“ਪਰਮੇਸ਼ੁਰ ਤੋਂ ਸੱਭੋ ਕੁਝ ਹੋ ਸੱਕਦਾ ਹੈ”
1 ਮਸੀਹੀ ਕਲੀਸਿਯਾ ਦਾ ਸਭ ਤੋਂ ਅਹਿਮ ਕੰਮ ਹੈ ਦੁਨੀਆਂ ਭਰ ਵਿਚ ਰਾਜ ਸੰਦੇਸ਼ ਦਾ ਪ੍ਰਚਾਰ ਕਰਨਾ। (ਮੱਤੀ 24:14) ਇਹ ਇਕ ਬਹੁਤ ਹੀ ਵੱਡਾ ਕੰਮ ਹੈ। ਕਈ ਦੇਖਣ ਵਾਲਿਆਂ ਨੂੰ ਲੱਗਦਾ ਹੈ ਕਿ ਇਹ ਕੰਮ ਸਾਡੇ ਵੱਸ ਦੀ ਗੱਲ ਨਹੀਂ ਹੈ। ਹੋਰਾਂ ਨੂੰ ਲੱਗਦਾ ਹੈ ਕਿ ਇਹ ਕੰਮ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਕਿਉਂਕਿ ਸਾਡਾ ਮਜ਼ਾਕ ਉਡਾਇਆ ਜਾਂਦਾ ਹੈ, ਵਿਰੋਧ ਕੀਤਾ ਜਾਂਦਾ ਹੈ ਤੇ ਸਾਨੂੰ ਸਤਾਇਆ ਜਾਂਦਾ ਹੈ। (ਮੱਤੀ 24:9; 2 ਤਿਮੋ. 3:12) ਸਨਕੀ ਮਿਜ਼ਾਜ ਦੇ ਲੋਕ ਮੰਨਦੇ ਹਨ ਕਿ ਇਸ ਕੰਮ ਨੂੰ ਪੂਰਾ ਕੀਤਾ ਹੀ ਨਹੀਂ ਜਾ ਸਕਦਾ। ਪਰ ਯਿਸੂ ਨੇ ਕਿਹਾ: “ਪਰਮੇਸ਼ੁਰ ਤੋਂ ਸੱਭੋ ਕੁਝ ਹੋ ਸੱਕਦਾ ਹੈ।”—ਮੱਤੀ 19:26.
2 ਨਕਲ ਕਰਨ ਲਈ ਵਧੀਆ ਮਿਸਾਲਾਂ: ਜਦੋਂ ਯਿਸੂ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ ਸੀ, ਤਾਂ ਉਦੋਂ ਉਸ ਨੇ ਇਕੱਲਿਆਂ ਹੀ ਪੂਰੇ ਜਗਤ ਦਾ ਸਾਮ੍ਹਣਾ ਕੀਤਾ। ਉਸ ਨੂੰ ਇਸ ਕੰਮ ਵਿਚ ਕਾਮਯਾਬ ਹੋਣ ਤੋਂ ਰੋਕਣ ਲਈ ਉਸ ਦੇ ਵਿਰੋਧੀਆਂ ਨੇ ਉਸ ਨੂੰ ਬਹੁਤ ਹੀ ਬੇਇੱਜ਼ਤ ਕੀਤਾ ਤੇ ਅਖ਼ੀਰ ਵਿਚ ਉਸ ਨੂੰ ਦੁਖਦਾਈ ਮੌਤ ਮਾਰਿਆ। ਪਰ ਅਖ਼ੀਰ ਵਿਚ ਯਿਸੂ ਨੇ ਵਿਸ਼ਵਾਸ ਨਾਲ ਕਿਹਾ: “ਮੈਂ ਜਗਤ ਨੂੰ ਜਿੱਤ ਲਿਆ ਹੈ।” (ਯੂਹੰ. 16:33) ਸੱਚ-ਮੁੱਚ ਕਿੰਨੀ ਵੱਡੀ ਕਾਮਯਾਬੀ!
3 ਯਿਸੂ ਦੇ ਚੇਲਿਆਂ ਨੇ ਵੀ ਮਸੀਹੀ ਸੇਵਕਾਈ ਵਿਚ ਯਿਸੂ ਵਾਂਗ ਜੋਸ਼ ਤੇ ਦਲੇਰੀ ਦਿਖਾਈ। ਕਈ ਚੇਲਿਆਂ ਨੂੰ ਕੋਰੜੇ ਮਾਰੇ ਗਏ, ਕੁੱਟਿਆ ਗਿਆ, ਜੇਲ੍ਹਾਂ ਵਿਚ ਸੁੱਟਿਆ ਗਿਆ ਤੇ ਕਈਆਂ ਨੂੰ ਜਾਨੋਂ ਵੀ ਮਾਰ ਦਿੱਤਾ ਗਿਆ। ਫਿਰ ਵੀ ਉਹ ‘ਇਸ ਗੱਲ ਤੋਂ ਅਨੰਦ ਹੋਏ ਕਿ ਉਹ ਉਸ ਨਾਮ ਦੇ ਕਾਰਨ ਬੇਪਤ ਹੋਣ ਦੇ ਜੋਗ ਗਿਣੇ ਗਏ।’ (ਰਸੂ. 5:41) ਐਨੀਆਂ ਮੁਸ਼ਕਲਾਂ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦੇ ਨਾਮੁਮਕਿਨ ਲੱਗਦੇ ਕੰਮ ਨੂੰ “ਧਰਤੀ ਦੇ ਬੰਨੇ ਤੀਕੁਰ” ਕਰ ਕੇ ਦਿਖਾਇਆ।—ਰਸੂ. 1:8; ਕੁਲ. 1:23.
4 ਆਪਣੇ ਦਿਨਾਂ ਵਿਚ ਕਿੱਦਾਂ ਕਾਮਯਾਬ ਹੋਈਏ: ਅਸੀਂ ਵੀ ਜੋਸ਼ ਨਾਲ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਲਈ ਹੈ ਜੋ ਦੇਖਣ ਵਿਚ ਬੜੀ ਮੁਸ਼ਕਲ ਲੱਗਦੀ ਹੈ। ਸਾਨੂੰ ਰੋਕਣ ਲਈ ਪ੍ਰਚਾਰ ਦੇ ਕੰਮ ਤੇ ਪਾਬੰਦੀਆਂ ਲਾਈਆਂ ਗਈਆਂ, ਸਾਨੂੰ ਸਤਾਇਆ ਗਿਆ, ਜੇਲ੍ਹਾਂ ਵਿਚ ਸੁੱਟਿਆ ਗਿਆ ਤੇ ਹੋਰ ਕਈ ਹਿੰਸਕ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਇਸ ਦੇ ਬਾਵਜੂਦ ਵੀ ਅਸੀਂ ਕਾਮਯਾਬ ਹੋ ਰਹੇ ਹਾਂ। ਇਹ ਕਿੱਦਾਂ ਮੁਮਕਿਨ ਹੋਇਆ ਹੈ? “ਨਾ ਸ਼ਕਤੀ ਨਾਲ, ਨਾ ਬਲ ਨਾਲ, ਸਗੋਂ ਮੇਰੇ ਆਤਮਾ ਨਾਲ, ਸੈਨਾਂ ਦੇ ਯਹੋਵਾਹ ਦਾ ਫਰਮਾਨ ਹੈ।” (ਜ਼ਕ. 4:6) ਕਿਉਂਕਿ ਯਹੋਵਾਹ ਸਾਡੇ ਨਾਲ ਹੈ, ਇਸ ਲਈ ਕੋਈ ਵੀ ਚੀਜ਼ ਸਾਡੇ ਕੰਮ ਨੂੰ ਨਹੀਂ ਰੋਕ ਸਕਦੀ!—ਰੋਮੀ. 8:31.
5 ਪ੍ਰਚਾਰ ਕਰਨ ਸਮੇਂ ਸ਼ਰਮਾਉਣ ਜਾਂ ਡਰਨ ਜਾਂ ਆਪਣੇ ਆਪ ਨੂੰ ਘਟੀਆ ਮਹਿਸੂਸ ਕਰਨ ਦਾ ਸਾਡੇ ਕੋਲ ਕੋਈ ਕਾਰਨ ਨਹੀਂ ਹੈ। (2 ਕੁਰਿੰ. 2:16, 17) ਸਾਡੇ ਕੋਲ ਰਾਜ ਦੀ ਖ਼ੁਸ਼ ਖ਼ਬਰੀ ਨੂੰ ਜ਼ਿਆਦਾ ਤੋਂ ਜ਼ਿਆਦਾ ਫੈਲਾਉਣ ਦਾ ਹਰ ਵਧੀਆ ਕਾਰਨ ਹੈ। ਯਹੋਵਾਹ ਦੀ ਮਦਦ ਨਾਲ ਅਸੀਂ ਵੀ ਇਸ ‘ਅਣਹੋਣੇ’ ਕੰਮ ਨੂੰ ਪੂਰਾ ਕਰ ਸਕਾਂਗੇ!—ਲੂਕਾ 18:27.