ਹੱਬਕੂਕ
ਮੈਂ ਧਿਆਨ ਰੱਖਾਂਗਾ ਕਿ ਉਹ ਮੇਰੇ ਰਾਹੀਂ ਕੀ ਕਹੇਗਾ
ਅਤੇ ਮੈਂ ਸੁਧਾਰੇ ਜਾਣ ਤੇ ਕੀ ਜਵਾਬ ਦਿਆਂਗਾ।
2 ਤਦ ਯਹੋਵਾਹ ਨੇ ਮੈਨੂੰ ਜਵਾਬ ਦਿੱਤਾ:
“ਇਸ ਦਰਸ਼ਣ ਨੂੰ ਲਿਖ ਅਤੇ ਇਸ ਨੂੰ ਫੱਟੀਆਂ ʼਤੇ ਸਾਫ਼-ਸਾਫ਼ ਉੱਕਰ+
3 ਇਸ ਦਰਸ਼ਣ ਦੀ ਪੂਰਤੀ ਲਈ ਇਕ ਸਮਾਂ ਮਿਥਿਆ ਗਿਆ ਹੈ,
ਉਹ ਸਮਾਂ ਤੇਜ਼ੀ ਨਾਲ ਆ ਰਿਹਾ ਹੈ ਅਤੇ ਇਹ ਦਰਸ਼ਣ ਝੂਠਾ ਸਾਬਤ ਨਹੀਂ ਹੋਵੇਗਾ।
ਜੇ ਲੱਗੇ ਕਿ ਦੇਰ ਹੋ ਰਹੀ ਹੈ, ਤਾਂ ਵੀ ਇਸ ਦੇ ਪੂਰਾ ਹੋਣ ਦੀ ਉਮੀਦ ਰੱਖ!*+
ਕਿਉਂਕਿ ਇਹ ਪੂਰਾ ਹੋ ਕੇ ਹੀ ਰਹੇਗਾ।
ਇਹ ਦੇਰ ਨਾ ਕਰੇਗਾ!
4 ਘਮੰਡੀ ਇਨਸਾਨ ਨੂੰ ਦੇਖ;
ਉਹ ਮਨ ਦਾ ਸੱਚਾ ਨਹੀਂ ਹੈ।
ਪਰ ਧਰਮੀ ਆਪਣੀ ਵਫ਼ਾਦਾਰੀ* ਸਦਕਾ ਜੀਉਂਦਾ ਰਹੇਗਾ।+
5 ਦਾਖਰਸ ਸੱਚ-ਮੁੱਚ ਧੋਖਾ ਦੇਣ ਵਾਲੀ ਚੀਜ਼ ਹੈ,
ਇਸ ਕਰਕੇ ਘਮੰਡੀ ਇਨਸਾਨ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋਵੇਗਾ।
ਉਹ ਕਬਰ* ਵਾਂਗ ਆਪਣੀ ਭੁੱਖ ਵਧਾਉਂਦਾ ਹੈ;
ਉਹ ਮੌਤ ਵਾਂਗ ਰੱਜਦਾ ਨਹੀਂ।
ਉਹ ਸਾਰੀਆਂ ਕੌਮਾਂ ਨੂੰ ਇਕੱਠਾ ਕਰਨ ਵਿਚ ਲੱਗਾ ਹੋਇਆ ਹੈ
ਅਤੇ ਆਪਣੇ ਲਈ ਦੇਸ਼-ਦੇਸ਼ ਦੇ ਲੋਕਾਂ ਨੂੰ ਇਕੱਠਾ ਕਰਦਾ ਹੈ।+
6 ਕੀ ਇਹ ਸਾਰੇ ਲੋਕ ਉਸ ਦੇ ਖ਼ਿਲਾਫ਼ ਕਹਾਵਤਾਂ ਨਹੀਂ ਕਹਿਣਗੇ, ਲਾ-ਲਾ ਕੇ ਗੱਲਾਂ ਨਹੀਂ ਕਰਨਗੇ ਜਾਂ ਬੁਝਾਰਤਾਂ ਨਹੀਂ ਪਾਉਣਗੇ?+
ਉਹ ਕਹਿਣਗੇ:
‘ਹਾਇ ਉਸ ਉੱਤੇ ਜੋ ਪਰਾਈਆਂ ਚੀਜ਼ਾਂ ਇਕੱਠੀਆਂ ਕਰਦਾ ਹੈ
ਅਤੇ ਆਪਣੇ ਉੱਤੇ ਕਰਜ਼ੇ ਦਾ ਬੋਝ ਹੋਰ ਵਧਾਉਂਦਾ ਹੈ!
ਪਰ ਕਿੰਨੀ ਦੇਰ ਤਕ?
7 ਕੀ ਤੇਰੇ ਲੈਣਦਾਰ ਅਚਾਨਕ ਨਹੀਂ ਉੱਠਣਗੇ?
ਉਹ ਜਾਗਣਗੇ ਅਤੇ ਤੈਨੂੰ ਜ਼ੋਰ ਨਾਲ ਝੰਜੋੜਣਗੇ
ਅਤੇ ਤੂੰ ਉਨ੍ਹਾਂ ਲਈ ਲੁੱਟ ਦਾ ਮਾਲ ਹੋਵੇਂਗਾ।+
8 ਕਿਉਂਕਿ ਤੂੰ ਬਹੁਤ ਸਾਰੀਆਂ ਕੌਮਾਂ ਨੂੰ ਲੁੱਟਿਆ ਹੈ,
ਬਾਕੀ ਬਚੇ ਸਾਰੇ ਲੋਕ ਤੈਨੂੰ ਲੁੱਟਣਗੇ+
ਕਿਉਂਕਿ ਤੂੰ ਇਨਸਾਨਾਂ ਦਾ ਖ਼ੂਨ ਵਹਾਇਆ ਹੈ
ਅਤੇ ਧਰਤੀ ਨੂੰ ਤਬਾਹ ਕੀਤਾ ਹੈ,
ਸ਼ਹਿਰਾਂ ਅਤੇ ਉਨ੍ਹਾਂ ਦੇ ਵਾਸੀਆਂ ਦਾ ਨਾਸ਼ ਕੀਤਾ ਹੈ।+
9 ਹਾਇ ਉਸ ਉੱਤੇ ਜੋ ਆਪਣੇ ਘਰ ਲਈ ਬੁਰਾਈ ਨਾਲ ਧਨ ਇਕੱਠਾ ਕਰਦਾ ਹੈ,
ਉਹ ਆਪਣਾ ਆਲ੍ਹਣਾ ਉੱਚੀ ਥਾਂ ʼਤੇ ਪਾਉਂਦਾ ਹੈ
ਤਾਂਕਿ ਆਫ਼ਤ ਦੀ ਮਾਰ ਤੋਂ ਬਚ ਸਕੇ!
10 ਆਪਣੀਆਂ ਸਾਜ਼ਸ਼ਾਂ ਨਾਲ ਤੂੰ ਆਪਣੇ ਹੀ ਘਰ ਨੂੰ ਸ਼ਰਮਸਾਰ ਕੀਤਾ ਹੈ।
ਦੇਸ਼-ਦੇਸ਼ ਦੇ ਲੋਕਾਂ ਦਾ ਸਫ਼ਾਇਆ ਕਰ ਕੇ ਤੂੰ ਆਪਣੇ ਹੀ ਖ਼ਿਲਾਫ਼ ਪਾਪ ਕੀਤਾ ਹੈ।+
11 ਦੀਵਾਰਾਂ ਦੇ ਪੱਥਰ ਚੀਕ-ਚੀਕ ਕੇ ਕਹਿਣਗੇ
ਅਤੇ ਛੱਤਾਂ ਦੇ ਸ਼ਤੀਰ ਉਸ ਨੂੰ ਜਵਾਬ ਦੇਣਗੇ।
12 ਹਾਇ ਉਸ ਉੱਤੇ ਜੋ ਦੂਜਿਆਂ ਦੇ ਖ਼ੂਨ ਨਾਲ ਸ਼ਹਿਰ ਉਸਾਰਦਾ ਹੈ
ਅਤੇ ਜੋ ਬੁਰਾਈ ʼਤੇ ਸ਼ਹਿਰ ਦੀ ਨੀਂਹ ਰੱਖਦਾ ਹੈ!
13 ਦੇਖੋ! ਲੋਕ ਉਸ ਚੀਜ਼ ਲਈ ਮਿਹਨਤ ਕਰਨਗੇ ਜੋ ਅੱਗ ਵਿਚ ਸੜ ਜਾਵੇਗੀ
ਅਤੇ ਕੌਮਾਂ ਦਾ ਥੱਕਣਾ ਵਿਅਰਥ ਜਾਵੇਗਾ,
ਕੀ ਇਹ ਸਭ ਸੈਨਾਵਾਂ ਦੇ ਯਹੋਵਾਹ ਵੱਲੋਂ ਨਹੀਂ ਹੈ?+
15 ਹਾਇ ਉਸ ਉੱਤੇ ਜੋ ਆਪਣੇ ਸਾਥੀਆਂ ਨੂੰ ਕੁਝ ਪੀਣ ਲਈ ਦਿੰਦਾ ਹੈ
ਅਤੇ ਉਸ ਵਿਚ ਕ੍ਰੋਧ ਤੇ ਗੁੱਸਾ ਮਿਲਾ ਕੇ ਉਨ੍ਹਾਂ ਨੂੰ ਸ਼ਰਾਬੀ ਕਰ ਦਿੰਦਾ ਹੈ
ਤਾਂਕਿ ਉਨ੍ਹਾਂ ਦਾ ਨੰਗੇਜ਼ ਦੇਖੇ!
16 ਤੂੰ ਆਦਰ ਦੀ ਬਜਾਇ ਨਿਰਾਦਰ ਨਾਲ ਭਰ ਜਾਵੇਂਗਾ।
ਤੂੰ ਵੀ ਪੀ ਅਤੇ ਆਪਣੀ ਬੇਸੁੰਨਤੀ ਹਾਲਤ ਦਿਖਾ।*
ਯਹੋਵਾਹ ਦੇ ਸੱਜੇ ਹੱਥ ਵਿਚ ਫੜਿਆ ਪਿਆਲਾ ਤੈਨੂੰ ਵੀ ਪੀਣਾ ਪਵੇਗਾ+
ਅਤੇ ਬੇਇੱਜ਼ਤੀ ਤੇਰੀ ਸ਼ਾਨ ਨੂੰ ਢਕ ਲਵੇਗੀ;
17 ਲਬਾਨੋਨ ʼਤੇ ਕੀਤੇ ਜ਼ੁਲਮ ਦੀ ਮਾਰ ਤੈਨੂੰ ਸਹਿਣੀ ਪਵੇਗੀ
ਅਤੇ ਜਿਸ ਤਬਾਹੀ ਨਾਲ ਜਾਨਵਰ ਕੰਬ ਉੱਠੇ, ਉਹ ਤੇਰੇ ʼਤੇ ਵੀ ਆਵੇਗੀ
ਕਿਉਂਕਿ ਤੂੰ ਇਨਸਾਨਾਂ ਦਾ ਖ਼ੂਨ ਵਹਾਇਆ ਹੈ
ਅਤੇ ਧਰਤੀ ਨੂੰ ਤਬਾਹ ਕੀਤਾ ਹੈ,
ਸ਼ਹਿਰਾਂ ਅਤੇ ਉਨ੍ਹਾਂ ਦੇ ਵਾਸੀਆਂ ਦਾ ਨਾਸ਼ ਕੀਤਾ ਹੈ।+
18 ਘੜੀ ਹੋਈ ਮੂਰਤ ਦਾ ਕੀ ਲਾਭ
ਜਿਸ ਨੂੰ ਇਕ ਕਾਰੀਗਰ ਨੇ ਘੜਿਆ ਹੈ?
ਉਸ ਬੁੱਤ ਦਾ ਕੀ ਫ਼ਾਇਦਾ ਜੋ ਝੂਠ ਸਿਖਾਉਂਦਾ ਹੈ,
ਉਹ ਤਾਂ ਬੇਜਾਨ ਅਤੇ ਗੁੰਗੇ ਦੇਵਤੇ ਹਨ!
ਉਨ੍ਹਾਂ ਦਾ ਬਣਾਉਣ ਵਾਲਾ ਉਨ੍ਹਾਂ ʼਤੇ ਭਰੋਸਾ ਕਿਵੇਂ ਕਰ ਸਕਦਾ?+
19 ਹਾਇ ਉਸ ਉੱਤੇ ਜੋ ਲੱਕੜ ਦੇ ਟੁਕੜੇ ਨੂੰ ਕਹਿੰਦਾ ਹੈ, “ਜਾਗ!”
ਜਾਂ ਬੇਜ਼ਬਾਨ ਪੱਥਰ ਨੂੰ, “ਉੱਠ! ਸਾਨੂੰ ਸਿਖਾ!”
20 ਪਰ ਯਹੋਵਾਹ ਆਪਣੇ ਪਵਿੱਤਰ ਮੰਦਰ ਵਿਚ ਹੈ।+
ਹੇ ਸਾਰੀ ਧਰਤੀ, ਉਸ ਦੇ ਸਾਮ੍ਹਣੇ ਚੁੱਪ ਰਹਿ!’”+