ਉਨ੍ਹਾਂ ਨੂੰ ਆਉਣ ਲਈ ਸੱਦਾ ਦਿਓ
1 ਸਦੀਆਂ ਪਹਿਲਾਂ ਦਿੱਤਾ ਗਿਆ ਸੱਦਾ ਹੁਣ ਸਾਰੀ ਦੁਨੀਆਂ ਦੇ 233 ਦੇਸ਼ਾਂ ਵਿਚ ਘੋਸ਼ਿਤ ਕੀਤਾ ਜਾ ਰਿਹਾ ਹੈ: “ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ . . . ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ।” (ਯਸਾ. 2:3) ਲੋਕਾਂ ਨੂੰ ਯਹੋਵਾਹ ਦੇ ਸੰਗਠਨ ਵੱਲ ਨਿਰਦੇਸ਼ਿਤ ਕਰਨਾ ਇਕ ਸਭ ਤੋਂ ਵਧੀਆ ਤਰੀਕਾ ਹੈ ਜਿਸ ਨਾਲ ਅਸੀਂ ਉਨ੍ਹਾਂ ਨੂੰ ਅਧਿਆਤਮਿਕ ਤਰੱਕੀ ਕਰਨ ਵਿਚ ਮਦਦ ਦੇ ਸਕਦੇ ਹਾਂ, ਜੋ ਕਿ ਸਦੀਪਕ ਜੀਵਨ ਵੱਲ ਲੈ ਜਾਂਦੀ ਹੈ।
2 ਕੁਝ ਪ੍ਰਕਾਸ਼ਕ ਸ਼ਾਇਦ ਲੋਕਾਂ ਨੂੰ ਉਸ ਸਮੇਂ ਤਕ ਰਾਜ ਗ੍ਰਹਿ ਵਿਚ ਆਉਣ ਦਾ ਸੱਦਾ ਦੇਣ ਤੋਂ ਝਿਜਕਣ, ਜਦ ਤਕ ਕਿ ਉਹ ਗ੍ਰਹਿ ਬਾਈਬਲ ਅਧਿਐਨ ਵਿਚ ਕਾਫ਼ੀ ਤਰੱਕੀ ਨਹੀਂ ਕਰ ਲੈਂਦੇ। ਪਰੰਤੂ, ਕਦੇ-ਕਦੇ ਲੋਕ ਬਾਈਬਲ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਹੀ ਕਲੀਸਿਯਾ ਸਭਾਵਾਂ ਵਿਚ ਹਾਜ਼ਰ ਹੋਣਾ ਸ਼ੁਰੂ ਕਰ ਦਿੰਦੇ ਹਨ। ਸਾਨੂੰ ਲੋਕਾਂ ਨੂੰ ਨਿੱਘਾ ਸੱਦਾ ਦੇਣ ਅਤੇ ਉਨ੍ਹਾਂ ਨੂੰ ਸਭਾਵਾਂ ਵਿਚ ਆਉਣ ਲਈ ਉਤਸ਼ਾਹਿਤ ਕਰਨ ਵਿਚ ਦੇਰ ਨਹੀਂ ਕਰਨੀ ਚਾਹੀਦੀ ਹੈ।
3 ਕੀ ਕਰੀਏ: ਸਾਡੀਆਂ ਸਥਾਨਕ ਸਭਾਵਾਂ ਬਾਰੇ ਲੋਕਾਂ ਨੂੰ ਦੱਸਣ ਲਈ ਨਿਮੰਤ੍ਰਣ ਪਰਚਿਆਂ ਦੀ ਚੰਗੀ ਵਰਤੋਂ ਕਰੋ। ਜ਼ਿਕਰ ਕਰੋ ਕਿ ਸਭਾਵਾਂ ਵਿਚ ਹਾਜ਼ਰ ਹੋਣ ਲਈ ਕੋਈ ਪੈਸੇ ਨਹੀਂ ਦੇਣੇ ਪੈਂਦੇ ਅਤੇ ਨਾ ਹੀ ਉੱਥੇ ਕੋਈ ਚੰਦਾ ਲਿਆ ਜਾਂਦਾ ਹੈ। ਸਮਝਾਓ ਕਿ ਸਭਾਵਾਂ ਕਿਵੇਂ ਚਲਾਈਆਂ ਜਾਂਦੀਆਂ ਹਨ। ਦੱਸੋ ਕਿ ਇਹ ਅਸਲ ਵਿਚ ਬਾਈਬਲ ਅਧਿਐਨ ਦੇ ਕੋਰਸ ਹਨ ਅਤੇ ਕਿ ਅਧਿਐਨ ਕੀਤੀਆਂ ਜਾ ਰਹੀਆਂ ਕਿਤਾਬਾਂ ਸਾਰਿਆਂ ਲਈ ਉਪਲਬਧ ਹਨ ਤਾਂਕਿ ਉਹ ਇਨ੍ਹਾਂ ਵਿੱਚੋਂ ਨਾਲ-ਨਾਲ ਦੇਖ ਸਕਣ। ਇਸ ਗੱਲ ਵੱਲ ਧਿਆਨ ਦਿਵਾਓ ਕਿ ਹਾਜ਼ਰ ਹੋਣ ਵਾਲੇ ਲੋਕ ਅਲੱਗ-ਅਲੱਗ ਪਿਛੋਕੜ ਦੇ ਅਤੇ ਹਰ ਤਬਕੇ ਦੇ ਹੁੰਦੇ ਹਨ। ਜ਼ਿਕਰ ਕਰੋ ਕਿ ਉੱਥੇ ਸਥਾਨਕ ਲੋਕ ਆਉਂਦੇ ਹਨ ਅਤੇ ਕਿ ਹਰ ਉਮਰ ਦੇ ਬੱਚੇ ਵੀ ਆ ਸਕਦੇ ਹਨ। ਸਾਨੂੰ ਆਪਣੇ ਬਾਈਬਲ ਸਿੱਖਿਆਰਥੀਆਂ ਨੂੰ ਸੱਦਾ ਦੇਣਾ ਚਾਹੀਦਾ ਹੈ, ਅਤੇ ਸਭਾਵਾਂ ਵਿਚ ਹਾਜ਼ਰ ਹੋਣ ਲਈ ਉਨ੍ਹਾਂ ਦੀ ਹਰ ਤਰੀਕੇ ਨਾਲ ਸਹਾਇਤਾ ਕਰਨੀ ਚਾਹੀਦੀ ਹੈ।
4 ਬਾਈਬਲ ਦੇ ਅਖ਼ੀਰ ਵਿਚ, ਜੀਵਨ ਲਈ ਯਹੋਵਾਹ ਦੇ ਪ੍ਰਬੰਧਾਂ ਤੋਂ ਲਾਭ ਪ੍ਰਾਪਤ ਕਰਨ ਦਾ ਨਿੱਘਾ ਸੱਦਾ ਦਿੱਤਾ ਗਿਆ ਹੈ: “ਆਤਮਾ ਅਤੇ ਲਾੜੀ ਆਖਦੀ ਹੈ, ਆਓ! . . . ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।” (ਪਰ. 22:17) ਦੂਜਿਆਂ ਨੂੰ ਸਾਡੀਆਂ ਸਭਾਵਾਂ ਵਿਚ ਹਾਜ਼ਰ ਹੋਣ ਲਈ ਸੱਦਾ ਦੇਣਾ ਜ਼ਰੂਰੀ ਹੈ।
5 ਯਸਾਯਾਹ 60:8 ਭਵਿੱਖ-ਸੂਚਕ ਤੌਰ ਤੇ ਪਰਮੇਸ਼ੁਰ ਦੇ ਲੋਕਾਂ ਦੀਆਂ ਕਲੀਸਿਯਾਵਾਂ ਵਿਚ ਇਸ ਸਮੇਂ ਆ ਰਹੇ ਉਸਤਤ ਕਰਨ ਵਾਲੇ ਲੱਖਾਂ ਹੀ ਨਵੇਂ ਲੋਕਾਂ ਨੂੰ ਘੁੱਗੀਆਂ ਦੇ ਤੌਰ ਤੇ ਚਿਤ੍ਰਿਤ ਕਰਦਾ ਹੈ ਜਿਹੜੇ “ਬੱਦਲ ਵਾਂਙੁ ਉੱਡੇ ਆਉਂਦੇ ਹਨ, ਜਿਵੇਂ ਘੁੱਗੀਆਂ ਆਪਣੇ ਕਾਬੁਕਾਂ ਨੂੰ।” ਅਸੀਂ ਸਾਰੇ ਲੋਕ ਨਵੇਂ ਵਿਅਕਤੀਆਂ ਨੂੰ ਆਪਣੀਆਂ ਸਭਾਵਾਂ ਵਿਚ ਆਉਣ ਦਾ ਸੱਦਾ ਦੇ ਸਕਦੇ ਹਾਂ ਅਤੇ ਉਨ੍ਹਾਂ ਦਾ ਸੁਆਗਤ ਕਰ ਸਕਦੇ ਹਾਂ। ਇਸ ਤਰੀਕੇ ਨਾਲ, ਅਸੀਂ ਯਹੋਵਾਹ ਨੂੰ ਸਹਿਯੋਗ ਦੇ ਰਹੇ ਹੋਵਾਂਗੇ ਜਿਉਂ-ਜਿਉਂ ਉਹ ਇਕੱਠੇ ਕਰਨ ਦੇ ਕੰਮ ਨੂੰ ਤੇਜ਼ ਕਰਦਾ ਜਾਂਦਾ ਹੈ।—ਯਸਾ. 60:22.