ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 5/99 ਸਫ਼ਾ 8
  • ਆਪਣੀ ਸੇਵਕਾਈ ਨੂੰ ਵਧਾਉਣ ਦੇ ਤਰੀਕੇ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਪਣੀ ਸੇਵਕਾਈ ਨੂੰ ਵਧਾਉਣ ਦੇ ਤਰੀਕੇ
  • ਸਾਡੀ ਰਾਜ ਸੇਵਕਾਈ—1999
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਤੁਸੀਂ ਜ਼ਿਆਦਾ ਕਰਨਾ ਚਾਹੁੰਦੇ ਹੋ?
    ਸਾਡੀ ਰਾਜ ਸੇਵਕਾਈ—2001
  • ਕੀ ਤੁਸੀਂ ਸੇਵਾ ਦਾ ਆਪਣਾ ਕੰਮ ਪੂਰਾ ਕਰ ਰਹੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਨਿਯਮਿਤ ਪਾਇਨੀਅਰ ਸੇਵਾ ਵਿਚ ਹੋਰ ਭਰਾਵਾਂ ਦੀ ਲੋੜ ਹੈ
    ਸਾਡੀ ਰਾਜ ਸੇਵਕਾਈ—1996
  • ਸੇਵਕਾਈ ਵਿਚ ਵਧ-ਚੜ੍ਹ ਕੇ ਹਿੱਸਾ ਲਓ
    ਸਾਡੀ ਰਾਜ ਸੇਵਕਾਈ—2007
ਹੋਰ ਦੇਖੋ
ਸਾਡੀ ਰਾਜ ਸੇਵਕਾਈ—1999
km 5/99 ਸਫ਼ਾ 8

ਆਪਣੀ ਸੇਵਕਾਈ ਨੂੰ ਵਧਾਉਣ ਦੇ ਤਰੀਕੇ

1 ਚਾਲੀ ਸਾਲਾਂ ਤੋਂ ਜ਼ਿਆਦਾ ਸਮਾਂ ਪਹਿਲਾਂ, 15 ਜਨਵਰੀ, 1955 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ “ਕੀ ਤੁਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹੋ” ਨਾਮਕ ਇਕ ਲੇਖ ਛਪਿਆ ਸੀ। ਇਸ ਨੇ ਪ੍ਰੇਮਪੂਰਵਕ ਤਰੀਕੇ ਨਾਲ ਦੱਸਿਆ ਕਿ ਯਹੋਵਾਹ ਦੇ ਲੋਕ ਸੇਵਕਾਈ ਵਿਚ ਆਪਣੇ ਨਿੱਜੀ ਜਤਨਾਂ ਵਿਚ ਕਿਵੇਂ ਸੁਧਾਰ ਲਿਆ ਸਕਦੇ ਹਨ ਤਾਂਕਿ ਉਹ ਰਾਜ ਕੰਮਾਂ ਵਿਚ ਹੋਰ ਜ਼ਿਆਦਾ ਹਿੱਸਾ ਲੈ ਸਕਣ। ਇਹ ਵਧੀਆ ਸਲਾਹ ਅੱਜ ਵੀ ਲਾਗੂ ਹੁੰਦੀ ਹੈ, ਜਿਉਂ-ਜਿਉਂ ਅਸੀਂ ਪਹਿਲਾਂ ਨਾਲੋਂ ਜ਼ਿਆਦਾ ਕੋਸ਼ਿਸ਼ ਕਰਨੀ ਜਾਰੀ ਰੱਖਦੇ ਹਾਂ।

2 ਸਾਡੀ ਸਾਰਿਆਂ ਦੀ ਸੇਵਾ ਨੂੰ ਇਸ ਸਭ ਤੋਂ ਵੱਡੇ ਹੁਕਮ ਦੁਆਰਾ ਪ੍ਰੇਰਿਤ ਹੋਣਾ ਚਾਹੀਦਾ ਹੈ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ।” (ਮਰ. 12:30) ਅਸੀਂ ਉਸ ਦੇ ਰਾਜ ਦੇ ਕੰਮ ਨੂੰ ਅੱਗੇ ਵਧਾਉਣ ਲਈ ਮਿਲੇ ਸਾਰੇ ਮੌਕਿਆਂ ਦਾ ਫ਼ਾਇਦਾ ਉਠਾਉਣ ਦੁਆਰਾ ਯਹੋਵਾਹ ਲਈ ਆਪਣਾ ਪੂਰਾ ਪਿਆਰ ਪ੍ਰਦਰਸ਼ਿਤ ਕਰਦੇ ਹਾਂ। ਹੇਠਾਂ ਦੱਸੇ ਗਏ ਤਰੀਕਿਆਂ ਉੱਤੇ ਵਿਚਾਰ ਕਰ ਕੇ ਤੁਸੀਂ ਆਪਣੀ ਸੇਵਕਾਈ ਨੂੰ ਵਧਾ ਸਕਦੇ ਹੋ।

3 ਆਪਣੀ ਜ਼ਿੰਮੇਵਾਰੀ ਸੰਭਾਲੋ: ਸਮਰਪਿਤ ਭਰਾ, ਸਹਾਇਕ ਸੇਵਕ ਬਣਨ ਦੇ ਯੋਗ ਹੋਣ ਲਈ ਸਖ਼ਤ ਕੋਸ਼ਿਸ਼ ਕਰ ਸਕਦੇ ਹਨ ਅਤੇ ਫਿਰ ਬਜ਼ੁਰਗਾਂ ਵਜੋਂ ਸੇਵਾ ਕਰਨ ਲਈ ਤਰੱਕੀ ਕਰ ਸਕਦੇ ਹਨ। 1 ਸਤੰਬਰ, 1990 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਅੰਕ ਵਿਚ “ਕੀ ਤੁਸੀਂ ਜਤਨ ਕਰ ਰਹੇ ਹੋ?” ਅਤੇ “ਕੀ ਤੁਸੀਂ ਸੇਵਾ ਕਰਨ ਦੇ ਯੋਗ ਹੋ?” ਨਾਮਕ ਲੇਖਾਂ ਨੇ ਕਲੀਸਿਯਾ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਲਈ ਬਹੁਤ ਸਾਰੇ ਭਰਾਵਾਂ ਨੂੰ ਪ੍ਰੇਰਿਤ ਕੀਤਾ ਹੈ। ਸਥਾਨਕ ਬਜ਼ੁਰਗਾਂ ਕੋਲੋਂ ਖ਼ਾਸ ਸੁਝਾਅ ਪੁੱਛੋ ਕਿ ਤੁਸੀਂ ਕਿਵੇਂ ਜਤਨ ਕਰ ਸਕਦੇ ਹੋ ਅਤੇ ਯੋਗ ਬਣ ਸਕਦੇ ਹੋ।

4 ਅਣ-ਵਿਆਹੇ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੂੰ ਸੇਵਕਾਈ ਸਿਖਲਾਈ ਸਕੂਲ ਲਈ ਅਰਜ਼ੀ ਭਰਨ ਵਾਸਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। ਵਾਚ ਟਾਵਰ ਪ੍ਰਕਾਸ਼ਨ ਇੰਡੈਕਸ 1986-95, 1996 ਅਤੇ 1997 ਵਿਚ “ਸੇਵਕਾਈ ਸਿਖਲਾਈ ਸਕੂਲ” ਸਿਰਲੇਖ ਅਧੀਨ ਦਿੱਤੇ ਗਏ ਹਵਾਲਿਆਂ ਨੂੰ ਪੜ੍ਹ ਕੇ ਤੁਸੀਂ ਆਪਣੇ ਆਪ ਨੂੰ ਇਸ ਸਕੂਲ ਤੋਂ ਜਾਣੂ ਕਰਵਾ ਸਕਦੇ ਹੋ। ਕੀ ਤੁਸੀਂ ਆਪਣੇ ਸਾਮ੍ਹਣੇ ‘ਕ੍ਰਿਆਸ਼ੀਲਤਾ ਵੱਲ ਲੈ ਜਾਣ ਵਾਲੇ ਇਕ ਵੱਡੇ ਦਰਵਾਜ਼ੇ’ ਨੂੰ ਖੁੱਲ੍ਹਾ ਹੋਇਆ ਦੇਖਿਆ ਹੈ? (1 ਕੁਰਿੰ. 16:9ੳ; ਨਿ ਵ) ਬਹੁਤ ਸਾਰੇ ਭਰਾ ਜਿਨ੍ਹਾਂ ਨੇ ਇਸ ਮੌਕੇ ਦਾ ਲਾਭ ਉਠਾਇਆ ਹੈ, ਨੇ ਗ੍ਰੈਜ਼ੂਏਸ਼ਨ ਤੋਂ ਬਾਅਦ ਮਿਲਣ ਵਾਲੇ ਸੇਵਾ ਦੇ ਵਿਸ਼ੇਸ਼-ਸਨਮਾਨਾਂ ਦੇ ਬਾਰੇ ਕਦੀ ਸੋਚਿਆ ਵੀ ਨਹੀਂ ਸੀ, ਅੱਜ ਉਹ ਬੈਥਲ ਵਿਚ ਸੇਵਾ ਦਾ ਆਨੰਦ ਮਾਣ ਰਹੇ ਹਨ ਜਾਂ ਖੇਤਰ ਵਿਚ ਖ਼ਾਸ ਪਾਇਨੀਅਰਾਂ, ਮਿਸ਼ਨਰੀਆਂ ਜਾਂ ਸਰਕਟ ਨਿਗਾਹਬਾਨਾਂ ਵਜੋਂ ਸੇਵਾ ਕਰ ਕੇ ਆਨੰਦ ਮਾਣ ਰਹੇ ਹਨ।

5 ਪੂਰਣ-ਕਾਲੀ ਸੇਵਾ ਲਈ ਜਤਨ ਕਰੋ: ਹਾਈ ਸਕੂਲ ਤੋਂ ਗ੍ਰੈਜੂਏਟ ਹੋਣ ਵਾਲੇ ਨੌਜਵਾਨਾਂ, ਸੁਆਣੀਆਂ ਅਤੇ ਕਿਸੇ ਵੀ ਸੇਵਾ-ਮੁਕਤ ਭਰਾ-ਭੈਣ ਨੂੰ ਪਾਇਨੀਅਰੀ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਜੁਲਾਈ 1998 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਤੇ ਪੁਨਰ ਵਿਚਾਰ ਕਰੋ, ਫਿਰ ਉਨ੍ਹਾਂ ਪਾਇਨੀਅਰਾਂ ਨਾਲ ਗੱਲ-ਬਾਤ ਕਰੋ ਜਿਨ੍ਹਾਂ ਦੇ ਹਾਲਾਤ ਤੁਹਾਡੇ ਹਾਲਾਤਾਂ ਵਰਗੇ ਹੀ ਸਨ। ਹੋ ਸਕਦਾ ਹੈ ਕਿ ਤੁਸੀਂ ਉਨ੍ਹਾਂ ਵਾਂਗ ਪਾਇਨੀਅਰੀ ਕਰਕੇ ਆਪਣੀ ਸੇਵਕਾਈ ਨੂੰ ਵਧਾਉਣ ਲਈ ਪ੍ਰੇਰਿਤ ਹੋਵੋ। (1 ਕੁਰਿੰ. 11:1) ਕੀ ਇਹ ਸੰਭਵ ਹੋ ਸਕਦਾ ਹੈ ਕਿ ਤੁਸੀਂ ਇਕ ਮਹੀਨੇ ਵਿਚ ਆਪਣੀ ਸੇਵਕਾਈ ਵਿਚ 70 ਘੰਟੇ ਬਿਤਾਓ ਅਤੇ ਇਸ ਤਰ੍ਹਾਂ ਨਿਯਮਿਤ ਪਾਇਨੀਅਰ ਵਜੋਂ ਸੇਵਾ ਕਰੋ?

6 ਇਸ ਸਮੇਂ ਸੰਸਾਰ ਭਰ ਵਿਚ 17,000 ਤੋਂ ਵੀ ਜ਼ਿਆਦਾ ਭੈਣ-ਭਰਾ ਸ਼ਾਖਾ ਦਫ਼ਤਰਾਂ ਅਤੇ ਬੈਥਲ ਘਰਾਂ ਵਿਚ ਸੇਵਾ ਕਰ ਰਹੇ ਹਨ। ਮਾਰਚ 1995 ਦੀ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਦੱਸਦੀ ਹੈ ਕਿ ਅਜਿਹੀ ਸੇਵਾ ਲਈ ਅਰਜ਼ੀ ਭਰਨ ਵਾਸਤੇ ਕਿਹੜੀਆਂ-ਕਿਹੜੀਆਂ ਗੱਲਾਂ ਦੀ ਮੰਗ ਕੀਤੀ ਜਾਂਦੀ ਹੈ। ਫਿਰ ਕਿਉਂ ਨਾ ਤੁਸੀਂ ਉਹ ਅੰਤਰ-ਪੱਤਰ ਪੜ੍ਹੋ ਅਤੇ ਦੇਖੋ ਕਿ ਕੀ ਤੁਸੀਂ ਉਨ੍ਹਾਂ ਵਿੱਚੋਂ ਇਕ ਹੋ ਜਿਹੜੇ ਬੈਥਲ ਸੇਵਾ ਦੇ ਇਸ ਅਨੋਖੇ ਵਿਸ਼ੇਸ਼-ਸਨਮਾਨ ਦੇ ਯੋਗ ਹੋ ਸਕਦੇ ਹਨ?

7 ਉੱਥੇ ਸੇਵਾ ਕਰੋ ਜਿੱਥੇ ਲੋੜ ਜ਼ਿਆਦਾ ਹੈ: ਕੀ ਤੁਸੀਂ ਉੱਥੇ ਰਹਿੰਦੇ ਹੋ ਜਿਸ ਖੇਤਰ ਵਿਚ ਵਾਰ-ਵਾਰ ਪ੍ਰਚਾਰ ਕੀਤਾ ਜਾਂਦਾ ਹੈ ਜਾਂ ਜਿੱਥੇ ਬਹੁਤ ਸਾਰੇ ਭਰਾ ਇਹ ਕੰਮ ਕਰਦੇ ਹਨ? ਕੀ ਤੁਸੀਂ ਉੱਥੇ ਜਾ ਕੇ, ਜਿੱਥੇ ਲੋੜ ਜ਼ਿਆਦਾ ਹੈ, ਆਪਣੀ ਸੇਵਕਾਈ ਨੂੰ ਵਧਾਉਣ ਬਾਰੇ ਸੋਚਿਆ ਹੈ? ਸ਼ਾਇਦ ਤੁਸੀਂ ਨੇੜੇ ਦੇ ਇਕ ਪੇਂਡੂ ਇਲਾਕੇ ਵਿਚ ਜਾ ਸਕਦੇ ਹੋ ਜਿੱਥੇ ਜ਼ਿਆਦਾ ਵਾਢਿਆਂ ਦੀ ਜ਼ਰੂਰਤ ਹੈ। (ਮੱਤੀ 9:37, 38) ਇਸ ਨੂੰ ਜਲਦਬਾਜ਼ੀ ਵਿਚ ਨਹੀਂ ਕੀਤਾ ਜਾਣਾ ਚਾਹੀਦਾ। ਇਸ ਉੱਤੇ ਪ੍ਰਾਰਥਨਾਪੂਰਵਕ ਸੋਚ-ਵਿਚਾਰ ਕਰਨਾ ਚਾਹੀਦਾ ਹੈ। (ਲੂਕਾ 14:28-30) ਆਪਣੀ ਸਥਿਤੀ ਬਾਰੇ ਬਜ਼ੁਰਗਾਂ ਅਤੇ ਸਫ਼ਰੀ ਨਿਗਾਹਬਾਨਾਂ ਨਾਲ ਗੱਲ ਕਰੋ। ਉਹ ਤੁਹਾਡੇ ਨਾਲ ਤਰਕ ਕਰਨਗੇ ਕਿ ਤੁਹਾਡੇ ਲਈ ਹੁਣ ਅਜਿਹੀ ਜਗ੍ਹਾ ਜਾਣਾ ਠੀਕ ਹੈ ਕਿ ਨਹੀਂ ਜਾਂ ਭਵਿੱਖ ਵਿਚ ਅਜਿਹੀ ਜਗ੍ਹਾ ਜਾਣ ਲਈ ਤਿਆਰ ਰਹਿਣਾ ਚਾਹੀਦਾ ਹੈ। ਜੇਕਰ ਤੁਸੀਂ ਇਸ ਬਾਰੇ ਸੋਸਾਇਟੀ ਕੋਲੋਂ ਸੁਝਾਅ ਲੈਣਾ ਚਾਹੁੰਦੇ ਹੋ ਕਿ ਤੁਸੀਂ ਕਿੱਥੇ ਜਾ ਸਕਦੇ ਹੋ, ਤਾਂ ਤੁਹਾਡੀ ਕਲੀਸਿਯਾ ਸੇਵਾ ਸਮਿਤੀ ਦੁਆਰਾ ਦਸਤਖਤ ਕੀਤੀ ਹੋਈ ਇਕ ਚਿੱਠੀ ਤੁਹਾਡੀ ਚਿੱਠੀ ਦੇ ਨਾਲ ਹੋਣੀ ਚਾਹੀਦੀ ਹੈ।

8 ਆਪਣੀ ਸੇਵਾ ਦੇ ਗੁਣ ਵਿਚ ਸੁਧਾਰ ਕਰੋ: ਸੰਭਵ ਤੌਰ ਤੇ ਅਸੀਂ ਸਾਰੇ ਹੀ ਆਪਣੀ ਖੇਤਰ ਸੇਵਾ ਦੇ ਗੁਣ ਵਿਚ ਸੁਧਾਰ ਕਰਨ ਦੁਆਰਾ ਸੇਵਕਾਈ ਵਿਚ ਹੋਰ ਜ਼ਿਆਦਾ ਹਿੱਸਾ ਲੈ ਸਕਦੇ ਹਾਂ। ਕੀ ਤੁਸੀਂ ਇਸ ਕੰਮ ਦੇ ਸਾਰੇ ਪਹਿਲੂਆਂ ਵਿਚ ਹਿੱਸਾ ਲੈ ਰਹੇ ਹੋ, ਜਿਸ ਵਿਚ ਘਰ-ਘਰ ਦੀ ਸੇਵਕਾਈ ਅਤੇ ਗ਼ੈਰ-ਰਸਮੀ ਗਵਾਹੀ ਦੇ ਨਾਲ ਹੀ ਪੁਨਰ-ਮੁਲਾਕਾਤ ਤੇ ਬਾਈਬਲ ਅਧਿਐਨ ਵੀ ਸ਼ਾਮਲ ਹੈ? ਜੇਕਰ ਤੁਸੀਂ ਇਕ ਬਾਈਬਲ ਅਧਿਐਨ ਕਰਾ ਰਹੇ ਹੋ, ਤਾਂ ਕੀ ਤੁਸੀਂ ਆਪਣੀ ਸਿਖਾਉਣ ਦੀ ਕਲਾ ਵਿਚ ਸੁਧਾਰ ਕਰ ਸਕਦੇ ਹੋ? ਇਸ ਲਈ ਚੰਗਾ ਹੋਵੇਗਾ ਕਿ ਤੁਸੀਂ ਜੂਨ 1996 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਦਿੱਤੇ ਗਏ ਸੁਝਾਵਾਂ ਉੱਤੇ ਪੁਨਰ-ਵਿਚਾਰ ਕਰੋ ਜਿਨ੍ਹਾਂ ਨੂੰ ਤੁਸੀਂ ਆਪਣੇ ਸਿਖਿਆਰਥੀਆਂ ਨੂੰ ਸਮਰਪਣ ਅਤੇ ਬਪਤਿਸਮੇ ਲਈ ਪ੍ਰੇਰਿਤ ਕਰਨ ਲਈ ਪ੍ਰਯੋਗ ਕਰ ਸਕੋ।

9 ਆਪਣੀ ਸੇਵਕਾਈ ਨੂੰ ਵਧਾਉਣ ਦੇ ਤਰੀਕਿਆਂ ਬਾਰੇ ਅਤੇ ਉਸ ਵਿਚ ਸੁਧਾਰ ਕਰਨ ਬਾਰੇ ਪੁਸਤਕ ਆਪਣੀ ਸੇਵਕਾਈ ਨੂੰ ਸੰਪੰਨ ਕਰਨ ਲਈ ਸੰਗਠਿਤ ਦੇ ਅਧਿਆਇ 9 ਵਿਚ ਹੋਰ ਵੀ ਵਿਸਤਾਰ ਨਾਲ ਦੱਸਿਆ ਗਿਆ ਹੈ। ਯਕੀਨਨ, ਪਰਮੇਸ਼ੁਰ ਦੀ ਸੇਵਾ ਜ਼ਿਆਦਾ ਤੋਂ ਜ਼ਿਆਦਾ ਕਰਨ ਦੀ ਸਾਡੀ ਸਾਰਿਆਂ ਦੀ ਇੱਛਾ ਹੋਣੀ ਚਾਹੀਦੀ ਹੈ। ਫਿਰ ਕਿਉਂ ਨਾ ਤੁਸੀਂ ਆਪਣੇ ਅਧਿਆਤਮਿਕ ਟੀਚਿਆਂ ਉੱਤੇ ਗੰਭੀਰਤਾ ਦੇ ਨਾਲ ਵਿਚਾਰ ਕਰੋ? 1 ਤਿਮੋਥਿਉਸ 4:15 ਵਿਚ ਦਿੱਤੀ ਸਲਾਹ ਅਨੁਸਾਰ ਚੱਲੋ: “ਇਨ੍ਹਾਂ ਗੱਲਾਂ ਦਾ ਉੱਦਮ ਕਰ। ਇਨ੍ਹਾਂ ਵਿੱਚ ਲੱਗਾ ਰਹੁ ਭਈ ਤੇਰੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ