‘ਨਿਹਚਾ ਦੀਆਂ ਗੱਲਾਂ ਤੇ ਪਲੇ’
1 ਭਗਤੀ ਦੀ ਜ਼ਿੰਦਗੀ ਜੀਉਣੀ ਬਹੁਤ ਔਖੀ ਹੈ। ਇਸ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। (1 ਤਿਮੋ. 4:7-10) ਜੇ ਅਸੀਂ ਆਪਣੀ ਹੀ ਤਾਕਤ ਉੱਤੇ ਭਰੋਸਾ ਰੱਖਦੇ ਹਾਂ, ਤਾਂ ਅਸੀਂ ਛੇਤੀ ਹੀ ਥੱਕ-ਹਾਰ ਕੇ ਡਿੱਗ ਜਾਵਾਂਗੇ। (ਯਸਾ. 40:29-31) ਪਰ ਅਸੀਂ ਯਹੋਵਾਹ ਦਾ ਸਹਾਰਾ ਲੈ ਸਕਦੇ ਹਾਂ। ਉਸ ਤੋਂ ਤਾਕਤ ਹਾਸਲ ਕਰਨ ਦਾ ਇਕ ਤਰੀਕਾ ਹੈ ‘ਨਿਹਚਾ ਦੀਆਂ ਗੱਲਾਂ ਤੇ ਪਲਣਾ।’—1 ਤਿਮੋ. 4:6.
2 ਪੌਸ਼ਟਿਕ ਅਧਿਆਤਮਿਕ ਭੋਜਨ: ਯਹੋਵਾਹ ਆਪਣੇ ਬਚਨ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਜ਼ਰੀਏ ਸਾਨੂੰ ਤਾਕਤ ਦੇਣ ਵਾਲਾ ਅਧਿਆਤਮਿਕ ਭੋਜਨ ਦਿੰਦਾ ਹੈ। (ਮੱਤੀ 24:45) ਕੀ ਅਸੀਂ ਇਹ ਭੋਜਨ ਖਾਂਦੇ ਹਾਂ? ਕੀ ਅਸੀਂ ਹਰ ਦਿਨ ਬਾਈਬਲ ਪੜ੍ਹਦੇ ਹਾਂ? ਕੀ ਅਸੀਂ ਨਿੱਜੀ ਅਧਿਐਨ ਕਰਨ ਅਤੇ ਪੜ੍ਹੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰਨ ਲਈ ਨਿਸ਼ਚਿਤ ਸਮਾਂ ਰੱਖਿਆ ਹੈ? (ਜ਼ਬੂ. 1:2, 3) ਇਹ ਚੰਗਾ ਅਧਿਆਤਮਿਕ ਭੋਜਨ ਲੈਣ ਨਾਲ ਸਾਨੂੰ ਤਾਕਤ ਮਿਲੇਗੀ ਅਤੇ ਸ਼ਤਾਨ ਦੀ ਦੁਨੀਆਂ ਸਾਨੂੰ ਕਮਜ਼ੋਰ ਨਹੀਂ ਕਰ ਸਕੇਗੀ। (1 ਯੂਹੰ. 5:19) ਜੇ ਅਸੀਂ ਆਪਣੇ ਮਨਾਂ ਨੂੰ ਚੰਗੀਆਂ ਗੱਲਾਂ ਨਾਲ ਭਰਦੇ ਹਾਂ ਅਤੇ ਇਨ੍ਹਾਂ ਮੁਤਾਬਕ ਚੱਲਦੇ ਹਾਂ, ਤਾਂ ਯਹੋਵਾਹ ਹਮੇਸ਼ਾ ਸਾਡੇ ਨਾਲ ਰਹੇਗਾ।—ਫ਼ਿਲਿ. 4:8, 9.
3 ਸਾਨੂੰ ਮਜ਼ਬੂਤ ਕਰਨ ਲਈ ਯਹੋਵਾਹ ਨੇ ਕਲੀਸਿਯਾ ਸਭਾਵਾਂ ਦਾ ਵੀ ਪ੍ਰਬੰਧ ਕੀਤਾ ਹੈ। (ਇਬ. 10:24, 25) ਇਨ੍ਹਾਂ ਸਭਾਵਾਂ ਵਿਚ ਅਸੀਂ ਅਧਿਆਤਮਿਕ ਸਿੱਖਿਆ ਅਤੇ ਭੈਣਾਂ-ਭਰਾਵਾਂ ਦਾ ਪਿਆਰ ਪਾਉਂਦੇ ਹਾਂ ਜੋ ਸਾਨੂੰ ਅਜ਼ਮਾਇਸ਼ਾਂ ਦਾ ਡਟ ਕੇ ਸਾਮ੍ਹਣਾ ਕਰਨ ਦੀ ਤਾਕਤ ਦਿੰਦਾ ਹੈ। (1 ਪਤ. 5:9, 10) ਇਕ ਨੌਜਵਾਨ ਮਸੀਹੀ ਭੈਣ ਕਹਿੰਦੀ ਹੈ: “ਸਾਰਾ ਦਿਨ ਸਕੂਲ ਵਿਚ ਦੁਨਿਆਵੀ ਦਬਾਵਾਂ ਨਾਲ ਜੂਝਦੇ-ਜੂਝਦੇ ਮੈਂ ਥੱਕ ਜਾਂਦੀ ਹਾਂ। ਪਰ ਸਭਾਵਾਂ ਵਿਚ ਆ ਕੇ ਮੈਨੂੰ ਇੱਦਾਂ ਲੱਗਦਾ ਮਾਨੋ ਪਿਆਸੇ ਨੂੰ ਖੂਹ ਮਿਲ ਗਿਆ ਹੋਵੇ। ਸਭਾਵਾਂ ਮੈਨੂੰ ਤਰੋਤਾਜ਼ਾ ਕਰਦੀਆਂ ਹਨ ਅਤੇ ਅਗਲੇ ਦਿਨ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਦਿੰਦੀਆਂ ਹਨ।” ਸਭਾਵਾਂ ਵਿਚ ਆ ਕੇ ਅਸੀਂ ਕਿੰਨੇ ਸਾਰੇ ਲਾਭ ਹਾਸਲ ਕਰਦੇ ਹਾਂ!
4 ਸੱਚਾਈ ਦਾ ਪ੍ਰਚਾਰ ਕਰਨਾ: ਦੂਸਰਿਆਂ ਨੂੰ ਪ੍ਰਚਾਰ ਕਰਨਾ ਯਿਸੂ ਲਈ ਭੋਜਨ ਖਾਣ ਦੇ ਬਰਾਬਰ ਸੀ। ਇਸ ਤੋਂ ਉਸ ਨੂੰ ਤਾਕਤ ਮਿਲਦੀ ਸੀ। (ਯੂਹੰ. 4:32-34) ਇਸੇ ਤਰ੍ਹਾਂ, ਜਦੋਂ ਅਸੀਂ ਪਰਮੇਸ਼ੁਰ ਦੇ ਸ਼ਾਨਦਾਰ ਵਾਅਦਿਆਂ ਬਾਰੇ ਦੂਸਰਿਆਂ ਨੂੰ ਦੱਸਦੇ ਹਾਂ, ਤਾਂ ਸਾਡੇ ਵਿਚ ਵੀ ਨਵੇਂ ਸਿਰਿਓਂ ਜਾਨ ਆ ਜਾਂਦੀ ਹੈ। ਪ੍ਰਚਾਰ ਦੇ ਕੰਮ ਵਿਚ ਰੁੱਝੇ ਰਹਿਣ ਨਾਲ ਸਾਡਾ ਦਿਲੋ-ਦਿਮਾਗ਼ ਪਰਮੇਸ਼ੁਰ ਦੇ ਰਾਜ ਅਤੇ ਇਸ ਦੁਆਰਾ ਮਿਲਣ ਵਾਲੀਆਂ ਬਰਕਤਾਂ ਉੱਤੇ ਟਿਕਿਆ ਰਹਿੰਦਾ ਹੈ। ਇਹ ਵਾਕਈ ਸਾਨੂੰ ਤਾਜ਼ਗੀ ਦਿੰਦਾ ਹੈ।—ਮੱਤੀ 11:28-30.
5 ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਅੱਜ ਯਹੋਵਾਹ ਆਪਣੇ ਲੋਕਾਂ ਅੱਗੇ ਇੰਨਾ ਸਾਰਾ ਅਧਿਆਤਮਿਕ ਭੋਜਨ ਪਰੋਸ ਰਿਹਾ ਹੈ! ਆਓ ਆਪਾਂ ਖ਼ੁਸ਼ੀ ਨਾਲ ਸਦਾ ਉਸ ਦੇ ਜੈਕਾਰੇ ਗਜਾਉਂਦੇ ਰਹੀਏ!—ਯਸਾ. 65:13, 14.