ਸਮਾਰਕ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ
ਇਸ ਸਾਲ ਸਮਾਰਕ ਸਮਾਰੋਹ ਵੀਰਵਾਰ, 28 ਮਾਰਚ ਨੂੰ ਹੈ। ਬਜ਼ੁਰਗਾਂ ਨੂੰ ਹੇਠਾਂ ਦਿੱਤੀਆਂ ਗਈਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ:
◼ ਸਭਾ ਦਾ ਸਮਾਂ ਤੈ ਕਰਨ ਵੇਲੇ ਧਿਆਨ ਰੱਖੋ ਕਿ ਹਾਜ਼ਰੀਨ ਵਿਚ ਪ੍ਰਤੀਕਾਂ ਦਾ ਦਿੱਤਾ ਜਾਣਾ ਸੂਰਜ ਡੁੱਬਣ ਤੋਂ ਬਾਅਦ ਹੀ ਸ਼ੁਰੂ ਹੋਵੇ।
◼ ਭਾਸ਼ਣਕਾਰ ਨੂੰ ਅਤੇ ਬਾਕੀ ਸਾਰਿਆਂ ਨੂੰ ਸਮਾਰੋਹ ਦੇ ਠੀਕ ਸਮੇਂ ਅਤੇ ਥਾਂ ਬਾਰੇ ਦੱਸਿਆ ਜਾਣਾ ਚਾਹੀਦਾ ਹੈ।
◼ ਸਹੀ ਪ੍ਰਕਾਰ ਦੀ ਰੋਟੀ ਅਤੇ ਦਾਖ-ਰਸ ਨੂੰ ਤਿਆਰ ਰੱਖਿਆ ਜਾਣਾ ਚਾਹੀਦਾ ਹੈ।—ਪਹਿਰਾਬੁਰਜ (ਅੰਗ੍ਰੇਜ਼ੀ), 15 ਫਰਵਰੀ 1985, ਸਫ਼ਾ 19 ਦੇਖੋ।
◼ ਪਲੇਟਾਂ, ਗਲਾਸ, ਢੁਕਵਾਂ ਮੇਜ਼ ਤੇ ਮੇਜ਼ਪੋਸ਼ ਪਹਿਲਾਂ ਹੀ ਹਾਲ ਵਿਚ ਲਿਆ ਕੇ ਸਹੀ ਥਾਂ ਤੇ ਰੱਖ ਦਿੱਤੇ ਜਾਣੇ ਚਾਹੀਦੇ ਹਨ।
◼ ਕਿੰਗਡਮ ਹਾਲ ਜਾਂ ਜੇ ਸਭਾ ਕਿਸੇ ਹੋਰ ਥਾਂ ਹੋਣੀ ਹੈ, ਤਾਂ ਉੱਥੇ ਪਹਿਲਾਂ ਹੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਣੀ ਚਾਹੀਦੀ ਹੈ।
◼ ਸੇਵਾਦਾਰਾਂ ਅਤੇ ਪ੍ਰਤੀਕਾਂ ਨੂੰ ਵਰਤਾਉਣ ਵਾਲਿਆਂ ਨੂੰ ਪਹਿਲਾਂ ਤੋਂ ਹੀ ਚੁਣ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕੰਮਾਂ ਬਾਰੇ ਅਤੇ ਪ੍ਰਤੀਕਾਂ ਨੂੰ ਵਰਤਾਉਣ ਦੇ ਸਹੀ ਤਰੀਕੇ ਬਾਰੇ ਅਤੇ ਢੁਕਵੇਂ ਕੱਪੜੇ ਪਾਉਣ ਬਾਰੇ ਹਿਦਾਇਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
◼ ਜਿਹੜੇ ਮਸਹ ਕੀਤੇ ਹੋਏ ਵਿਅਕਤੀ ਬਿਰਧ ਹੋਣ ਕਰਕੇ ਜਾਂ ਬੀਮਾਰ ਹੋਣ ਕਰਕੇ ਸਮਾਰਕ ਵਿਚ ਹਾਜ਼ਰ ਨਹੀਂ ਹੋ ਸਕਦੇ, ਉਨ੍ਹਾਂ ਨੂੰ ਰੋਟੀ ਤੇ ਦਾਖ-ਰਸ ਪਹੁੰਚਾਉਣ ਦਾ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਹੈ।
◼ ਜਦੋਂ ਇਕ ਤੋਂ ਵੱਧ ਕਲੀਸਿਯਾਵਾਂ ਇੱਕੋ ਹੀ ਕਿੰਗਡਮ ਹਾਲ ਵਿਚ ਸਮਾਰਕ ਸਮਾਰੋਹ ਮਨਾਉਣ ਦੀਆਂ ਯੋਜਨਾਵਾਂ ਬਣਾਉਂਦੀਆਂ ਹਨ, ਤਾਂ ਕਲੀਸਿਯਾਵਾਂ ਦਰਮਿਆਨ ਚੰਗਾ ਤਾਲਮੇਲ ਹੋਣਾ ਚਾਹੀਦਾ ਹੈ ਤਾਂਕਿ ਮੁੱਖ ਦਰਵਾਜ਼ੇ, ਸੜਕ ਅਤੇ ਪਾਰਕਿੰਗ ਥਾਵਾਂ ਤੇ ਭੀੜ ਨਾ ਹੋਵੇ।