ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 7/99 ਸਫ਼ਾ 4
  • ਆਓ “ਮਤਲਬ ਦੀ ਗੱਲ” ਕਰੀਏ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਓ “ਮਤਲਬ ਦੀ ਗੱਲ” ਕਰੀਏ!
  • ਸਾਡੀ ਰਾਜ ਸੇਵਕਾਈ—1999
  • ਮਿਲਦੀ-ਜੁਲਦੀ ਜਾਣਕਾਰੀ
  • ਰਸਾਲੇ ਪੇਸ਼ ਕਰਨ ਦੀ ਤਿਆਰੀ ਕਿਵੇਂ ਕਰੀਏ?
    ਸਾਡੀ ਰਾਜ ਸੇਵਕਾਈ—2006
  • ਪ੍ਰਚਾਰ ਵਿਚ ਇਕ ਉੱਤਮ ਅਸੂਲ ʼਤੇ ਚੱਲੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਕੀ ਤੁਸੀਂ ਦਿਖਾਇਆ ਹੈ ਕਿ ਬਾਈਬਲ ਸਟੱਡੀ ਕਿੱਦਾਂ ਕਰੀਦੀ ਹੈ?
    ਸਾਡੀ ਰਾਜ ਸੇਵਕਾਈ—2010
ਸਾਡੀ ਰਾਜ ਸੇਵਕਾਈ—1999
km 7/99 ਸਫ਼ਾ 4

ਆਓ “ਮਤਲਬ ਦੀ ਗੱਲ” ਕਰੀਏ!

1 ਕੀ ਕਦੇ ਇਸ ਤਰ੍ਹਾਂ ਹੋਇਆ ਹੈ ਕਿ ਤੁਸੀਂ ਕਿਸੇ ਘਰ-ਸੁਆਮੀ ਨੂੰ ਧਿਆਨ ਨਾਲ ਸੰਦੇਸ਼ ਸੁਣਾ ਰਹੇ ਹੋ, ਤੇ ਉਸ ਨੇ ਵਿੱਚੋਂ ਹੀ ਤੁਹਾਡੀ ਗੱਲ ਨੂੰ ਟੋਕਦੇ ਹੋਏ ਕਿਹਾ ਹੋਵੇ: “ਤੁਸੀਂ ਕੀ ਚਾਹੁੰਦੇ ਹੋ? ਮਤਲਬ ਦੀ ਗੱਲ ਕਰੋ!” ਇਸ ਤਰ੍ਹਾਂ ਦੇ ਅਨੁਭਵ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

2 ਅੱਜ-ਕੱਲ੍ਹ ਬਹੁਤ ਸਾਰੇ ਲੋਕ ਬੇਸਬਰੇ ਹਨ। ਉਹ ਜਾਣਨਾ ਚਾਹੁੰਦੇ ਹਨ ਕਿ ਅਸੀਂ ਕੌਣ ਹਾਂ ਅਤੇ ਕਿਉਂ ਆਏ ਹਾਂ। ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਸਾਡੇ ਆਉਣ ਦਾ ਮਕਸਦ ਬਾਈਬਲ ਬਾਰੇ ਚਰਚਾ ਕਰਨਾ ਹੈ, ਤਾਂ ਸ਼ਾਇਦ ਉਹ ਸੁਣਨ ਤੋਂ ਇਨਕਾਰ ਕਰ ਦੇਣ। ਬਹੁਤ ਸਾਰੇ ਲੋਕਾਂ ਦੇ ਜੀਵਨ ਵਿਚ ਬਾਈਬਲ ਪਠਨ ਅਤੇ ਅਧਿਆਤਮਿਕ ਗੱਲਾਂ-ਬਾਤਾਂ ਦੀ ਕੋਈ ਅਹਿਮੀਅਤ ਨਹੀਂ ਹੈ। ਅਜਿਹੇ ਘਰ-ਸੁਆਮੀਆਂ ਨੂੰ ਅਸੀਂ ਕਿਵੇਂ ਕਾਇਲ ਕਰ ਸਕਦੇ ਹਾਂ ਕਿ ਉਨ੍ਹਾਂ ਨੂੰ ਸਾਡੇ ਨਾਲ ਬਾਈਬਲ ਬਾਰੇ ਗੱਲ-ਬਾਤ ਕਰਨ ਲਈ ਕੁਝ ਮਿੰਟ ਕੱਢਣੇ ਚਾਹੀਦੇ ਹਨ?

3 ਜਿਹੜੀ ਪੇਸ਼ਕਾਰੀ ਸਭ ਤੋਂ ਪ੍ਰਭਾਵਕਾਰੀ ਹੈ: ਘਰ-ਸੁਆਮੀ ਨੂੰ ਦਿਖਾਓ ਕਿ ਬਾਈਬਲ ਉਸ ਦੀਆਂ ਸਮੱਸਿਆਵਾਂ ਦਾ ਵਿਵਹਾਰਕ ਹੱਲ ਦੱਸਦੀ ਹੈ ਅਤੇ ਉਸ ਨੂੰ ਇਸ ਬਾਰੇ ਥੋੜ੍ਹੇ ਤੋਂ ਥੋੜ੍ਹੇ ਸ਼ਬਦਾਂ ਵਿਚ ਦੱਸੋ। ਸਭ ਤੋਂ ਪ੍ਰਭਾਵਕਾਰੀ ਪੇਸ਼ਕਾਰੀ ਉਹ ਹੁੰਦੀ ਹੈ ਜਿਸ ਵਿਚ ਘਰ-ਸੁਆਮੀ ਨੂੰ ਇਕ ਖ਼ਾਸ ਸਵਾਲ ਪੁੱਛ ਕੇ ਉਸ ਨੂੰ ਸੋਚਣ ਲਈ ਉਕਸਾਇਆ ਜਾਂਦਾ ਹੈ ਅਤੇ ਬਾਅਦ ਵਿਚ ਇਕ ਸ਼ਾਸਤਰਵਚਨ ਪੜ੍ਹ ਕੇ ਉਸ ਦੇ ਸਵਾਲ ਦਾ ਜਵਾਬ ਦਿੱਤਾ ਜਾਂਦਾ ਹੈ। ਤੁਸੀਂ ਹੇਠ ਦਿੱਤੇ ਗਏ ਕੁਝ ਸੁਝਾਵਾਂ ਨੂੰ ਅਜ਼ਮਾ ਸਕਦੇ ਹੋ। ਇਹ “ਮਤਲਬ ਦੀ ਗੱਲ” ਕਰਨ ਵਿਚ ਸਾਡੀ ਮਦਦ ਕਰਨ ਲਈ ਅਤੇ ਘਰ-ਸੁਆਮੀ ਦੀ ਦਿਲਚਸਪੀ ਵਧਾਉਣ ਲਈ ਤਿਆਰ ਕੀਤੇ ਗਏ ਹਨ।

4 ਉਸ ਖੇਤਰ ਵਿਚ ਜਿੱਥੇ ਲੋਕ ਅਕਸਰ ਕਹਿੰਦੇ ਹਨ ਕਿ ਉਹ ਦਿਲਚਸਪੀ ਨਹੀਂ ਰੱਖਦੇ ਹਨ, ਇਕ ਸਵਾਲ ਪੁੱਛੋ ਜੋ ਕਿ ਉਨ੍ਹਾਂ ਨੂੰ ਨਿੱਜੀ ਤੌਰ ਤੇ ਗੱਲ-ਬਾਤ ਵਿਚ ਸ਼ਾਮਲ ਕਰੇ:

◼ “ਜਦੋਂ ਕਿ ਅਸੀਂ ਅਗਲੀ ਸਦੀ ਦੀ ਦਹਿਲੀਜ਼ ਤੇ ਖੜ੍ਹੇ ਹਾਂ, ਤੁਸੀਂ ਕੀ ਸੋਚਦੇ ਹੋ ਕਿ ਭਵਿੱਖ ਵਧੀਆ ਹੋਵੇਗਾ ਜਾਂ ਹੋਰ ਬੁਰਾ ਹੋਵੇਗਾ? [ਜਵਾਬ ਲਈ ਸਮਾਂ ਦਿਓ।] ਬਾਈਬਲ ਨੇ ਹਲਚਲ ਪੈਦਾ ਕਰਨ ਵਾਲੀਆਂ ਘਟਨਾਵਾਂ ਬਾਰੇ ਅਤੇ ਇਨ੍ਹਾਂ ਦੇ ਅੰਤ ਬਾਰੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ।” 2 ਤਿਮੋਥਿਉਸ 3:1, 2, 5 ਅਤੇ ਕਹਾਉਤਾਂ 2:21, 22 ਪੜ੍ਹੋ।

◼ “ਸਾਡੇ ਦੇਸ਼ ਵਿਚ ਲੋਕ ਸਿਹਤ ਸੰਬੰਧੀ ਵੱਧ ਰਹੀਆਂ ਸਮੱਸਿਆਵਾਂ ਕਰਕੇ ਬਹੁਤ ਫ਼ਿਕਰਮੰਦ ਹਨ। ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਉਹ ਇਨ੍ਹਾਂ ਸਾਰੀਆਂ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ?” ਪਰਕਾਸ਼ ਦੀ ਪੋਥੀ 21:3, 4 ਪੜ੍ਹੋ।

◼ “ਤੁਹਾਡੇ ਖ਼ਿਆਲ ਵਿਚ, ਜੇਕਰ ਸਾਡੇ ਸਮਾਜ ਵਿਚ ਰਹਿਣ ਵਾਲਾ ਹਰ ਵਿਅਕਤੀ ਬਾਈਬਲ ਦੇ ਸਿਧਾਂਤਾਂ ਉੱਤੇ ਚੱਲਦਾ ਹੈ, ਤਾਂ ਇਸ ਨਾਲ ਪੂਰੇ ਸਮਾਜ ਨੂੰ ਕਿਵੇਂ ਲਾਭ ਹੋਵੇਗਾ?” ਮੱਤੀ 22:37-39 ਪੜ੍ਹੋ।

5 ਕਿਉਂਕਿ ਸਾਡਾ ਮੁੱਖ ਕੰਮ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਹੈ, ਇਸ ਲਈ ਜਦੋਂ ਵੀ ਮੌਕਾ ਮਿਲੇ, ਅਸੀਂ ਇਸ ਗੱਲ ਵੱਲ ਲੋਕਾਂ ਦਾ ਧਿਆਨ ਖਿੱਚਾਂਗੇ ਕਿ ਇਹ ਰਾਜ ਕਿਹੜੇ-ਕਿਹੜੇ ਕੰਮ ਕਰੇਗਾ। ਤੁਸੀਂ ਕਹਿ ਸਕਦੇ ਹੋ:

◼ “ਕੀ ਤੁਸੀਂ ਜਾਣਦੇ ਹੋ ਕਿ ਸੰਸਾਰ ਦੀ ਸਭ ਤੋਂ ਪੁਰਾਣੀ ਪੁਸਤਕ, ਬਾਈਬਲ ਨੇ ਭਵਿੱਖਬਾਣੀ ਕੀਤੀ ਸੀ ਕਿ ਸਾਰੇ ਸੰਸਾਰ ਵਿਚ ਇਕ ਹੀ ਸਰਕਾਰ ਹੋਵੇਗੀ?” ਦਾਨੀਏਲ 2:44 ਪੜ੍ਹੋ।

◼ “ਤੁਸੀਂ ਕੀ ਸੋਚਦੇ ਹੋ ਕਿ ਜਦੋਂ ਯਿਸੂ ਧਰਤੀ ਉੱਤੇ ਰਾਜ ਕਰੇਗਾ ਤਾਂ ਧਰਤੀ ਉੱਤੇ ਹਾਲਾਤ ਕਿੱਦਾਂ ਦੇ ਹੋਣਗੇ?” ਜ਼ਬੂਰਾਂ ਦੀ ਪੋਥੀ 72:7, 8 ਪੜ੍ਹੋ।

6 ਜਿਸ ਖੇਤਰ ਵਿਚ ਲੋਕ ਧਾਰਮਿਕ ਹਨ, ਤਾਂ ਤੁਸੀਂ ਇਨ੍ਹਾਂ ਵਿੱਚੋਂ ਕੋਈ ਇਕ ਪ੍ਰਸਤਾਵਨਾ ਅਜ਼ਮਾ ਸਕਦੇ ਹੋ:

◼ “ਬਹੁਤ ਸਾਰੇ ਲੋਕਾਂ ਨਾਲ ਧਰਮ ਜਾਂ ਰੰਗ ਕਰਕੇ ਭੇਦ-ਭਾਵ ਕੀਤਾ ਜਾਂਦਾ ਹੈ। ਇੱਥੋਂ ਤਕ ਕਿ ਆਦਮੀ-ਤੀਵੀਂ ਵਿਚਕਾਰ ਵੀ ਭੇਦ-ਭਾਵ ਕੀਤਾ ਜਾਂਦਾ ਹੈ। ਤੁਹਾਡੇ ਖ਼ਿਆਲ ਵਿਚ, ਪਰਮੇਸ਼ੁਰ ਅਜਿਹੇ ਪੱਖਪਾਤ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ?” ਰਸੂਲਾਂ ਦੇ ਕਰਤੱਬ 10:34, 35 ਪੜ੍ਹੋ।

◼ “ਅਸੀਂ ਜਾਣਦੇ ਹਾਂ ਕਿ ਯਿਸੂ ਮਸੀਹ ਨੇ ਆਪਣੇ ਦਿਨਾਂ ਵਿਚ ਬਹੁਤ ਸਾਰੇ ਚਮਤਕਾਰ ਕੀਤੇ ਸਨ। ਜੇਕਰ ਤੁਸੀਂ ਉਸ ਨੂੰ ਇਕ ਹੋਰ ਚਮਤਕਾਰ ਕਰਨ ਲਈ ਕਹਿ ਸਕਦੇ ਤਾਂ ਤੁਸੀਂ ਉਸ ਨੂੰ ਕਿਹੜਾ ਚਮਤਕਾਰ ਕਰਨ ਲਈ ਕਹਿੰਦੇ?” ਜ਼ਬੂਰਾਂ ਦੀ ਪੋਥੀ 72:12-14, 16 ਪੜ੍ਹੋ।

7 ਜੇਕਰ ਘਰ-ਸੁਆਮੀ ਦਰਵਾਜ਼ਾ ਖੋਲ੍ਹਣ ਤੋਂ ਹਿਚਕਿਚਾਉਂਦਾ ਹੈ, ਤਾਂ ਤੁਸੀਂ ਇਹ ਕਹਿਣ ਦੁਆਰਾ ਗੱਲ-ਬਾਤ ਸ਼ੁਰੂ ਕਰ ਸਕਦੇ ਹੋ:

◼ “ਅੱਜ ਬਹੁਤ ਸਾਰੇ ਲੋਕ ਸਮੱਸਿਆਵਾਂ ਬਾਰੇ ਸੁਣ-ਸੁਣ ਕੇ ਅੱਕ ਗਏ ਹਨ। ਉਹ ਇਨ੍ਹਾਂ ਸਮੱਸਿਆਵਾਂ ਦਾ ਹੱਲ ਜਾਣਨਾ ਚਾਹੁੰਦੇ ਹਨ। ਬੇਸ਼ੱਕ ਤੁਸੀਂ ਵੀ ਇਸੇ ਤਰ੍ਹਾਂ ਚਾਹੁੰਦੇ ਹੋ। ਪਰ ਅਸੀਂ ਆਪਣੀਆਂ ਸਮੱਸਿਆਵਾਂ ਦਾ ਅਸਲੀ ਹੱਲ ਕਿੱਥੋਂ ਲੱਭ ਸਕਦੇ ਹਾਂ?” ਜਵਾਬ ਲਈ ਸਮਾਂ ਦਿਓ। 2 ਤਿਮੋਥਿਉਸ 3:16, 17 ਪੜ੍ਹੋ।

8 ਕਿਉਂ ਨਾ ਇਸ ਨੂੰ ਅਜ਼ਮਾਈਏ? ਆਮ ਕਰਕੇ ਇਕ ਸੌਖਾ ਤੇ ਛੋਟਾ ਜਿਹਾ ਸਵਾਲ ਹੀ ਘਰ-ਸੁਆਮੀ ਦੀ ਦਿਲਚਸਪੀ ਨੂੰ ਜਗਾਉਣ ਲਈ ਕਾਫ਼ੀ ਹੁੰਦਾ ਹੈ। ਇਕ ਤੀਵੀਂ ਜਿਹੜੀ ਪਹਿਲਾਂ ਵਿਰੋਧ ਕਰਦੀ ਸੀ, ਨੂੰ ਇਕ ਭੈਣ ਨੇ ਸਵਾਲ ਪੁੱਛਿਆ: “ਕੀ ਤੁਸੀਂ ਉਸ ਰਾਜ ਬਾਰੇ ਜਾਣਦੇ ਹੋ ਜਿਸ ਦੇ ਲਈ ਤੁਸੀਂ ਪ੍ਰਭੂ ਦੀ ਪ੍ਰਾਰਥਨਾ ਕਰਦੇ ਹੋ?” ਇਸ ਸਵਾਲ ਨਾਲ ਤੀਵੀਂ ਦੀ ਦਿਲਚਸਪੀ ਜਾਗੀ ਅਤੇ ਉਸ ਨੇ ਦੋਵੇਂ ਭੈਣਾਂ ਨੂੰ ਆਪਣੇ ਘਰ ਦੇ ਅੰਦਰ ਬੁਲਾਇਆ। ਉਸ ਨੇ ਬਾਈਬਲ ਅਧਿਐਨ ਕਰਨਾ ਸਵੀਕਾਰ ਕਰ ਲਿਆ। ਹੁਣ ਉਹ ਯਹੋਵਾਹ ਦੀ ਇਕ ਸਮਰਪਿਤ ਸੇਵਕ ਹੈ!

9 ਘਰ-ਸੁਆਮੀ ਦੇ ਨਾਲ ਗੱਲ ਕਰਦੇ ਸਮੇਂ ਦਿਖਾਵਾ ਨਾ ਕਰੋ। ਦਿਲੋਂ ਬੋਲੋ। ਲੋਕ ਉਦੋਂ ਸਾਡੀ ਗੱਲ ਸੁਣਨ ਲਈ ਜ਼ਿਆਦਾ ਰਜ਼ਾਮੰਦ ਹੋਣਗੇ ਜਦੋਂ ਉਨ੍ਹਾਂ ਨੂੰ ਯਕੀਨ ਹੋ ਜਾਂਦਾ ਹੈ ਕਿ ਅਸੀਂ ਸੱਚ-ਮੁੱਚ ਉਨ੍ਹਾਂ ਵਿਚ ਦਿਲਚਸਪੀ ਰੱਖਦੇ ਹਾਂ।—ਰਸੂ. 2:46, 47.

10 ਅੱਜ ਖ਼ੁਸ਼ ਖ਼ਬਰੀ ਨੂੰ ਪ੍ਰਚਾਰ ਕਰਨ ਦਾ ਕੰਮ ਇਕ ਚੁਣੌਤੀ ਹੈ। ਕੁਝ ਘਰ-ਸੁਆਮੀ ਅਜਨਬੀਆਂ ਤੇ ਸ਼ੱਕ ਕਰਦੇ ਹਨ। ਦੂਜੇ ਜੀਵਨ ਦੇ ਕੰਮਾਂ-ਕਾਰਾਂ ਵਿਚ ਰੁੱਝੇ ਹੋਏ ਹਨ ਅਤੇ ਉਨ੍ਹਾਂ ਕੋਲ ਬਹੁਤ ਹੀ ਥੋੜ੍ਹਾ ਸਮਾਂ ਹੁੰਦਾ ਹੈ। ਫਿਰ ਵੀ, ਅਸੀਂ ਯਕੀਨੀ ਹੋ ਸਕਦੇ ਹਾਂ ਕਿ ਸਾਨੂੰ ਅਜੇ ਵੀ ਬਹੁਤ ਸਾਰੇ ਲਾਇਕ ਵਿਅਕਤੀ ਲੱਭਣਗੇ। (ਮੱਤੀ 10:11) ਜੇਕਰ ਅਸੀਂ ਪੇਸ਼ਕਾਰੀਆਂ ਨੂੰ ਛੋਟਾ ਰੱਖਦੇ ਹਾਂ ਅਤੇ “ਮਤਲਬ ਦੀ ਗੱਲ” ਕਰਦੇ ਹਾਂ, ਤਾਂ ਉਨ੍ਹਾਂ ਨੂੰ ਲੱਭਣ ਦੇ ਸਾਡੇ ਜਤਨ ਹੋਰ ਜ਼ਿਆਦਾ ਸਫ਼ਲ ਹੋ ਸਕਦੇ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ