ਗਰਮੀਆਂ ਦੇ ਲਈ ਤੁਹਾਡੀਆਂ ਕੀ ਯੋਜਨਾਵਾਂ ਹਨ?
ਜਦੋਂ ਅਸੀਂ ਗਰਮੀਆਂ ਬਾਰੇ ਸੋਚਦੇ ਹਾਂ, ਤਾਂ ਅਸੀਂ ਗਰਮ ਮੌਸਮ ਬਾਰੇ, ਜ਼ਿਲ੍ਹਾ ਮਹਾਂ-ਸੰਮੇਲਨ ਤੇ ਹਾਜ਼ਰ ਹੋਣ ਦੇ ਪ੍ਰਬੰਧਾਂ ਬਾਰੇ, ਅਤੇ ਇਕ ਨਿਸੱਲ ਅਵਕਾਸ਼ ਜਾਂ ਸੰਬੰਧੀਆਂ ਤੇ ਮਿੱਤਰਾਂ ਦੇ ਨਾਲ ਇਕ ਸੁਖਾਵੀਂ ਮੁਲਾਕਾਤ ਦੀਆਂ ਯੋਜਨਾਵਾਂ ਦੇ ਬਾਰੇ ਸੋਚਦੇ ਹਾਂ। ਆਪਣੀਆਂ ਗਰਮੀਆਂ ਦੀਆਂ ਯੋਜਨਾਵਾਂ ਬਣਾਉਂਦੇ ਸਮੇਂ, ਇੱਥੇ ਕੁਝ ਯਾਦ-ਦਹਾਨੀਆਂ ਹਨ ਜੋ ਸ਼ਾਇਦ ਤੁਹਾਨੂੰ ਰਾਜ ਹਿਤਾਂ ਨੂੰ ਪਹਿਲ ਦੇਣ ਵਿਚ ਮਦਦ ਕਰਨਗੀਆਂ:
◼ ਜ਼ਿਲ੍ਹਾ ਮਹਾਂ-ਸੰਮੇਲਨਾਂ ਤੇ ਹਾਜ਼ਰ ਹੋਣ ਦੀਆਂ ਪੱਕੀਆਂ ਯੋਜਨਾਵਾਂ ਬਣਾਓ। ਕਿਸੇ ਵੀ ਸਮੱਸਿਆਵਾਂ ਤੋਂ ਬਚਣ ਲਈ ਆਪਣੇ ਪਰਿਵਹਿਣ ਅਤੇ ਰਹਿਣ ਠਿਕਾਣੇ ਦੇ ਪ੍ਰਬੰਧ ਠੀਕ ਅਗਾਊਂ ਹੀ ਕਰੋ।
◼ ਜੇਕਰ ਤੁਸੀਂ ਛੁੱਟੀਆਂ ਤੇ ਜਾਂਦੇ ਹੋ, ਤਾਂ ਸਥਾਨਕ ਕਲੀਸਿਯਾ ਦੀਆਂ ਸਭਾਵਾਂ ਵਿਚ ਹਾਜ਼ਰ ਹੋਣ ਅਤੇ ਸੇਵਕਾਈ ਵਿਚ ਭਾਗ ਲੈਣ ਦੀ ਯੋਜਨਾ ਬਣਾਓ। ਆਪਣੀਆਂ ਖੇਤਰ ਸੇਵਾ ਰਿਪੋਰਟਾਂ ਦੇਣੀਆਂ ਨਾ ਭੁੱਲਣਾ; ਜੇ ਲੋੜ ਪਵੇ ਤਾਂ ਇਨ੍ਹਾਂ ਨੂੰ ਆਪਣੀ ਕਲੀਸਿਯਾ ਦੇ ਸੈਕਟਰੀ ਨੂੰ ਡਾਕ ਰਾਹੀਂ ਭੇਜ ਦਿਓ।
◼ ਉਨ੍ਹਾਂ ਸੰਬੰਧੀਆਂ ਨੂੰ ਮਿਲਣ ਜਾਣਾ ਜੋ ਸੱਚਾਈ ਵਿਚ ਨਹੀਂ ਹਨ, ਸ਼ਾਇਦ ਤੁਹਾਨੂੰ ਕੁਝ ਪ੍ਰਭਾਵੀ ਗ਼ੈਰ-ਰਸਮੀ ਗਵਾਹੀ ਦੇਣ ਦਾ ਮੌਕਾ ਦੇਵੇਗਾ। ਆਪਣੀ ਬਾਈਬਲ ਅਤੇ ਸਾਹਿੱਤ ਦੀ ਸਪਲਾਈ ਲਿਆਉਣੀ ਨਾ ਭੁੱਲਣਾ।
◼ ਕੀ ਤੁਸੀਂ ਇਕ ਨੇੜਲੀ ਕਲੀਸਿਯਾ ਨੂੰ ਮਦਦ ਦੇਣ ਬਾਰੇ ਵਿਚਾਰ ਕੀਤਾ ਹੈ ਜੋ ਆਪਣੇ ਖੇਤਰ ਨੂੰ ਪੂਰਾ ਕਰਨ ਦੇ ਲਈ ਸਹਾਇਤਾ ਦੀ ਲੋੜਵੰਦ ਹੈ? ਆਪਣੇ ਇਲਾਕੇ ਵਿਚ ਲੋੜਾਂ ਬਾਰੇ ਬਜ਼ੁਰਗਾਂ ਜਾਂ ਸਰਕਟ ਨਿਗਾਹਬਾਨ ਦੇ ਨਾਲ ਗੱਲ-ਬਾਤ ਕਰੋ।
◼ ਸਕੂਲ ਦੀਆਂ ਛੁੱਟੀਆਂ ਨੌਜਵਾਨਾਂ ਵਾਸਤੇ ਆਪਣੀ ਸੇਵਾ ਸਰਗਰਮੀ ਨੂੰ ਵਧਾਉਣ ਦੇ ਲਈ ਇਕ ਵਧੀਆ ਮੌਕਾ ਪ੍ਰਦਾਨ ਕਰਦੀਆਂ ਹਨ। ਨੌਜਵਾਨੋ, ਕੀ ਤੁਸੀਂ ਸਹਿਯੋਗੀ ਪਾਇਨੀਅਰਾਂ ਦੇ ਤੌਰ ਤੇ ਨਾਂ ਦਰਜ ਕਰਵਾ ਸਕਦੇ ਹੋ?
◼ ਖ਼ੁਸ਼ਕ ਮੌਸਮ ਅਤੇ ਜ਼ਿਆਦਾ ਦੇਰ ਤਕ ਦਿਨ ਦਾ ਚਾਨਣ ਰਹਿਣ ਦੇ ਕਾਰਨ, ਤੁਸੀਂ ਸ਼ਾਇਦ ਪਾਓਗੇ ਕਿ ਤੁਸੀਂ ਸ਼ਾਮ ਵੇਲੇ ਜਦੋਂ ਅਨੇਕ ਲੋਕੀ ਘਰ ਤੇ ਹੁੰਦੇ ਹਨ, ਜ਼ਿਆਦਾ ਗਵਾਹੀ ਕਾਰਜ ਕਰਨ ਦੇ ਦੁਆਰਾ ਸੇਵਾ ਵਿਚ ਵਧੀਆ ਨਤੀਜੇ ਹਾਸਲ ਕਰ ਸਕਦੇ ਹੋ।
◼ ਬਜ਼ੁਰਗਾਂ ਨੂੰ ਕਲੀਸਿਯਾ ਸਰਗਰਮੀਆਂ ਨੂੰ ਚੰਗੀ ਤਰ੍ਹਾਂ ਨਾਲ ਸੰਗਠਿਤ ਰੱਖਣ ਵੱਲ ਸਚੇਤ ਹੋਣਾ ਚਾਹੀਦਾ ਹੈ, ਅਤੇ ਛੱਟੀਆਂ ਦੇ ਜਾਣ ਵਾਲਿਆਂ ਦੀਆਂ ਨਿਯੁਕਤ ਜ਼ਿੰਮੇਵਾਰੀਆਂ ਦੀ ਦੇਖ-ਭਾਲ ਕਰਨ ਲਈ ਕਿਸੇ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
ਯਾਦ ਰੱਖੋ ਕਿ “ਉੱਦਮੀ ਦੀਆਂ ਜੁਗਤਾਂ ਨਿਰੀਆਂ ਵਾਫ਼ਰੀ ਵੱਲ ਹੁੰਦੀਆਂ ਹਨ।” (ਕਹਾ. 21:5) ਆਪਣੇ ਗਰਮੀਆਂ ਦੇ ਦੈਵ-ਸ਼ਾਸਕੀ ਮੌਕਿਆਂ ਦਾ ਪੂਰਾ ਲਾਭ ਉਠਾਉਣ ਦੀ ਯੋਜਨਾ ਬਣਾਓ।