ਪ੍ਰਸ਼ਨ ਡੱਬੀ
◼ ਜ਼ਿਲ੍ਹਾ ਸੰਮੇਲਨ ਦਾ ਬੈਜ ਕਾਰਡ ਕਿਸ ਨੂੰ ਦਿੱਤਾ ਜਾਣਾ ਚਾਹੀਦਾ ਹੈ?
ਬੈਜ ਕਾਰਡ ਨੂੰ ਦੇਖ ਕੇ ਅਸੀਂ ਆਪਣੇ ਭੈਣ-ਭਰਾਵਾਂ ਨੂੰ ਪਛਾਣ ਸਕਦੇ ਹਾਂ ਅਤੇ ਇਸ ਨੂੰ ਦੇਖ ਕੇ ਲੋਕਾਂ ਨੂੰ ਸਾਡੇ ਸੰਮੇਲਨ ਬਾਰੇ ਪਤਾ ਲੱਗਦਾ ਹੈ। ਪਰ ਇਨ੍ਹਾਂ ਨੂੰ ਬਿਨਾਂ ਸੋਚੇ-ਸਮਝੇ ਨਹੀਂ ਵੰਡਣਾ ਚਾਹੀਦਾ। ਬੈਜ ਕਾਰਡ ਨੂੰ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਉਸ ਵਿਅਕਤੀ ਦੀ ਯਹੋਵਾਹ ਦੇ ਗਵਾਹਾਂ ਦੀ ਕਲੀਸਿਯਾ ਵਿਚ ਚੰਗੀ ਨੇਕਨਾਮੀ ਹੈ।
ਬੈਜ ਕਾਰਡ ਉੱਤੇ ਵਿਅਕਤੀ ਦਾ ਨਾਂ ਅਤੇ ਕਲੀਸਿਯਾ ਦਾ ਨਾਂ ਲਿਖਣ ਲਈ ਖਾਲੀ ਥਾਂ ਹੁੰਦੀ ਹੈ। ਇਸ ਲਈ, ਜਿਸ ਵਿਅਕਤੀ ਨੂੰ ਬੈਜ ਕਾਰਡ ਦਿੱਤਾ ਜਾਂਦਾ ਹੈ, ਉਸ ਲਈ ਜ਼ਰੂਰੀ ਹੈ ਕਿ ਉਹ ਕਲੀਸਿਯਾ ਦੇ ਭੈਣ-ਭਰਾਵਾਂ ਨਾਲ ਸੰਗਤੀ ਕਰਦਾ ਹੋਵੇ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਹਰ ਬਪਤਿਸਮਾ-ਪ੍ਰਾਪਤ ਅਤੇ ਬਪਤਿਸਮਾ-ਰਹਿਤ ਪ੍ਰਕਾਸ਼ਕ ਨੂੰ ਬੈਜ ਕਾਰਡ ਦਿੱਤਾ ਜਾਵੇ। ਇਸੇ ਤਰ੍ਹਾਂ, ਜੋ ਬੱਚੇ ਅਤੇ ਹੋਰ ਦੂਜੇ ਲੋਕ ਸਭਾਵਾਂ ਵਿਚ ਬਾਕਾਇਦਾ ਆਉਂਦੇ ਹਨ ਤੇ ਪ੍ਰਚਾਰ ਵਿਚ ਹਿੱਸਾ ਲੈਣ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਨੂੰ ਵੀ ਬੈਜ ਕਾਰਡ ਦਿੱਤਾ ਜਾ ਸਕਦਾ ਹੈ। ਕਲੀਸਿਯਾ ਵਿੱਚੋਂ ਛੇਕੇ ਗਏ ਵਿਅਕਤੀ ਨੂੰ ਸੰਮੇਲਨ ਬੈਜ ਕਾਰਡ ਨਹੀਂ ਦਿੱਤਾ ਜਾਣਾ ਚਾਹੀਦਾ।
ਬੈਜ ਕਾਰਡ ਮਿਲਣ ਤੇ ਬਜ਼ੁਰਗਾਂ ਨੂੰ ਦੇਖਣਾ ਚਾਹੀਦਾ ਹੈ ਕਿ ਇਹ ਕਾਰਡ ਉੱਪਰ ਦਿੱਤੀਆਂ ਹਿਦਾਇਤਾਂ ਮੁਤਾਬਕ ਵੰਡੇ ਜਾਣ।