ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w10 4/1 ਸਫ਼ੇ 5-7
  • ਹਰ ਮੁਸ਼ਕਲ ਦਾ ਇੱਕੋ ਇਲਾਜ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਹਰ ਮੁਸ਼ਕਲ ਦਾ ਇੱਕੋ ਇਲਾਜ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਪਰਮੇਸ਼ੁਰ ਦਾ ਰਾਜ ਕੀ ਕਰੇਗਾ
  • ਬਾਈਬਲ ਕੀ ਕਹਿੰਦੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2017
  • ਦੁੱਖ ਸਹਿਣ ਨਾਲ ਸਾਨੂੰ ਫ਼ਾਇਦਾ ਹੁੰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਪਰਮੇਸ਼ੁਰ ਦੁੱਖਾਂ-ਤਕਲੀਫ਼ਾਂ ਨੂੰ ਜਲਦੀ ਮਿਟਾਉਣ ਵਾਲਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਜਲਦ ਹੀ ਦੁੱਖਾਂ ਨੂੰ ਜੜ੍ਹੋਂ ਉਖਾੜਿਆ ਜਾਵੇਗਾ!
    ਜਲਦ ਹੀ ਦੁੱਖਾਂ ਨੂੰ ਜੜ੍ਹੋਂ ਉਖਾੜਿਆ ਜਾਵੇਗਾ!
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
w10 4/1 ਸਫ਼ੇ 5-7

ਹਰ ਮੁਸ਼ਕਲ ਦਾ ਇੱਕੋ ਇਲਾਜ

ਧਰਤੀ ਦੇ ਕੋਨੇ-ਕੋਨੇ ਲੋਕ ਦੁਖੀ ਹਨ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਦੂਸਰੇ ਤਿਆਰ ਰਹਿੰਦੇ ਹਨ। ਮਿਸਾਲ ਲਈ, ਡਾਕਟਰ ਬੀਮਾਰ ਜਾਂ ਜ਼ਖ਼ਮੀ ਲੋਕਾਂ ਦੀ ਮਦਦ ਕਰਨ ਲਈ ਹਸਪਤਾਲਾਂ ਵਿਚ ਲੰਬੀਆਂ-ਲੰਬੀਆਂ ਸ਼ਿਫ਼ਟਾਂ ਲਾਉਂਦੇ ਹਨ। ਫਾਇਰਮੈਨ, ਪੁਲਸ, ਕਾਨੂੰਨ ਬਣਾਉਣ ਵਾਲੇ ਤੇ ਮਦਦ ਕਰਨ ਵਾਲੇ ਹੋਰ ਲੋਕ ਦੂਸਰਿਆਂ ਦੇ ਦੁੱਖ ਘਟਾਉਣ ਜਾਂ ਦੂਰ ਕਰਨ ਦਾ ਜਤਨ ਕਰਦੇ ਹਨ। ਅਜਿਹੇ ਜਤਨਾਂ ਰਾਹੀਂ ਥੋੜ੍ਹਿਆਂ ਦੀ ਮਦਦ ਹੋ ਸਕਦੀ ਹੈ, ਪਰ ਕੋਈ ਵੀ ਇਨਸਾਨ ਜਾਂ ਸੰਸਥਾ ਦੁਨੀਆਂ ਭਰ ਦਾ ਦੁੱਖ ਦੂਰ ਨਹੀਂ ਕਰ ਸਕਦੀ। ਸਿਰਫ਼ ਪਰਮੇਸ਼ੁਰ ਹੀ ਦੁਨੀਆਂ ਭਰ ਦਾ ਹੱਲ ਲਿਆ ਸਕਦਾ ਹੈ।

ਬਾਈਬਲ ਦੀ ਆਖ਼ਰੀ ਪੋਥੀ ਵਿਚ ਇਹ ਵਾਅਦਾ ਕੀਤਾ ਗਿਆ ਹੈ: “[ਪਰਮੇਸ਼ੁਰ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” (ਪਰਕਾਸ਼ ਦੀ ਪੋਥੀ 21:4) ਜ਼ਰਾ ਸੋਚੋ ਕਿ ਇਸ ਵਾਅਦੇ ਦਾ ਕੀ ਮਤਲਬ ਹੋਵੇਗਾ। ਪਰਮੇਸ਼ੁਰ ਸਾਰੇ ਦੁੱਖ ਮਿਟਾਵੇਗਾ। ਉਹ ਧਰਤੀ ਤੋਂ ਲੜਾਈ, ਭੁੱਖ, ਬੀਮਾਰੀ, ਬੇਇਨਸਾਫ਼ੀ ਅਤੇ ਸਾਰੇ ਦੁਸ਼ਟ ਲੋਕਾਂ ਨੂੰ ਖ਼ਤਮ ਕਰੇਗਾ। ਕੋਈ ਵੀ ਇਨਸਾਨ ਇਸ ਤਰ੍ਹਾਂ ਨਹੀਂ ਕਰ ਸਕਦਾ।

ਪਰਮੇਸ਼ੁਰ ਦਾ ਰਾਜ ਕੀ ਕਰੇਗਾ

ਯਿਸੂ ਦੀ ਮੌਤ ਤੋਂ ਬਾਅਦ ਪਰਮੇਸ਼ੁਰ ਨੇ ਉਸ ਨੂੰ ਸਵਰਗ ਵਿਚ ਜੀ ਉਠਾਇਆ ਅਤੇ ਉਹ ਪਰਮੇਸ਼ੁਰ ਤੋਂ ਸਿਵਾਇ ਸਭ ਤੋਂ ਸ਼ਕਤੀਸ਼ਾਲੀ ਸ਼ਖ਼ਸ ਬਣਿਆ। ਇਸ ਲਈ ਜਦੋਂ ਪਰਮੇਸ਼ੁਰ ਨੇ ਸਵਰਗ ਵਿਚ ਆਪਣੀ ਸਰਕਾਰ ਸਥਾਪਿਤ ਕੀਤੀ ਉਸ ਨੇ ਯਿਸੂ ਮਸੀਹ ਨੂੰ ਇਸ ਦਾ ਰਾਜਾ ਬਣਨ ਲਈ ਚੁਣਿਆ। ਉਹ ਸਮਾਂ ਆਵੇਗਾ ਜਦ ਇਨਸਾਨੀ ਰਾਜੇ, ਪ੍ਰਧਾਨ ਅਤੇ ਨੇਤਾਵਾਂ ਦੀ ਬਜਾਇ ਯਿਸੂ ਹੀ ਸਾਰੀ ਧਰਤੀ ਉੱਤੇ ਰਾਜ ਕਰੇਗਾ। ਉਸ ਸਮੇਂ ਧਰਤੀ ਉੱਤੇ ਸਿਰਫ਼ ਇਕ ਰਾਜਾ ਅਤੇ ਇਕ ਸਰਕਾਰ ਹੋਵੇਗੀ।

ਇਹ ਸਰਕਾਰ ਬਾਕੀ ਸਾਰੀਆਂ ਸਰਕਾਰਾਂ ਨੂੰ ਖ਼ਤਮ ਕਰ ਦੇਵੇਗੀ। ਸਦੀਆਂ ਪਹਿਲਾਂ ਬਾਈਬਲ ਵਿਚ ਇਹ ਭਵਿੱਖਬਾਣੀ ਕੀਤੀ ਗਈ ਸੀ: “ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” (ਦਾਨੀਏਲ 2:44) ਪਰਮੇਸ਼ੁਰ ਦੀ ਇਸ ਸਰਕਾਰ ਹੇਠਾਂ ਦੁਨੀਆਂ ਦੇ ਸਾਰੇ ਲੋਕ ਇਕਮੁੱਠ ਹੋਣਗੇ।

ਜਦੋਂ ਯਿਸੂ ਧਰਤੀ ʼਤੇ ਸੀ ਉਸ ਨੇ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਕੀਤੀ ਸੀ। ਉਸ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:10) ਧਿਆਨ ਦਿਓ ਕਿ ਯਿਸੂ ਨੇ ਕਿਹਾ ਸੀ ਕਿ ਪਰਮੇਸ਼ੁਰ ਦੇ ਰਾਜ ਰਾਹੀਂ ਧਰਤੀ ਉੱਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਹੋਵੇਗੀ। ਉਸ ਦੀ ਮਰਜ਼ੀ ਇਹ ਹੈ ਕਿ ਸਾਰੇ ਦੁੱਖ ਦੂਰ ਕੀਤੇ ਜਾਣ।

ਪਰਮੇਸ਼ੁਰ ਦੀ ਸਰਕਾਰ ਅਜਿਹੀਆਂ ਬਰਕਤਾਂ ਵਰਸਾਏਗੀ ਜੋ ਇਨਸਾਨਾਂ ਦੀ ਕੋਈ ਵੀ ਸਰਕਾਰ ਨਹੀਂ ਵਰਸਾ ਸਕਦੀ। ਯਾਦ ਕਰੋ ਕਿ ਯਹੋਵਾਹ ਨੇ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ ਸੀ ਤਾਂਕਿ ਇਨਸਾਨ ਹਮੇਸ਼ਾ ਲਈ ਜੀ ਸਕਣ। ਇਸ ਵਧੀਆ ਸਰਕਾਰ ਦੇ ਅਧੀਨ ਲੋਕਾਂ ਦੇ ਪਾਪ ਵੀ ਮਿਟਾਏ ਜਾਣਗੇ। ਇਸ ਦਾ ਨਤੀਜਾ ਕੀ ਹੋਵੇਗਾ? ਯਹੋਵਾਹ “ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।”—ਯਸਾਯਾਹ 25:8.

ਕੋਈ ਸ਼ਾਇਦ ਇਹ ਸਵਾਲ ਕਰੇ: ‘ਰੱਬ ਨੇ ਪਹਿਲਾਂ ਕਿਉਂ ਨਹੀਂ ਦੁੱਖ ਮਿਟਾਏ? ਉਸ ਨੂੰ ਕਿਸ ਗੱਲ ਦਾ ਇੰਤਜ਼ਾਰ ਹੈ?’ ਯਹੋਵਾਹ ਬਹੁਤ ਦੇਰ ਪਹਿਲਾਂ ਦੁੱਖਾਂ ਨੂੰ ਮਿਟਾ ਸਕਦਾ ਸੀ ਜਾਂ ਰੋਕ ਸਕਦਾ ਸੀ। ਪਰ ਉਸ ਨੇ ਇੱਦਾਂ ਨਹੀਂ ਕੀਤਾ। ਕੀ ਉਹ ਆਪਣੇ ਹੀ ਫ਼ਾਇਦੇ ਬਾਰੇ ਸੋਚ ਰਿਹਾ ਹੈ? ਨਹੀਂ, ਉਹ ਇਨਸਾਨਾਂ ਦੇ ਫ਼ਾਇਦੇ ਬਾਰੇ ਸੋਚ ਰਿਹਾ ਹੈ। ਮਾਪੇ ਵੀ ਆਪਣੇ ਬੱਚਿਆਂ ਨੂੰ ਦੁੱਖ ਝੱਲਣ ਦਿੰਦੇ ਹਨ ਜੇ ਉਨ੍ਹਾਂ ਨੂੰ ਪਤਾ ਹੋਵੇ ਕਿ ਅਖ਼ੀਰ ਵਿਚ ਇਹ ਉਨ੍ਹਾਂ ਦੇ ਫ਼ਾਇਦੇ ਲਈ ਹੋਵੇਗਾ। ਇਸੇ ਤਰ੍ਹਾਂ ਯਹੋਵਾਹ ਨੇ ਚੰਗੇ ਕਾਰਨਾਂ ਲਈ ਇਨਸਾਨਾਂ ਨੂੰ ਦੁੱਖ ਝੱਲਣ ਦਿੱਤੇ ਹਨ। ਇਹ ਕਾਰਨ ਬਾਈਬਲ ਵਿਚ ਸਮਝਾਏ ਗਏ ਹਨ, ਪਰ ਸਾਨੂੰ ਇਹ ਵੀ ਜਾਣਨ ਦੀ ਲੋੜ ਹੈ ਕਿ ਪਰਮੇਸ਼ੁਰ ਨੇ ਇਨਸਾਨਾਂ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਇਜਾਜ਼ਤ ਦਿੱਤੀ ਹੈ, ਇਨਸਾਨ ਪਾਪੀ ਹਨ ਅਤੇ ਯਹੋਵਾਹ ਦੇ ਰਾਜ ਕਰਨ ਦਾ ਹੱਕ ਲਲਕਾਰਿਆ ਗਿਆ ਹੈ। ਬਾਈਬਲ ਇਹ ਵੀ ਸਾਨੂੰ ਸਮਝਾਉਂਦੀ ਹੈ ਕਿ ਕੁਝ ਚਿਰ ਲਈ ਸ਼ਤਾਨ ਨੂੰ ਦੁਨੀਆਂ ਉੱਤੇ ਰਾਜ ਕਰਨ ਦਾ ਸਮਾਂ ਦਿੱਤਾ ਗਿਆ ਹੈ।a

ਭਾਵੇਂ ਅਸੀਂ ਸਾਰੀ ਗੱਲ ਇੱਥੇ ਨਹੀਂ ਸਮਝਾ ਸਕਦੇ, ਪਰ ਅਸੀਂ ਦੋ ਗੱਲਾਂ ਉੱਤੇ ਗੌਰ ਕਰ ਸਕਦੇ ਹਾਂ ਜਿਨ੍ਹਾਂ ਤੋਂ ਸਾਨੂੰ ਉਮੀਦ ਅਤੇ ਹੌਸਲਾ ਮਿਲਦਾ ਹੈ। ਪਹਿਲੀ ਗੱਲ ਇਹ ਹੈ: ਅਸੀਂ ਚਾਹੇ ਕਿੰਨਾ ਵੀ ਦੁੱਖ ਝੱਲਿਆ ਹੋਵੇ, ਯਹੋਵਾਹ ਸਾਨੂੰ ਇਸ ਤੋਂ ਕਿਤੇ ਜ਼ਿਆਦਾ ਬਰਕਤਾਂ ਦੇਵੇਗਾ। ਇਸ ਦੇ ਨਾਲ-ਨਾਲ ਰੱਬ ਸਾਨੂੰ ਤਸੱਲੀ ਦਿੰਦਾ ਹੈ: “ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।” (ਯਸਾਯਾਹ 65:17) ਭਾਵੇਂ ਰੱਬ ਨੇ ਦੁੱਖਾਂ ਨੂੰ ਅਜੇ ਤਕ ਖ਼ਤਮ ਨਹੀਂ ਕੀਤਾ, ਪਰ ਉਹ ਦਿਨ ਦੂਰ ਨਹੀਂ ਜਦ ਉਹ ਇਨ੍ਹਾਂ ਨੂੰ ਪੂਰੀ ਤਰ੍ਹਾਂ ਤੇ ਹਮੇਸ਼ਾ ਲਈ ਮਿਟਾ ਦੇਵੇਗਾ।

ਦੂਜੀ ਗੱਲ ਇਹ ਹੈ: ਪਰਮੇਸ਼ੁਰ ਨੇ ਦੁੱਖਾਂ ਨੂੰ ਖ਼ਤਮ ਕਰਨ ਦਾ ਪੱਕਾ ਸਮਾਂ ਠਹਿਰਾਇਆ ਹੈ। ਯਾਦ ਕਰੋ ਕਿ ਹਬੱਕੂਕ ਨਬੀ ਨੇ ਯਹੋਵਾਹ ਨੂੰ ਪੁੱਛਿਆ ਸੀ ਕਿ ਉਹ ਕਦ ਤਕ ਬਰਬਾਦੀ ਅਤੇ ਜ਼ੁਲਮ ਨੂੰ ਦੇਖਦਾ ਰਹੇਗਾ। ਯਹੋਵਾਹ ਨੇ ਜਵਾਬ ਦਿੱਤਾ: ‘ਏਹ ਦਰਸ਼ਣ ਤਾਂ ਇੱਕ ਠਹਿਰਾਏ ਹੋਏ ਸਮੇਂ ਲਈ ਅਜੇ ਪੂਰਾ ਹੋਣ ਵਾਲਾ ਹੈ, ਉਹ ਚਿਰ ਨਾ ਲਾਵੇਗਾ।’ (ਹਬੱਕੂਕ 2:3) ਅਸੀਂ ਅਗਲੇ ਲੇਖ ਵਿਚ ਦੇਖਾਂਗੇ ਕਿ ਇਹ ‘ਠਹਿਰਾਇਆ ਹੋਇਆ ਸਮਾਂ’ ਬਹੁਤ ਨਜ਼ਦੀਕ ਹੈ। (w09-E 12/01)

[ਫੁਟਨੋਟ]

a ਹੋਰ ਜਾਣਕਾਰੀ ਲਈ ਕਿ ਯਹੋਵਾਹ ਨੇ ਹਾਲੇ ਤਕ ਦੁੱਖਾਂ ਦਾ ਅੰਤ ਕਿਉਂ ਨਹੀਂ ਲਿਆਂਦਾ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਪੁਸਤਕ ਦਾ 11ਵਾਂ ਅਧਿਆਇ ਦੇਖੋ। ਇਹ ਪੁਸਤਕ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ਾ 7 ਉੱਤੇ ਡੱਬੀ]

ਸ਼ਾਨਦਾਰ ਭਵਿੱਖ ਬਾਰੇ ਬਾਈਬਲ ਦੇ ਕੁਝ ਹਵਾਲੇ

ਲੜਾਈਆਂ ਖ਼ਤਮ ਕੀਤੀਆਂ ਜਾਣਗੀਆਂ:

“ਆਓ, ਯਹੋਵਾਹ ਦੇ ਕੰਮਾਂ ਨੂੰ ਵੇਖੋ, ਜਿਹ ਨੇ ਧਰਤੀ ਉੱਤੇ ਤਬਾਹੀਆਂ ਮਚਾਈਆਂ ਹਨ। ਉਹ ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ!”—ਜ਼ਬੂਰਾਂ ਦੀ ਪੋਥੀ 46:8, 9.

ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ:

“ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।”—ਰਸੂਲਾਂ ਦੇ ਕਰਤੱਬ 24:15.

ਸਾਰਿਆਂ ਲਈ ਖਾਣਾ ਹੋਵੇਗਾ:

‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’—ਜ਼ਬੂਰਾਂ ਦੀ ਪੋਥੀ 72:16.

ਬੀਮਾਰੀਆਂ ਖ਼ਤਮ ਕੀਤੀਆਂ ਜਾਣਗੀਆਂ:

“ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”—ਯਸਾਯਾਹ 33:24.

ਬੁਰੇ ਲੋਕ ਨਹੀਂ ਹੋਣਗੇ:

“ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।”—ਕਹਾਉਤਾਂ 2:22.

ਸਾਰਿਆਂ ਲਈ ਇਨਸਾਫ਼ ਹੋਵੇਗਾ:

“ਵੇਖੋ, ਇੱਕ ਪਾਤਸ਼ਾਹ [ਮਸੀਹ ਯਿਸੂ] ਧਰਮ ਨਾਲ ਪਾਤਸ਼ਾਹੀ ਕਰੇਗਾ, ਅਤੇ ਸਰਦਾਰ ਨਿਆਉਂ ਨਾਲ ਸਰਦਾਰੀ ਕਰਨਗੇ।”—ਯਸਾਯਾਹ 32:1.

[ਸਫ਼ਾ 7 ਉੱਤੇ ਤਸਵੀਰ]

ਪਰਮੇਸ਼ੁਰ ਦਾ ਰਾਜ ਸਾਡੇ ਸਾਰੇ ਦੁੱਖ, ਸੁਖ ਵਿਚ ਬਦਲ ਦੇਵੇਗਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ