ਦੈਵ-ਸ਼ਾਸਕੀ ਖ਼ਬਰਾਂ
◼ ਆਰਮੀਨੀਆ: ਦਸੰਬਰ ਦੀ ਰਿਪੋਰਟ ਦਿਖਾਉਂਦੀ ਹੈ ਕਿ 4,471 ਪ੍ਰਕਾਸ਼ਕਾਂ ਵਿੱਚੋਂ ਹਰ ਇਕ ਨੇ ਸੇਵਕਾਈ ਵਿਚ ਔਸਤਨ 16 ਘੰਟੇ ਬਤੀਤ ਕੀਤੇ। ਪ੍ਰਕਾਸ਼ਕਾਂ ਦੇ ਇਸ ਨਵੇਂ ਸਿਖਰ ਵਿਚ ਪਿਛਲੇ ਸਾਲ ਨਾਲੋਂ ਔਸਤਨ 17 ਪ੍ਰਤਿਸ਼ਤ ਵਾਧਾ ਹੋਇਆ ਹੈ।
◼ ਚਿਲੀ: ਪਾਇਨੀਅਰਾਂ ਲਈ ਘੰਟਿਆਂ ਦੀ ਮੰਗ ਵਿਚ ਤਬਦੀਲੀ ਦਾ ਬੜੇ ਉਤਸ਼ਾਹ ਨਾਲ ਸੁਆਗਤ ਕੀਤਾ ਗਿਆ, ਇਸ ਦਾ ਸਬੂਤ ਹੈ ਕਿ ਜਨਵਰੀ ਵਿਚ 4,351 ਨਿਯਮਿਤ ਪਾਇਨੀਅਰਾਂ ਦੇ ਇਕ ਨਵੇਂ ਸਿਖਰ ਨੇ ਰਿਪੋਰਟ ਕੀਤੀ। ਅਤੇ 5,175 ਨੇ ਸਹਿਯੋਗੀ ਪਾਇਨੀਅਰਾਂ ਦੇ ਤੌਰ ਤੇ ਰਿਪੋਰਟ ਦਿੱਤੀ ਹੈ, ਜੋ ਕਿ ਇਸ ਸੇਵਾ ਸਾਲ ਦੌਰਾਨ ਹੁਣ ਤਕ ਦੀ ਸਭ ਤੋਂ ਵੱਧ ਗਿਣਤੀ ਹੈ।
◼ ਯੂਕਰੇਨ: ਜਨਵਰੀ ਵਿਚ ਰਿਪੋਰਟ ਦੇਣ ਵਾਲੇ 1,00,129 ਪ੍ਰਕਾਸ਼ਕਾਂ ਵਿੱਚੋਂ 12 ਪ੍ਰਤਿਸ਼ਤ ਪ੍ਰਕਾਸ਼ਕਾਂ ਨੇ ਕਿਸੇ-ਨਾ-ਕਿਸੇ ਪ੍ਰਕਾਰ ਦੀ ਪੂਰਣ-ਕਾਲੀ ਸੇਵਕਾਈ ਕੀਤੀ ਸੀ। ਯੂਕਰੇਨ ਵਿਚ ਨਿਯਮਿਤ ਪਾਇਨੀਅਰਾਂ ਦੀ ਗਿਣਤੀ 5,516 ਤਕ ਪਹੁੰਚ ਗਈ ਹੈ ਜੋ ਕਿ ਕ੍ਰਮਵਾਰ 27ਵਾਂ ਸਿਖਰ ਹੈ ਅਤੇ ਇਸ ਦੇ ਇਲਾਵਾ 6,468 ਪ੍ਰਕਾਸ਼ਕਾਂ ਨੇ ਸਹਿਯੋਗੀ ਪਾਇਨੀਅਰਾਂ ਦੇ ਤੌਰ ਤੇ ਰਿਪੋਰਟ ਦਿੱਤੀ।