ਨਵਾਂ ਸੰਸਾਰ ਸਮਾਜ ਹਰਕਤ ਵਿਚ ਉੱਤੇ ਇਕ ਇਤਿਹਾਸਕ ਨਜ਼ਰ
ਜਦੋਂ ਤੁਸੀਂ 1954 ਦੀ ਫ਼ਿਲਮ ਉੱਤੇ ਬਣੇ ਇਸ ਵਿਡਿਓ ਨੂੰ ਦੇਖੋਗੇ, ਤਾਂ ਇਨ੍ਹਾਂ ਸਵਾਲਾਂ ਦੇ ਜਵਾਬਾਂ ਉੱਤੇ ਗੌਰ ਕਰੋ: (1) ਇਹ ਫ਼ਿਲਮ ਕਿਉਂ ਬਣਾਈ ਗਈ ਸੀ ਤੇ ਇਸ ਨੇ ਕਿਹੜਾ ਮਕਸਦ ਪੂਰਾ ਕੀਤਾ? (2) ਯਹੋਵਾਹ ਦੇ ਗਵਾਹ ਕਿਹੜੇ ਪ੍ਰਕਾਸ਼ਨ ਛਾਪਦੇ ਹਨ, ਕਿਨ੍ਹਾਂ ਲਈ ਛਾਪਦੇ ਹਨ ਅਤੇ ਕਿਉਂ? (3) ਸਾਲ 1954 ਦੀ ਤੁਲਨਾ ਵਿਚ ਅੱਜ ਪਹਿਰਾਬੁਰਜ ਦੀਆਂ ਕਿੰਨੀਆਂ ਕਾਪੀਆਂ ਵੰਡੀਆਂ ਜਾਂਦੀਆਂ ਹਨ? (4) ਹਾਲ ਹੀ ਦੇ ਸਾਲਾਂ ਵਿਚ ਸਾਡਾ ਛਪਾਈ ਦਾ ਕੰਮ ਕਿੱਦਾਂ ਹੋਰ ਵੀ ਆਧੁਨਿਕ ਤਰੀਕੇ ਨਾਲ ਹੋਣ ਲੱਗਾ ਹੈ? (5) 1953 ਵਿਚ ਯੈਂਕੀ ਸਟੇਡੀਅਮ ਵਿਚ ਹੋਏ ਅੰਤਰਰਾਸ਼ਟਰੀ ਸੰਮੇਲਨ ਦੀ ਕਿਹੜੀ ਗੱਲ ਤੁਹਾਨੂੰ ਪ੍ਰਭਾਵਿਤ ਕਰਦੀ ਹੈ? (6) ਟ੍ਰੇਲਰ ਸਿਟੀ ਕੀ ਸੀ ਅਤੇ ਤੁਹਾਨੂੰ ਇਸ ਦੀਆਂ ਕਿਹੜੀਆਂ ਖ਼ਾਸ ਗੱਲਾਂ ਦੇਖਣ ਨੂੰ ਮਿਲੀਆਂ? (7) ਕਿਹੜੀ ਗੱਲ ਦਿਖਾਉਂਦੀ ਹੈ ਕਿ ਸਾਡਾ ਕੰਮ ਕਿਸੇ ਇਕ ਕੌਮ, ਇਕ ਰਾਸ਼ਟਰ ਜਾਂ ਇਕ ਜਾਤ ਦੇ ਲੋਕਾਂ ਲਈ ਨਹੀਂ ਹੈ? (8) ਤੁਹਾਡੇ ਖ਼ਿਆਲ ਮੁਤਾਬਕ ਕਿਨ੍ਹਾਂ ਤਰੀਕਿਆਂ ਨਾਲ ਯਹੋਵਾਹ ਦਾ ਸੰਗਠਨ ਆਪਣੇ ਸਾਰੇ ਕੰਮ ਪਿਆਰ ਦੀ ਭਾਵਨਾ ਨਾਲ ਕਰਦਾ ਹੈ? (ਜ਼ਬੂ. 133:1) (9) ਤੁਹਾਡੇ ਖ਼ਿਆਲ ਵਿਚ 1950 ਦੇ ਦਹਾਕੇ ਦੌਰਾਨ ਨਵੇਂ ਸੰਸਾਰ ਸਮਾਜ ਦੇ ਕੰਮਾਂ ਦੀ ਇਕ ਇਤਿਹਾਸਕ ਝਲਕ ਪੇਸ਼ ਕਰਨ ਵਾਲੇ ਇਸ ਵਿਡਿਓ ਨੂੰ ਕੌਣ ਦੇਖਣਾ ਪਸੰਦ ਕਰਨਗੇ?