ਸਬਸਕ੍ਰਿਪਸ਼ਨ ਨਵਿਆਉਣ ਦਾ ਸੌਖਾ ਤਰੀਕਾ
ਪਹਿਰਾਬੁਰਜ ਤੇ ਜਾਗਰੂਕ ਬਣੋ! ਰਸਾਲਿਆਂ ਦੇ ਸਬਸਕ੍ਰਾਈਬਰਾਂ ਨੂੰ ਇਹ ਦੱਸਣ ਲਈ ਕਿ ਉਨ੍ਹਾਂ ਦੀਆਂ ਸਬਸਕ੍ਰਿਪਸ਼ਨਾਂ ਖ਼ਤਮ ਹੋ ਰਹੀਆਂ ਹਨ, ਦੋ ਸੂਚਨਾ-ਪਰਚੀਆਂ ਭੇਜੀਆਂ ਜਾਂਦੀਆਂ ਸਨ। ਪਹਿਲੀ ਹੈ “ਸਬਸਕ੍ਰਿਪਸ਼ਨ ਸਮਾਪਤੀ” ਪਰਚੀ ਜੋ ਕਲੀਸਿਯਾ ਦੁਆਰਾ ਸਬਸਕ੍ਰਾਈਬਰ ਨੂੰ ਦਿੱਤੀ ਜਾਂਦੀ ਹੈ। ਇਸ ਪਰਚੀ ਨਾਲ ਸਬਸਕ੍ਰਿਪਸ਼ਨ ਨਵਿਆਈ ਜਾਂਦੀ ਹੈ।
ਦੂਜੀ ਪਰਚੀ ਸੀ ਸਬਸਕ੍ਰਿਪਸ਼ਨ ਨਵਿਆਉਣ ਦਾ ਫਾਰਮ ਜੋ ਰਸਾਲੇ ਦੇ ਅੰਦਰ ਰੱਖ ਕੇ ਸਿੱਧਾ ਸਬਸਕ੍ਰਾਈਬਰ ਨੂੰ ਭੇਜਿਆ ਜਾਂਦਾ ਸੀ। ਇਹ ਫਾਰਮ ਭੇਜਣੇ ਉਦੋਂ ਬੰਦ ਕਰ ਦਿੱਤੇ ਗਏ ਸਨ ਜਦੋਂ ਸਾਹਿੱਤ ਦੇਣ ਦਾ ਸਰਲ ਤਰੀਕਾ ਸ਼ੁਰੂ ਕੀਤਾ ਗਿਆ ਸੀ। ਪਰ ਬ੍ਰੇਲ ਭਾਸ਼ਾ ਵਿਚ ਰਸਾਲੇ ਮੰਗਵਾਉਣ ਵਾਲਿਆਂ ਨੂੰ ਸਬਸਕ੍ਰਿਪਸ਼ਨ ਨਵਿਆਉਣ ਦੇ ਫਾਰਮ ਬਾਕਾਇਦਾ ਭੇਜੇ ਜਾਣਗੇ।
ਪ੍ਰਕਾਸ਼ਕਾਂ ਤੇ ਪਾਇਨੀਅਰਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਸੋਸਾਇਟੀ ਨੂੰ ਨਿੱਜੀ ਸਬਸਕ੍ਰਿਪਸ਼ਨਾਂ ਦੀ ਦਰਖ਼ਾਸਤ ਕਰਨ ਦੀ ਬਜਾਇ ਆਪਣੀਆਂ ਕਲੀਸਿਯਾਵਾਂ ਵਿੱਚੋਂ ਰਸਾਲੇ ਲੈਣ। ਇਸ ਤਰ੍ਹਾਂ ਕਰਨ ਨਾਲ ਸੋਸਾਇਟੀ ਦਾ ਕੰਮ ਘਟੇਗਾ ਤੇ ਖ਼ਰਚਾ ਬਚੇਗਾ।—15 ਅਕਤੂਬਰ 1999 ਦੀ ਭਾਰਤ ਦੀਆਂ ਸਾਰੀਆਂ ਕਲੀਸਿਯਾਵਾਂ ਨੂੰ ਲਿਖੀ ਚਿੱਠੀ ਦੇ ਸਫ਼ਾ 2 ਉੱਤੇ “ਪਹਿਰਾਬੁਰਜ ਤੇ ਜਾਗਰੂਕ ਬਣੋ! ਦੀਆਂ ਸਬਸਕ੍ਰਿਪਸ਼ਨਾਂ ਬਾਰੇ ਕੀ?” ਸਿਰਲੇਖ ਥੱਲੇ ਦਿੱਤੀ ਜਾਣਕਾਰੀ ਦੇਖੋ।
ਪ੍ਰਚਾਰ ਕਰਨ ਦੌਰਾਨ ਮਿਲੀਆਂ ਸਬਸਕ੍ਰਿਪਸ਼ਨਾਂ ਲਈ ਕਲੀਸਿਯਾ ਰਾਹੀਂ ਵੰਡੀ ਜਾਂਦੀ ਸਬਸਕ੍ਰਿਪਸ਼ਨ ਸਮਾਪਤੀ ਪਰਚੀ ਦੁਆਰਾ ਹੀ ਲੋਕਾਂ ਨੂੰ ਸੂਚਨਾ ਦਿੱਤੀ ਜਾਵੇਗੀ। ਜਦੋਂ ਇਹ ਫਾਰਮ ਕਲੀਸਿਯਾ ਵਿਚ ਪਹੁੰਚਦੇ ਹਨ, ਤਾਂ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਪ੍ਰਕਾਸ਼ਕਾਂ ਨੂੰ ਦੇ ਦੇਣੇ ਚਾਹੀਦੇ ਹਨ ਜਿਨ੍ਹਾਂ ਨੇ ਇਹ ਸਬਸਕ੍ਰਿਪਸ਼ਨਾਂ ਹਾਸਲ ਕੀਤੀਆਂ ਸਨ। ਕਿਉਂਕਿ ਹੁਣ ਸਬਸਕ੍ਰਾਈਬਰਾਂ ਨੂੰ ਰਸਾਲੇ ਦੇ ਅੰਦਰ ਸਬਸਕ੍ਰਿਪਸ਼ਨ ਨਵਿਆਉਣ ਦੇ ਫਾਰਮ ਨਹੀਂ ਭੇਜੇ ਜਾਣਗੇ, ਇਸ ਲਈ ਸਾਨੂੰ ਅਜਿਹੇ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਫ਼ੌਰਨ ਮਿਲਣ ਜਾਣਾ ਚਾਹੀਦਾ ਹੈ। ਸਾਨੂੰ ਇਹ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਵਿਅਕਤੀ ਸੱਚ-ਮੁੱਚ ਸੱਚਾਈ ਵਿਚ ਦਿਲਚਸਪੀ ਰੱਖਦਾ ਹੈ ਜਾਂ ਨਹੀਂ ਅਤੇ ਜੇ ਉਸ ਨੂੰ ਰਸਾਲੇ ਲਗਾਤਾਰ ਮੁਹੱਈਆ ਕੀਤੇ ਜਾਂਦੇ ਹਨ, ਤਾਂ ਕੀ ਉਹ ਇਨ੍ਹਾਂ ਰਸਾਲਿਆਂ ਤੋਂ ਫ਼ਾਇਦਾ ਉਠਾਵੇਗਾ। ਜੇਕਰ ਉਹ ਸੱਚ-ਮੁੱਚ ਦਿਲਚਸਪੀ ਰੱਖਦਾ ਹੈ, ਤਾਂ ਡਾਕ ਰਾਹੀਂ ਸਬਸਕ੍ਰਿਪਸ਼ਨ ਭੇਜਣ ਦੇ ਖ਼ਰਚੇ ਨੂੰ ਬਚਾਉਣ ਵਿਚ ਮਦਦ ਕਰਨ ਲਈ ਅਸੀਂ ਉਸ ਵਿਅਕਤੀ ਨੂੰ ਆਪਣੇ ਰਸਾਲਾ ਮਾਰਗ ਵਿਚ ਸ਼ਾਮਲ ਕਰ ਸਕਦੇ ਹਾਂ ਤੇ ਸਬਸਕ੍ਰਿਪਸ਼ਨ ਨਵਿਆਉਣ ਦੀ ਬਜਾਇ ਉਸ ਨੂੰ ਖ਼ੁਦ ਜਾ ਕੇ ਹਰੇਕ ਅੰਕ ਦੇਣ ਨਾਲ ਉਸ ਵਿਚ ਦਿਲਚਸਪੀ ਪੈਦਾ ਕਰ ਸਕਦੇ ਹਾਂ। ਪਰ ਜੇ ਸਾਨੂੰ ਲੱਗਦਾ ਹੈ ਕਿ ਖ਼ੁਦ ਜਾ ਕੇ ਰਸਾਲੇ ਦੇਣਾ ਵਿਵਹਾਰਕ ਨਹੀਂ ਹੋਵੇਗਾ, ਤਾਂ ਅਸੀਂ ਸਬਸਕ੍ਰਿਪਸ਼ਨ ਨਵਿਆਉਣ ਦਾ ਫ਼ੈਸਲਾ ਕਰ ਸਕਦੇ ਹਾਂ। ਸਬਸਕ੍ਰਿਪਸ਼ਨ ਨਵਿਆਉਣ ਲਈ “ਸਬਸਕ੍ਰਿਪਸ਼ਨ ਸਮਾਪਤੀ” ਪਰਚੀ ਨੂੰ ਹੀ ਭਰ ਕੇ ਸੋਸਾਇਟੀ ਨੂੰ ਭੇਜਣਾ ਜ਼ਿਆਦਾ ਠੀਕ ਰਹੇਗਾ ਕਿਉਂਕਿ ਇਸ ਨਾਲ ਨਵਿਆਉਣ ਦਾ ਕੰਮ ਜਲਦੀ ਹੁੰਦਾ ਹੈ। ਨਵਿਆਈਆਂ ਗਈਆਂ ਸਬਸਕ੍ਰਿਪਸ਼ਨਾਂ ਹਮੇਸ਼ਾ ਕਲੀਸਿਯਾ ਰਾਹੀਂ ਭੇਜਣੀਆਂ ਚਾਹੀਦੀਆਂ ਹਨ।—ਨਵੰਬਰ 1988 ਦੀ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਦਾ ਸਫ਼ਾ 4 ਅਤੇ ਫਰਵਰੀ 1986 (ਅੰਗ੍ਰੇਜ਼ੀ) ਦਾ ਸਫ਼ਾ 4 ਦੇਖੋ।
ਕਲੀਸਿਯਾ ਅਜਿਹੇ ਸਬਸਕ੍ਰਾਈਬਰਾਂ ਨੂੰ “ਸਬਸਕ੍ਰਿਪਸ਼ਨ ਸਮਾਪਤੀ” ਪਰਚੀਆਂ ਡਾਕ ਰਾਹੀਂ ਭੇਜ ਸਕਦੀ ਹੈ ਜਿਹੜੇ ਦੂਰ-ਦੁਰਾਡੇ ਖੇਤਰਾਂ ਵਿਚ ਰਹਿੰਦੇ ਹਨ ਜਾਂ ਜਿਨ੍ਹਾਂ ਖੇਤਰਾਂ ਵਿਚ ਪਹੁੰਚਣਾ ਮੁਸ਼ਕਲ ਹੈ।
ਇਹ ਫ਼ਾਇਦੇਮੰਦ ਰਸਾਲੇ ਇਸ ਹਨੇਰੀ ਦੁਨੀਆਂ ਵਿਚ ਅਧਿਆਤਮਿਕ ਚਾਨਣ ਫੈਲਾਉਂਦੇ ਰਹਿਣਗੇ। ਸਾਨੂੰ ਯਕੀਨ ਹੈ ਕਿ ਇਸ ਨਵੇਂ ਇੰਤਜ਼ਾਮ ਵਿਚ ਆਪਾਂ ਸਾਰੇ ਹੀ ਯੋਗਦਾਨ ਪਾਵਾਂਗੇ ਤਾਂਕਿ ਸਾਰੇ ਸਬਸਕ੍ਰਾਈਬਰ ਪਹਿਰਾਬੁਰਜ ਤੇ ਜਾਗਰੂਕ ਬਣੋ! ਰਸਾਲਿਆਂ ਦੇ ਕਿਸੇ ਵੀ ਅੰਕ ਤੋਂ ਵਾਂਝੇ ਨਾ ਰਹਿਣ।