ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w17 ਜਨਵਰੀ ਸਫ਼ੇ 27-31
  • “ਉਹ ਗੱਲਾਂ ਤੂੰ ਵਫ਼ਾਦਾਰ ਭਰਾਵਾਂ ਨੂੰ ਸੌਂਪ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਉਹ ਗੱਲਾਂ ਤੂੰ ਵਫ਼ਾਦਾਰ ਭਰਾਵਾਂ ਨੂੰ ਸੌਂਪ”
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਦਾਊਦ ਨੇ ਸੁਲੇਮਾਨ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਉਸ ਦੀ ਮਦਦ ਵੀ ਕੀਤੀ
  • ਦੂਜਿਆਂ ਨੂੰ ਸਿਖਲਾਈ ਦੇਣ ਦਾ ਮਜ਼ਾ ਲਓ
  • ਬਿਰਧ ਭਰਾਵਾਂ ਦੀ ਕਦਰ ਕਰੋ
  • ਹਰੇਕ ਦੀ ਇਕ ਖ਼ਾਸ ਭੂਮਿਕਾ
  • ਨੌਜਵਾਨ ਭੈਣਾਂ-ਭਰਾਵਾਂ ਦੀ ਕਦਰ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਸਿਆਣੀ ਉਮਰ ਦੇ ਵਫ਼ਾਦਾਰ ਭੈਣਾਂ-ਭਰਾਵਾਂ ਨੂੰ ਅਨਮੋਲ ਸਮਝੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਯਹੋਵਾਹ ਆਪਣੇ ਸਿਆਣੇ ਸੇਵਕਾਂ ਨੂੰ ਬੇਹੱਦ ਪਿਆਰ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਸਿਆਣੀ ਉਮਰ ਦੇ ਭਰਾਵੋ—ਯਹੋਵਾਹ ਤੁਹਾਡੀ ਵਫ਼ਾਦਾਰੀ ਦੀ ਕਦਰ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
w17 ਜਨਵਰੀ ਸਫ਼ੇ 27-31
ਇਕ ਸਿਆਣਾ ਭਰਾ ਸਭਾ ਵਿਚ ਜਵਾਬ ਦਿੰਦਾ ਹੋਇਆ, ਨੌਜਵਾਨ ਭਰਾ ਨਾਲ ਦੂਸਰਿਆਂ ਨੂੰ ਹੌਸਲਾ ਵਧਾਉਣ ਲਈ ਜਾ ਕੇ ਮਿਲਦਾ ਹੋਇਆ ਅਤੇ ਮੰਡਲੀ ਵਿਚ ਬਜ਼ੁਰਗ ਵਜੋਂ ਸੇਵਾ ਕਰ ਰਹੇ ਇਕ ਨੌਜਵਾਨ ਭਰਾ ਦੀ ਗੱਲਬਾਤ ਸੁਣਦਾ ਹੋਇਆ

“ਉਹ ਗੱਲਾਂ ਤੂੰ ਵਫ਼ਾਦਾਰ ਭਰਾਵਾਂ ਨੂੰ ਸੌਂਪ”

“ਉਹ ਗੱਲਾਂ ਤੂੰ ਵਫ਼ਾਦਾਰ ਭਰਾਵਾਂ ਨੂੰ ਸੌਂਪ ਤਾਂਕਿ ਉਹ ਵੀ ਅੱਗੋਂ ਦੂਸਰਿਆਂ ਨੂੰ ਸਿਖਾਉਣ ਦੇ ਕਾਬਲ ਬਣਨ।”​—2 ਤਿਮੋ. 2:2.

ਗੀਤ: 45, 10

ਕੀ ਤੁਹਾਨੂੰ ਯਾਦ ਹੈ?

  • ਰਾਜਾ ਦਾਊਦ ਨੇ ਕੀ ਕੀਤਾ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਮੁੰਡਾ ਪਰਮੇਸ਼ੁਰ ਲਈ ਮੰਦਰ ਬਣਾਵੇਗਾ?

  • ਬਿਰਧ ਭਰਾਵਾਂ ਨੂੰ ਨੌਜਵਾਨ ਭਰਾਵਾਂ ਦੀ ਹੋਰ ਜ਼ਿਆਦਾ ਜ਼ਿੰਮੇਵਾਰੀਆਂ ਸੰਭਾਲਣ ਵਿਚ ਮਦਦ ਕਿਉਂ ਕਰਨੀ ਚਾਹੀਦੀ ਹੈ?

  • ਬਿਰਧ ਭਰਾਵਾਂ ਵੱਲੋਂ ਨਿਭਾਈਆਂ ਜਾਂਦੀਆਂ ਜ਼ਿੰਮੇਵਾਰੀਆਂ ਜਦੋਂ ਨੌਜਵਾਨਾਂ ਨੂੰ ਦਿੱਤੀਆਂ ਜਾਂਦੀਆਂ ਹਨ, ਤਾਂ ਨੌਜਵਾਨ ਸਹੀ ਰਵੱਈਆ ਕਿਵੇਂ ਦਿਖਾ ਸਕਦੇ ਹਨ?

1, 2. ਬਹੁਤ ਸਾਰੇ ਲੋਕ ਆਪਣੇ ਕੰਮ ਬਾਰੇ ਕੀ ਸੋਚਦੇ ਹਨ?

ਬਹੁਤ ਸਾਰੇ ਲੋਕ ਆਪਣੇ ਕੰਮ ਦੇ ਆਧਾਰ ʼਤੇ ਹੀ ਆਪਣੇ ਆਪ ਬਾਰੇ ਵਧੀਆ ਜਾਂ ਘਟੀਆ ਮਹਿਸੂਸ ਕਰਦੇ ਹਨ। ਕੁਝ ਸਭਿਆਚਾਰਾਂ ਵਿਚ ਜਦੋਂ ਲੋਕ ਇਕ-ਦੂਜੇ ਨਾਲ ਜਾਣ-ਪਛਾਣ ਵਧਾਉਂਦੇ ਹਨ, ਤਾਂ ਉਹ ਅਕਸਰ ਇਹ ਸਵਾਲ ਪੁੱਛਦੇ ਹਨ: “ਤੁਸੀਂ ਕੀ ਕੰਮ ਕਰਦੇ ਹੋ?”

2 ਬਾਈਬਲ ਵਿਚ ਕਈ ਵਾਰ ਲੋਕਾਂ ਦੀ ਪਛਾਣ ਉਨ੍ਹਾਂ ਦੇ ਕੰਮ ਤੋਂ ਕਰਾਈ ਗਈ ਹੈ। ਮਿਸਾਲ ਲਈ, “ਟੈਕਸ ਵਸੂਲਣ ਵਾਲਾ ਮੱਤੀ,” ‘ਚਮੜਾ ਰੰਗਣ ਵਾਲਾ ਸ਼ਮਊਨ’ ਅਤੇ “ਹਕੀਮ ਲੂਕਾ।” (ਮੱਤੀ 10:3; ਰਸੂ. 10:6; ਕੁਲੁ. 4:14) ਕਈਆਂ ਦੀ ਪਛਾਣ ਪਰਮੇਸ਼ੁਰ ਦੀ ਸੇਵਾ ਵਿਚ ਮਿਲੀਆਂ ਜ਼ਿੰਮੇਵਾਰੀਆਂ ਤੋਂ ਵੀ ਕਰਾਈ ਗਈ ਹੈ, ਜਿਵੇਂ ਰਾਜਾ ਦਾਊਦ, ਨਬੀ ਏਲੀਯਾਹ ਅਤੇ ਰਸੂਲ ਪੌਲੁਸ। ਇਹ ਆਦਮੀ ਯਹੋਵਾਹ ਵੱਲੋਂ ਮਿਲੀਆਂ ਜ਼ਿੰਮੇਵਾਰੀਆਂ ਦੀ ਬਹੁਤ ਕਦਰ ਕਰਦੇ ਸਨ। ਇਸੇ ਤਰ੍ਹਾਂ, ਸਾਨੂੰ ਵੀ ਯਹੋਵਾਹ ਦੀ ਸੇਵਾ ਵਿਚ ਮਿਲੀ ਹਰ ਜ਼ਿੰਮੇਵਾਰੀ ਨੂੰ ਅਨਮੋਲ ਸਮਝਣਾ ਚਾਹੀਦਾ ਹੈ।

3. ਬਿਰਧ ਭਰਾਵਾਂ ਨੂੰ ਨੌਜਵਾਨਾਂ ਨੂੰ ਸਿਖਲਾਈ ਦੇਣ ਦੀ ਕਿਉਂ ਲੋੜ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

3 ਸਾਨੂੰ ਯਹੋਵਾਹ ਦੀ ਸੇਵਾ ਕਰਨੀ ਬਹੁਤ ਪਸੰਦ ਹੈ ਅਤੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਅਨਮੋਲ ਸਮਝਦੇ ਹਾਂ। ਸਾਡੇ ਵਿੱਚੋਂ ਬਹੁਤ ਜਣਿਆਂ ਨੂੰ ਆਪਣਾ ਕੰਮ ਕਰ ਕੇ ਇੰਨਾ ਮਜ਼ਾ ਆਉਂਦਾ ਹੈ ਕਿ ਉਹ ਇਸ ਨੂੰ ਲੰਬੇ ਸਮੇਂ ਤਕ ਕਰਦੇ ਰਹਿਣਾ ਚਾਹੁੰਦੇ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਵਧਦੀ ਉਮਰ ਕਰਕੇ ਸ਼ਾਇਦ ਉਹ ਹੁਣ ਪਹਿਲਾਂ ਵਾਂਗ ਕੰਮ ਨਹੀਂ ਕਰ ਸਕਦੇ। (ਉਪ. 1:4) ਇਸ ਕਰਕੇ ਯਹੋਵਾਹ ਦੇ ਲੋਕਾਂ ਨੂੰ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਅੱਜ ਪ੍ਰਚਾਰ ਦਾ ਕੰਮ ਵਧਦਾ ਜਾ ਰਿਹਾ ਹੈ। ਯਹੋਵਾਹ ਦਾ ਸੰਗਠਨ ਆਧੁਨਿਕ ਤਕਨਾਲੋਜੀ ਦਾ ਇਸਤੇਮਾਲ ਕਰ ਰਿਹਾ ਹੈ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚ ਸਕੇ। ਪਰ ਕਈ ਵਾਰ ਬਿਰਧ ਭੈਣਾਂ-ਭਰਾਵਾਂ ਲਈ ਕੰਮ ਕਰਨ ਦੇ ਨਵੇਂ ਤਰੀਕੇ ਸਿੱਖਣੇ ਔਖੇ ਹੋ ਸਕਦੇ ਹਨ। (ਲੂਕਾ 5:39) ਨਾਲੇ ਵਧਦੀ ਉਮਰ ਨਾਲ ਲੋਕਾਂ ਦੀ ਤਾਕਤ ਘੱਟਦੀ ਰਹਿੰਦੀ ਹੈ। (ਕਹਾ. 20:29) ਇਸ ਲਈ ਇਹ ਪਿਆਰ ਅਤੇ ਸਮਝਦਾਰੀ ਦੀ ਗੱਲ ਹੋਵੇਗੀ ਕਿ ਬਿਰਧ ਭਰਾ ਨੌਜਵਾਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣ ਦੀ ਸਿਖਲਾਈ ਦੇਣ।​—ਜ਼ਬੂਰਾਂ ਦੀ ਪੋਥੀ 71:18 ਪੜ੍ਹੋ।

4. ਕੁਝ ਜ਼ਿੰਮੇਵਾਰ ਭਰਾਵਾਂ ਲਈ ਆਪਣੀਆਂ ਜ਼ਿੰਮੇਵਾਰੀਆਂ ਦੂਜਿਆਂ ਨੂੰ ਦੇਣੀਆਂ ਔਖੀਆਂ ਕਿਉਂ ਹੋ ਸਕਦੀਆਂ ਹਨ? (“ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਦੂਜਿਆਂ ਨੂੰ ਦੇਣੀਆਂ ਔਖੀਆਂ ਕਿਉਂ ਲੱਗ ਸਕਦੀਆਂ ਹਨ?” ਨਾਂ ਦੀ ਡੱਬੀ ਦੇਖੋ।)

4 ਜ਼ਿੰਮੇਵਾਰ ਭਰਾਵਾਂ ਲਈ ਆਪਣੀਆਂ ਜ਼ਿੰਮੇਵਾਰੀਆਂ ਨੌਜਵਾਨਾਂ ਨੂੰ ਦੇਣੀਆਂ ਹਮੇਸ਼ਾ ਸੌਖੀਆਂ ਨਹੀਂ ਹੁੰਦੀਆਂ। ਇਹ ਸੋਚ ਕੇ ਭਰਾ ਦੁਖੀ ਹੋ ਸਕਦੇ ਹਨ ਕਿ ਉਨ੍ਹਾਂ ਨੂੰ ਉਹ ਜ਼ਿੰਮੇਵਾਰੀ ਛੱਡਣੀ ਪਵੇਗੀ ਜਿਸ ਨੂੰ ਕਰਨ ਵਿਚ ਉਨ੍ਹਾਂ ਨੂੰ ਮਜ਼ਾ ਆਉਂਦਾ ਹੈ। ਉਹ ਸ਼ਾਇਦ ਇਸ ਗੱਲ ਕਰਕੇ ਨਿਰਾਸ਼ ਹੋ ਜਾਣ ਕਿ ਉਨ੍ਹਾਂ ਦੇ ਹੱਥੋਂ ਜ਼ਿੰਮੇਵਾਰੀ ਖੁੰਝ ਜਾਵੇਗੀ। ਜਾਂ ਉਨ੍ਹਾਂ ਨੂੰ ਸ਼ਾਇਦ ਇਹ ਚਿੰਤਾ ਹੋਵੇ ਕਿ ਜੇ ਉਹ ਕੰਮ ਨਹੀਂ ਕਰਨਗੇ, ਤਾਂ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ ਜਾਵੇਗਾ। ਸ਼ਾਇਦ ਉਨ੍ਹਾਂ ਨੂੰ ਲੱਗੇ ਕਿ ਉਨ੍ਹਾਂ ਕੋਲ ਦੂਜਿਆਂ ਨੂੰ ਸਿਖਲਾਈ ਦੇਣ ਲਈ ਸਮਾਂ ਨਹੀਂ ਹੈ। ਦੂਜੇ ਪਾਸੇ, ਜਦੋਂ ਨੌਜਵਾਨਾਂ ਨੂੰ ਹੋਰ ਜ਼ਿੰਮੇਵਾਰੀਆਂ ਨਹੀਂ ਦਿੱਤੀਆਂ ਜਾਂਦੀਆਂ, ਤਾਂ ਉਨ੍ਹਾਂ ਨੂੰ ਧੀਰਜ ਰੱਖਣ ਦੀ ਲੋੜ ਹੈ।

5. ਅਸੀਂ ਇਸ ਲੇਖ ਵਿਚ ਕਿਹੜੇ ਸਵਾਲਾਂ ʼਤੇ ਚਰਚਾ ਕਰਾਂਗੇ?

5 ਸੋ ਇਹ ਕਿਉਂ ਜ਼ਰੂਰੀ ਹੈ ਕਿ ਬਿਰਧ ਭਰਾ ਨੌਜਵਾਨਾਂ ਨੂੰ ਹੋਰ ਜ਼ਿੰਮੇਵਾਰੀਆਂ ਸੰਭਾਲਣ ਵਿਚ ਮਦਦ ਕਰਨ? ਉਹ ਇਹ ਕਿਵੇਂ ਕਰ ਸਕਦੇ ਹਨ? (2 ਤਿਮੋ. 2:2) ਨੌਜਵਾਨਾਂ ਨੂੰ ਬਿਰਧ ਭਰਾਵਾਂ ਨਾਲ ਕੰਮ ਕਰਦਿਆਂ ਅਤੇ ਉਨ੍ਹਾਂ ਤੋਂ ਸਿੱਖਦਿਆਂ ਆਪਣਾ ਰਵੱਈਆ ਸਹੀ ਕਿਉਂ ਰੱਖਣਾ ਚਾਹੀਦਾ ਹੈ? ਇਹ ਜਾਣਨ ਤੋਂ ਪਹਿਲਾਂ ਆਓ ਆਪਾਂ ਇਹ ਦੇਖੀਏ ਕਿ ਰਾਜਾ ਦਾਊਦ ਨੇ ਇਕ ਬਹੁਤ ਹੀ ਅਹਿਮ ਕੰਮ ਲਈ ਆਪਣੇ ਮੁੰਡੇ ਨੂੰ ਕਿਵੇਂ ਤਿਆਰ ਕੀਤਾ ਸੀ।

ਦਾਊਦ ਨੇ ਸੁਲੇਮਾਨ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਉਸ ਦੀ ਮਦਦ ਵੀ ਕੀਤੀ

6. ਰਾਜਾ ਦਾਊਦ ਕੀ ਕਰਨਾ ਚਾਹੁੰਦਾ ਸੀ? ਯਹੋਵਾਹ ਨੇ ਉਸ ਨੂੰ ਕੀ ਕਿਹਾ?

6 ਸਾਲਾਂ ਤਕ ਦਾਊਦ ਨੂੰ ਸਤਾਇਆ ਗਿਆ ਅਤੇ ਉਸ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਭੱਜਣਾ ਪਿਆ। ਫਿਰ ਰਾਜਾ ਬਣਨ ਤੋਂ ਬਾਅਦ ਉਹ ਇਕ ਆਰਾਮਦਾਇਕ ਘਰ ਵਿਚ ਰਹਿਣ ਲੱਗਾ। ਉਸ ਨੇ ਨਬੀ ਨਾਥਾਨ ਨੂੰ ਕਿਹਾ: “ਵੇਖ, ਮੈਂ ਤਾਂ ਦਿਆਰ ਦੀ ਲੱਕੜ ਦੇ ਬਣਾਏ ਹੋਏ ਮਹਿਲ ਦੇ ਵਿੱਚ ਰਹਿੰਦਾ ਹਾਂ ਪਰ ਯਹੋਵਾਹ ਦੇ ਨੇਮ ਦਾ ਸੰਦੂਕ ਪੜਦਿਆਂ ਦੇ ਹੇਠ ਹੈ।” ਦਾਊਦ ਯਹੋਵਾਹ ਲਈ ਇਕ ਸੋਹਣਾ ਮੰਦਰ ਬਣਾਉਣਾ ਚਾਹੁੰਦਾ ਸੀ। ਨਾਥਾਨ ਨੇ ਉਸ ਨੂੰ ਕਿਹਾ: “ਜੋ ਕੁਝ ਤੇਰਾ ਮਨੋਰਥ ਹੈ ਸੋ ਕਰ ਕਿਉਂ ਜੋ ਪਰਮੇਸ਼ੁਰ ਤੇਰੇ ਸੰਗ ਹੈ।” ਪਰ ਯਹੋਵਾਹ ਇਹ ਨਹੀਂ ਚਾਹੁੰਦਾ ਸੀ। ਇਸ ਲਈ ਉਸ ਨੇ ਨਾਥਾਨ ਨੂੰ ਦਾਊਦ ਕੋਲ ਇਹ ਕਹਿਣ ਲਈ ਭੇਜਿਆ: “ਤੂੰ ਮੇਰੇ ਨਿਵਾਸ ਲਈ ਕੋਈ ਭਵਨ ਨਾ ਬਣਾ।” ਭਾਵੇਂ ਕਿ ਯਹੋਵਾਹ ਨੇ ਦਾਊਦ ਨੂੰ ਭਰੋਸਾ ਦਿਵਾਇਆ ਕਿ ਉਸ ਦੀ ਮਿਹਰ ਹਮੇਸ਼ਾ ਦਾਊਦ ʼਤੇ ਰਹੇਗੀ, ਪਰ ਉਸ ਨੇ ਦੱਸਿਆ ਕਿ ਮੰਦਰ ਦਾਊਦ ਦਾ ਮੁੰਡਾ ਸੁਲੇਮਾਨ ਬਣਾਵੇਗਾ। ਇਹ ਜਾਣ ਕੇ ਦਾਊਦ ਨੇ ਕੀ ਕੀਤਾ?​—1 ਇਤ. 17:1-4, 8, 11, 12; 29:1.

7. ਯਹੋਵਾਹ ਵੱਲੋਂ ਹਿਦਾਇਤ ਮਿਲਣ ʼਤੇ ਦਾਊਦ ਨੇ ਕੀ ਕੀਤਾ?

7 ਦਾਊਦ ਦਿਲੋਂ ਯਹੋਵਾਹ ਲਈ ਮੰਦਰ ਬਣਾਉਣਾ ਚਾਹੁੰਦਾ ਸੀ, ਇਸ ਲਈ ਸ਼ਾਇਦ ਉਹ ਬਹੁਤ ਜ਼ਿਆਦਾ ਦੁਖੀ ਹੋਇਆ ਹੋਣਾ। ਪਰ ਫਿਰ ਵੀ ਉਸ ਨੇ ਮੰਦਰ ਬਣਾਉਣ ਦੇ ਕੰਮ ਦਾ ਪੂਰੀ ਤਰ੍ਹਾਂ ਸਮਰਥਨ ਕੀਤਾ ਜੋ ਉਸ ਦੇ ਮੁੰਡੇ ਸੁਲੇਮਾਨ ਨੇ ਬਣਾਉਣਾ ਸੀ। ਦਾਊਦ ਨੇ ਕਾਮਿਆਂ ਨੂੰ ਇਕੱਠਿਆਂ ਕਰਨ ਵਿਚ ਮਦਦ ਕੀਤੀ। ਨਾਲੇ ਉਸ ਨੇ ਲੋਹਾ, ਤਾਂਬਾ, ਚਾਂਦੀ, ਸੋਨਾ ਅਤੇ ਲੱਕੜ ਵੀ ਇਕੱਠੀ ਕੀਤੀ। ਉਸ ਨੂੰ ਇਸ ਗੱਲ ਦੀ ਚਿੰਤਾ ਨਹੀਂ ਸੀ ਕਿ ਮੰਦਰ ਬਣਾਉਣ ਦੇ ਕੰਮ ਦਾ ਸਿਹਰਾ ਕਿਸ ਨੂੰ ਦਿੱਤਾ ਜਾਵੇਗਾ। ਦਰਅਸਲ, ਇਹ ਮੰਦਰ ਸੁਲੇਮਾਨ ਦੇ ਮੰਦਰ ਵਜੋਂ ਜਾਣਿਆ ਜਾਣ ਲੱਗਾ। ਨਾਲੇ ਦਾਊਦ ਨੇ ਸੁਲੇਮਾਨ ਨੂੰ ਹੱਲਾਸ਼ੇਰੀ ਦਿੱਤੀ: “ਹੁਣ ਹੇ ਮੇਰੇ ਪੁੱਤ੍ਰ, ਯਹੋਵਾਹ ਤੇਰੇ ਅੰਗ ਸੰਗ ਰਹੇ, ਜੋ ਤੂੰ ਭਾਗਵਾਨ ਹੋਵੇਂ ਅਰ ਯਹੋਵਾਹ ਆਪਣੇ ਪਰਮੇਸ਼ੁਰ ਦੇ ਭਵਨ ਨੂੰ ਬਣਾਵੇਂ, ਜਿਵੇਂ ਉਸ ਨੇ ਤੇਰੇ ਲਈ ਆਖਿਆ ਹੈ।”​—1 ਇਤ. 22:11, 14-16.

8. ਦਾਊਦ ਨੇ ਸ਼ਾਇਦ ਕਿਉਂ ਸੋਚਿਆ ਹੋਵੇ ਕਿ ਸੁਲੇਮਾਨ ਮੰਦਰ ਬਣਾਉਣ ਦੇ ਕਾਬਲ ਨਹੀਂ ਸੀ? ਪਰ ਦਾਊਦ ਨੇ ਕੀ ਕੀਤਾ?

8 ਪਹਿਲਾ ਇਤਹਾਸ 22:5 ਪੜ੍ਹੋ। ਦਾਊਦ ਨੇ ਸ਼ਾਇਦ ਸੋਚਿਆ ਹੋਵੇ ਕਿ ਸੁਲੇਮਾਨ ਇਸ ਅਹਿਮ ਕੰਮ ਦੀ ਅਗਵਾਈ ਕਰਨ ਦੇ ਕਾਬਲ ਨਹੀਂ ਸੀ। ਇਹ ਮੰਦਰ ਬਹੁਤ ਜ਼ਿਆਦਾ ਸ਼ਾਨਦਾਰ ਹੋਣਾ ਸੀ ਅਤੇ ਸੁਲੇਮਾਨ “ਇਆਣਾ ਅਤੇ ਬਾਲਕ” ਸੀ। ਪਰ ਦਾਊਦ ਜਾਣਦਾ ਸੀ ਕਿ ਯਹੋਵਾਹ ਸੁਲੇਮਾਨ ਦੀ ਇਹ ਖ਼ਾਸ ਕੰਮ ਕਰਨ ਵਿਚ ਮਦਦ ਕਰੇਗਾ। ਸੋ ਇਸ ਵੱਡੇ ਕੰਮ ਦੀ ਤਿਆਰੀ ਕਰਨ ਲਈ ਦਾਊਦ ਜੋ ਮਦਦ ਕਰ ਸਕਦਾ ਸੀ, ਉਸ ਨੇ ਉਹ ਸਭ ਕੀਤਾ।

ਦੂਜਿਆਂ ਨੂੰ ਸਿਖਲਾਈ ਦੇਣ ਦਾ ਮਜ਼ਾ ਲਓ

ਇਕ ਸਿਆਣਾ ਭਰਾ ਨੌਜਵਾਨ ਭਰਾ ਨੂੰ ਪਹਿਰਾਬੁਰਜ ਕਰਾਉਂਦਿਆਂ ਦੇਖ ਕੇ ਖ਼ੁਸ਼ ਹੁੰਦਾ ਹੋਇਆ

ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਨੌਜਵਾਨ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਸੰਭਾਲ ਰਹੇ ਹਨ (ਪੈਰਾ 9 ਦੇਖੋ)

9. ਦੂਜਿਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦੇ ਕੇ ਬਿਰਧ ਭਰਾ ਖ਼ੁਸ਼ ਕਿਵੇਂ ਹੋ ਸਕਦੇ ਹਨ? ਇਕ ਮਿਸਾਲ ਦਿਓ।

9 ਜਦੋਂ ਬਿਰਧ ਭਰਾਵਾਂ ਨੂੰ ਆਪਣੀਆਂ ਕੁਝ ਜ਼ਿੰਮੇਵਾਰੀਆਂ ਨੌਜਵਾਨ ਭਰਾਵਾਂ ਨੂੰ ਦੇਣੀਆਂ ਪੈਣ, ਤਾਂ ਉਨ੍ਹਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਯਹੋਵਾਹ ਦਾ ਕੰਮ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਨੌਜਵਾਨਾਂ ਨੂੰ ਜ਼ਿੰਮੇਵਾਰੀਆਂ ਸੰਭਾਲਣ ਦੀ ਸਿਖਲਾਈ ਦੇ ਕੇ ਇਹ ਕੰਮ ਕਰਨ ਵਿਚ ਮਦਦ ਹੋਵੇਗੀ। ਜ਼ਰਾ ਇਸ ਬਾਰੇ ਸੋਚੋ। ਜਦੋਂ ਤੁਸੀਂ ਛੋਟੇ ਸੀ, ਤਾਂ ਤੁਸੀਂ ਸ਼ਾਇਦ ਆਪਣੇ ਡੈਡੀ ਜੀ ਨੂੰ ਕਾਰ ਚਲਾਉਂਦਿਆਂ ਦੇਖਿਆ ਹੋਵੇ। ਤੁਹਾਡੇ ਵੱਡੇ ਹੋਣ ʼਤੇ ਤੁਹਾਡੇ ਡੈਡੀ ਜੀ ਨੇ ਤੁਹਾਨੂੰ ਸਮਝਾਇਆ ਹੋਣਾ ਕਿ ਉਹ ਕਾਰ ਕਿਵੇਂ ਚਲਾਉਂਦੇ ਸੀ। ਸਮੇਂ ਦੇ ਬੀਤਣ ਨਾਲ ਤੁਸੀਂ ਲਾਈਸੈਂਸ ਬਣਾ ਲਿਆ ਅਤੇ ਖ਼ੁਦ ਕਾਰ ਚਲਾਉਣੀ ਸ਼ੁਰੂ ਕਰ ਦਿੱਤੀ। ਪਰ ਤੁਹਾਡੇ ਡੈਡੀ ਜੀ ਉਦੋਂ ਵੀ ਤੁਹਾਨੂੰ ਸਲਾਹ ਦਿੰਦੇ ਰਹੇ। ਕਈ ਵਾਰ ਤੁਸੀਂ ਵਾਰੀ-ਵਾਰੀ ਕਾਰ ਚਲਾਉਂਦੇ ਸੀ। ਪਰ ਡੈਡੀ ਜੀ ਦੀ ਉਮਰ ਵਧਣ ਕਰਕੇ ਜ਼ਿਆਦਾਤਰ ਕਾਰ ਤੁਸੀਂ ਹੀ ਚਲਾਉਂਦੇ ਸੀ। ਕੀ ਇਸ ਕਰਕੇ ਤੁਹਾਡੇ ਡੈਡੀ ਜੀ ਦੁਖੀ ਹੁੰਦੇ ਸਨ? ਨਹੀਂ, ਸ਼ਾਇਦ ਉਹ ਖ਼ੁਸ਼ ਹੁੰਦੇ ਹੋਣੇ ਜਦੋਂ ਤੁਸੀਂ ਉਨ੍ਹਾਂ ਨੂੰ ਕਾਰ ਵਿਚ ਇੱਧਰ-ਉੱਧਰ ਲੈ ਕੇ ਜਾਂਦੇ ਸੀ। ਇਸੇ ਤਰ੍ਹਾਂ ਬਿਰਧ ਭਰਾ ਉਨ੍ਹਾਂ ਨੌਜਵਾਨਾਂ ਨੂੰ ਯਹੋਵਾਹ ਦੇ ਸੰਗਠਨ ਵਿਚ ਜ਼ਿੰਮੇਵਾਰੀਆਂ ਸੰਭਾਲਦਿਆਂ ਦੇਖ ਕੇ ਖ਼ੁਸ਼ ਹੁੰਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਸਿਖਲਾਈ ਦਿੱਤੀ ਸੀ।

10. ਮੂਸਾ ਮਹਿਮਾ ਅਤੇ ਅਧਿਕਾਰ ਪਾਉਣ ਦੇ ਮਾਮਲੇ ਬਾਰੇ ਕਿਵੇਂ ਮਹਿਸੂਸ ਕਰਦਾ ਸੀ?

10 ਜਦੋਂ ਦੂਜੇ ਜ਼ਿੰਮੇਵਾਰੀਆਂ ਸੰਭਾਲਦੇ ਹਨ, ਤਾਂ ਸਾਨੂੰ ਅੰਦਰੋਂ-ਅੰਦਰੀਂ ਸੜਨਾ ਨਹੀਂ ਚਾਹੀਦਾ। ਅਸੀਂ ਮੂਸਾ ਤੋਂ ਸਿੱਖ ਸਕਦੇ ਹਾਂ ਕਿ ਉਹ ਉਸ ਸਮੇਂ ਕਿਵੇਂ ਪੇਸ਼ ਆਇਆ ਜਦੋਂ ਕੁਝ ਇਜ਼ਰਾਈਲੀ ਆਪਣੇ ਆਪ ਨੂੰ ਨਬੀ ਕਹਿਣ ਲੱਗੇ। (ਗਿਣਤੀ 11:24-29 ਪੜ੍ਹੋ।) ਯਹੋਸ਼ੁਆ ਉਨ੍ਹਾਂ ਨੂੰ ਚੁੱਪ ਕਰਾਉਣਾ ਚਾਹੁੰਦਾ ਸੀ, ਪਰ ਮੂਸਾ ਨੇ ਕਿਹਾ: “ਕੀ ਤੂੰ ਮੇਰੇ ਲਈ ਖਿਝਦਾ ਹੈਂ? ਕਾਸ਼ ਕਿ ਯਹੋਵਾਹ ਦੇ ਸਾਰੇ ਲੋਕ ਨਬੀ ਹੁੰਦੇ ਅਤੇ ਯਹੋਵਾਹ ਆਪਣਾ ਆਤਮਾ ਉਨ੍ਹਾਂ ਉੱਤੇ ਪਾਉਂਦਾ!” ਮੂਸਾ ਜਾਣਦਾ ਸੀ ਕਿ ਯਹੋਵਾਹ ਹੀ ਇਸ ਕੰਮ ਦੀ ਅਗਵਾਈ ਕਰ ਰਿਹਾ ਸੀ। ਆਪਣੀ ਮਹਿਮਾ ਕਰਾਉਣ ਦੀ ਬਜਾਇ ਮੂਸਾ ਚਾਹੁੰਦਾ ਸੀ ਕਿ ਯਹੋਵਾਹ ਦੇ ਹਰ ਸੇਵਕ ਨੂੰ ਜ਼ਿੰਮੇਵਾਰੀਆਂ ਮਿਲਣ। ਸਾਡੇ ਬਾਰੇ ਕੀ? ਕੀ ਅਸੀਂ ਉਦੋਂ ਖ਼ੁਸ਼ ਹੁੰਦੇ ਹਾਂ, ਜਦੋਂ ਦੂਜਿਆਂ ਨੂੰ ਜ਼ਿੰਮੇਵਾਰੀਆਂ ਮਿਲਦੀਆਂ ਹਨ?

11. ਇਕ ਭਰਾ ਨੇ ਦੂਜਿਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦੇਣ ਬਾਰੇ ਕੀ ਕਿਹਾ?

11 ਬਹੁਤ ਸਾਰੇ ਭਰਾਵਾਂ ਨੇ ਕਈ ਦਹਾਕਿਆਂ ਤਕ ਯਹੋਵਾਹ ਦੀ ਸੇਵਾ ਵਿਚ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਅਤੇ ਨੌਜਵਾਨਾਂ ਨੂੰ ਹੋਰ ਜ਼ਿੰਮੇਵਾਰੀਆਂ ਸੰਭਾਲਣ ਦੀ ਸਿਖਲਾਈ ਦਿੱਤੀ ਹੈ। ਮਿਸਾਲ ਲਈ, ਆਓ ਆਪਾਂ ਪੀਟਰ ਨਾਂ ਦੇ ਭਰਾ ʼਤੇ ਗੌਰ ਕਰੀਏ। ਉਸ ਨੇ 74 ਸਾਲ ਪੂਰੇ ਸਮੇਂ ਦੀ ਸੇਵਾ ਕੀਤੀ ਜਿਸ ਵਿੱਚੋਂ 35 ਸਾਲ ਉਸ ਨੇ ਯੂਰਪ ਦੇ ਸ਼ਾਖ਼ਾ ਦਫ਼ਤਰ ਵਿਚ ਬਿਤਾਏ। ਲੰਬੇ ਸਮੇਂ ਤਕ ਉਹ ਸੇਵਾ ਵਿਭਾਗ ਦਾ ਨਿਗਾਹਬਾਨ ਸੀ। ਫਿਰ ਇਹ ਜ਼ਿੰਮੇਵਾਰੀ ਪੌਲ ਨਾਂ ਦੇ ਨੌਜਵਾਨ ਨੂੰ ਦਿੱਤੀ ਗਈ ਜਿਸ ਨੂੰ ਪੀਟਰ ਨੇ ਸਿਖਲਾਈ ਦਿੱਤੀ ਸੀ। ਕੀ ਪੀਟਰ ਇਸ ਬਦਲਾਅ ਕਰਕੇ ਦੁਖੀ ਸੀ? ਨਹੀਂ। ਉਸ ਨੇ ਕਿਹਾ: “ਮੈਂ ਬਹੁਤ ਖ਼ੁਸ਼ ਹਾਂ ਕਿ ਸੰਗਠਨ ਵਿਚ ਇਸ ਤਰ੍ਹਾਂ ਦੇ ਭਰਾ ਹਨ ਜੋ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣ ਲਈ ਸਿਖਲਾਈ ਲੈਣੀ ਚਾਹੁੰਦੇ ਹਨ ਅਤੇ ਜੋ ਜ਼ਿੰਮੇਵਾਰੀਆਂ ਵਧੀਆ ਤਰੀਕੇ ਨਾਲ ਸੰਭਾਲ ਰਹੇ ਹਨ।”

ਬਿਰਧ ਭਰਾਵਾਂ ਦੀ ਕਦਰ ਕਰੋ

12. ਅਸੀਂ ਰਹਬੁਆਮ ਦੀ ਮਿਸਾਲ ਤੋਂ ਕੀ ਸਬਕ ਸਿੱਖ ਸਕਦੇ ਹਾਂ?

12 ਜਦੋਂ ਸੁਲੇਮਾਨ ਦਾ ਮੁੰਡਾ ਰਹਬੁਆਮ ਰਾਜਾ ਬਣਿਆ, ਤਾਂ ਉਸ ਨੇ ਇਹ ਨਵੀਂ ਜ਼ਿੰਮੇਵਾਰੀ ਨਿਭਾਉਣ ਲਈ ਬਿਰਧ ਆਦਮੀਆਂ ਤੋਂ ਸਲਾਹ ਮੰਗੀ। ਪਰ ਫਿਰ ਉਸ ਨੇ ਬਿਰਧ ਆਦਮੀਆਂ ਦੀ ਸਲਾਹ ਮੰਨਣ ਦੀ ਬਜਾਇ ਆਪਣੇ ਬਚਪਨ ਦੇ ਦੋਸਤਾਂ ਦੀ ਸਲਾਹ ਮੰਨੀ। ਇਸ ਦਾ ਭਿਆਨਕ ਨਤੀਜਾ ਨਿਕਲਿਆ। (2 ਇਤ. 10:6-11, 19) ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਸਮਝਦਾਰੀ ਦੀ ਗੱਲ ਇਹ ਹੈ ਕਿ ਸਾਨੂੰ ਉਨ੍ਹਾਂ ਤੋਂ ਸਲਾਹ ਲੈਣੀ ਚਾਹੀਦੀ ਹੈ ਜੋ ਸਾਡੇ ਤੋਂ ਉਮਰ ਵਿਚ ਵੱਡੇ ਹਨ ਅਤੇ ਜਿਨ੍ਹਾਂ ਕੋਲ ਜ਼ਿਆਦਾ ਤਜਰਬਾ ਹੈ। ਨੌਜਵਾਨਾਂ ਨੂੰ ਇਹ ਦਬਾਅ ਮਹਿਸੂਸ ਨਹੀਂ ਕਰਨਾ ਚਾਹੀਦਾ ਕਿ ਉਨ੍ਹਾਂ ਨੂੰ ਪੁਰਾਣੇ ਤਰੀਕੇ ਅਨੁਸਾਰ ਹੀ ਸਭ ਕੁਝ ਕਰਨਾ ਪੈਣਾ। ਪਰ ਉਨ੍ਹਾਂ ਨੂੰ ਬਿਰਧ ਭਰਾਵਾਂ ਦੀ ਸਲਾਹ ਨੂੰ ਅਣਗੌਲਿਆਂ ਕਰਨ ਦੀ ਬਜਾਇ ਉਨ੍ਹਾਂ ਦੀ ਸਲਾਹ ਵੱਲ ਧਿਆਨ ਦੇਣਾ ਚਾਹੀਦਾ ਹੈ।

13. ਨੌਜਵਾਨ ਬਿਰਧ ਭਰਾਵਾਂ ਨਾਲ ਮਿਲ ਕੇ ਕੰਮ ਕਿਵੇਂ ਕਰ ਸਕਦੇ ਹਨ?

13 ਕਈ ਵਾਰ ਨੌਜਵਾਨਾਂ ਨੂੰ ਉਹ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ ਜੋ ਬਿਰਧ ਹੋ ਚੁੱਕੇ ਤਜਰਬੇਕਾਰ ਭਰਾ ਨਿਭਾਉਂਦੇ ਸਨ। ਇਹ ਬੁੱਧੀਮਾਨੀ ਦੀ ਗੱਲ ਹੋਵੇਗੀ ਕਿ ਉਹ ਬਿਰਧ ਭਰਾਵਾਂ ਤੋਂ ਸਿੱਖਣ। ਪਹਿਲਾਂ ਜ਼ਿਕਰ ਕੀਤੇ ਪੌਲ ਨੂੰ ਪੀਟਰ ਦੀ ਜਗ੍ਹਾ ਬੈਥਲ ਵਿਭਾਗ ਦਾ ਨਿਗਾਹਬਾਨ ਬਣਾ ਦਿੱਤਾ ਗਿਆ। ਉਸ ਨੇ ਕਿਹਾ: “ਮੈਂ ਪੀਟਰ ਤੋਂ ਸਲਾਹ ਲੈਣ ਲਈ ਸਮਾਂ ਕੱਢਦਾ ਸੀ ਅਤੇ ਵਿਭਾਗ ਵਿਚ ਦੂਜਿਆਂ ਨੂੰ ਵੀ ਇਸੇ ਤਰ੍ਹਾਂ ਕਰਨ ਦੀ ਹੱਲਾਸ਼ੇਰੀ ਦਿੰਦਾ ਸੀ।”

14. ਤਿਮੋਥਿਉਸ ਅਤੇ ਪੌਲੁਸ ਦੇ ਮਿਲ ਕੇ ਕੰਮ ਕਰਨ ਦੇ ਤਰੀਕੇ ਤੋਂ ਅਸੀਂ ਕੀ ਸਿੱਖਦੇ ਹਾਂ?

14 ਤਿਮੋਥਿਉਸ ਪੌਲੁਸ ਰਸੂਲ ਤੋਂ ਬਹੁਤ ਛੋਟਾ ਸੀ ਅਤੇ ਉਨ੍ਹਾਂ ਨੇ ਕਈ ਸਾਲ ਇਕੱਠੇ ਕੰਮ ਕੀਤਾ। (ਫ਼ਿਲਿੱਪੀਆਂ 2:20-22 ਪੜ੍ਹੋ।) ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਲਿਖਿਆ: “ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਘੱਲ ਰਿਹਾ ਹਾਂ ਕਿਉਂਕਿ ਮਸੀਹ ਦੀ ਸੇਵਾ ਵਿਚ ਉਹ ਮੇਰਾ ਪਿਆਰਾ ਤੇ ਵਫ਼ਾਦਾਰ ਬੱਚਾ ਹੈ; ਅਤੇ ਉਹ ਤੁਹਾਨੂੰ ਮੇਰੇ ਕੰਮ ਕਰਨ ਦੇ ਸਾਰੇ ਤਰੀਕੇ ਯਾਦ ਕਰਾਵੇਗਾ ਜਿਹੜੇ ਮੈਂ ਮਸੀਹ ਯਿਸੂ ਦੀ ਸੇਵਾ ਕਰਦੇ ਹੋਏ ਵਰਤਦਾ ਹਾਂ, ਜਿਵੇਂ ਮੈਂ ਹਰ ਜਗ੍ਹਾ ਸਾਰੀਆਂ ਮੰਡਲੀਆਂ ਨੂੰ ਇਹ ਤਰੀਕੇ ਸਿਖਾਉਂਦਾ ਹਾਂ।” (1 ਕੁਰਿੰ. 4:17) ਇਸ ਤੋਂ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਪੌਲੁਸ ਤੇ ਤਿਮੋਥਿਉਸ ਨੇ ਮਿਲ ਕੇ ਕੰਮ ਕੀਤਾ ਅਤੇ ਇਕ-ਦੂਜੇ ਦਾ ਸਾਥ ਦਿੱਤਾ। ਪੌਲੁਸ ਨੇ ਤਿਮੋਥਿਉਸ ਨੂੰ “ਮਸੀਹ ਯਿਸੂ ਦੀ ਸੇਵਾ” ਕਰਨ ਦੇ ਤਰੀਕੇ ਸਿਖਾਏ ਅਤੇ ਤਿਮੋਥਿਉਸ ਨੇ ਚੰਗੀ ਤਰ੍ਹਾਂ ਸਿਖਲਾਈ ਲਈ। ਪੌਲੁਸ ਤਿਮੋਥਿਉਸ ਨੂੰ ਬਹੁਤ ਪਸੰਦ ਕਰਦਾ ਸੀ ਅਤੇ ਉਸ ਨੂੰ ਪੂਰਾ ਯਕੀਨ ਸੀ ਕਿ ਤਿਮੋਥਿਉਸ ਕੁਰਿੰਥੁਸ ਦੇ ਭੈਣਾਂ-ਭਰਾਵਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰੇਗਾ। ਬਜ਼ੁਰਗਾਂ ਨੂੰ ਪੌਲੁਸ ਰਸੂਲ ਦੀ ਰੀਸ ਕਰਦਿਆਂ ਹੋਰ ਭਰਾਵਾਂ ਨੂੰ ਮੰਡਲੀ ਦੀ ਅਗਵਾਈ ਕਰਨ ਦੀ ਸਿਖਲਾਈ ਦੇਣੀ ਚਾਹੀਦੀ ਹੈ।

ਹਰੇਕ ਦੀ ਇਕ ਖ਼ਾਸ ਭੂਮਿਕਾ

15. ਤਬਦੀਲੀਆਂ ਮੁਤਾਬਕ ਚੱਲਣ ਵਿਚ ਰੋਮੀਆਂ 12:3-5 ਸਾਡੀ ਕਿਵੇਂ ਮਦਦ ਕਰ ਸਕਦਾ ਹੈ?

15 ਅਸੀਂ ਅਹਿਮ ਸਮੇਂ ਵਿਚ ਜੀ ਰਹੇ ਹਾਂ। ਧਰਤੀ ਉੱਤੇ ਯਹੋਵਾਹ ਦੇ ਸੰਗਠਨ ਦਾ ਹਿੱਸਾ ਕਈ ਤਰੀਕਿਆਂ ਨਾਲ ਵਧ-ਫੁੱਲ ਰਿਹਾ ਹੈ। ਇਸ ਦਾ ਮਤਲਬ ਹੈ ਕਿ ਤਬਦੀਲੀਆਂ ਹੁੰਦੀਆਂ ਰਹਿਣਗੀਆਂ। ਜਦੋਂ ਤਬਦੀਲੀਆਂ ਦਾ ਅਸਰ ਸਿੱਧਾ ਸਾਡੇ ਉੱਤੇ ਪੈਂਦਾ ਹੈ, ਤਾਂ ਸਾਨੂੰ ਨਿਮਰ ਰਹਿਣਾ ਚਾਹੀਦਾ ਹੈ ਅਤੇ ਆਪਣੇ ਬਾਰੇ ਸੋਚਣ ਦੀ ਬਜਾਇ ਰਾਜ ਦੇ ਕੰਮਾਂ ʼਤੇ ਧਿਆਨ ਲਾਉਣਾ ਚਾਹੀਦਾ ਹੈ। ਇੱਦਾਂ ਕਰਨ ਨਾਲ ਅਸੀਂ ਏਕਤਾ ਵਿਚ ਰਹਿ ਸਕਾਂਗੇ। ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਲਿਖਿਆ: ‘ਮੈਂ ਤੁਹਾਨੂੰ ਹਰ ਇਕ ਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਲੋੜੋਂ ਵੱਧ ਨਾ ਸਮਝੋ।’​—ਰੋਮੀ. 12:3-5.

16. ਯਹੋਵਾਹ ਦੇ ਸੰਗਠਨ ਵਿਚ ਏਕਤਾ ਅਤੇ ਸ਼ਾਂਤੀ ਬਣਾਈ ਰੱਖਣ ਲਈ ਹਰੇਕ ਮਸੀਹੀ ਕੀ ਕਰ ਸਕਦਾ ਹੈ?

16 ਤਾਂ ਫਿਰ, ਆਓ ਆਪਾਂ ਸਾਰੇ ਜਣੇ ਯਹੋਵਾਹ ਦੇ ਰਾਜ ਦੇ ਸ਼ਾਨਦਾਰ ਕੰਮਾਂ ਨੂੰ ਅੱਗੇ ਵਧਾਉਂਦੇ ਰਹੀਏ, ਚਾਹੇ ਸਾਡੇ ਹਾਲਾਤ ਜੋ ਮਰਜ਼ੀ ਹੋਣ। ਬਿਰਧ ਭਰਾਵੋ, ਨੌਜਵਾਨਾਂ ਨੂੰ ਉਸ ਕੰਮ ਦੀ ਸਿਖਲਾਈ ਦਿਓ ਜੋ ਪਹਿਲਾਂ ਤੁਸੀਂ ਕਰਦੇ ਸੀ। ਨੌਜਵਾਨੋ, ਤੁਸੀਂ ਜ਼ਿੰਮੇਵਾਰੀਆਂ ਕਬੂਲ ਕਰੋ, ਨਿਮਰ ਰਹੋ ਅਤੇ ਬਿਰਧ ਭਰਾਵਾਂ ਪ੍ਰਤੀ ਆਦਰ ਦਿਖਾਉਂਦੇ ਰਹੋ। ਨਾਲੇ ਪਤਨੀਓ, ਪ੍ਰਿਸਕਿੱਲਾ ਦੀ ਰੀਸ ਕਰੋ ਜਿਸ ਨੇ ਹਾਲਾਤ ਬਦਲਣ ਤੇ ਆਪਣੇ ਪਤੀ ਦਾ ਵਫ਼ਾਦਾਰੀ ਨਾਲ ਸਾਥ ਦਿੱਤਾ।​—ਰਸੂ. 18:2.

17. ਯਿਸੂ ਨੂੰ ਆਪਣੇ ਚੇਲਿਆਂ ʼਤੇ ਕਿਹੜਾ ਭਰੋਸਾ ਸੀ? ਉਸ ਨੇ ਉਨ੍ਹਾਂ ਨੂੰ ਕੀ ਕਰਨ ਦੀ ਸਿਖਲਾਈ ਦਿੱਤੀ?

17 ਦੂਜਿਆਂ ਨੂੰ ਖ਼ੁਸ਼ੀ-ਖ਼ੁਸ਼ੀ ਸਿਖਲਾਈ ਦੇਣ ਸੰਬੰਧੀ ਯਿਸੂ ਨੇ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ। ਯਿਸੂ ਨੂੰ ਪਤਾ ਸੀ ਕਿ ਉਸ ਦੇ ਜਾਣ ਤੋਂ ਬਾਅਦ ਹੋਰ ਉਸ ਦਾ ਕੰਮ ਕਰਦੇ ਰਹਿਣਗੇ। ਭਾਵੇਂ ਯਿਸੂ ਜਾਣਦਾ ਸੀ ਕਿ ਉਸ ਦੇ ਚੇਲੇ ਨਾਮੁਕੰਮਲ ਸਨ, ਪਰ ਫਿਰ ਵੀ ਉਸ ਨੂੰ ਆਪਣੇ ਚੇਲਿਆਂ ʼਤੇ ਭਰੋਸਾ ਸੀ ਕਿ ਉਹ ਉਸ ਨਾਲੋਂ ਵੀ ਵੱਡੇ-ਵੱਡੇ ਕੰਮ ਕਰਨਗੇ। (ਯੂਹੰ. 14:12) ਉਸ ਨੇ ਉਨ੍ਹਾਂ ਨੂੰ ਵਧੀਆ ਸਿਖਲਾਈ ਦਿੱਤੀ ਜਿਸ ਕਰਕੇ ਉਹ ਪ੍ਰਚਾਰ ਦਾ ਕੰਮ ਵੱਡੇ ਪੱਧਰ ʼਤੇ ਕਰ ਸਕੇ।​—ਕੁਲੁ. 1:23.

18. ਭਵਿੱਖ ਵਿਚ ਸਾਡੇ ਕੋਲ ਕਿਹੜਾ ਕੰਮ ਹੋਵੇਗਾ? ਅੱਜ ਸਾਡੇ ਕੋਲ ਕਿਹੜਾ ਕੰਮ ਹੈ?

18 ਯਿਸੂ ਦੀ ਮੌਤ ਤੋਂ ਬਾਅਦ ਯਹੋਵਾਹ ਨੇ ਉਸ ਨੂੰ ਜੀਉਂਦਾ ਕੀਤਾ ਅਤੇ ਉਸ ਨੂੰ ਹੋਰ ਕੰਮ ਦੇਣ ਦੇ ਨਾਲ-ਨਾਲ “ਹਰ ਸਰਕਾਰ, ਅਧਿਕਾਰ, ਤਾਕਤ, ਰਾਜ” ਉੱਤੇ ਅਧਿਕਾਰ ਵੀ ਦਿੱਤਾ। (ਅਫ਼. 1:19-21) ਜੇ ਅਸੀਂ ਆਰਮਾਗੇਡਨ ਤੋਂ ਪਹਿਲਾਂ ਵਫ਼ਾਦਾਰ ਸੇਵਕ ਵਜੋਂ ਮਰ ਜਾਂਦੇ ਹਾਂ, ਤਾਂ ਸਾਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਸਾਡੇ ਕੋਲ ਨਵੀਂ ਦੁਨੀਆਂ ਵਿਚ ਬਹੁਤ ਸਾਰਾ ਕੰਮ ਕਰਨ ਨੂੰ ਹੋਵੇਗਾ ਜਿਸ ਤੋਂ ਸਾਨੂੰ ਖ਼ੁਸ਼ੀ ਮਿਲੇਗੀ। ਪਰ ਅੱਜ ਸਾਡੇ ਕੋਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਅਹਿਮ ਕੰਮ ਹੈ। ਆਓ ਆਪਾਂ ਸਾਰੇ ਜਣੇ, ਨਿਆਣੇ-ਸਿਆਣੇ, “ਪ੍ਰਭੂ ਦੇ ਕੰਮ ਵਿਚ ਹਮੇਸ਼ਾ ਰੁੱਝੇ” ਰਹੀਏ।​—1 ਕੁਰਿੰ. 15:58.

ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਦੂਜਿਆਂ ਨੂੰ ਦੇਣੀਆਂ ਔਖੀਆਂ ਕਿਉਂ ਲੱਗ ਸਕਦੀਆਂ ਹਨ?

1

ਸਾਨੂੰ ਸ਼ਾਇਦ ਫ਼ਿਕਰ ਹੋਵੇ ਕਿ ਕੰਮ ਕਰਨ ਦਾ ਸਿਹਰਾ ਸਾਨੂੰ ਨਹੀਂ ਮਿਲੇਗਾ।

ਪਰ ਆਓ ਆਪਾਂ ਯਾਦ ਰੱਖੀਏ ਕਿ ਸਾਰੀ ਵਡਿਆਈ ਦਾ ਹੱਕਦਾਰ ਯਹੋਵਾਹ ਹੀ ਹੈ।​—ਜ਼ਬੂ. 115:1.

2

ਸਾਨੂੰ ਜਿਨ੍ਹਾਂ ਕੰਮਾਂ ਤੋਂ ਖ਼ੁਸ਼ੀ ਮਿਲਦੀ ਹੈ, ਅਸੀਂ ਉਹ ਛੱਡਣੇ ਨਹੀਂ ਚਾਹੁੰਦੇ।

ਪਰ ਦੂਜਿਆਂ ਨੂੰ ਸਿਖਲਾਈ ਦੇ ਕੇ ਸਾਨੂੰ ਖ਼ੁਸ਼ੀ ਮਿਲ ਸਕਦੀ ਹੈ।​—ਰਸੂ. 20:35.

3

ਅਸੀਂ ਸੋਚਦੇ ਹਾਂ ਕਿ ਦੂਸਰੇ ਸਹੀ ਤਰੀਕੇ ਨਾਲ ਕੰਮ ਨਹੀਂ ਕਰਨਗੇ।

ਪਰ ਜਿੱਦਾਂ ਯਹੋਵਾਹ ਨੇ ਕੰਮ ਕਰਨ ਵਿਚ ਸਾਡੀ ਮਦਦ ਕੀਤੀ, ਉੱਦਾਂ ਹੀ ਉਹ ਦੂਜਿਆਂ ਦੀ ਵੀ ਮਦਦ ਕਰ ਸਕਦਾ ਹੈ।​—ਜ਼ਬੂ. 37:5.

4

ਅਸੀਂ ਜ਼ਿੰਮੇਵਾਰੀਆਂ ਨੂੰ ਆਪਣੇ ਹੱਥੋਂ ਗੁਆਉਣਾ ਨਹੀਂ ਚਾਹੁੰਦੇ।

ਪਰ ਸਭ ਕੁਝ ਯਹੋਵਾਹ ਦੇ ਹੱਥਾਂ ਵਿਚ ਹੈ।​—ਯਸਾ. 45:6, 7.

5

ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਦੂਜਿਆਂ ਨੂੰ ਸਿਖਲਾਈ ਦੇਣ ਲਈ ਸਮਾਂ ਨਹੀਂ ਹੈ।

ਪਰ ਅਸਲ ਵਿਚ ਅੱਜ ਦੂਜਿਆਂ ਨੂੰ ਸਿਖਲਾਈ ਦੇਣ ਕਰਕੇ ਭਵਿੱਖ ਵਿਚ ਸਮਾਂ ਬਚੇਗਾ।​—ਅਫ਼. 5:15, 16.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ