ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 12/99 ਸਫ਼ਾ 1
  • ਯਹੋਵਾਹ ਦੀ ਨਿਰਪੱਖਤਾ ਦੀ ਰੀਸ ਕਰੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਦੀ ਨਿਰਪੱਖਤਾ ਦੀ ਰੀਸ ਕਰੋ
  • ਸਾਡੀ ਰਾਜ ਸੇਵਕਾਈ—1999
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਤੁਸੀਂ ਸਾਡੇ ਨਿਰਪੱਖ ਪਰਮੇਸ਼ੁਰ ਦੀ ਰੀਸ ਕਰ ਰਹੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਯਹੋਵਾਹ ਦੇ ਗੁਣਾਂ ਦੀ ਦਿਲੋਂ ਕਦਰ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਲੋਕਾਂ ਵਿਚ ਦਿਲਚਸਪੀ ਲਓ—ਬਿਨਾਂ ਪੱਖਪਾਤ ਕੀਤਿਆਂ ਪ੍ਰਚਾਰ ਕਰੋ
    ਸਾਡੀ ਰਾਜ ਸੇਵਕਾਈ—2006
  • ਘਰ-ਘਰ ਪ੍ਰਚਾਰ ਕਰਨ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
ਹੋਰ ਦੇਖੋ
ਸਾਡੀ ਰਾਜ ਸੇਵਕਾਈ—1999
km 12/99 ਸਫ਼ਾ 1

ਯਹੋਵਾਹ ਦੀ ਨਿਰਪੱਖਤਾ ਦੀ ਰੀਸ ਕਰੋ

1 ਯਹੋਵਾਹ ਲੋਕਾਂ ਦੀ ਫ਼ਿਕਰ ਕਰਦਾ ਹੈ। ਜਿਹੜਾ ਵਿਅਕਤੀ ਉਸ ਦੀ ਇੱਛਾ ਪੂਰੀ ਕਰਦਾ ਹੈ, ਉਹ ਉਸ ਨੂੰ ਬਿਨਾਂ ਕਿਸੇ ਪੱਖਪਾਤ ਦੇ ਸਵੀਕਾਰ ਕਰਦਾ ਹੈ। (ਰਸੂ. 10:34, 35) ਜਦੋਂ ਯਿਸੂ ਨੇ ਲੋਕਾਂ ਨੂੰ ਪ੍ਰਚਾਰ ਕੀਤਾ, ਤਾਂ ਉਸ ਨੇ ਵੀ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ। (ਲੂਕਾ 20:21) ਸਾਨੂੰ ਵੀ ਪੌਲੁਸ ਦੀ ਤਰ੍ਹਾਂ ਇਨ੍ਹਾਂ ਮਿਸਾਲਾਂ ਦੀ ਰੀਸ ਕਰਨ ਦੀ ਲੋੜ ਹੈ ਜਿਸ ਨੇ ਲਿਖਿਆ: “ਉਹੀ ਪ੍ਰਭੁ ਸਭਨਾਂ ਦਾ ਪ੍ਰਭੁ ਹੈ ਅਤੇ ਉਨ੍ਹਾਂ ਸਭਨਾਂ ਲਈ ਜਿਹੜੇ ਉਹ ਦਾ ਨਾਮ ਲੈਂਦੇ ਹਨ ਵੱਡਾ ਦਾਤਾਰ ਹੈ।”—ਰੋਮੀ. 10:12.

2 ਜਦੋਂ ਅਸੀਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ, ਤਾਂ ਇਸ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ। ਸਾਨੂੰ ਦੂਜੇ ਲੋਕਾਂ ਨਾਲ ਇਹ ਵਧੀਆ ਸੰਦੇਸ਼ ਲਗਾਤਾਰ ਸਾਂਝਾ ਕਰਦੇ ਰਹਿਣਾ ਚਾਹੀਦਾ ਹੈ, ਭਾਵੇਂ ਉਹ ਕਿਸੇ ਵੀ ਜਾਤ ਦੇ ਹੋਣ, ਸਮਾਜ ਵਿਚ ਉਨ੍ਹਾਂ ਦੀ ਹੈਸੀਅਤ ਜੋ ਵੀ ਹੋਵੇ, ਪੜ੍ਹੇ-ਲਿਖੇ ਹੋਣ ਜਾਂ ਅਨਪੜ੍ਹ, ਅਮੀਰ ਜਾਂ ਗ਼ਰੀਬ ਹੀ ਕਿਉਂ ਨਾ ਹੋਣ। (ਰੋਮੀ. 10:11-13) ਇਸ ਦਾ ਮਤਲਬ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਰਨਾ ਹੈ ਜਿਹੜੇ ਸਾਡੀ ਗੱਲ ਸੁਣਨਗੇ—ਆਦਮੀ, ਤੀਵੀਆਂ, ਨੌਜਵਾਨ ਅਤੇ ਬਜ਼ੁਰਗ। ਇਸ ਲਈ ਸਾਨੂੰ ਘਰ-ਘਰ ਜਾ ਕੇ ਹਰ ਘਰ-ਸੁਆਮੀ ਨੂੰ ਸੱਚਾਈ ਸੁਣਨ ਦਾ ਮੌਕਾ ਦੇਣਾ ਚਾਹੀਦਾ ਹੈ।

3 ਹਰ ਇਕ ਵਿਅਕਤੀ ਵਿਚ ਦਿਲਚਸਪੀ ਲਓ: ਸਾਡਾ ਮਕਸਦ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਿਲਣਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ, ਕੁਝ ਪ੍ਰਕਾਸ਼ਕਾਂ ਨੇ ਕਲੀਨਿਕਾਂ, ਨਰਸਿੰਗ ਹੋਮਾਂ, ਭਲਾਈ ਦਫ਼ਤਰਾਂ, ਸੁਧਾਰ ਕੇਂਦਰਾਂ ਅਤੇ ਪੁਲਸ ਮਹਿਕਮਿਆਂ ਵਿਚ ਲੋਕਾਂ ਨੂੰ ਸਫ਼ਲਤਾ ਨਾਲ ਗਵਾਹੀ ਦਿੱਤੀ ਹੈ। ਇਸ ਤੋਂ ਇਲਾਵਾ, ਪ੍ਰਕਾਸ਼ਕਾਂ ਨੇ ਸਕੂਲਾਂ ਦੇ ਅਧਿਆਪਕਾਂ ਅਤੇ ਜੱਜਾਂ ਨੂੰ ਗਵਾਹੀ ਦਿੱਤੀ ਹੈ। ਜਦੋਂ ਅਸੀਂ ਇਨ੍ਹਾਂ ਅਧਿ­ਕਾਰੀਆਂ ਨੂੰ ਮਿਲਦੇ ਹਾਂ, ਤਾਂ ਸਾਨੂੰ ਉਨ੍ਹਾਂ ਦੀ ਇਸ ਗੱਲ ਲਈ ਸ਼ਲਾਘਾ ਕਰਨੀ ਚਾਹੀਦੀ ਹੈ ਕਿ ਉਹ ਸਮਾਜ ਦੀ ਲਾਹੇਵੰਦ ਸੇਵਾ ਕਰਦੇ ਹਨ। ਸਾਨੂੰ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਖ਼ਾਸ ਤੌਰ ਤੇ ਉਨ੍ਹਾਂ ਲਈ ਅਜਿਹੇ ਲੇਖ ਚੁਣਨੇ ਚਾਹੀਦੇ ਹਨ ਜੋ ਉਨ੍ਹਾਂ ਦੇ ਕੰਮ ਨਾਲ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਹੋਣ।

4 ਇਕ ਵਾਰ ਇਕ ਭੈਣ ਨੇ ਇਕ ਜੱਜ ਨਾਲ ਉਸ ਦੇ ਦਫ਼ਤਰ ਵਿਚ ਗੱਲ ਕੀਤੀ। ਭੈਣ ਨਾਲ ਗੱਲ-ਬਾਤ ਕਰਨ ਤੋਂ ਬਾਅਦ ਜੱਜ ਨੇ ਕਿਹਾ: “ਕੀ ਤੁਸੀਂ ਜਾਣਦੇ ਹੋ ਕਿ ਮੈਨੂੰ ਯਹੋਵਾਹ ਦੇ ਗਵਾਹਾਂ ਬਾਰੇ ਕਿਹੜੀ ਗੱਲ ਚੰਗੀ ਲੱਗਦੀ ਹੈ? ਉਨ੍ਹਾਂ ਦੇ ਸਿਧਾਂਤ ਬਾਈਬਲ ਉੱਤੇ ਆਧਾਰਿਤ ਹਨ ਜਿਨ੍ਹਾਂ ਤੋਂ ਉਹ ਕਦੀ ਪਿੱਛੇ ਨਹੀਂ ਹਟਦੇ।” ਇਸ ਅਸਰ-ਰਸੂਖ ਵਾਲੇ ਆਦਮੀ ਨੂੰ ਵਧੀਆ ਗਵਾਹੀ ਦਿੱਤੀ ਗਈ।

5 ਅਸੀਂ ਲੋਕਾਂ ਦੇ ਦਿਲਾਂ ਨੂੰ ਪੜ੍ਹ ਨਹੀਂ ਸਕਦੇ। ਫਿਰ ਵੀ, ਅਸੀਂ ਹਰ ਵਿਅਕਤੀ ਨਾਲ ਗੱਲ ਕਰਨ ਦੁਆਰਾ ਪਰਮੇਸ਼ੁਰ ਵਿਚ ਆਪਣੀ ਨਿਹਚਾ ਦਿਖਾਉਂਦੇ ਹਾਂ ਕਿ ਉਹ ਸਾਡੇ ਕੰਮ ਨੂੰ ਸੇਧ ਦਿੰਦਾ ਹੈ। ਇਸ ਤੋਂ ਇਲਾਵਾ, ਇਸ ਨਾਲ ਲੋਕਾਂ ਨੂੰ ਉਮੀਦ ਦਾ ਸੰਦੇਸ਼ ਸੁਣਨ ਅਤੇ ਉਸ ਅਨੁਸਾਰ ਕੰਮ ਕਰਨ ਦਾ ਮੌਕਾ ਮਿਲਦਾ ਹੈ। (1 ਤਿਮੋ. 2:3, 4) ਆਓ ਅਸੀਂ ਆਪਣੇ ਸਮੇਂ ਦਾ ਅਕਲਮੰਦੀ ਨਾਲ ਇਸਤੇਮਾਲ ਕਰੀਏ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੁਆਰਾ ਯਹੋਵਾਹ ਦੀ ਨਿਰਪੱਖਤਾ ਦੀ ਰੀਸ ਕਰਨ ਦਾ ਜਤਨ ਕਰੀਏ।—ਰੋਮੀ. 2:11; ਅਫ਼. 5:1, 2.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ