ਸਿਖਾਉਣ, ਉਕਸਾਉਣ ਅਤੇ ਮਜ਼ਬੂਤ ਕਰਨ ਵਾਲੇ ਔਜ਼ਾਰ
1 ਬਾਈਬਲ ਅਤੇ ਯਹੋਵਾਹ ਦੇ ਗਵਾਹਾਂ ਬਾਰੇ ਲੋਕਾਂ ਨੂੰ ਸਿਖਾਉਣ ਲਈ ਇਹ ਔਜ਼ਾਰ ਬੜੇ ਅਸਰਦਾਰ ਹਨ। ਇਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਸੱਚਾਈ ਲਈ ਠੋਸ ਕਦਮ ਚੁੱਕਣ ਲਈ ਉਕਸਾਇਆ ਹੈ। ਇਨ੍ਹਾਂ ਨੇ ਪਰਮੇਸ਼ੁਰ ਦੇ ਸਮਰਪਿਤ ਲੋਕਾਂ ਦੀ ਨਿਹਚਾ ਨੂੰ ਮਜ਼ਬੂਤ ਕੀਤਾ ਤੇ ਉਨ੍ਹਾਂ ਦੀ ਕਦਰਦਾਨੀ ਨੂੰ ਵਧਾਇਆ ਹੈ। ਇਹ ਔਜ਼ਾਰ ਕਿਹੜੇ ਹਨ? ਯਹੋਵਾਹ ਦੇ ਸੰਗਠਨ ਦੁਆਰਾ ਬਣਾਏ ਗਏ ਵਿਡਿਓ। ਕੀ ਤੁਸੀਂ ਸਾਰੇ ਦਸ ਦੇ ਦਸ ਵਿਡਿਓ ਦੇਖ ਲਏ ਹਨ? ਕਿੰਨਾ ਕੁ ਚਿਰ ਹੋਇਆ ਦੇਖਿਆਂ ਨੂੰ? ਕੀ ਤੁਸੀਂ ਇਨ੍ਹਾਂ ਨੂੰ ਆਪਣੀ ਸੇਵਕਾਈ ਵਿਚ ਵਰਤਦੇ ਹੋ? ਤੁਸੀਂ ਇਨ੍ਹਾਂ ਸ਼ਾਨਦਾਰ ਔਜ਼ਾਰਾਂ ਤੋਂ ਹੋਰ ਫ਼ਾਇਦਾ ਕਿਵੇਂ ਉਠਾ ਸਕਦੇ ਹੋ?
2 ਪਹਿਰਾਬੁਰਜ 1 ਜੁਲਾਈ 1999 ਵਿਚ ਇਕ ਲੇਖ ਛਪਿਆ ਸੀ ਜਿਸ ਦਾ ਸਿਰਲੇਖ ਸੀ “ਇਕ ਪਰਿਵਾਰ ਦੇ ਤੌਰ ਤੇ ਪਰਮੇਸ਼ੁਰ ਦੇ ਬਚਨ ਦਾ ਨਿਯਮਿਤ ਅਧਿਐਨ ਕਰੋ।” ਇਸ ਵਿਚ ਸਲਾਹ ਦਿੱਤੀ ਗਈ ਸੀ ਕਿ “ਤੁਸੀਂ ਆਪਣੇ ਅਧਿਐਨ ਦਾ ਕੁਝ ਸਮਾਂ ਸੋਸਾਇਟੀ ਦੇ ਕਿਸੇ ਇਕ ਸਿੱਖਿਆਦਾਇਕ ਵਿਡਿਓ ਦਾ ਕੁਝ ਹਿੱਸਾ ਦੇਖਣ . . . ਅਤੇ ਫਿਰ ਇਸ ਤੇ ਚਰਚਾ ਕਰਨ ਲਈ ਵੱਖ ਰੱਖ ਸਕਦੇ ਹੋ।” ਇਸ ਚੰਗੀ ਸਲਾਹ ਤੇ ਚੱਲਦੇ ਹੋਏ ਹਰ ਦੂਸਰੇ ਮਹੀਨੇ ਦੀ ਸੇਵਾ ਸਭਾ ਵਿਚ ਕਿਸੇ ਇਕ ਵਿਡਿਓ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਅਸੀਂ ਕਲੀਸਿਯਾ ਦੇ ਸਾਰੇ ਭੈਣ-ਭਰਾਵਾਂ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਸੇਵਾ ਸਭਾ ਵਿਚ ਵਿਡਿਓ ਦੀ ਚਰਚਾ ਹੋਣ ਤੋਂ ਪਹਿਲਾਂ ਉਹ ਆਪਣੇ ਘਰਾਂ ਵਿਚ ਇਸ ਵਿਡਿਓ ਨੂੰ ਦੇਖਣ।
3 ਇਸ ਮਹੀਨੇ ਅਸੀਂ ਪਹਿਲਾ ਵਿਡਿਓ ਯਹੋਵਾਹ ਦੇ ਗਵਾਹ—ਇਸ ਨਾਂ ਦੇ ਪਿੱਛੇ ਸੰਗਠਨ (ਅੰਗ੍ਰੇਜ਼ੀ) ਤੋਂ ਸ਼ੁਰੂ ਕਰਾਂਗੇ। ਇਸ ਵਿਡਿਓ ਨੂੰ ਦੇਖ ਕੇ ਇਨ੍ਹਾਂ ਸਵਾਲਾਂ ਦੇ ਜਵਾਬ ਸੁਣੋ:
◼ ਯਹੋਵਾਹ ਦੇ ਗਵਾਹ ਕਿਸ ਗੱਲ ਲਈ ਸਭ ਤੋਂ ਜ਼ਿਆਦਾ ਮਸ਼ਹੂਰ ਹਨ?
◼ ਬੈਥਲ ਵਿਚ ਕੀਤਾ ਜਾਂਦਾ ਹਰ ਕੰਮ ਕਿਸ ਆਇਤ ਨਾਲ ਸੰਬੰਧਿਤ ਹੈ?
◼ ਪ੍ਰਕਾਸ਼ਨਾਂ ਵਿਚ ਛਾਪਣ ਲਈ ਤੁਸੀਂ ਬਾਈਬਲ ਵਿੱਚੋਂ ਕਿਹੜੇ ਸੀਨਾਂ ਦੀ ਐਕਟਿੰਗ ਹੁੰਦੀ ਦੇਖੀ ਜਿਨ੍ਹਾਂ ਦੀਆਂ ਫ਼ੋਟੋਆਂ ਖਿੱਚਣ ਤੋਂ ਬਾਅਦ ਪੇਟਿੰਗ ਕੀਤੀ ਗਈ?
◼ ਸਾਹਿੱਤ ਤਿਆਰ ਕਰਨ ਦੇ ਸਾਡੇ ਤਰੀਕੇ ਬਾਰੇ ਕਿਹੜੀ ਗੱਲ ਤੁਹਾਨੂੰ ਪ੍ਰਭਾਵਿਤ ਕਰਦੀ ਹੈ?
◼ 1920 ਤੋਂ ਲੈ ਕੇ 1990 ਤਕ ਸੋਸਾਇਟੀ ਨੇ ਕਿੰਨੀਆਂ ਕਿਤਾਬਾਂ ਛਾਪੀਆਂ ਹਨ?
◼ ਪਰਮੇਸ਼ੁਰ ਦੇ ਲੋਕਾਂ ਵਿੱਚੋਂ ਕਿਸ ਨੂੰ ਬੈਥਲ ਸੇਵਾ ਕਰਨ ਦੇ ਯੋਗ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ?—ਕਹਾ. 20:29.
◼ ਕਿਨ੍ਹਾਂ ਤਰੀਕਿਆਂ ਨਾਲ ਬੈਥਲ ਪਰਿਵਾਰ ਯਹੋਵਾਹ ਦੇ ਸਾਰੇ ਗਵਾਹਾਂ ਲਈ ਇਕ ਸ਼ਾਨਦਾਰ ਮਿਸਾਲ ਕਾਇਮ ਕਰਦਾ ਹੈ?
◼ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਲਈ ਬੈਥਲ ਵਿਚ ਕੀਤੇ ਜਾਂਦੇ ਕੰਮ ਬਾਰੇ ਕਿਹੜੀ ਗੱਲ ਤੁਹਾਨੂੰ ਪ੍ਰਭਾਵਿਤ ਕਰਦੀ ਹੈ?
◼ ਦੁਨੀਆਂ ਭਰ ਵਿਚ ਕੀਤੇ ਜਾਂਦੇ ਕੰਮ ਦਾ ਖ਼ਰਚਾ ਕਿਵੇਂ ਚੱਲਦਾ ਹੈ?
◼ ਅਸੀਂ ਕਿਸ ਕੰਮ ਦਾ ਜੋਸ਼ ਨਾਲ ਸਮਰਥਨ ਕਰ ਸਕਦੇ ਹਾਂ ਤੇ ਕਿਸ ਭਾਵਨਾ ਨਾਲ?—ਯੂਹੰ. 4:35; ਰਸੂ. 1:8.
◼ ਸਾਡੇ ਨਾਂ ਦੇ ਪਿੱਛੇ ਸੰਗਠਨ ਬਾਰੇ ਤੁਸੀਂ ਕੀ ਸੋਚਦੇ ਹੋ?
◼ ਸੇਵਕਾਈ ਵਿਚ ਤੁਸੀਂ ਇਸ ਵਿਡਿਓ ਨੂੰ ਕਿਵੇਂ ਵਰਤ ਸਕਦੇ ਹੋ?
ਦਸੰਬਰ ਵਿਚ ਅਸੀਂ ਦ ਬਾਈਬਲ—ਸਹੀ ਇਤਿਹਾਸ, ਭਰੋਸੇਯੋਗ ਭਵਿੱਖਬਾਣੀ (ਅੰਗ੍ਰੇਜ਼ੀ) ਤੇ ਵਿਚਾਰ ਕਰਾਂਗੇ।