ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 12/15 ਸਫ਼ਾ 25
  • ਉਨ੍ਹਾਂ ਨੇ ਦਲੇਰੀ ਦਿਖਾਈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਉਨ੍ਹਾਂ ਨੇ ਦਲੇਰੀ ਦਿਖਾਈ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਮਿਲਦੀ-ਜੁਲਦੀ ਜਾਣਕਾਰੀ
  • ਯਿਸੂ ਦੀ ਰੀਸ ਕਰ ਕੇ ਦਲੇਰੀ ਨਾਲ ਪ੍ਰਚਾਰ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ‘ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਓ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਕੀ ਤੁਸੀਂ ਦਲੇਰ ਹੋ ਕੇ ਪ੍ਰਚਾਰ ਕਰਦੇ ਹੋ?
    ਸਾਡੀ ਰਾਜ ਸੇਵਕਾਈ—2000
  • ਦਲੇਰੀ ਨਾਲ ਪਰਮੇਸ਼ੁਰ ਦਾ ਬਚਨ ਸੁਣਾਉਂਦੇ ਰਹੋ
    ਸਾਡੀ ਰਾਜ ਸੇਵਕਾਈ—2005
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 12/15 ਸਫ਼ਾ 25

ਉਨ੍ਹਾਂ ਨੇ ਦਲੇਰੀ ਦਿਖਾਈ

ਪ੍ਰਚਾਰ ਦੇ ਕੰਮ ਵਿਚ ਦਲੇਰੀ ਦਿਖਾਉਣੀ ਹਮੇਸ਼ਾ ਸੌਖੀ ਨਹੀਂ ਹੁੰਦੀ। ਦਰਅਸਲ, ਪੌਲੁਸ ਰਸੂਲ ਨੇ ਕਿਹਾ ਕਿ ਇਕ ਵਾਰ ਉਸ ਨੇ “ਬਹੁਤ ਝਗੜੇ ਰਗੜੇ ਵਿੱਚ” ਖ਼ੁਸ਼ ਖ਼ਬਰੀ ਸੁਣਾਈ ਸੀ। (1 ਥੱਸਲੁਨੀਕੀਆਂ 2:2) ਕੀ ਪ੍ਰਚਾਰ ਕਰਨ ਵਿਚ ਅਜਿਹਾ ‘ਝਗੜਾ ਰਗੜਾ,’ ਜਾਂ ਸੰਘਰਸ਼ ਕਰਨਾ ਫ਼ਾਇਦੇਮੰਦ ਹੈ? ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿ ਤੁਹਾਡੇ ਅਨੁਭਵ ਅਨੋਖੇ ਹੋਣਗੇ ਪਰ ਜਦੋਂ ਦਲੇਰੀ ਦਿਖਾਈ ਜਾਂਦੀ ਹੈ, ਤਾਂ ਪਰਮੇਸ਼ੁਰ ਦੇ ਲੋਕ ਅਕਸਰ ਖ਼ੁਸ਼ ਹੁੰਦੇ ਹਨ। ਕੁਝ ਮਿਸਾਲਾਂ ਵੱਲ ਧਿਆਨ ਦਿਓ।

ਤਾਰਾ ਨਾਂ ਦੀ ਇਕ ਅੱਠਾਂ ਸਾਲਾਂ ਦੀ ਕੁੜੀ ਕਲਾਸ ਵਿਚ ਬੈਠੀ ਧਿਆਨ ਨਾਲ ਆਪਣੀ ਮਾਸਟਰਨੀ ਦੀ ਗੱਲ ਸੁਣ ਰਹੀ ਸੀ। ਗੱਲ ਦੂਸਰੇ ਵਿਸ਼ਵ ਯੁੱਧ ਬਾਰੇ ਚੱਲ ਰਹੀ ਸੀ ਅਤੇ ਮਾਸਟਰਨੀ ਬੱਚਿਆਂ ਨੂੰ ਦੱਸ ਰਹੀ ਸੀ ਕਿ ਨਜ਼ਰਬੰਦੀ-ਕੈਂਪਾਂ ਵਿਚ ਯਹੂਦੀ ਕੈਦੀਆਂ ਨੂੰ ਆਪਣੀ ਪਛਾਣ ਕਰਾਉਣ ਲਈ ਪੀਲੇ ਰੰਗ ਦੇ ਸਿਤਾਰੇ ਕੱਪੜਿਆਂ ਤੇ ਲਾਉਣੇ ਪੈਂਦੇ ਸਨ। ਤਾਰਾ ਨੇ ਆਪਣੇ ਮਨ ਵਿਚ ਸੋਚਿਆ ਕਿ ਉਸ ਨੂੰ ਕੁਝ ਕਹਿਣਾ ਚਾਹੀਦਾ ਹੈ ਕਿ ਨਹੀਂ। ਉਹ ਦੱਸਦੀ ਹੈ ਕਿ “ਮੈਂ ਖੁੱਲ੍ਹੀ ਅੱਖੀਂ ਪ੍ਰਾਰਥਨਾ ਕੀਤੀ।” ਫਿਰ ਉਸ ਨੇ ਆਪਣਾ ਹੱਥ ਖੜ੍ਹਾ ਕਰ ਕੇ ਕਿਹਾ ਕਿ ਯਹੋਵਾਹ ਦੇ ਗਵਾਹ ਵੀ ਉਨ੍ਹਾਂ ਕੈਂਪਾਂ ਵਿਚ ਸਨ, ਅਤੇ ਉਨ੍ਹਾਂ ਨੂੰ ਵੀ ਆਪਣੇ ਕੱਪੜਿਆਂ ਤੇ ਜਾਮਨੀ-ਰੰਗਾ ਤਿਕੋਣ ਲਾਉਣਾ ਪੈਂਦਾ ਸੀ। ਮਾਸਟਰਨੀ ਨੇ ਦਿਲਚਸਪੀ ਦਿਖਾਈ ਅਤੇ ਉਸ ਦਾ ਸ਼ੁਕਰੀਆ ਕੀਤਾ। ਤਾਰਾ ਦੀ ਟਿੱਪਣੀ ਦੇ ਕਾਰਨ ਉਸ ਨੂੰ ਮਾਸਟਰਨੀ ਨਾਲ ਹੋਰ ਚਰਚਾ ਕਰਨ ਦਾ ਮੌਕਾ ਵੀ ਮਿਲਿਆ। ਬਾਅਦ ਵਿਚ ਮਾਸਟਰਨੀ ਨੇ ਸਾਰੀ ਕਲਾਸ ਨੂੰ ਅੰਗ੍ਰੇਜ਼ੀ ਵਿਚ ਯਹੋਵਾਹ ਦੇ ਗਵਾਹ ਨਾਜ਼ੀ ਧਾਵੇ ਵਿਰੁੱਧ ਦ੍ਰਿੜ੍ਹ ਨਾਂ ਦਾ ਵਿਡਿਓ ਦਿਖਾਇਆ।

ਗਿਨੀ, ਪੱਛਮੀ ਅਫ਼ਰੀਕਾ ਵਿਚ, ਆਇਰੀਨ ਨਾਂ ਦੀ ਇਕ ਬਪਤਿਸਮਾ-ਰਹਿਤ ਪ੍ਰਕਾਸ਼ਕ ਆਪਣੀ ਸੇਵਕਾਈ ਵਿਚ ਤਰੱਕੀ ਕਰਨੀ ਚਾਹੁੰਦੀ ਸੀ। ਜਿਸ ਮਿਸ਼ਨਰੀ ਭੈਣ ਨੇ ਉਸ ਨਾਲ ਬਾਈਬਲ ਅਧਿਐਨ ਕੀਤਾ ਸੀ, ਉਸ ਨੇ ਉਸ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੇ ਰਸਾਲੇ ਸਕੂਲੇ ਆਪਣੇ ਸਾਥੀਆਂ ਨੂੰ ਦੇਣ ਲਈ ਉਤਸ਼ਾਹਿਤ ਕੀਤਾ। ਆਇਰੀਨ ਇਸ ਤਰ੍ਹਾਂ ਕਰਨ ਤੋਂ ਹਿਚਕਿਚਾਉਂਦੀ ਸੀ ਕਿਉਂਕਿ ਉਸ ਦੇ ਸਕੂਲ ਦੇ ਸਾਥੀਆਂ ਨੇ ਅੱਗੇ ਕਦੀ ਸੱਚਾਈ ਵਿਚ ਦਿਲਚਸਪੀ ਨਹੀਂ ਦਿਖਾਈ ਸੀ। ਪਰ, ਮਿਸ਼ਨਰੀ ਭੈਣ ਦੇ ਹੌਸਲੇ ਕਾਰਨ ਉਸ ਨੇ ਫ਼ੈਸਲਾ ਕੀਤਾ ਕਿ ਉਹ ਪਹਿਲਾਂ ਉਸ ਵਿਦਿਆਰਥਣ ਨਾਲ ਗੱਲ ਕਰੇਗੀ ਜੋ ਸਭ ਤੋਂ ਜ਼ਿਆਦਾ ਵਿਰੋਧਤਾ ਕਰਨ ਵਾਲੀ ਲੱਗਦੀ ਸੀ। ਆਇਰੀਨ ਹੈਰਾਨ ਹੋਈ ਜਦੋਂ ਉਸ ਕੁੜੀ ਨੇ ਉਸ ਦੀ ਗੱਲ ਸੁਣੀ ਅਤੇ ਖ਼ੁਸ਼ੀ-ਖ਼ੁਸ਼ੀ ਰਸਾਲੇ ਲੈ ਲਏ। ਹੋਰ ਵਿਦਿਆਰਥੀਆਂ ਨੇ ਵੀ ਇਸ ਹੀ ਤਰ੍ਹਾਂ ਕੀਤਾ। ਆਇਰੀਨ ਨੇ ਉਸ ਮਹੀਨੇ ਵਿਚ ਪਿਛਲੇ ਪੰਜਾਂ ਮਹੀਨਿਆਂ ਨਾਲੋਂ ਜ਼ਿਆਦਾ ਰਸਾਲੇ ਵੰਡੇ।

ਤ੍ਰਿਨੀਦਾਦ ਵਿਚ ਇਕ ਬਜ਼ੁਰਗ, ਕਿਸੇ ਸਕੂਲ ਦੀ ਪ੍ਰਿੰਸੀਪਲਨੀ ਨੂੰ ਜਾਗਰੂਕ ਬਣੋ! ਰਸਾਲੇ ਦੀ ਸਿਖਲਾਈ ਦੀ ਮਹੱਤਤਾ ਬਾਰੇ ਦੱਸਣ ਲਈ ਬਹੁਤ ਝਿਜਕਦਾ ਸੀ। ਫਿਰ ਵੀ, ਉਸ ਨੇ ਦਲੇਰੀ ਦਿਖਾਈ। ਉਹ ਦੱਸਦਾ ਹੈ: “ਸਲੂਕ ਵਿਚ ਵੜਦੇ ਹੀ ਮੈਂ ਪ੍ਰਾਰਥਨਾ ਕੀਤੀ। ਮੈਨੂੰ ਯਕੀਨ ਹੀ ਨਹੀਂ ਆਇਆ ਜਦ ਪ੍ਰਿੰਸੀਪਲਨੀ ਨੇ ਬਹੁਤ ਹੀ ਚੰਗਾ ਰਵੱਈਆ ਦਿਖਾਇਆ।” ਉਸ ਨੇ ਅੰਗ੍ਰੇਜ਼ੀ ਵਿਚ “ਨੌਜਵਾਨਾਂ ਲਈ ਅੱਜ ਕੀ ਉਮੀਦ ਹੈ?” ਦੇ ਵਿਸ਼ੇ ਉੱਤੇ ਜਾਗਰੂਕ ਬਣੋ! ਦਾ ਰਸਾਲਾ ਲਿਆ ਅਤੇ ਉਹ ਇਸ ਨੂੰ ਕਲਾਸ ਵਿਚ ਸਿਖਲਾਈ ਦੇਣ ਲਈ ਇਸਤੇਮਾਲ ਕਰਨ ਲਈ ਵੀ ਰਾਜ਼ੀ ਹੋਈ। ਉਸ ਸਮੇਂ ਤੋਂ ਲੈ ਕੇ ਉਸ ਨੇ ਵੱਖ-ਵੱਖ ਵਿਸ਼ਿਆਂ ਉੱਤੇ 40 ਰਸਾਲੇ ਸਵੀਕਾਰ ਕੀਤੇ ਹਨ।

ਇਕ ਨੌਜਵਾਨ ਵਜੋਂ ਵੌਨ ਨੂੰ ਪ੍ਰਚਾਰ ਕਰਨਾ ਹਮੇਸ਼ਾ ਔਖਾ ਲੱਗਦਾ ਸੀ। “ਮੈਂ ਘਬਰਾ ਕੇ ਪਸੀਨਾ-ਪਸੀਨਾ ਹੋ ਜਾਂਦਾ ਸੀ ਅਤੇ ਮੈਂ ਕਾਹਲੀ-ਕਾਹਲੀ ਬੋਲਣ ਲੱਗ ਪੈਂਦਾ ਸੀ—ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਦਾ ਸੀ।” ਇਸ ਦੇ ਬਾਵਜੂਦ, ਉਹ ਇਕ ਪਾਇਨੀਅਰ ਬਣਿਆ। ਪਰ ਫਿਰ ਵੀ ਉਸ ਲਈ ਦਲੇਰੀ ਨਾਲ ਗੱਲ ਕਰਨੀ ਔਖੀ ਸੀ। ਇਕ ਵਾਰ, ਉਸ ਨੇ ਪੂਰਾ ਦਿਨ ਨੌਕਰੀ ਲੱਭਣ ਵਿਚ ਗੁਜ਼ਾਰਿਆ ਪਰ ਕੋਈ ਨੌਕਰੀ ਨਾ ਮਿਲੀ, ਇਸ ਲਈ ਘਰ ਜਾਂਦੇ ਹੋਏ ਉਹ ਗੱਡੀ ਵਿਚ ਕਿਸੇ ਨੂੰ ਗਵਾਹੀ ਦੇਣੀ ਚਾਹੁੰਦਾ ਸੀ, “ਤਾਂਕਿ ਇਕ ਅਸਫ਼ਲ ਦਿਨ ਦਾ ਕੋਈ ਤਾਂ ਚੰਗਾ ਨਤੀਜਾ ਨਿਕਲੇ।” ਪਰ ਗੱਡੀ ਵਿਚ ਇਕ ਰੋਹਬਦਾਰ ਵਪਾਰੀ ਬੈਠਾ ਸੀ ਜਿਸ ਤੋਂ ਉਸ ਨੂੰ ਡਰ ਲੱਗਦਾ ਸੀ। ਅਖ਼ੀਰ ਵਿਚ, ਉਸ ਨੇ ਦਲੇਰ ਹੋ ਕੇ ਆਪਣੇ ਨਾਲ ਬੈਠੇ ਇਕ ਸਿਆਣੇ ਆਦਮੀ ਨਾਲ ਗੱਲ ਕਰਨੀ ਸ਼ੁਰੂ ਕੀਤੀ। ਉਸ ਨਾਲ ਕਾਫ਼ੀ ਲੰਬੀ ਗੱਲ-ਬਾਤ ਹੋਈ। ਵਪਾਰੀ ਨੇ ਕਿਹਾ ਕਿ “ਭਾਵੇਂ ਤੇਰੀ ਉਮਰ ਥੋੜ੍ਹੀ ਹੈ ਤੇਰੇ ਸਵਾਲ ਤਾਂ ਬਹੁਤ ਵਧੀਆ ਹਨ। ਕੀ ਤੂੰ ਇਕ ਧਰਮ-ਸ਼ਾਸਤਰੀ ਹੈ?” ਵੌਨ ਨੇ ਜਵਾਬ ਦਿੱਤਾ, “ਨਹੀਂ, ਮੈਂ ਯਹੋਵਾਹ ਦਾ ਇਕ ਗਵਾਹ ਹਾਂ।” “ਅੱਛਾ,” ਆਦਮੀ ਮੁਸਕਰਾਇਆ। “ਹੁਣ ਮੈਨੂੰ ਗੱਲ ਸਮਝ ਆਈ।”

ਇਹ ਸਾਰੇ ਅਤੇ ਹੋਰ ਬਹੁਤ ਸਾਰੇ ਗਵਾਹ, ਖ਼ੁਸ਼ ਹਨ ਕਿ ਉਹ ਪ੍ਰਚਾਰ ਕਰਨ ਵਿਚ ਦਲੇਰ ਹੋਏ। ਕੀ ਤੁਸੀਂ ਵੀ ਇਸ ਤਰ੍ਹਾਂ ਕਰੋਗੇ?

[ਸਫ਼ੇ 25 ਉੱਤੇ ਤਸਵੀਰ]

ਤਾਰਾ

[ਸਫ਼ੇ 25 ਉੱਤੇ ਤਸਵੀਰ]

ਵੌਨ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ