ਬਾਈਬਲ ਦੇ ਪ੍ਰਭਾਵ ਨੂੰ ਦੇਖੋ!
ਕਿਵੇਂ? ਬਾਈਬਲ—ਇਸ ਦਾ ਤੁਹਾਡੇ ਜੀਵਨ ਉੱਤੇ ਪ੍ਰਭਾਵ (ਅੰਗ੍ਰੇਜ਼ੀ) ਵਿਡਿਓ ਦੇਖਣ ਦੁਆਰਾ। ਇਹ ਬਾਈਬਲ—ਭਵਿੱਖਬਾਣੀਆਂ ਅਤੇ ਤੱਥਾਂ ਦੀ ਇਕ ਕਿਤਾਬ (ਅੰਗ੍ਰੇਜ਼ੀ) ਨਾਮਕ ਵਿਡਿਓ ਦਾ ਤੀਸਰਾ ਹਿੱਸਾ ਹੈ।
ਕੀ ਤੁਸੀਂ ਆਪਣਾ ਵਿਆਹ ਸਫ਼ਲ ਬਣਾਉਣਾ ਚਾਹੁੰਦੇ ਹੋ? ਕੀ ਤੁਹਾਨੂੰ ਔਖੇ ਸਮਿਆਂ ਦਾ ਸਾਮ੍ਹਣਾ ਕਰਨ ਲਈ ਮਦਦ ਦੀ ਲੋੜ ਹੈ? ਨੌਜਵਾਨ ਕਿਵੇਂ ਜ਼ਿੰਮੇਵਾਰ ਵਿਅਕਤੀ ਬਣ ਸਕਦੇ ਹਨ? ਇਹ ਵਿਡਿਓ ਦਿਖਾਉਂਦਾ ਹੈ ਕਿ ਬਾਈਬਲ ਇਨ੍ਹਾਂ ਸਾਰੀਆਂ ਗੱਲਾਂ ਵਿਚ ਮਦਦ ਕਰ ਸਕਦੀ ਹੈ। ਤੁਸੀਂ ਲੋਕਾਂ ਦੇ ਮੂੰਹੋਂ ਸੁਣ ਸਕਦੇ ਹੋ ਕਿ ਬਾਈਬਲ ਨੇ ਉਨ੍ਹਾਂ ਦੀਆਂ ਜ਼ਿੰਦਗੀਆਂ ਉੱਤੇ ਕਿਵੇਂ ਚੰਗਾ ਪ੍ਰਭਾਵ ਪਾਇਆ ਹੈ। ਤੁਸੀਂ ਉਨ੍ਹਾਂ ਤੋਂ ਇਹ ਵੀ ਸੁਣ ਸਕਦੇ ਹੋ ਕਿ ਆਧੁਨਿਕ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਵਿਚ ਇਸ ਦੇ ਸਿਧਾਂਤਾਂ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ ਹੈ।
ਇਹ ਵਿਡਿਓ ਦਿਲਚਸਪੀ ਰੱਖਣ ਵਾਲੇ ਨਵੇਂ ਵਿਅਕਤੀਆਂ ਦੀ ਮਦਦ ਕਰਨ ਲਈ ਇਕ ਫ਼ਾਇਦੇਮੰਦ ਔਜ਼ਾਰ ਹੈ। ਉਹ ਆਪਣੀਆਂ ਜ਼ਿੰਦਗੀਆਂ ਵਿਚ ਪਰਮੇਸ਼ੁਰ ਦੇ ਬਚਨ ਨੂੰ ਮਾਰਗ-ਦਰਸ਼ਕ ਵਜੋਂ ਇਸਤੇਮਾਲ ਕਰਨ ਦੇ ਫ਼ਾਇਦੇ ਦੇਖ ਸਕਦੇ ਹਨ। ਸੋਸਾਇਟੀ ਦੇ ਸਟਾਕ ਵਿਚ ਬਾਈਬਲ—ਇਸ ਦਾ ਤੁਹਾਡੇ ਜੀਵਨ ਉੱਤੇ ਪ੍ਰਭਾਵ ਦੀਆਂ ਕੈਸਟਾਂ ਉਪਲਬਧ ਹਨ। ਜਿਹੜਾ ਭਰਾ ਕਲੀਸਿਯਾ ਦਾ ਸਾਹਿੱਤ ਸੰਭਾਲਦਾ ਹੈ, ਤੁਸੀਂ ਉਸ ਦੇ ਰਾਹੀਂ ਇਸ ਦੀ ਇਕ ਕੈਸਟ ਮੰਗਵਾ ਸਕਦੇ ਹੋ।