ਬਾਈਬਲ—ਮਨੁੱਖਜਾਤੀ ਦੀ ਸਭ ਤੋਂ ਪੁਰਾਣੀ ਤੇ ਵਿਵਹਾਰਕ ਕਿਤਾਬ ਲਈ ਕਦਰ ਵਧਾਉਣੀ
ਹੇਠਾਂ ਦਿੱਤੇ ਸਵਾਲ ਅਜਿਹੇ ਨੁਕਤਿਆਂ ਤੇ ਚਾਨਣਾ ਪਾਉਂਦੇ ਹਨ ਜਿਨ੍ਹਾਂ ਤੇ ਤੁਸੀਂ ਸ਼ਾਇਦ ਇਹ ਵਿਡਿਓ ਦੇਖਦੇ ਵੇਲੇ ਧਿਆਨ ਦਿੱਤਾ ਹੋਵੇਗਾ: (1) ਕਿਹੜੇ ਤੱਥ ਦਿਖਾਉਂਦੇ ਹਨ ਕਿ ਬਾਈਬਲ ਇਕ ਬੇਮਿਸਾਲ ਕਿਤਾਬ ਹੈ? (2) ਕੋਈ ਅਜਿਹੀ ਮਿਸਾਲ ਦਿਓ ਜੋ ਇਹ ਦਿਖਾਏ ਕਿ ਬਾਈਬਲ ਪੁਰਾਣੀ ਹੋਣ ਦੇ ਬਾਵਜੂਦ ਵੀ ਅੱਜ ਦੀ ਸਾਇੰਸ ਨਾਲ ਕਿਵੇਂ ਮੇਲ ਖਾਂਦੀ ਹੈ। (3) ਅਸੀਂ ਕਿਵੇਂ ਯਕੀਨੀ ਹੋ ਸਕਦੇ ਹਾਂ ਕਿ ਮੁਢਲੀਆਂ ਲਿਖਤਾਂ ਤੋਂ ਮੌਜੂਦਾ ਬਾਈਬਲ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ? (4) ਪੁਰਾਣੀਆਂ ਬਾਈਬਲ ਹੱਥ-ਲਿਖਤਾਂ ਦੇ ਮੂਲ-ਪਾਠਾਂ ਦੀ ਕੀ ਖ਼ਾਸੀਅਤ ਹੈ ਤੇ ਇਸ ਨਾਲ ਤੁਹਾਨੂੰ ਕਿਸ ਗੱਲ ਦਾ ਯਕੀਨ ਹੁੰਦਾ ਹੈ? (5) ਜੌਨ ਵਿੱਕਲਿਫ਼, ਯੋਹਾਨਸ ਗੁਟਨਬਰਗ, ਵਿਲੀਅਮ ਟਿੰਡੇਲ, ਮੇਰੀ ਜੋਨਸ ਤੇ ਚਾਰਲਸ ਟੇਜ਼ ਰਸਲ ਨੇ ਪਰਮੇਸ਼ੁਰ ਦੇ ਬਚਨ ਨੂੰ ਦੁਨੀਆਂ ਭਰ ਵਿਚ ਫੈਲਾਉਣ ਲਈ ਕਿਨ੍ਹਾਂ ਤਰੀਕਿਆਂ ਨਾਲ ਯੋਗਦਾਨ ਦਿੱਤਾ? (6) ਚਰਚ ਨੇ ਬਾਈਬਲ ਦਾ ਕਿਵੇਂ ਸਖ਼ਤ ਵਿਰੋਧ ਕੀਤਾ, ਪਰ ਅੱਜ ਤਕ ਇਸ ਨੂੰ ਸੁਰੱਖਿਅਤ ਰੱਖਣ ਵਿਚ ਕਿਸ ਨੇ ਮਦਦ ਕੀਤੀ ਹੈ? (7) ਯਹੋਵਾਹ ਦੇ ਸੰਗਠਨ ਨੇ ਕਿਸ ਹੱਦ ਤਕ ਬਾਈਬਲ ਦਾ ਤਰਜਮਾ ਕੀਤਾ ਤੇ ਇਸ ਦੀ ਛਪਾਈ ਕੀਤੀ ਹੈ? (8) ਬਾਈਬਲ ਦੀ ਵਿਵਹਾਰਕ ਸਲਾਹ ਨੇ ਜੂਆ ਖੇਡਣ (1 ਤਿਮੋ. 6:9, 10), ਪਤੀ-ਪਤਨੀ ਦੇ ਵੱਖ ਹੋਣ, ਬੇਵਫ਼ਾਈ (1 ਕੁਰਿੰ. 13:4, 5; ਅਫ਼. 5:28-33; ਮੱਤੀ 16:26) ਅਤੇ ਧਨ-ਦੌਲਤ ਪਿੱਛੇ ਭੱਜਣ (ਮੱਤੀ 16:26) ਵਰਗੀਆਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਿਚ ਕਿਵੇਂ ਮਦਦ ਕੀਤੀ ਹੈ? (9) ਇਸ ਗੱਲ ਦਾ ਕੀ ਸਬੂਤ ਮਿਲਦਾ ਹੈ ਕਿ ਬਾਈਬਲੀ ਸਲਾਹ ਨੂੰ ਅਪਣਾ ਕੇ ਦੁਨੀਆਂ ਵਿੱਚੋਂ ਰਾਸ਼ਟਰੀ, ਨਸਲੀ ਤੇ ਜਾਤੀ ਨਫ਼ਰਤ ਨੂੰ ਮਿਟਾਇਆ ਜਾ ਸਕਦਾ ਹੈ? (10) ਕਿਨ੍ਹਾਂ ਤਰੀਕਿਆਂ ਨਾਲ ਤੁਹਾਨੂੰ ਬਾਈਬਲ ਦੇ ਵਿਸ਼ਿਆਂ ਬਾਰੇ ਸਿੱਖ ਕੇ ਬੇਹੱਦ ਖ਼ੁਸ਼ੀ ਮਿਲੀ ਹੈ? (11) ਤੁਹਾਡੇ ਖ਼ਿਆਲ ਮੁਤਾਬਕ ਇਸ ਵਿਡਿਓ ਨਾਲ ਕਿਨ੍ਹਾਂ ਨੂੰ ਫ਼ਾਇਦਾ ਮਿਲੇਗਾ ਤੇ ਤੁਸੀਂ ਉਨ੍ਹਾਂ ਨੂੰ ਕਿਵੇਂ ਦਿਖਾਓਗੇ?