“ਹਰੇਕ ਭਲੇ ਕੰਮ ਲਈ ਤਿਆਰ”
1 ਯਹੋਵਾਹ ਦੇ ਲੋਕ ਅੱਜ ਭਰਪੂਰ ਪੌਸ਼ਟਿਕ ਅਧਿਆਤਮਿਕ ਭੋਜਨ ਨਾਲ ਵਰੋਸਾਏ ਗਏ ਹਨ। (ਯਸਾ. 25:6) ਨਿੱਜੀ ਅਧਿਐਨ ਤੇ ਪਰਿਵਾਰਕ ਅਧਿਐਨ ਦੁਆਰਾ ਅਤੇ ਕਲੀਸਿਯਾ ਸਭਾਵਾਂ, ਸੰਮੇਲਨਾਂ, ਅਤੇ ਮਹਾਂ-ਸੰਮੇਲਨਾਂ ਵਿਚ ਬਹੁਤ ਸਾਰੇ ਸ਼ਾਸਤਰ-ਸੰਬੰਧੀ ਵਿਸ਼ਿਆਂ ਦਾ ਆਨੰਦ ਮਾਣਿਆ ਜਾ ਸਕਦਾ ਹੈ। ਪਰੰਤੂ ਕੀ ਅਸੀਂ “ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ” ਹੋਣ ਦੇ ਉਦੇਸ਼ ਨਾਲ ਇਨ੍ਹਾਂ ਦਾ ਪੂਰਾ ਲਾਭ ਉਠਾ ਰਹੇ ਹਾਂ?—2 ਤਿਮੋ. 3:17.
2 ਸਾਲ 1998 ਲਈ ਤਿਆਰ ਕੀਤੀ ਗਈ ਅਧਿਆਤਮਿਕ ਭੋਜਨ ਦੀ ਸੂਚੀ ਬਾਰੇ ਜ਼ਰਾ ਸੋਚੋ, ਜੋ ਪਹਿਲਾਂ ਹੀ ਅੱਧੀ ਖ਼ਤਮ ਹੋ ਚੁੱਕੀ ਹੈ! ਸਪਤਾਹਕ ਕਲੀਸਿਯਾ ਸਭਾਵਾਂ ਦੁਆਰਾ, ਅਸੀਂ ਮਸੀਹੀ ਯੂਨਾਨੀ ਸ਼ਾਸਤਰ ਦੀਆਂ 23 ਪੋਥੀਆਂ ਵਿੱਚੋਂ ਕੁਝ ਵਿਸ਼ੇਸ਼ ਗੱਲਾਂ ਦੀ ਚਰਚਾ ਕਰ ਰਹੇ ਹਾਂ, ਪਹਿਰਾਬੁਰਜ ਦੇ ਮੁੱਖ ਅਧਿਐਨ ਲੇਖਾਂ ਨੂੰ ਛੱਡ ਦੂਸਰੇ ਲੇਖਾਂ ਵਿਚ ਬਾਈਬਲੀ ਗਿਆਨ ਦੇ ਅਤੇ ਮਸੀਹੀ ਗੁਣਾਂ ਦੇ 22 ਵੱਖੋ-ਵੱਖਰੇ ਪਹਿਲੂਆਂ ਉੱਤੇ ਜਾਣਕਾਰੀ ਦਾ ਪੁਨਰ-ਵਿਚਾਰ ਕਰ ਰਹੇ ਹਾਂ, ਅਤੇ ਚਰਚਾ ਲਈ 48 ਵਿਸ਼ਿਆਂ ਉੱਤੇ ਗੌਰ ਕਰ ਰਹੇ ਹਾਂ ਜੋ ਖੇਤਰ ਸੇਵਾ ਵਿਚ ਸਾਡੀ ਮਦਦ ਕਰਨਗੇ। ਅਸੀਂ ਪੂਰੀ ਗਿਆਨ, ਅਤੇ ਪਰਿਵਾਰਕ ਖ਼ੁਸ਼ੀ ਪੁਸਤਕਾਂ ਦਾ ਵੀ ਇਕ-ਇਕ ਪੈਰਾ ਕਰ ਕੇ ਪੁਨਰ-ਵਿਚਾਰ ਕਰ ਰਹੇ ਹਾਂ। ਨਾਲ ਹੀ, ਸਾਡੀ ਰਾਜ ਸੇਵਕਾਈ ਦੇ 12 ਅੰਕਾਂ, ਪਹਿਰਾਬੁਰਜ ਦੇ 52 ਅਧਿਐਨ ਲੇਖਾਂ, ਅਤੇ ਬਾਈਬਲ ਦੇ ਵੰਨਸੁਵੰਨੇ ਵਿਸ਼ਿਆਂ ਉੱਤੇ ਲਗਭਗ 52 ਪਬਲਿਕ ਭਾਸ਼ਣਾਂ ਨਾਲ ਸਾਡਾ ਪਾਲਣ-ਪੋਸ਼ਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਾਡੇ ਲਈ ਮਹਾਂ-ਸੰਮੇਲਨਾਂ ਅਤੇ ਸੰਮੇਲਨਾਂ ਦੇ ਸ਼ਾਨਦਾਰ ਕਾਰਜਕ੍ਰਮ ਦਾ ਪ੍ਰਬੰਧ ਕੀਤਾ ਗਿਆ ਹੈ। ਸਾਡੇ ਲਈ ਕਿੰਨੀ ਭਰਪੂਰ ਮਾਤਰਾ ਵਿਚ ਅਧਿਆਤਮਿਕ ਤੌਰ ਤੇ ਚੰਗੀਆਂ ਚੀਜ਼ਾਂ ਉਪਲਬਧ ਕਰਵਾਈਆਂ ਗਈਆਂ ਹਨ!
3 ਯਹੋਵਾਹ ਵੱਲੋਂ ਪ੍ਰਦਾਨ ਕੀਤੀ ਗਈ ਰਸਦ ਦੀ ਕਦਰ ਕਰੋ: ਪੂਰਾ ਲਾਭ ਉਠਾਉਣ ਲਈ, ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਯਹੋਵਾਹ ਕਿਉਂ ਭਰਪੂਰ ਮਾਤਰਾ ਵਿਚ ਅਧਿਆਤਮਿਕ ਭੋਜਨ ਪ੍ਰਦਾਨ ਕਰਦਾ ਹੈ। ਇਸ ਚੰਗੇ ਭੋਜਨ ਨੂੰ ਖਾਣ ਨਾਲ ਸਾਡੀ ਨਿਹਚਾ ਵਧਦੀ ਹੈ ਅਤੇ ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ। (1 ਤਿਮੋ. 4:6) ਪਰੰਤੂ, ਅਧਿਆਤਮਿਕ ਭੋਜਨ ਕੇਵਲ ਸਾਡੀ ਆਪਣੀ ਸਿੱਖਿਆ ਲਈ ਹੀ ਉਪਲਬਧ ਨਹੀਂ ਕਰਵਾਇਆ ਜਾਂਦਾ ਹੈ। ਇਹ ਸਾਨੂੰ ਦੂਜਿਆਂ ਨਾਲ ਸੱਚਾਈ ਸਾਂਝੀ ਕਰਨ ਲਈ ਪ੍ਰੇਰਦਾ ਹੈ ਅਤੇ ਖ਼ੁਸ਼ ਖ਼ਬਰੀ ਦੇ ਸੇਵਕਾਂ ਵਜੋਂ ਇਸ ਕੰਮ ਵਿਚ ਪ੍ਰਭਾਵਕਾਰੀ ਬਣਨ ਲਈ ਲੈਸ ਕਰਦਾ ਹੈ।—2 ਤਿਮੋ. 4:5.
4 ਆਓ ਅਸੀਂ ਆਪਣੀਆਂ ਅਧਿਆਤਮਿਕ ਲੋੜਾਂ ਦੀ ਅਣਗਹਿਲੀ ਨਾ ਕਰੀਏ, ਬਲਕਿ ਯਹੋਵਾਹ ਦੀ ਮੇਜ਼ ਤੋਂ ਮਿਲਣ ਵਾਲੀ ਪੌਸ਼ਟਿਕ ਅਤੇ ਰਜਵੀਂ ਅਧਿਆਤਮਿਕ ਰਸਦ ਲਈ ਹਮੇਸ਼ਾ ਲੋਚ ਵਿਕਸਿਤ ਕਰਦੇ ਰਹੀਏ। (ਮੱਤੀ 5:3, ਨਿ ਵ; 1 ਪਤ. 2:2) ਪੂਰਾ ਲਾਭ ਉਠਾਉਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਨਿਯਮਿਤ ਨਿੱਜੀ ਅਧਿਐਨ, ਪਰਿਵਾਰਕ ਬਾਈਬਲ ਅਧਿਐਨ, ਅਤੇ ਸਭਾਵਾਂ ਵਿਚ ਹਾਜ਼ਰੀ ਵਰਗੇ ਜ਼ਰੂਰੀ ਕੰਮਾਂ ਲਈ ਚੋਖਾ ਸਮਾਂ ਕੱਢੀਏ। (ਅਫ਼. 5:15, 16) ਇਸ ਤਰ੍ਹਾਂ ਕਰਨ ਦੇ ਆਨੰਦਦਾਇਕ ਫਲ ਉਸ ਪ੍ਰੇਰਿਤ ਹੌਸਲਾ-ਅਫ਼ਜ਼ਾਈ ਦੇ ਅਨੁਸਾਰ ਹੋਣਗੇ, ਜੋ ਇਬਰਾਨੀਆਂ 13:20, 21 ਵਿਚ ਪੌਲੁਸ ਨੇ ਵਫ਼ਾਦਾਰ ਇਬਰਾਨੀ ਮਸੀਹੀਆਂ ਨੂੰ ਦਿੱਤੀ ਸੀ।