ਸੱਚ ਬੋਲਣਾ ਜਾਰੀ ਰੱਖੋ
1 ਰਸੂਲਾਂ ਨੇ ਐਲਾਨ ਕੀਤਾ: “ਇਹ ਸਾਥੋਂ ਹੋ ਨਹੀਂ ਸੱਕਦਾ ਕਿ ਜਿਹੜੀਆਂ ਗੱਲਾਂ ਅਸਾਂ ਵੇਖੀਆਂ ਅਤੇ ਸੁਣੀਆਂ ਓਹ ਨਾ ਆਖੀਏ।” (ਰਸੂ. 4:20) ਅੱਜ ਸਾਨੂੰ ਵੀ ਸੱਚ ਬੋਲਣਾ ਜਾਰੀ ਰੱਖਣਾ ਚਾਹੀਦਾ ਹੈ। ਹਾਲਾਂਕਿ ਪਹਿਰਾਬੁਰਜ ਅਤੇ ਅਵੇਕ! ਦੀ ਵੰਡਾਈ ਉਨ੍ਹਾਂ ਨੂੰ ਭਾਲਣ ਦਾ ਜ਼ਰੀਆ ਹੈ ਜੋ ਸੁਣਨਗੇ, ਸਾਨੂੰ ਵਾਪਸ ਜਾਣ ਦੀ ਲੋੜ ਹੈ ਜੇਕਰ ਅਸੀਂ ਰੁਚੀ ਰੱਖਣ ਵਾਲਿਆਂ ਨੂੰ ਸੱਚਾਈ ਦੇ ਬਾਰੇ ਹੋਰ ਸਿੱਖਿਆ ਦੇਣੀ ਹੈ।
2 ਅਪ੍ਰੈਲ ਦੀ ਖ਼ਾਸ “ਅਵੇਕ!” ਜਿਸ ਦਾ ਵਿਸ਼ੇ ਹੈ “ਜਦੋਂ ਯੁੱਧ ਨਹੀਂ ਹੋਣਗੇ,” ਨੂੰ ਦੇਣ ਮਗਰੋਂ ਪੈਰਵੀ ਕਰਦੇ ਸਮੇਂ, ਤੁਸੀਂ ਇਹ ਪੁੱਛਦੇ ਹੋਏ ਇਕ ਬਾਈਬਲ ਅਧਿਐਨ ਪੇਸ਼ ਕਰ ਸਕਦੇ ਹੋ:
◼ “ਪਿਛਲੀ ਵਾਰ, ਅਸੀਂ ਕੌਮਾਂ ਦਿਆਂ ਯੁੱਧਾਂ ਅਤੇ ਉਨ੍ਹਾਂ ਵਿਚ ਧਰਮ ਦੀ ਭੂਮਿਕਾ ਬਾਰੇ ਗੱਲ-ਬਾਤ ਕੀਤੀ ਸੀ। ਕੀ ਤੁਹਾਨੂੰ ਅਹਿਸਾਸ ਹੋਇਆ ਹੈ ਕਿ ਅਜਿਹੀਆਂ ਘਟਨਾਵਾਂ ਸਪੱਸ਼ਟ ਤੌਰ ਤੇ ਸਾਬਤ ਕਰਦੀਆਂ ਹਨ ਕਿ ਅਸੀਂ ਉਸ ਸਮੇਂ ਵਿਚ ਜੀ ਰਹੇ ਹਾਂ ਜਿਸ ਨੂੰ ਬਾਈਬਲ ਅੰਤ ਦੇ ਦਿਨ ਆਖਦੀ ਹੈ? [ਗਿਆਨ ਪੁਸਤਕ ਦਿਖਾਓ। ਅਧਿਆਇ 11 ਦਾ ਪਹਿਲਾ ਪੈਰਾ ਪੜ੍ਹੋ, ਅਤੇ ਸਫ਼ੇ 102 ਉੱਤੇ ਦਿੱਤੀ ਗਈ ਡੱਬੀ ਨੂੰ ਉਜਾਗਰ ਕਰੋ।] ਇਹ ਪੁਸਤਕ ਇਸ ਵਿਸ਼ੇ ਨੂੰ 18 ਦੂਜਿਆਂ ਵਿਸ਼ਿਆਂ ਸਮੇਤ ਸਮਝਾਉਂਦੀ ਹੈ ਜੋ ਇੱਥੇ ਵਿਸ਼ਾ-ਸੂਚੀ ਵਿਚ ਸੂਚੀਬੱਧ ਹਨ। [ਸਫ਼ਾ 3 ਦਿਖਾਓ।] ਜੇਕਰ ਤੁਸੀਂ ਆਗਿਆ ਦਿਓ, ਤਾਂ ਮੈਂ ਪ੍ਰਦਰਸ਼ਿਤ ਕਰਨਾ ਚਾਹਾਂਗਾ ਕਿ ਇਹ ਪੁਸਤਕ ਤੁਹਾਨੂੰ ਕਿਵੇਂ ਇਨ੍ਹਾਂ ਮਹੱਤਵਪੂਰਣ ਬਾਈਬਲ ਵਿਸ਼ਿਆਂ ਦੀ ਸਮਝ ਹਾਸਲ ਕਰਨ ਵਿਚ ਮਦਦ ਕਰ ਸਕਦੀ ਹੈ।” ਜੇਕਰ ਆਗਿਆ ਹੋਵੇ, ਤਾਂ ਸਫ਼ੇ 6 ਉੱਤੇ ਇਕ ਅਧਿਐਨ ਆਰੰਭ ਕਰੋ।
3 ਜੇਕਰ ਤੁਸੀਂ ਵਾਪਸ ਜਾ ਕੇ ਇਹ ਸਮਝਾਉਣ ਦਾ ਵਾਅਦਾ ਕੀਤਾ ਸੀ ਕਿ ਇਸ ਵੇਲੇ ਇਕ ਸੁਰੱਖਿਅਤ ਜੀਵਨ ਦਾ ਆਨੰਦ ਮਾਣਨਾ ਕਿਵੇਂ ਸੰਭਵ ਹੈ, ਤਾਂ ਤੁਸੀਂ ਸ਼ਾਇਦ ਅਜਿਹਾ ਕੁਝ ਕਹੋ:
◼ “ਜਦੋਂ ਅਸੀਂ ਪਹਿਲੀ ਵਾਰ ਮਿਲੇ ਸੀ, ਤਾਂ ਮੈਂ ਤੁਹਾਡੇ ਨਾਲ ਬਾਈਬਲ ਵਿੱਚੋਂ ਇਕ ਹਵਾਲਾ ਸਾਂਝਾ ਕੀਤਾ ਸੀ ਜੋ ਸਾਨੂੰ ਮਨੁੱਖ ਦੇ ਭਵਿੱਖ ਬਾਰੇ ਆਸ਼ਾਵਾਦੀ ਹੋਣ ਲਈ ਕਾਰਨ ਦਿੰਦਾ ਹੈ। ਅੱਜ ਮੈਂ ਅਜਿਹੀ ਗੱਲ ਵੱਲ ਤੁਹਾਡਾ ਧਿਆਨ ਦੁਆਉਣਾ ਚਾਹਾਂਗਾ ਜੋ ਦਿਖਾਉਂਦੀ ਹੈ ਕਿ ਉਹ ਕੌਣ ਹੈ ਜੋ ਠੀਕ ਇਸ ਵੇਲੇ ਸਾਨੂੰ ਸੁਰੱਖਿਆ ਦਾ ਅਹਿਸਾਸ ਦੇ ਸਕਦਾ ਹੈ।” ਜ਼ਬੂਰ 4:8 ਪੜ੍ਹੋ। ਗਿਆਨ ਪੁਸਤਕ ਦਾ ਸਫ਼ਾ 168 ਖੋਲ੍ਹੋ ਅਤੇ ਪੈਰਾ 19 ਨੂੰ ਪੜ੍ਹੋ। ਫਿਰ ਪੁੱਛੋ: “ਕੀ ਤੁਸੀਂ ਇਕ ਮੁਫ਼ਤ ਗ੍ਰਹਿ ਬਾਈਬਲ ਅਧਿਐਨ ਕਰਨਾ ਪਸੰਦ ਕਰੋਗੇ ਜੋ ਸਪੱਸ਼ਟ ਤੌਰ ਤੇ ਦਿਖਾਉਂਦਾ ਹੈ ਕਿ ਤੁਸੀਂ ਵੀ ਕਿਵੇਂ ਆਪਣੇ ਜੀਵਨ ਵਿਚ ਇਸ ਪ੍ਰਕਾਰ ਦੀ ਸੁਰੱਖਿਆ ਹਾਸਲ ਕਰ ਸਕਦੇ ਹੋ?” ਜੇਕਰ ਜਵਾਬ ਹਾਂ ਹੈ, ਤਾਂ ਅਧਿਆਇ 1 ਖੋਲ੍ਹੋ।
4 ਆਪਣੇ ਰਸਾਲਾ ਮਾਰਗ ਨੂੰ ਵਧਾਉਣ ਲਈ ਜਿਨ੍ਹਾਂ ਕੋਲ ਤੁਸੀਂ ਮਈ 22 “ਅਵੇਕ!” ਛੱਡੀ ਸੀ, ਤੁਸੀਂ ਇਸ ਪ੍ਰਸਤਾਵਨਾ ਦਾ ਪ੍ਰਯੋਗ ਕਰ ਕੇ ਦੇਖ ਸਕਦੇ ਹੋ:
◼ “ਤੁਸੀਂ ਉਹ ਅਵੇਕ! ਰਸਾਲਾ, ਕਾਰਜ-ਸਥਾਨ ਵਿਖੇ ਲਿੰਗੀ ਛੇੜਖਾਨੀ ਦੇ ਵਿਸ਼ੇ ਤੇ, ਜੋ ਮੈਂ ਤੁਹਾਡੇ ਕੋਲ ਛੱਡਿਆ ਸੀ, ਪੜ੍ਹਨ ਲਈ ਕਾਫ਼ੀ ਉਤਸੁਕ ਜਾਪਦੇ ਸਨ। ਕੀ ਤੁਹਾਨੂੰ ਉਹ ਸਾਮੱਗਰੀ ਦਿਲਚਸਪ ਲੱਗੀ ਸੀ? [ਜਵਾਬ ਲਈ ਸਮਾਂ ਦਿਓ।] ਅਵੇਕ! ਦੇ ਨਿਯਮਕ ਪਾਠਕ ਅਕਸਰ ਕਹਿੰਦੇ ਹਨ ਕਿ ਉਹ ਅਜਿਹੇ ਮਹੱਤਵਪੂਰਣ ਵਿਸ਼ਿਆਂ ਬਾਰੇ ਇਸ ਦੇ ਨਿਰਪੱਖ ਅਤੇ ਪੂਰਣ ਚਰਚੇ ਦੀ ਕਦਰ ਪਾਉਂਦੇ ਹਨ। ਮੇਰੇ ਖ਼ਿਆਲ ਵਿਚ ਤੁਹਾਨੂੰ ਇਸ ਹਾਲ ਦੇ ਹੀ ਅੰਕ ਬਾਰੇ ਵੀ ਇਹ ਸੱਚ ਲੱਗੇਗਾ। [ਸੰਖੇਪ ਵਿਚ ਸਰਵਰਕ ਲੇਖ ਨੂੰ ਪੇਸ਼ ਕਰੋ।] ਕੀ ਤੁਸੀਂ ਇਸ ਨੂੰ ਪੜ੍ਹਨਾ ਚਾਹੋਗੇ?”
5 ਪੁਨਰ-ਮੁਲਾਕਾਤ ਤੇ ਤੁਸੀਂ ਇਹ ਕਹਿ ਕੇ ਇਕ ਅਧਿਐਨ ਦੀ ਸਿੱਧੀ ਪੇਸ਼ਕਸ਼ ਕਰ ਸਕਦੇ ਹੋ:
◼ “ਅਸੀਂ ਹਰ ਜਗ੍ਹਾ ਲੋਕਾਂ ਨੂੰ ਇਹ ਜਾਣਕਾਰੀ ਦੇਣ ਲਈ ਕਿ ਬਾਈਬਲ ਕੀ ਸਿਖਾਉਂਦੀ ਹੈ, ਆਪਣੇ ਰਸਾਲਿਆਂ ਨੂੰ ਵਿਸ਼ਵ ਭਰ ਵਿਚ ਵੰਡਦੇ ਹਾਂ। ਜੇਕਰ ਵਿਅਕਤੀ ਸਿੱਖੀਆਂ ਗਈਆਂ ਗੱਲਾਂ ਦੀ ਕਦਰ ਕਰਦੇ ਹਨ, ਤਾਂ ਅਸੀਂ ਇਕ ਮੁਫ਼ਤ ਗ੍ਰਹਿ ਬਾਈਬਲ ਅਧਿਐਨ ਪੇਸ਼ ਕਰਦੇ ਹਾਂ। [ਪਹਿਰਾਬੁਰਜ ਦੇ ਪਿਛਲੇ ਸਫ਼ੇ ਉੱਤੇ ਡੱਬੀ ‘ਕੀ ਤੁਸੀਂ ਇਕ ਮੁਲਾਕਾਤ ਦਾ ਸਵਾਗਤ ਕਰੋਗੇ?’ ਵੱਲ ਧਿਆਨ ਦੁਆਓ।] ਅਸੀਂ ਇਹ ਪੁਸਤਕ, ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਇਕ ਮਾਰਗ-ਦਰਸ਼ਕ ਵਜੋਂ ਵਰਤਦੇ ਹਾਂ। ਮੈਨੂੰ ਸੰਖੇਪ ਵਿਚ ਦਿਖਾਉਣ ਦੀ ਆਗਿਆ ਦਿਓ ਕਿ ਇਕ ਅਧਿਐਨ ਕਿਵੇਂ ਸੰਚਾਲਿਤ ਕੀਤਾ ਜਾਂਦਾ ਹੈ।”
6 ਜੇਕਰ ਅਸੀਂ ਸੱਚ ਬੋਲਣਾ ਜਾਰੀ ਰੱਖੀਏ, ਤਾਂ ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਕੋਈ-ਨਾ-ਕੋਈ ਤਾਂ ਸੁਣੇਗਾ ਅਤੇ ਅਨੁਕੂਲ ਪ੍ਰਤਿਕ੍ਰਿਆ ਦਿਖਾਵੇਗਾ।—ਮਰ. 4:20.