ਪਾਇਨੀਅਰਾਂ ਲਈ ਘੰਟਿਆਂ ਦੀ ਮੰਗ ਵਿਚ ਤਬਦੀਲੀ
1 ਅਸੀਂ ਸਾਰੇ ਹੀ ਕਲੀਸਿਯਾ ਦੇ ਮਿਹਨਤੀ ਨਿਯਮਿਤ ਅਤੇ ਸਹਿਯੋਗੀ ਪਾਇਨੀਅਰਾਂ ਦੀ ਕਦਰ ਕਰਦੇ ਹਾਂ। ਇੱਥੋਂ ਤਕ ਕਿ ਜਿੱਥੇ ਖੇਤਰ ਸੀਮਿਤ ਹੈ ਅਤੇ ਖੇਤਰ ਵਿਚ ਬਾਕਾਇਦਾ ਤੌਰ ਤੇ ਪ੍ਰਚਾਰ ਕੀਤਾ ਜਾਂਦਾ ਹੈ, ਉੱਥੇ ਵੀ ਪਾਇਨੀਅਰਾਂ ਨੇ ਆਪਣੀ ਜੋਸ਼ੀਲੀ ਰਾਜ ਸੇਵਾ ਦੁਆਰਾ ਇਕ ਵਧੀਆ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਸਾਰੇ ਪ੍ਰਕਾਸ਼ਕਾਂ ਨੂੰ “ਸਹੀ ਮਨੋਬਿਰਤੀ” ਰੱਖਣ ਵਾਲਿਆਂ ਦੀ ਭਾਲ ਕਰਨ ਵਿਚ ਜੁਟੇ ਰਹਿਣ ਲਈ ਉਤਸ਼ਾਹਿਤ ਕੀਤਾ ਹੈ।—ਰਸੂ. 13:48, ਨਿ ਵ.
2 ਸੋਸਾਇਟੀ ਨੇ ਪਾਇਨੀਅਰਾਂ ਦੁਆਰਾ ਸਾਮ੍ਹਣਾ ਕੀਤੀਆਂ ਜਾ ਰਹੀਆਂ ਮੁਸ਼ਕਲਾਂ ਉੱਤੇ ਧਿਆਨ ਦਿੱਤਾ ਹੈ, ਜੋ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਦੀ ਖ਼ਾਸ ਮੁਸ਼ਕਲ ਹੈ ਅਜਿਹੀ ਅੰਸ਼ਕਾਲੀ ਨੌਕਰੀ ਲੱਭਣੀ, ਜਿਸ ਨਾਲ ਉਹ ਆਪਣੀਆਂ ਵਿਅਕਤੀਗਤ ਜ਼ਰੂਰਤਾਂ ਨੂੰ ਸਹੀ ਢੰਗ ਨਾਲ ਪੂਰਾ ਕਰਦੇ ਹੋਏ ਪੂਰਣ-ਕਾਲੀ ਸੇਵਾ ਵਿਚ ਲੱਗੇ ਰਹਿਣ। ਕਈ ਦੇਸ਼ਾਂ ਦੀ ਵਰਤਮਾਨ ਆਰਥਿਕ ਹਾਲਤ ਭੈਣ-ਭਰਾਵਾਂ ਲਈ ਪਾਇਨੀਅਰ ਬਣਨਾ ਲਗਾਤਾਰ ਮੁਸ਼ਕਲ ਬਣਾ ਰਹੀ ਹੈ, ਭਾਵੇਂ ਕਿ ਇਹ ਉਨ੍ਹਾਂ ਦੀ ਦਿਲੀ ਇੱਛਾ ਹੈ। ਹਾਲ ਹੀ ਦੇ ਮਹੀਨਿਆਂ ਦੌਰਾਨ, ਇਨ੍ਹਾਂ ਮੁਸ਼ਕਲਾਂ ਉੱਤੇ ਅਤੇ ਹੋਰ ਕਾਰਨਾਂ ਉੱਤੇ ਵੀ ਧਿਆਨ ਨਾਲ ਵਿਚਾਰ ਕੀਤਾ ਗਿਆ ਹੈ।
3 ਇਸ ਕਰਕੇ, ਉੱਪਰ ਦੱਸੀ ਗਈ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ, ਸੋਸਾਇਟੀ ਨੇ ਦੋਵੇਂ ਨਿਯਮਿਤ ਅਤੇ ਸਹਿਯੋਗੀ ਪਾਇਨੀਅਰਾਂ ਲਈ ਘੰਟਿਆਂ ਦੀ ਮੰਗ ਨੂੰ ਘੱਟ ਕਰ ਦਿੱਤਾ ਹੈ। ਜਨਵਰੀ 1999 ਤੋਂ ਨਿਯਮਿਤ ਪਾਇਨੀਅਰਾਂ ਕੋਲੋਂ ਹਰ ਮਹੀਨੇ 70 ਘੰਟਿਆਂ ਦੀ, ਜਾਂ ਸਾਲ ਵਿਚ ਕੁੱਲ ਮਿਲਾ ਕੇ 840 ਘੰਟਿਆਂ ਦੀ ਮੰਗ ਕੀਤੀ ਜਾਵੇਗੀ। ਸਹਿਯੋਗੀ ਪਾਇਨੀਅਰਾਂ ਕੋਲੋਂ ਮਹੀਨੇ ਵਿਚ 50 ਘੰਟਿਆਂ ਦੀ ਮੰਗ ਕੀਤੀ ਜਾਵੇਗੀ। ਵਿਸ਼ੇਸ਼ ਪਾਇਨੀਅਰਾਂ ਅਤੇ ਮਿਸ਼ਨਰੀਆਂ ਲਈ ਘੰਟਿਆਂ ਦੀ ਮੰਗ ਵਿਚ ਕੋਈ ਤਬਦੀਲੀ ਨਹੀਂ ਹੈ, ਕਿਉਂਕਿ ਸੋਸਾਇਟੀ ਉਨ੍ਹਾਂ ਦੀਆਂ ਬੁਨਿਆਦੀ ਭੌਤਿਕ ਜ਼ਰੂਰਤਾਂ ਪੂਰੀਆਂ ਕਰਨ ਦਾ ਪ੍ਰਬੰਧ ਕਰਦੀ ਹੈ। ਇਸ ਤਰ੍ਹਾਂ, ਉਹ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਆਪਣਾ ਜ਼ਿਆਦਾ ਧਿਆਨ ਲਗਾ ਸਕਦੇ ਹਨ।
4 ਇਹ ਆਸ਼ਾ ਕੀਤੀ ਜਾਂਦੀ ਹੈ ਕਿ ਘੰਟਿਆਂ ਦੀ ਮੰਗ ਵਿਚ ਇਹ ਤਬਦੀਲੀ ਹੋਰ ਜ਼ਿਆਦਾ ਪਾਇਨੀਅਰਾਂ ਨੂੰ ਸੇਵਾ ਕਰਨ ਦੇ ਇਸ ਵਡਮੁੱਲੇ ਵਿਸ਼ੇਸ਼-ਸਨਮਾਨ ਨੂੰ ਫੜੀ ਰੱਖਣ ਵਿਚ ਮਦਦ ਦੇਵੇਗੀ। ਇਸ ਨਾਲ ਹੋਰ ਜ਼ਿਆਦਾ ਪ੍ਰਕਾਸ਼ਕਾਂ ਨੂੰ ਨਿਯਮਿਤ ਅਤੇ ਸਹਿਯੋਗੀ ਪਾਇਨੀਅਰ ਬਣਨ ਦਾ ਮੌਕਾ ਮਿਲੇਗਾ। ਇਹ ਕਲੀਸਿਯਾ ਵਿਚ ਹਰ ਇਕ ਲਈ ਕਿੰਨੀ ਵੱਡੀ ਬਰਕਤ ਸਾਬਤ ਹੋਵੇਗੀ!