ਬਾਈਬਲ—ਇਸ ਦਾ ਤੁਹਾਡੇ ਜੀਵਨ ਉੱਤੇ ਪ੍ਰਭਾਵ ਨਾਮਕ ਵਿਡਿਓ ਬਾਰੇ ਤੁਹਾਡੇ ਵਿਚਾਰ
ਅੱਗੇ ਦਿੱਤੇ ਸਵਾਲਾਂ ਦੇ ਜਵਾਬ ਦੇਣ ਲਈ ਇਸ ਵਿਡਿਓ ਵਿਚ ਦਿੱਤੇ ਸੁਨੇਹੇ ਬਾਰੇ ਦਿਲੋਂ ਆਪਣੇ ਵਿਚਾਰ ਜ਼ਾਹਰ ਕਰੋ। (1ੳ) ਕਿਹੜੀ ਚੀਜ਼ ਨੇ ਲੱਖਾਂ ਲੋਕਾਂ ਨੂੰ ਆਪਣੀਆਂ ਜ਼ਿੰਦਗੀਆਂ ਨੂੰ ਸੁਧਾਰਨ ਦੀ ਤਾਕਤ ਦਿੱਤੀ ਹੈ? (ਇਬ. 4:12) (1ਅ) ਇਸ ਤਾਕਤ ਨੂੰ ਹਾਸਲ ਕਰਨ ਤੇ ਆਪਣੀ ਜ਼ਿੰਦਗੀ ਵਿਚ ਇਸ ਨੂੰ ਇਸਤੇਮਾਲ ਕਰਨ ਲਈ ਕੀ ਕਰਨ ਦੀ ਲੋੜ ਹੈ? (2) ਵਿਆਹੁਤਾ ਸਾਥੀਆਂ ਦੀ (ੳ) ਆਪਸੀ ਗੱਲਬਾਤ ਸੁਧਾਰਨ ਵਿਚ (ਅ) ਆਪਣੇ ਗੁੱਸੇ ਨੂੰ ਕਾਬੂ ਕਰਨ ਵਿਚ ਮਦਦ ਦੇਣ ਲਈ ਬਾਈਬਲ ਦੇ ਕਿਹੜੇ ਹਵਾਲੇ ਦੱਸੇ ਗਏ ਸਨ? (3) ਵਿਆਹ ਬਾਰੇ ਮਸੀਹੀ ਨਜ਼ਰੀਆ ਪਰਿਵਾਰਕ ਜ਼ਿੰਦਗੀ ਨੂੰ ਕਿੱਦਾਂ ਬਿਹਤਰ ਬਣਾਉਂਦਾ ਹੈ? (ਅਫ਼. 5:28, 29) (4) ਬੱਚਿਆਂ ਨੂੰ ਜਿਨ੍ਹਾਂ ਤਿੰਨ ਚੀਜ਼ਾਂ ਦੀ ਲੋੜ ਹੈ ਤੇ ਜੋ ਉਹ ਚਾਹੁੰਦੇ ਵੀ ਹਨ, ਯਹੋਵਾਹ ਨੇ ਉਹ ਚੀਜ਼ਾਂ ਦੇਣ ਵਿਚ ਕਿੱਦਾਂ ਇਕ ਵਧੀਆ ਮਿਸਾਲ ਕਾਇਮ ਕੀਤੀ ਹੈ ਤੇ ਅੱਜ ਮਾਪੇ ਕਿੱਦਾਂ ਉਸ ਮਿਸਾਲ ਤੇ ਚੱਲ ਸਕਦੇ ਹਨ? (ਮਰ. 1:9-11) (5) ਮਾਪਿਆਂ ਲਈ ਇਹ ਕਿਉਂ ਜ਼ਰੂਰੀ ਹੈ ਕਿ ਉਹ ਖ਼ੁਦ ਆਪਣੇ ਬੱਚਿਆਂ ਨੂੰ ਬਾਈਬਲ ਸਿਖਾਉਣ ਅਤੇ ਕਿਹੜੀ ਗੱਲ ਬਾਕਾਇਦਾ ਇਸ ਤਰ੍ਹਾਂ ਕਰਨ ਦੀ ਲੋੜ ਵੱਲ ਸੰਕੇਤ ਕਰਦੀ ਹੈ? (ਬਿਵ. 6:6, 7) (6) ਮਾਪੇ ਪਰਿਵਾਰਕ ਅਧਿਐਨ ਨੂੰ ਕਿੱਦਾਂ ਦਿਲਚਸਪ ਬਣਾ ਸਕਦੇ ਹਨ? (7) ਬਾਈਬਲ ਅਧਿਐਨ ਕਰਨ ਤੋਂ ਇਲਾਵਾ, ਪਰਮੇਸ਼ੁਰ ਦਾ ਬਚਨ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਹੋਰ ਕੀ ਦੇਣ ਲਈ ਪ੍ਰੇਰਿਤ ਕਰਦਾ ਹੈ? (8) ਆਪਣੇ ਪੈਸਿਆਂ ਨੂੰ ਸਹੀ ਢੰਗ ਨਾਲ ਵਰਤਣ ਬਾਰੇ ਬਾਈਬਲ ਦੀ ਸਲਾਹ ਪਰਿਵਾਰਾਂ ਦੀ ਮਦਦ ਕਿੱਦਾਂ ਕਰ ਸਕਦੀ ਹੈ? (9) ਬਾਈਬਲ ਦੇ ਕਿਹੜੇ ਅਸੂਲ ਲਾਗੂ ਕਰਨ ਨਾਲ ਸਿਹਤ ਸਮੱਸਿਆਵਾਂ ਘਟਾਉਣ ਵਿਚ ਮਦਦ ਮਿਲਦੀ ਹੈ? (10) ਪਰਮੇਸ਼ੁਰ ਦੇ ਬਚਨ ਵਿਚ ਦਿੱਤੇ ਅਸੂਲਾਂ ਨੇ ਕਿੱਦਾਂ ਤੁਹਾਡੀ ਜ਼ਿੰਦਗੀ ਨੂੰ ਸੁਧਾਰਿਆ ਹੈ? (11) ਜਿਸ ਵਿਅਕਤੀ ਨੂੰ ਤੁਸੀਂ ਪ੍ਰਚਾਰ ਕਰਨ ਸਮੇਂ ਮਿਲਦੇ ਹੋ, ਉਹ ਇਸ ਵਿਡਿਓ ਨੂੰ ਦੇਖ ਕੇ ਕਿਉਂ ਬਾਈਬਲ ਸਟੱਡੀ ਕਰਨ ਲਈ ਪ੍ਰੇਰਿਤ ਹੋ ਸਕਦਾ ਹੈ?