰਾਏਲ ਜਾਣ ਦੀ ਯੋਜਨਾ ਬਣਾ ਰਹੇ ਹਨ? ਪੋਪ ਬਾਰੇ ਗੱਲ ਕਰਦੇ ਹੋਏ ਇਕ ਵੈਟੀਕਨ ਪਾਦਰੀ, ਰੌਜਰ ਕਾਰਡੀਨਲ ਏਕੇਗਾਰੀ ਨੇ ਕਿਹਾ: “ਸਾਲ 2000 ਦੌਰਾਨ ਅਸੀਂ ਮਸੀਹ ਦਾ ਅਤੇ ਇਸ ਦੇਸ਼ ਵਿਚ ਉਸ ਦੀ ਜ਼ਿੰਦਗੀ ਦਾ ਜਸ਼ਨ ਮਨਾਵਾਂਗੇ। ਇਸ ਲਈ ਇਹ ਸੁਭਾਵਕ ਹੈ ਕਿ ਪੋਪ ਇੱਥੇ ਆਵੇਗਾ।” ਪਰ ਸਾਲ 2000 ਮਸੀਹ ਨਾਲ ਕਿਵੇਂ ਸੰਬੰਧਿਤ ਹੈ? ਆਮ ਤੌਰ ਤੇ ਇਹ ਸਮਝਿਆ ਜਾਂਦਾ ਹੈ ਕਿ ਸਾਲ 2000 ਨੂੰ ਮਸੀਹ ਦੇ ਜਨਮ ਨੂੰ ਪੂਰੇ 2000 ਸਾਲ ਹੋ ਜਾਣਗੇ। ਪਰ ਕੀ ਇਹ ਸੱਚ ਹੈ? ਆਓ ਦੇਖੀਏ।

ਸਾਲ 2000 ਕੁਝ ਧਾਰਮਿਕ ਸਮੂਹਾਂ ਦੇ ਮੈਂਬਰਾਂ ਲਈ ਹੋਰ ਵੀ ਜ਼ਿਆਦਾ ਅਹਿਮੀਅਤ ਰੱਖਦਾ ਹੈ। ਉਨ੍ਹਾਂ ਨੂੰ ਯਕੀਨ ਹੈ ਕਿ ਅਗਲੇ ਸਾਲ ਜਾਂ ਉਸ ਤੋਂ ਬਾਅਦ ਯਿਸੂ ਜ਼ੈਤੂਨ ਦੇ ਪਹਾੜ ਉੱਤੇ ਦੁਬਾਰਾ ਆਵੇਗਾ ਅਤੇ ਜਿਵੇਂ ਪਰਕਾਸ਼ ਦੀ ਪੋਥੀ ਵਿਚ ਜ਼ਿਕਰ ਕੀਤਾ ਗਿਆ ਹੈ, ਉਹ ਮਗਿੱਦੋ ਦੀ ਘਾਟੀ ਵਿਚ ਆਰਮਾਗੇਡਨ ਦਾ ਯੁੱਧ ਲੜੇਗਾ। (ਪਰਕਾਸ਼ ਦੀ ਪੋਥੀ 16:14-16) ਇਨ੍ਹਾਂ ਘਟਨਾਵਾਂ ਦੀ ਆਸ ਵਿਚ, ਸੰਯੁਕਤ ਰਾਜ ਅਮਰੀਕਾ ਦੇ ਸੈਂਕੜੇ ਵਾਸੀ ਆਪਣੇ ਘਰ ਅਤੇ ਜਾਇਦਾਦ ਨੂੰ ਵੇਚ-ਵੱਟ ਕੇ ਇਸਰਾਏਲ ਨੂੰ ਜਾ ਰਹੇ ਹਨ। ਕਿਹਾ ਜਾਂਦਾ ਹੈ ਕਿ ਜਿਹੜੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਇਸਰਾਏਲ ਨਹੀਂ ਜਾ ਸਕਦੇ, ਉਨ੍ਹਾਂ ਦੇ ਫ਼ਾਇਦੇ ਲਈ ਅਮਰੀਕਾ ਦੇ ਇਕ ਉੱਘੇ ਧਰਮ-ਪ੍ਰਚਾਰਕ ਨੇ ਟੈਲੀਵਿਯਨ ਉੱਤੇ ਯਿਸੂ ਦੀ ਵਾਪਸੀ ਦਾ ਰੰਗੀਨ ਪ੍ਰਸਾਰਣ ਕਰਨ ਦਾ ਵਾਅਦਾ ਕੀਤਾ ਹੈ!

ਤੀਜੇ ਸਹੰਸਰ ਕਾਲ ਵਿਚ ਦਾਖ਼ਲ ਹੋਣ ਲਈ ਪੱਛਮੀ ਦੇਸ਼ਾਂ ਦੇ ਲੋਕ ਜ਼ੋਰ-ਸ਼ੋਰ ਨਾਲ ਯੋਜਨਾਵਾਂ ਬਣਾ ਰਹੇ ਹਨ। ਪਰ ਦੂਜੇ ਦੇਸ਼ਾਂ ਦੇ ਲੋਕ ਆਪਣੇ ਆਮ ਕੰਮਾਂ-ਕਾਰਾਂ ਵਿਚ ਰੁੱਝੇ ਹੋਏ ਹਨ। ਇਹ ਲੋਕ—ਸੰਸਾਰ ਦੀ ਆਬਾਦੀ ਦਾ ਜ਼ਿਆਦਾਤਰ ਹਿੱਸਾ—ਵਿਸ਼ਵਾਸ ਨਹੀਂ ਕਰਦੇ ਹਨ ਕਿ ਯਿਸੂ ਨਾਸਰੀ ਹੀ ਮਸੀਹਾ ਸੀ। ਅਤੇ ਉਹ ਸ਼ਾਇਦ ਈ.ਪੂ. ਅਤੇ ਸੰ.ਈ. (B.C.-A.D.) ਦੀ ਮਿਤੀ ਪ੍ਰਥਾ ਨੂੰ ਵੀ ਨਹੀਂ ਮੰਨਦੇ ਹਨ।b ਉਦਾਹਰਣ ਲਈ ਕਈ ਮੁਸਲਮਾਨ ਆਪਣਾ ਖ਼ੁਦ ਦਾ ਕਲੰਡਰ ਇਸਤੇਮਾਲ ਕਰਦੇ ਹਨ, ਜਿਸ ਦੇ ਅਨੁਸਾਰ ਅਗਲਾ ਸਾਲ 1420—ਨਾ ਕਿ ਸਾਲ 2000—ਹੋਵੇਗਾ। ਮੁਸਲਮਾਨ ਉਸ ਸਮੇਂ ਤੋਂ ਸਾਲਾਂ ਦੀ ਗਿਣਤੀ ਕਰਦੇ ਹਨ ਜਦੋਂ ਮੁਹੰਮਦ ਨਬੀ ਮੱਕਾ ਤੋਂ ਭੱਜ ਕੇ ਮਦੀਨਾ ਚਲਾ ਗਿਆ ਸੀ। ਸੰਸਾਰ ਭਰ ਵਿਚ ਲੋਕ ਕੁਝ 40 ਤਰ੍ਹਾਂ ਦੇ ਕਲੰਡਰ ਇਸਤੇਮਾਲ ਕਰਦੇ ਹਨ।

ਕੀ ਮਸੀਹੀਆਂ ਲਈ ਸਾਲ 2000 ਦਾ ਕੋਈ ਖ਼ਾਸ ਅਰਥ ਹੋਣਾ ਚਾਹੀਦਾ ਹੈ? ਕੀ 1 ਜਨਵਰੀ 2000 ਦਾ ਦਿਨ ਸੱਚ-ਮੁੱਚ ਇਕ ਖ਼ਾਸ ਮਹੱਤਤਾ ਵਾਲਾ ਦਿਨ ਹੋਵੇਗਾ? ਇਨ੍ਹਾਂ ਸਵਾਲਾਂ ਦਾ ਜਵਾਬ ਅਗਲੇ ਲੇਖ ਵਿਚ ਦਿੱਤਾ ਜਾਵੇਗਾ।

[ਫੁਟਨੋਟ]

a ਇਕ ਸਹੰਸਰ ਕਾਲ ਇਕ ਹਜ਼ਾਰ ਸਾਲ ਦਾ ਸਮਾਂ ਹੁੰਦਾ ਹੈ।

b ਈ.ਪੂ. ਅਤੇ ਸੰ.ਈ. ਦੀ ਮਿਤੀ ਪ੍ਰਥਾ ਵਿਚ ਜੋ ਘਟਨਾਵਾਂ ਮਸੀਹ ਦੇ ਜਨਮ ਦੀ ਰਵਾਇਤੀ ਤਾਰੀਖ਼ ਤੋਂ ਪਹਿਲਾਂ ਵਾਪਰੀਆਂ, ਉਨ੍ਹਾਂ ਨੂੰ “ਈ.ਪੂ.” ਸਾਲ (B.C.) ਕਿਹਾ ਗਿਆ ਹੈ; ਜੋ ਘਟਨਾਵਾਂ ਉਸ ਤੋਂ ਬਾਅਦ ਵਾਪਰੀਆਂ, ਉਨ੍ਹਾਂ ਨੂੰ “ਸੰ.ਈ.” ਸਾਲ (Anno Domini—“ਸਾਡੇ ਪ੍ਰਭੂ ਦੇ ਸਾਲ ਵਿਚ”) ਕਿਹਾ ਜਾਂਦਾ ਹੈ। ਫਿਰ ਵੀ, ਕੁਝ ਸਿੱਖਿਅਤ ਵਿਦਵਾਨ “ਸਾ.ਯੁ.ਪੂ.” (ਸਾਧਾਰਣ ਯੁਗ ਪੂਰਵ) ਅਤੇ “ਸਾ.ਯੁ.” (ਸਾਧਾਰਣ ਯੁਗ) ਵਰਗੇ ਧਰਮ-ਨਿਰਪੇਖ ਸ਼ਬਦ ਇਸਤੇਮਾਲ ਕਰਨ ਨੂੰ ਪਹਿਲ ਦਿੰਦੇ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ