ਅਨੁਕੂਲ ਸਮੇਂ ਨੂੰ ਕਿਵੇਂ ਖ਼ਰੀਦੀਏ
1 ਯਹੋਵਾਹ ਦੀ ਸੇਵਾ ਵਿਚ ਢੇਰ ਸਾਰਾ ਕੰਮ ਹੋਣਾ ਸਾਨੂੰ ਵਿਅਸਤ ਰੱਖਦਾ ਹੈ! (1 ਕੁਰਿੰ. 15:58) ਅਸੀਂ ਵਿਅਕਤੀਗਤ ਤੌਰ ਤੇ ਅਤੇ ਇਕ ਪਰਿਵਾਰ ਦੇ ਤੌਰ ਤੇ ਅਧਿਐਨ ਕਰਨ, ਰੋਜ਼ਾਨਾ ਬਾਈਬਲ ਪੜ੍ਹਨ, ਕਲੀਸਿਯਾ ਸਭਾਵਾਂ ਦੇ ਲਈ ਤਿਆਰੀ ਕਰਨ ਅਤੇ ਉਨ੍ਹਾਂ ਵਿਚ ਹਾਜ਼ਰ ਹੋਣ, ਅਤੇ ਖੇਤਰ ਸੇਵਕਾਈ ਵਿਚ ਨਿਯਮਿਤ ਤੌਰ ਤੇ ਹਿੱਸਾ ਲੈਣ ਦੀ ਜ਼ਰੂਰਤ ਨੂੰ ਪਛਾਣਦੇ ਹਾਂ। ਨਿਗਾਹਬਾਨਾਂ ਕੋਲ ਰਹਿਨੁਮਾਈ ਕਰਨ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ, ਅਤੇ ਉਹ ਕਲੀਸਿਯਾ ਦੇ ਦੂਜੇ ਫ਼ਰਜ਼ਾਂ ਦੀ ਵੀ ਦੇਖ-ਭਾਲ ਕਰਦੇ ਹਨ। ਕੁਝ ਲੋਕਾਂ ਦੀਆਂ ਭਾਰੀ ਪਰਿਵਾਰਕ ਜ਼ਿੰਮੇਵਾਰੀਆਂ ਹੁੰਦੀਆਂ ਹਨ ਜਾਂ ਦੂਜਿਆਂ ਦੇ ਪ੍ਰਤੀ ਵਿਭਿੰਨ ਫ਼ਰਜ਼ ਹੁੰਦੇ ਹਨ। ਸਾਰੇ ਕੰਮਾਂ ਨੂੰ ਪੂਰੀ ਤਰ੍ਹਾਂ ਨਾਲ ਨਿਪਟਾਉਣ ਦੇ ਲਈ, ਹਰੇਕ ਵਿਅਕਤੀ ਨੂੰ ਸੰਤੁਲਨ ਅਤੇ ਚੰਗੀ ਵਿਅਕਤੀਗਤ ਵਿਵਸਥਾ ਦੀ ਜ਼ਰੂਰਤ ਹੈ।
2 ਪ੍ਰਾਥਮਿਕਤਾ ਕਾਇਮ ਕਰੋ: ‘ਆਪਣੇ ਲਈ ਅਨੁਕੂਲ ਸਮੇਂ ਨੂੰ ਖ਼ਰੀਦਣ’ ਵਿਚ ਸਫ਼ਲਤਾ ਸਾਡੀ ਸੂਝ ਅਤੇ ਚੰਗੀ ਸਮਝ ਉੱਤੇ ਨਿਰਭਰ ਕਰਦੀ ਹੈ। (ਅਫ਼. 5:15, 16, ਨਿ ਵ) ਸਾਨੂੰ ਨਿਰਧਾਰਿਤ ਕਰਨਾ ਚਾਹੀਦਾ ਹੈ ਕਿ “ਵਧ ਮਹੱਤਵਪੂਰਣ ਚੀਜ਼ਾਂ” ਕਿਹੜੀਆਂ ਹਨ ਅਤੇ ਫਿਰ ਉਨ੍ਹਾਂ ਨੂੰ ਆਪਣੀ ਪ੍ਰਾਥਮਿਕਤਾ ਦੀ ਸੂਚੀ ਵਿਚ ਸਭ ਤੋਂ ਉੱਪਰ ਰੱਖਣਾ ਚਾਹੀਦਾ ਹੈ। (ਫ਼ਿਲਿ. 1:10) ਇਕ ਜੋੜੇ ਨੇ ਆਪਣੇ ਦੈਵ-ਸ਼ਾਸਕੀ ਕੁਟੰਬ ਦੇ ਬਾਰੇ ਇੰਜ ਵਰਣਨ ਕੀਤਾ: “ਅਸੀਂ ਆਪਣੇ ਜੀਵਨ ਨੂੰ ਸੱਚਾਈ ਨਾਲ ਭਰਦੇ ਹਾਂ . . . ਸੱਚਾਈ ਸਾਡੇ ਜੀਵਨ ਦਾ ਭਾਗ ਨਹੀਂ, ਬਲਕਿ ਸਾਡਾ ਜੀਵਨ ਹੈ। ਬਾਕੀ ਸਭ ਕੁਝ ਇਸ ਉੱਤੇ ਕੇਂਦ੍ਰਿਤ ਹੈ।” ਯਹੋਵਾਹ ਦੀ ਉਪਾਸਨਾ ਅਤੇ ਸੇਵਾ ਨੂੰ ਆਪਣੇ ਜੀਵਨ ਵਿਚ ਪਹਿਲੀ ਥਾਂ ਤੇ ਰੱਖਣਾ ਆਵੱਸ਼ਕ ਹੈ।
3 ਸਮੇਂ ਬਰਬਾਦ ਕਰਨ ਵਾਲੀਆਂ ਗੱਲਾਂ ਨੂੰ ਪਛਾਣੋ: ਇਕ ਹਫ਼ਤੇ ਵਿਚ 168 ਘੰਟੇ ਹੁੰਦੇ ਹਨ, ਅਤੇ ਸਾਨੂੰ ਆਪਣੇ ਉਪਲਬਧ ਸਮੇਂ ਦਾ ਬੁੱਧੀਮਤਾ ਨਾਲ ਪ੍ਰਯੋਗ ਕਰਨ ਦੀ ਜ਼ਰੂਰਤ ਹੈ। ਦੈਵ-ਸ਼ਾਸਕੀ ਸਰਗਰਮੀਆਂ ਦੇ ਵਾਸਤੇ ਕਾਫ਼ੀ ਸਮਾਂ ਹੋਣ ਦੇ ਲਈ, ਸਾਨੂੰ ਸਮੇਂ ਬਰਬਾਦ ਕਰਨ ਵਾਲੀਆਂ ਗੱਲਾਂ ਨੂੰ ਪਛਾਣਨ ਅਤੇ ਘੱਟ ਕਰਨ ਦੀ ਜ਼ਰੂਰਤ ਹੈ। ਇਕ ਸਰਵੇਖਣ ਨੇ ਪ੍ਰਗਟ ਕੀਤਾ ਕਿ ਸੰਯੁਕਤ ਰਾਜ ਅਮਰੀਕਾ ਵਿਚ ਇਕ ਸਾਧਾਰਣ ਬਾਲਗ ਇਕ ਹਫ਼ਤੇ ਵਿਚ 30 ਤੋਂ ਵੱਧ ਘੰਟੇ ਟੀ. ਵੀ. ਵੇਖਣ ਵਿਚ ਬਤੀਤ ਕਰਦਾ ਹੈ! ਦੂਜਿਆਂ ਦਾ ਕਾਫ਼ੀ ਸਮਾਂ ਸੰਸਾਰਕ ਸਾਹਿੱਤ ਪੜ੍ਹਨ ਵਿਚ ਖ਼ਰਚ ਹੁੰਦਾ ਹੈ। ਕੁਝ ਲੋਕ ਸ਼ਾਇਦ ਪਾਉਣ ਕਿ ਉਹ ਅਤਿਅਧਿਕ ਸਮਾਂ ਸਮਾਜਕ ਸਰਗਰਮੀਆਂ, ਸ਼ੌਕੀਆ ਕੰਮਾਂ, ਦਿਲਪਰਚਾਵੇ, ਜਾਂ ਕਿਸੇ ਕਿਸਮ ਦੀ ਕੰਪਿਊਟਰ ਸਰਗਰਮੀ ਵਿਚ ਲਾਉਂਦੇ ਹਨ। ਸਾਨੂੰ ਸ਼ਾਇਦ ਇਹ ਦੇਖਣ ਦੇ ਲਈ ਆਪਣੇ ਨਿੱਤ-ਕਰਮ ਨੂੰ ਜਾਂਚਣ ਦੀ ਜ਼ਰੂਰਤ ਹੋਵੇ ਕਿ ਅਸੀਂ ਆਪਣਾ ਸਮਾਂ ਕਿਵੇਂ ਬਿਹਤਰ ਤਰੀਕੇ ਨਾਲ ਵਰਤ ਸਕਦੇ ਹਾਂ। ਬੁੱਧੀਮਾਨਤਾ ਮੰਗ ਕਰਦੀ ਹੈ ਕਿ ਅਸੀਂ ਅਨਾਵੱਸ਼ਕ ਸਰਗਰਮੀਆਂ ਵਿਚ ਲਗਾਏ ਗਏ ਸਮੇਂ ਨੂੰ ਸੀਮਿਤ ਕਰੀਏ।
4 ਇਕ ਚੰਗਾ ਨਿੱਤ-ਕਰਮ ਵਿਕਸਿਤ ਕਰੋ: ਸਾਡੇ ਵਿਅਕਤੀਗਤ ਹਾਲਾਤ ਭਾਵੇਂ ਜੋ ਵੀ ਹੋਣ, ਸਾਡੇ ਵਿੱਚੋਂ ਹਰ ਇਕ ਵਿਅਕਤੀ ਅਧਿਆਤਮਿਕ ਕੰਮਾਂ ਦੇ ਲਈ ਸਮਾਂ ਖ਼ਰੀਦ ਸਕਦਾ ਹੈ। ਕੁਝ ਲੋਕਾਂ ਨੇ ਪਾਇਆ ਹੈ ਕਿ ਹਰ ਦਿਨ ਥੋੜ੍ਹੀ ਜਲਦੀ ਉੱਠਣਾ ਉਨ੍ਹਾਂ ਨੂੰ ਜ਼ਿਆਦਾ ਕੁਝ ਸੰਪੰਨ ਕਰਨ ਵਿਚ ਮਦਦ ਕਰਦਾ ਹੈ। ਜੇਕਰ ਅਸੀਂ ਨੌਕਰੀ ਨੂੰ ਆਉਣ-ਜਾਣ ਵਿਚ ਜਾਂ ਦੂਜਿਆਂ ਦੀ ਉਡੀਕ ਵਿਚ ਕਾਫ਼ੀ ਸਮਾਂ ਬਿਤਾਉਂਦੇ ਹਾਂ, ਤਾਂ ਅਸੀਂ ਉਸ ਵਿੱਚੋਂ ਕੁਝ ਸਮਾਂ ਬਾਈਬਲ ਪਠਨ ਕਰਨ, ਸਭਾਵਾਂ ਦੇ ਲਈ ਤਿਆਰੀ ਕਰਨ, ਜਾਂ ਆਡੀਓ-ਕੈਸੇਟ ਉੱਤੇ ਸੰਸਥਾ ਦੁਆਰਾ ਪ੍ਰਦਾਨ ਕੀਤੀ ਗਈ ਸਾਮੱਗਰੀ ਨੂੰ ਸੁਣਨ ਲਈ ਪ੍ਰਯੋਗ ਕਰ ਸਕਦੇ ਹਾਂ। ਪਰਿਵਾਰ ਇਕੱਠੇ ਅਧਿਐਨ ਕਰਨ ਦੇ ਲਈ ਇਕ ਨਿਯਮਿਤ, ਨਿਸ਼ਚਿਤ ਸਮਾਂ ਅਲੱਗ ਰੱਖਣ ਦੇ ਦੁਆਰਾ ਅਤਿਅਧਿਕ ਲਾਭ ਉਠਾਉਂਦੇ ਹਨ। ਜੇਕਰ ਪਰਿਵਾਰ ਦਾ ਹਰ ਇਕ ਸਦੱਸ ਪਰਿਵਾਰਕ ਅਧਿਐਨ ਦੇ ਲਈ ਸਮੇਂ ਦਾ ਪਾਬੰਦ ਹੋਵੇ, ਤਾਂ ਇਹ ਹਰੇਕ ਨੂੰ ਕੁਝ ਵਾਧੂ ਸਮਾਂ ਦਿੰਦਾ ਹੈ।
5 ਹਰ ਗੁਜ਼ਰਦੇ ਦਿਨ ਦੇ ਨਾਲ, ਸਾਨੂੰ ਹੋਰ ਵੀ ਤੀਖਣ ਰੂਪ ਵਿਚ ਸਚੇਤ ਹੋਣਾ ਚਾਹੀਦਾ ਹੈ ਕਿ “ਸਮਾਂ ਘਟਾਇਆ ਗਿਆ ਹੈ।” (1 ਕੁਰਿੰ. 7:29) ਸਾਡਾ ਜੀਵਨ ਇਸ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਬਚੇ ਹੋਏ ਕੀਮਤੀ ਸਮੇਂ ਨੂੰ ਕਿਵੇਂ ਵਰਤਦੇ ਹਾਂ। ਜੇਕਰ ਅਸੀਂ ਅਨੁਕੂਲ ਸਮੇਂ ਨੂੰ ਖ਼ਰੀਦਦੇ ਹਾਂ ਤਾਂਕਿ ਰਾਜ ਹਿਤ ਨੂੰ ਅਸੀਂ ਪਹਿਲੀ ਥਾਂ ਤੇ ਰੱਖ ਸਕੀਏ, ਤਾਂ ਅਸੀਂ ਵਰੋਸਾਏ ਜਾਵਾਂਗੇ!—ਮੱਤੀ 6:33.