ਆਪਣੇ ਗੁਆਂਢੀ ਨਾਲ ਸੱਚ ਬੋਲੋ
1 ਸਭ ਤੋਂ ਵੱਡੇ ਦੋ ਹੁਕਮਾਂ ਵਿੱਚੋਂ ਇਕ ਹੈ: “ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।” (ਮੱਤੀ 22:39) ਅਜਿਹਾ ਪ੍ਰੇਮ ਸਾਨੂੰ ਆਪਣੇ ਗੁਆਂਢੀ ਦੇ ਨਾਲ ਉਹ ਸਰਬੋਤਮ ਚੀਜ਼ ਸਾਂਝਿਆ ਕਰਨ ਲਈ ਉਕਸਾਏਗਾ ਜੋ ਸਾਡੇ ਕੋਲ ਹੈ—ਸੱਚਾਈ ਜੋ ਅਸੀਂ ਪਰਮੇਸ਼ੁਰ ਦੇ ਬਚਨ ਵਿੱਚੋਂ ਹਾਸਲ ਕੀਤੀ ਹੈ। ਕਿਉਂ ਜੋ ਪਹਿਰਾਬੁਰਜ ਅਤੇ ਅਵੇਕ! ਰਸਾਲੇ ਬਾਈਬਲ ਦੀ ਸੱਚਾਈ ਦੇ ਸੰਦੇਸ਼ ਦਾ ਵਿਸਤਾਰ ਦਿੰਦੇ ਹਨ, ਮਈ ਦੇ ਮਹੀਨੇ ਦੌਰਾਨ ਇਨ੍ਹਾਂ ਰਸਾਲਿਆਂ ਦੇ ਸਬਸਕ੍ਰਿਪਸ਼ਨਾਂ ਨੂੰ ਪੇਸ਼ ਕਰਨਾ, ਸਾਡੇ ਲਈ ‘ਆਪਣੇ ਗੁਆਂਢੀਆਂ ਨਾਲ ਸੱਚ ਬੋਲਣ’ ਦਾ ਇਕ ਤਰੀਕਾ ਹੈ।—ਅਫ਼. 4:25.
2 ਅਪ੍ਰੈਲ 22 ਦਾ “ਅਵੇਕ!” ਪੇਸ਼ ਕੀਤਾ ਜਾਣਾ ਚਾਹੀਦਾ ਹੈ ਜਦ ਤਾਈਂ ਤੁਹਾਡੀ ਸਪਲਾਈ ਮੁੱਕ ਨਹੀਂ ਜਾਂਦੀ ਹੈ। ਤੁਸੀਂ ਆਪਣੀ ਪੇਸ਼ਕਸ਼ ਸ਼ਾਇਦ ਇਹ ਪੁੱਛਦੇ ਹੋਏ ਆਰੰਭ ਕਰੋ:
◼ “ਇਕ ਯੁੱਧ ਬਿਨਾਂ ਸੰਸਾਰ ਦੇ ਪ੍ਰਤੀ ਤੁਹਾਡੀ ਕੀ ਪ੍ਰਤਿਕ੍ਰਿਆ ਹੈ? [ਜਵਾਬ ਲਈ ਸਮਾਂ ਦਿਓ।] ਕੀ ਤੁਸੀਂ ਜਾਣਦੇ ਸੀ ਕਿ ਸੰਸਾਰ ਦੇ ਧਰਮ ਅਸਲ ਵਿਚ ਯੁੱਧਾਂ ਅਤੇ ਕਤਲਾਮ ਨੂੰ ਉਤਸ਼ਾਹਿਤ ਕਰਦੇ ਹਨ? [ਜਵਾਬ ਲਈ ਸਮਾਂ ਦਿਓ।] ਇਸ ਦੇ ਠੀਕ ਉਲਟ, ਦੇਖੋ ਕਿ ਬਾਈਬਲ ਕੀ ਕਹਿੰਦੀ ਹੈ ਕਿ ਪਰਮੇਸ਼ੁਰ ਦੇ ਸੱਚੇ ਉਪਾਸਕ ਕੀ ਕਰਨਗੇ।” ਰਸਾਲੇ ਦੇ ਸਫ਼ੇ 4 ਦੇ ਉਪਰਲੇ ਸਿਰੇ ਤੋਂ ਯਸਾਯਾਹ 2:2-4 ਪੜ੍ਹੋ, ਅਤੇ ਫਿਰ ਸਫ਼ੇ 10 ਉੱਤੇ “ਸ਼ਾਂਤੀ ਦਿਆਂ ਪ੍ਰੇਮੀਆਂ ਨੂੰ ਸੱਦਣਾ” ਉਪ-ਸਿਰਲੇਖ ਹੇਠ ਪਹਿਲਾ ਪੈਰਾ ਪੜ੍ਹੋ। ਫਿਰ, ਪੁੱਛੋ: “ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਇਹ ਕਿਵੇਂ ਕਰੇਗਾ? ਜਵਾਬ ਇਸ ਰਸਾਲੇ ਵਿਚ ਪਾਇਆ ਜਾਂਦਾ ਹੈ।” ਸਬਸਕ੍ਰਿਪਸ਼ਨ ਪੇਸ਼ ਕਰੋ; ਜੇ ਇਹ ਨਾਮਨਜ਼ੂਰ ਹੋਵੇ ਤਾਂ ਰਸਾਲਿਆਂ ਦੀਆਂ ਇਕੱਲੀਆਂ ਕਾਪੀਆਂ ਪੇਸ਼ ਕਰੋ।
3 ਜਦੋਂ ਸਬਸਕ੍ਰਿਪਸ਼ਨ ਪੇਸ਼ ਕਰਨ ਦੇ ਲਈ ਮਈ 15 ਦੇ “ਵਾਚਟਾਵਰ” ਦੀ ਪੇਸ਼ਕਸ਼ ਕਰਦੇ ਹੋ, ਤਾਂ ਖ਼ਬਰਾਂ ਵਿਚ ਹਾਲ ਹੀ ਦੀ ਇਕ ਘਟਨਾ ਜਿਸ ਨੇ ਲੋਕਾਂ ਨੂੰ ਅਸੁਰੱਖਿਅਤ ਮਹਿਸੂਸ ਕਰਵਾਇਆ ਹੈ, ਦਾ ਜ਼ਿਕਰ ਕਰ ਕੇ ਦੇਖੋ, ਅਤੇ ਫਿਰ ਪੁੱਛੋ:
◼ “ਤੁਹਾਡੇ ਖ਼ਿਆਲ ਵਿਚ ਸਾਨੂੰ ਸੱਚ-ਮੁੱਚ ਸੁਰੱਖਿਅਤ ਮਹਿਸੂਸ ਕਰਨ ਦੇ ਲਈ ਕਿਸ ਚੀਜ਼ ਦੀ ਲੋੜ ਹੋਵੇਗੀ? [ਜਵਾਬ ਲਈ ਸਮਾਂ ਦਿਓ।] ਸੱਚ ਬੋਲੀਏ ਤਾਂ, ਕੀ ਮਨੁੱਖਜਾਤੀ ਦਾ ਸਾਮ੍ਹਣਾ ਕਰ ਰਹੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਮਾਨਵ ਉੱਤੇ ਭਰੋਸਾ ਰੱਖਣਾ ਯਥਾਰਥਕ ਹੈ? [ਜਵਾਬ ਲਈ ਸਮਾਂ ਦਿਓ; ਫਿਰ ਜ਼ਬੂਰ 146:3 ਪੜ੍ਹੋ।] ਇਸ ਮਗਰੋਂ ਜ਼ਬੂਰਾਂ ਦਾ ਲਿਖਾਰੀ ਸਾਨੂੰ ਭਵਿੱਖ ਬਾਰੇ ਆਸ਼ਵਾਦੀ ਹੋਣ ਲਈ ਕਾਰਨ ਦਿੰਦਾ ਹੈ। [ਜ਼ਬੂਰ 146:5, 6 ਪੜ੍ਹੋ।] ਇਹ ਲੇਖ, ‘ਸੱਚੀ ਸੁਰੱਖਿਆ, ਹੁਣ ਅਤੇ ਸਦਾ ਦੇ ਲਈ,’ ਵਿਆਖਿਆ ਕਰਦਾ ਹੈ ਕਿ ਅਸੀਂ ਕਿਉਂ ਯਹੋਵਾਹ ਪਰਮੇਸ਼ੁਰ ਉੱਤੇ ਭਰੋਸਾ ਰੱਖ ਸਕਦੇ ਹਾਂ ਕਿ ਉਹ ਧਰਤੀ ਉੱਤੇ ਬਿਹਤਰ ਹਲਾਤਾਂ ਲਿਆਵੇਗਾ।” ਸਬਸਕ੍ਰਿਪਸ਼ਨ ਪੇਸ਼ ਕਰੋ ਅਤੇ ਵਾਪਸ ਆਉਣ ਲਈ ਚਰਚਾ ਕਰੋ ਕਿ ਠੀਕ ਇਸ ਵੇਲੇ ਇਕ ਸੁਰੱਖਿਅਤ ਜੀਵਨ ਦਾ ਆਨੰਦ ਮਾਣਨਾ ਕਿਵੇਂ ਸੰਭਵ ਹੈ।
4 ਮਈ 22 ਦੇ ਸਰਵਰਕ ਲੇਖ ਨੂੰ ਦੋਵੇਂ ਘਰ-ਘਰ ਅਤੇ ਬਿਜ਼ਨਿਸ ਖੇਤਰ ਵਿਚ ਲੋਕਾਂ ਦੀ ਦਿਲਚਸਪੀ ਨੂੰ ਖਿੱਚਣਾ ਚਾਹੀਦਾ ਹੈ। ਤੁਸੀਂ ਇਹ ਕਹਿੰਦੇ ਹੋਏ ਇਸ ਨੂੰ ਪੇਸ਼ ਕਰ ਸਕਦੇ ਹੋ:
◼ “ਕਈਆਂ ਔਰਤਾਂ ਨੇ ਕਾਰਜ-ਸਥਾਨ ਵਿਖੇ, ਲਿੰਗੀ ਛੇੜਖਾਨੀ ਦੇ ਦਬਾ ਨੂੰ ਅਨੁਭਵ ਕੀਤਾ ਹੈ। ਸਥਿਤੀ ਇੰਨੀ ਗੰਭੀਰ ਹੋ ਗਈ ਹੈ ਕਿ ਕਚਹਿਰੀਆਂ ਨੇ ਅਪਰਾਧੀਆਂ ਨੂੰ ਸਜ਼ਾ ਦੇਣੀ ਅਤੇ ਸ਼ਿਕਾਰਾਂ ਨੂੰ ਹਾਨਪੂਰਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸਮਾਜ ਲਈ ਇਕ ਸੇਵਾ ਵਜੋਂ, ਅਸੀਂ ਇਸ ਰਿਪੋਰਟ ਨੂੰ ਪ੍ਰਕਾਸ਼ਿਤ ਕੀਤਾ ਹੈ, ਜੋ ਮਾਮਲੇ ਬਾਰੇ ਆਮ ਗ਼ਲਤਫ਼ਹਿਮੀਆਂ ਨੂੰ ਦੂਰ ਕਰਦੀ ਹੈ। ਇਹ ਇਸਤਰੀਆਂ ਅਤੇ ਪੁਰਸ਼ਾਂ ਲਈ ਵਿਵਹਾਰਕ ਵਿਚਾਰਾਂ ਨੂੰ ਵੀ ਮੁਹੱਈਆ ਕਰਦੀ ਹੈ, ਕਿ ਉਹ ਆਪਣੇ ਆਪ ਨੂੰ ਚਾਹੇ ਇਕ ਸ਼ਿਕਾਰ ਬਣਨ ਜਾਂ ਲਿੰਗੀ ਛੇੜਖਾਨੀ ਦੇ ਦੋਸ਼ੀ ਠਹਿਰਾਏ ਜਾਣ ਤੋਂ ਕਿਵੇਂ ਬਚਾ ਸਕਦੇ ਹਨ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਵਿਵਹਾਰਕ ਰਸਾਲੇ ਨੂੰ ਨਿਯਮਿਤ ਤੌਰ ਤੇ ਹਾਸਲ ਕਰੋ।” ਅਵੇਕ! ਸਬਸਕ੍ਰਿਪਸ਼ਨ ਨੂੰ ਪੇਸ਼ ਕਰੋ; ਜੇ ਇਹ ਨਾਮਨਜ਼ੂਰ ਹੋਵੇ, ਤਾਂ ਅਵੇਕ! ਅਤੇ ਪਹਿਰਾਬੁਰਜ ਰਸਾਲਿਆਂ ਦੀਆਂ ਇਕੱਲੀਆਂ ਕਾਪੀਆਂ ਪੇਸ਼ ਕੋਰ।
5 ਜੇਕਰ ਤੁਸੀਂ ਇਕ ਸੰਖੇਪ ਪੇਸ਼ਕਸ਼ ਪਸੰਦ ਕਰਦੇ ਹੋ, ਤਾਂ ਤੁਸੀਂ ਇਹ ਕਹਿ ਕੇ ਦੇਖ ਸਕਦੇ ਹੋ:
◼ “ਬਹੁਤ ਲੋਕ ਮਹਿਸੂਸ ਕਰਦੇ ਹਨ ਕਿ ਅੱਜ ਦੇ ਅਧਿਕਤਰ ਪ੍ਰਚਲਿਤ ਰਸਾਲੇ ਅਤਿਅਧਿਕ ਵਪਾਰਪਰਸਤੀ, ਕਾਮ, ਜਾਂ ਹਿੰਸਾ ਪੇਸ਼ ਕਰਦੇ ਹਨ। [ਪਹਿਰਾਬੁਰਜ ਅਤੇ ਅਵੇਕ! ਦਿਖਾਓ।] ਅਸੀਂ ਇਹ ਗੁਣਕਾਰੀ ਰਸਾਲੇ ਜੋ ਬਾਈਬਲ ਤੇ ਅਧਾਰਿਤ ਹਨ ਵੰਡ ਰਹੇ ਹਾਂ। ਇਹ ਬਹੁਤ ਹੀ ਸਿੱਖਿਅਕ ਹਨ ਅਤੇ ਸਾਨੂੰ ਪਰਮੇਸ਼ੁਰ ਦੀ ਉਪਾਸਨਾ ਕਰਨੀ, ਆਪਣੇ ਗੁਆਂਢੀ ਨਾਲ ਪ੍ਰੇਮ ਕਰਨਾ, ਅਤੇ ਨੇਕ ਆਚਰਣ ਕਾਇਮ ਰੱਖਣਾ ਸਿਖਾਉਂਦੇ ਹਨ। ਜੇਕਰ ਤੁਸੀਂ ਇਸ ਪ੍ਰਕਾਰ ਦੀ ਪਾਠ-ਸਾਮੱਗਰੀ ਪਸੰਦ ਕਰਦੇ ਹੋ, ਤਾਂ ਮੈਂ ਜਾਣਦਾ ਹਾਂ ਕਿ ਤੁਸੀਂ ਉਸ ਦਾ ਆਨੰਦ ਮਾਣੋਗੇ ਜੋ ਤੁਸੀਂ ਇਨ੍ਹਾਂ ਅੰਕਾਂ ਵਿਚ ਪੜ੍ਹੋਗੇ।” ਜੇਕਰ ਸਬਸਕ੍ਰਿਪਸ਼ਨ ਨਾਮਨਜ਼ੂਰ ਹੋਈ, ਤਾਂ ਨਿਸ਼ਚਿਤ ਹੀ ਇਕੱਲੀਆਂ ਕਾਪੀਆਂ ਪੇਸ਼ ਕਰੋ।
6 ਜੇਕਰ ਅਸੀਂ ਆਪਣੇ ਗੁਆਂਢੀਆਂ ਦੇ ਨਾਲ ਸੱਚ ਬੋਲਣ ਵਿਚ ਜੋਸ਼ੀਲੇ ਹੁੰਦੇ ਹਾਂ, ਤਾਂ ਅਸੀਂ ਸ਼ਾਇਦ ਅਨੇਕਾਂ ਨੂੰ ਵੱਡੀ ਖ਼ੁਸ਼ੀ ਦੇਣ ਦੇ ਯੋਗ ਹੋਵਾਂਗੇ।—ਰਸੂ. 8:4, 8.