ਸਮਾਰਕ ਯਾਦ-ਦਹਾਨੀਆਂ
ਇਸ ਸਾਲ ਸਮਾਰਕ ਸਮਾਰੋਹ ਵੀਰਵਾਰ, 1 ਅਪ੍ਰੈਲ ਨੂੰ ਪੈਂਦਾ ਹੈ। ਬਜ਼ੁਰਗਾਂ ਨੂੰ ਹੇਠਾਂ ਦਿੱਤੀਆਂ ਗਈਆਂ ਗੱਲਾਂ ਉੱਤੇ ਧਿਆਨ ਦੇਣਾ ਚਾਹੀਦਾ ਹੈ:
◼ ਸਭਾ ਦਾ ਸਮਾਂ ਤੈ ਕਰਦੇ ਵੇਲੇ, ਨਿਸ਼ਚਿਤ ਕਰੋ ਕਿ ਹਾਜ਼ਰੀਨ ਵਿਚ ਪ੍ਰਤੀਕਾਂ ਦਾ ਦਿੱਤਾ ਜਾਣਾ ਕੇਵਲ ਸੂਰਜ ਡੁੱਬਣ ਮਗਰੋਂ ਹੀ ਆਰੰਭ ਹੋਵੇਗਾ।
◼ ਭਾਸ਼ਣਕਾਰ ਨੂੰ ਅਤੇ ਬਾਕੀ ਸਾਰਿਆਂ ਨੂੰ ਸਮਾਰੋਹ ਦੇ ਠੀਕ ਸਮੇਂ ਅਤੇ ਸਥਾਨ ਬਾਰੇ ਸੂਚਿਤ ਕੀਤਾ ਜਾਣਾ ਚਾਹੀਦਾ ਹੈ।
◼ ਉਚਿਤ ਪ੍ਰਕਾਰ ਦੀ ਰੋਟੀ ਅਤੇ ਦਾਖ-ਰਸ ਹਾਸਲ ਕਰ ਕੇ ਤਿਆਰ ਰੱਖੇ ਜਾਣੇ ਚਾਹੀਦੇ ਹਨ।—ਫਰਵਰੀ 15, 1985, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 19 ਵੇਖੋ।
◼ ਪਲੇਟਾਂ, ਗਲਾਸ, ਅਤੇ ਢੁਕਵਾਂ ਮੇਜ਼ ਅਤੇ ਮੇਜ਼ਪੋਸ਼ ਪਹਿਲਾਂ ਹੀ ਸਭਾ ਗ੍ਰਹਿ ਵਿਚ ਲਿਆ ਕੇ ਟਿਕਾਣੇ-ਸਿਰ ਰੱਖੇ ਜਾਣੇ ਚਾਹੀਦੇ ਹਨ।
◼ ਰਾਜ ਗ੍ਰਹਿ ਜਾਂ ਸਭਾ ਲਈ ਦੂਜੀ ਥਾਂ ਨੂੰ ਸਮੇਂ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਸਾਫ਼ ਕੀਤਾ ਜਾਣਾ ਚਾਹੀਦਾ ਹੈ।
◼ ਸੇਵਾਦਾਰਾਂ ਅਤੇ ਵਰਤਾਉਣ ਵਾਲਿਆਂ ਨੂੰ ਪਹਿਲਾਂ ਤੋਂ ਹੀ ਚੁਣ ਕੇ ਉਨ੍ਹਾਂ ਦੇ ਕੰਮਾਂ ਬਾਰੇ ਅਤੇ ਉਚਿਤ ਕਾਰਜਵਿਧੀ ਬਾਰੇ ਹਿਦਾਇਤ ਦਿੱਤੀ ਜਾਣੀ ਚਾਹੀਦੀ ਹੈ।
◼ ਜਿਹੜੇ ਮਸਹ ਕੀਤੇ ਹੋਏ ਵਿਅਕਤੀ ਕਮਜ਼ੋਰ ਹਨ ਅਤੇ ਹਾਜ਼ਰ ਨਹੀਂ ਹੋ ਸਕਦੇ ਹਨ, ਉਨ੍ਹਾਂ ਨੂੰ ਪ੍ਰਤੀਕ ਵਰਤਾਉਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
◼ ਜਦੋਂ ਇਕ ਤੋਂ ਵੱਧ ਕਲੀਸਿਯਾਵਾਂ ਇੱਕੋ ਹੀ ਰਾਜ ਗ੍ਰਹਿ ਵਿਚ ਸਮਾਰੋਹ ਮਨਾਉਣ ਦੀ ਯੋਜਨਾ ਬਣਾਉਂਦੀਆਂ ਹਨ, ਤਾਂ ਕਲੀਸਿਯਾਵਾਂ ਦਰਮਿਆਨ ਚੰਗਾ ਤਾਲਮੇਲ ਹੋਣਾ ਚਾਹੀਦਾ ਹੈ, ਤਾਂਕਿ ਲਾਬੀ ਜਾਂ ਪ੍ਰਵੇਸ਼-ਦੁਆਰ, ਫੁਟਪਾਥਾਂ, ਅਤੇ ਪਾਰਕਿੰਗ ਥਾਵਾਂ ਵਿਚ ਬੇਲੋੜੀ ਭੀੜ ਨਾ ਹੋਵੇ।