ਗਰਮੀਆਂ ਦੇ ਲਈ ਤੁਹਾਡੀਆਂ ਕੀ ਯੋਜਨਾਵਾਂ ਹਨ?
1 ਕੀ ਇਹ ਸੱਚ ਨਹੀਂ ਕਿ ਜਦੋਂ ਅਸੀਂ ਆਪਣੇ ਉਪਲਬਧ ਸਮੇਂ ਨੂੰ ਸਭ ਤੋਂ ਚੰਗੇ ਤਰੀਕੇ ਨਾਲ ਇਸਤੇਮਾਲ ਕਰਨ ਦੀ ਯੋਜਨਾ ਬਣਾਉਂਦੇ ਹਾਂ, ਤਾਂ ਅਸੀਂ ਆਪਣੇ ਯੋਗ ਟੀਚੇ ਤਕ ਪਹੁੰਚਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਾਂ? ਗਰਮੀਆਂ ਦਾ ਮੌਸਮ ਸਾਨੂੰ ਦੈਵ-ਸ਼ਾਸਕੀ ਹਿਤਾਂ ਨੂੰ ਅੱਗੇ ਵਧਾਉਣ ਦੇ ਵਿਭਿੰਨ ਮੌਕੇ ਪੇਸ਼ ਕਰਦਾ ਹੈ। (ਕਹਾ. 21:5) ਇਨ੍ਹਾਂ ਵਿੱਚੋਂ ਕੁਝ ਕਿਹੜੇ ਹਨ?
2 ਕਿਉਂ ਨਾ ਗਰਮੀਆਂ ਦੇ ਮੌਸਮ ਵਿਚ ਆਪਣੀ ਖੇਤਰ ਸੇਵਕਾਈ ਨੂੰ ਵਧਾਉਣ ਦੀ ਯੋਜਨਾ ਬਣਾਓ? ਕਿਉਂ ਜੋ ਦਿਨ ਲੰਬੇ ਹੁੰਦੇ ਹਨ ਅਤੇ ਮੌਸਮ ਜ਼ਿਆਦਾ ਵਧੀਆ ਹੁੰਦਾ ਹੈ, ਤੁਸੀਂ ਪ੍ਰਚਾਰ ਕੰਮ ਵਿਚ ਜ਼ਿਆਦਾ ਸਮਾਂ ਬਿਤਾ ਸਕੋਗੇ। ਸਕੂਲ ਵਿਚ ਛੁੱਟੀਆਂ ਹੋਣ ਕਰਕੇ ਬੱਚਿਆਂ ਨੂੰ ਗਰਮੀਆਂ ਦੇ ਇਕ ਜਾਂ ਇਕ ਤੋਂ ਜ਼ਿਆਦਾ ਮਹੀਨਿਆਂ ਦੌਰਾਨ ਸਹਿਯੋਗੀ ਪਾਇਨੀਅਰੀ ਕਰਨ ਦਾ ਮੌਕਾ ਮਿਲੇਗਾ। ਦੂਜੇ ਪ੍ਰਕਾਸ਼ਕ ਵੀ ਅਗਸਤ ਦੇ ਮਹੀਨੇ ਵਿਚ ਜਿਸ ਵਿਚ ਪੰਜ ਪੂਰੇ ਸਪਤਾਹ-ਅੰਤ ਹੋਣਗੇ, ਸਹਿਯੋਗੀ ਪਾਇਨੀਅਰੀ ਕਰਨ ਦੀ ਪਹਿਲਾਂ ਤੋਂ ਯੋਜਨਾ ਬਣਾ ਸਕਦੇ ਹਨ। ਇਸ ਅਗਸਤ ਵਿਚ, ਜਿਉਂ-ਜਿਉਂ ਅਸੀਂ ਸੇਵਾ ਸਾਲ ਖ਼ਤਮ ਕਰਾਂਗੇ, ਸਾਰਿਆਂ ਵੱਲੋਂ ਸੇਵਕਾਈ ਵਿਚ ਜ਼ਿਆਦਾ ਤੋਂ ਜ਼ਿਆਦਾ ਭਾਗ ਲੈਣ ਦਾ ਇਕ ਸਾਂਝਾ ਜਤਨ ਕੀਤਾ ਜਾਵੇਗਾ।
3 ਕੀ ਤੁਸੀਂ ਕਿਸੇ ਨੇੜਲੀ ਕਲੀਸਿਯਾ ਦੀ ਮਦਦ ਕਰਨ ਦੀ ਯੋਜਨਾ ਬਣਾ ਰਹੇ ਹੋ ਜਿਸ ਨੂੰ ਆਪਣਾ ਖੇਤਰ ਪੂਰਾ ਕਰਨ ਲਈ ਮਦਦ ਦੀ ਲੋੜ ਹੈ? ਸਰਕਟ ਨਿਗਾਹਬਾਨ ਬਜ਼ੁਰਗਾਂ ਨੂੰ ਅਜਿਹੀਆਂ ਲੋੜਾਂ ਬਾਰੇ ਸੂਚਿਤ ਕਰ ਸਕਦਾ ਹੈ। ਜਾਂ, ਜੇਕਰ ਤੁਸੀਂ ਯੋਗ ਹੋ ਅਤੇ ਘੱਟ ਕੰਮ ਕੀਤੇ ਗਏ ਖੇਤਰ ਜਾਂ ਅਣਸੌਂਪੇ ਖੇਤਰ ਨੂੰ ਪੂਰਾ ਕਰਨ ਲਈ ਸੰਸਥਾ ਨੂੰ ਆਪਣਾ ਨਾਂ ਦੇਣਾ ਚਾਹੁੰਦੇ ਹੋ, ਤਾਂ ਇਸ ਦੀਆਂ ਸੰਭਾਵਨਾਵਾਂ ਬਾਰੇ ਆਪਣੇ ਬਜ਼ੁਰਗਾਂ ਨਾਲ ਗੱਲ ਕਰੋ। ਜੇਕਰ ਤੁਸੀਂ ਘਰੋਂ ਦੂਰ ਛੁੱਟੀਆਂ ਮਨਾਉਣ ਜਾ ਰਹੇ ਹੋ, ਤਾਂ ਉਸ ਇਲਾਕੇ ਦੀ ਕਲੀਸਿਯਾ ਨਾਲ ਸਭਾਵਾਂ ਵਿਚ ਹਾਜ਼ਰ ਹੋਣ ਅਤੇ ਖੇਤਰ ਸੇਵਾ ਵਿਚ ਭਾਗ ਲੈਣ ਦੀ ਯੋਜਨਾ ਬਣਾਓ। ਜੇਕਰ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਹੇ ਹੋ ਜੋ ਯਹੋਵਾਹ ਦੇ ਗਵਾਹ ਨਹੀਂ ਹਨ, ਤਾਂ ਪਹਿਲਾਂ ਤੋਂ ਤਿਆਰੀ ਕਰੋ ਕਿ ਤੁਸੀਂ ਉਨ੍ਹਾਂ ਨੂੰ ਕਿਵੇਂ ਸੱਚਾਈ ਬਾਰੇ ਗਵਾਹੀ ਦੇ ਸਕਦੇ ਹੋ।
4 “ਈਸ਼ਵਰੀ ਜੀਵਨ ਦਾ ਰਾਹ” ਮਹਾਂ-ਸੰਮੇਲਨ ਇਕ ਅਜਿਹਾ ਅਵਸਰ ਹੈ ਜੋ ਸਾਡੇ ਸਾਰਿਆਂ ਦੀਆਂ ਯੋਜਨਾਵਾਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਨੌਕਰੀ ਜਾਂ ਸਕੂਲ ਤੋਂ ਛੁੱਟੀ ਦਾ ਪ੍ਰਬੰਧ ਕਾਫ਼ੀ ਸਮਾਂ ਪਹਿਲਾਂ ਕਰੋ ਤਾਂਕਿ ਤੁਸੀਂ ਮਹਾਂ-ਸੰਮੇਲਨ ਵਿਚ ਹਰ ਦਿਨ ਹਾਜ਼ਰ ਹੋ ਸਕੋ। ਵਿਵਹਾਰਕ ਤੌਰ ਤੇ ਜਿੰਨਾ ਛੇਤੀ ਹੋ ਸਕੇ, ਤੁਸੀਂ ਰਹਿਣ ਲਈ ਜਗ੍ਹਾ ਅਤੇ ਆਪਣੇ ਸਫ਼ਰ ਦਾ ਪ੍ਰਬੰਧ ਕਰੋ।
5 ਗਰਮੀਆਂ ਦੇ ਲਈ ਤੁਹਾਡੀਆਂ ਕੀ ਯੋਜਨਾਵਾਂ ਹਨ? ਨਿਰਸੰਦੇਹ ਤੁਸੀਂ ਸਰੀਰਕ ਤੌਰ ਤੇ ਤਾਜ਼ਾ-ਦਮ ਹੋਣਾ ਚਾਹੁੰਦੇ ਹੋ। ਪਰ ਰਾਜ ਨੂੰ ਲਗਾਤਾਰ ਆਪਣੇ ਜੀਵਨ ਵਿਚ ਪਹਿਲੀ ਥਾਂ ਦੇਣ ਦੁਆਰਾ ਆਪਣੇ ਆਪ ਨੂੰ ਅਧਿਆਤਮਿਕ ਤੌਰ ਤੇ ਤਾਜ਼ਾ-ਦਮ ਕਰਨ ਦੇ ਜ਼ਿਆਦਾ ਮਹੱਤਵਪੂਰਣ ਮੌਕਿਆਂ ਨੂੰ ਨਜ਼ਰਅੰਦਾਜ਼ ਨਾ ਕਰੋ।—ਮੱਤੀ 6:33; ਅਫ਼. 5:15, 16.