ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 2/02 ਸਫ਼ਾ 8
  • ਪ੍ਰਚਾਰ ਕਿਉਂ ਕਰਦੇ ਰਹੀਏ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਚਾਰ ਕਿਉਂ ਕਰਦੇ ਰਹੀਏ?
  • ਸਾਡੀ ਰਾਜ ਸੇਵਕਾਈ—2002
  • ਮਿਲਦੀ-ਜੁਲਦੀ ਜਾਣਕਾਰੀ
  • ਅਸੀਂ ਲੋਕਾਂ ਕੋਲ ਵਾਰ-ਵਾਰ ਕਿਉਂ ਜਾਂਦੇ ਹਾਂ?
    ਸਾਡੀ ਰਾਜ ਸੇਵਕਾਈ—2007
  • “ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • ਯਿਰਮਿਯਾਹ ਵਾਂਗ ਜਾਗਦੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਹਿੰਮਤ ਨਾ ਹਾਰੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
ਹੋਰ ਦੇਖੋ
ਸਾਡੀ ਰਾਜ ਸੇਵਕਾਈ—2002
km 2/02 ਸਫ਼ਾ 8

ਪ੍ਰਚਾਰ ਕਿਉਂ ਕਰਦੇ ਰਹੀਏ?

1 ਕੀ ਤੁਹਾਡੇ ਇਲਾਕੇ ਵਿਚ ਕਾਫ਼ੀ ਲੰਬੇ ਸਮੇਂ ਤੋਂ ਪ੍ਰਚਾਰ ਕੀਤਾ ਜਾ ਰਿਹਾ ਹੈ? (ਮੱਤੀ 24:14) ਜੇ ਹਾਂ, ਤਾਂ ਤੁਸੀਂ ਸ਼ਾਇਦ ਮਹਿਸੂਸ ਕਰੋ ਕਿ ਕਲੀਸਿਯਾ ਦੇ ਖੇਤਰ ਵਿਚ ਪੂਰੀ ਤਰ੍ਹਾਂ ਪ੍ਰਚਾਰ ਕੀਤਾ ਜਾ ਚੁੱਕਾ ਹੈ। ਹੁਣ ਜਦੋਂ ਤੁਸੀਂ ਉੱਥੇ ਪ੍ਰਚਾਰ ਕਰਦੇ ਹੋ, ਤਾਂ ਸ਼ਾਇਦ ਤੁਹਾਨੂੰ ਲੱਗੇ ਕਿ ਜ਼ਿਆਦਾਤਰ ਲੋਕ ਤੁਹਾਡੇ ਰਾਜ ਸੰਦੇਸ਼ ਨੂੰ ਨਹੀਂ ਸੁਣਦੇ। ਤਾਂ ਵੀ ਧਿਆਨ ਦਿਓ ਕਿ ਯਸਾਯਾਹ ਦੀ ਭਵਿੱਖਬਾਣੀ 2 ਕਿਤਾਬ ਦੇ ਸਫ਼ਾ 141 ਉੱਤੇ ਯਿਸੂ ਦੇ ਸੱਚੇ ਚੇਲਿਆਂ ਬਾਰੇ ਕੀ ਕਿਹਾ ਗਿਆ ਹੈ: “ਕੁਝ ਥਾਵਾਂ ਵਿਚ ਉਨ੍ਹਾਂ ਦੀ ਮਿਹਨਤ ਅਤੇ ਜਤਨ ਦੀ ਤੁਲਨਾ ਵਿਚ ਉਨ੍ਹਾਂ ਦੀ ਸੇਵਕਾਈ ਦੇ ਨਤੀਜੇ ਮਾਮੂਲੀ ਜਿਹੇ ਲੱਗਦੇ ਹਨ। ਫਿਰ ਵੀ, ਉਹ ਧੀਰਜ ਰੱਖਦੇ ਹਨ।” ਪਰ ਅਸੀਂ ਕਿਉਂ ਪ੍ਰਚਾਰ ਕਰਦੇ ਰਹੀਏ?

2 ਯਿਰਮਿਯਾਹ ਨੂੰ ਯਾਦ ਰੱਖੋ: ਸਾਡਾ ਵਫ਼ਾਦਾਰੀ ਨਾਲ ਪ੍ਰਚਾਰ ਕੰਮ ਕਰਦੇ ਰਹਿਣਾ ਇਸ ਗੱਲ ਉੱਤੇ ਨਿਰਭਰ ਨਹੀਂ ਕਰਦਾ ਕਿ ਲੋਕ ਸਾਡੀ ਗੱਲ ਸੁਣਦੇ ਹਨ ਜਾਂ ਨਹੀਂ। ਯਿਰਮਿਯਾਹ ਨੇ ਆਪਣੇ ਖੇਤਰ ਵਿਚ 40 ਸਾਲਾਂ ਤਕ ਪ੍ਰਚਾਰ ਕੀਤਾ ਹਾਲਾਂਕਿ ਬਹੁਤ ਘੱਟ ਲੋਕਾਂ ਨੇ ਉਸ ਦੀ ਗੱਲ ਸੁਣੀ ਤੇ ਬਹੁਤ ਸਾਰੇ ਲੋਕਾਂ ਨੇ ਉਸ ਦੇ ਸੰਦੇਸ਼ ਦਾ ਵਿਰੋਧ ਕੀਤਾ। ਯਿਰਮਿਯਾਹ ਕਿਉਂ ਆਪਣੇ ਕੰਮ ਵਿਚ ਲੱਗਾ ਰਿਹਾ? ਕਿਉਂਕਿ ਯਿਰਮਿਯਾਹ ਉਹ ਕੰਮ ਕਰ ਰਿਹਾ ਸੀ ਜਿਸ ਦਾ ਪਰਮੇਸ਼ੁਰ ਨੇ ਉਸ ਨੂੰ ਕਰਨ ਦਾ ਹੁਕਮ ਦਿੱਤਾ ਸੀ। ਭਵਿੱਖ ਵਿਚ ਕੀ ਹੋਣ ਵਾਲਾ ਸੀ, ਇਸ ਗਿਆਨ ਨੇ ਵੀ ਉਸ ਨੂੰ ਬੋਲਣ ਲਈ ਪ੍ਰੇਰਿਆ ਸੀ।—ਯਿਰ. 1:17; 20:9.

3 ਸਾਡੇ ਹਾਲਾਤ ਵੀ ਉਸੇ ਤਰ੍ਹਾਂ ਦੇ ਹਨ। ਯਿਸੂ ਨੇ “ਸਾਨੂੰ ਆਗਿਆ ਦਿੱਤੀ ਭਈ ਲੋਕਾਂ ਦੇ ਅੱਗੇ ਪਰਚਾਰ ਕਰੋ ਅਤੇ ਸਾਖੀ ਦਿਓ ਜੋ ਇਹ ਉਹੋ ਹੈ ਜਿਹੜਾ ਪਰਮੇਸ਼ੁਰ ਦੀ ਵੱਲੋਂ ਠਹਿਰਾਇਆ ਹੋਇਆ ਹੈ ਭਈ ਜੀਉਂਦਿਆਂ ਅਤੇ ਮੋਇਆਂ ਦਾ ਨਿਆਉਂ ਕਰਨ ਵਾਲਾ ਹੋਵੇ।” (ਰਸੂ. 10:42) ਜਿਸ ਸੰਦੇਸ਼ ਦਾ ਅਸੀਂ ਪ੍ਰਚਾਰ ਕਰਦੇ ਹਾਂ, ਉਸ ਸੰਦੇਸ਼ ਉੱਤੇ ਹੀ ਲੋਕਾਂ ਦੀ ਜ਼ਿੰਦਗੀ ਨਿਰਭਰ ਕਰਦੀ ਹੈ। ਲੋਕਾਂ ਦਾ ਨਿਆਂ ਇਸ ਗੱਲ ਦੇ ਆਧਾਰ ਤੇ ਹੋਵੇਗਾ ਕਿ ਉਹ ਖ਼ੁਸ਼ ਖ਼ਬਰੀ ਪ੍ਰਤੀ ਕਿੱਦਾਂ ਦਾ ਰਵੱਈਆ ਦਿਖਾਉਂਦੇ ਹਨ। ਜੇ ਇਸ ਤਰ੍ਹਾਂ ਹੈ, ਤਾਂ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਸੇ ਤਰ੍ਹਾਂ ਕਰੀਏ ਜਿਵੇਂ ਸਾਨੂੰ ਕਰਨ ਦਾ ਹੁਕਮ ਦਿੱਤਾ ਗਿਆ ਹੈ। ਜਦੋਂ ਲੋਕ ਸਾਡੀ ਗੱਲ ਨਹੀਂ ਵੀ ਸੁਣਦੇ, ਤਾਂ ਵੀ ਪ੍ਰਚਾਰ ਕਰਦੇ ਰਹਿਣ ਨਾਲ ਸਾਨੂੰ ਉਨ੍ਹਾਂ ਲਈ ਆਪਣੇ ਪਿਆਰ ਦੀ ਗਹਿਰਾਈ ਅਤੇ ਯਹੋਵਾਹ ਵਿਚ ਆਪਣੀ ਨਿਹਚਾ ਦਿਖਾਉਣ ਦਾ ਮੌਕਾ ਮਿਲਦਾ ਹੈ। ਪਰ ਇਸ ਦੇ ਹੋਰ ਵੀ ਚੰਗੇ ਨਤੀਜੇ ਨਿਕਲਦੇ ਹਨ।

4 ਸਾਨੂੰ ਫ਼ਾਇਦੇ ਹੁੰਦੇ ਹਨ: ਖੇਤਰ ਵਿਚ ਲੋਕਾਂ ਦੇ ਰਵੱਈਏ ਦੇ ਬਾਵਜੂਦ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਨਾਲ ਸਾਨੂੰ ਅੰਦਰੂਨੀ ਸ਼ਾਂਤੀ, ਸੰਤੁਸ਼ਟੀ ਅਤੇ ਖ਼ੁਸ਼ੀ ਮਿਲਦੀ ਹੈ ਜੋ ਕਿਸੇ ਹੋਰ ਚੀਜ਼ ਤੋਂ ਨਹੀਂ ਮਿਲ ਸਕਦੀ। (ਜ਼ਬੂ. 40:8) ਸਾਡੀਆਂ ਜ਼ਿੰਦਗੀਆਂ ਨੂੰ ਅਸਲੀ ਅਰਥ ਤੇ ਮਕਸਦ ਮਿਲਦਾ ਹੈ। ਸੇਵਕਾਈ ਵਿਚ ਅਸੀਂ ਜਿੰਨਾ ਜ਼ਿਆਦਾ ਹਿੱਸਾ ਲੈਂਦੇ ਹਾਂ, ਉੱਨਾ ਹੀ ਜ਼ਿਆਦਾ ਸਾਡਾ ਦਿਲ ਤੇ ਦਿਮਾਗ਼ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਜੀਉਣ ਦੀ ਆਸ਼ਾ ਅਤੇ ਖ਼ੁਸ਼ੀ ਉੱਤੇ ਲੱਗਿਆ ਰਹਿੰਦਾ ਹੈ। ਬਾਈਬਲ ਦੇ ਇਨ੍ਹਾਂ ਵਾਅਦਿਆਂ ਉੱਤੇ ਧਿਆਨ ਲਾਉਣ ਨਾਲ ਸਾਡੀ ਅਧਿਆਤਮਿਕਤਾ ਵਧਦੀ ਹੈ ਤੇ ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ।

5 ਜੇ ਸਾਡੇ ਪ੍ਰਚਾਰ ਦੇ ਫ਼ੌਰਨ ਚੰਗੇ ਨਤੀਜੇ ਨਹੀਂ ਵੀ ਨਿਕਲਦੇ, ਤਾਂ ਵੀ ਸ਼ਾਇਦ ਇਕ ਵਿਅਕਤੀ ਦੇ ਦਿਲ ਵਿਚ ਬੀਜਿਆ ਸੱਚਾਈ ਦਾ ਬੀ ਯਹੋਵਾਹ ਦੇ ਸਮੇਂ ਤੇ ਪੁੰਗਰ ਪਵੇ। (ਯੂਹੰ. 6:44; 1 ਕੁਰਿੰ. 3:6) ਸਾਡੇ ਵਿੱਚੋਂ ਕੋਈ ਵੀ ਇਹ ਨਹੀਂ ਜਾਣਦਾ ਕਿ ਆਪਣੇ ਇਲਾਕੇ ਵਿਚ ਜਾਂ ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਲੋਕਾਂ ਦੇ ਜਤਨਾਂ ਸਦਕਾ ਹੋਰ ਕਿੰਨੇ ਲੋਕ ਰਾਜ ਬਾਰੇ ਸਿੱਖਣਗੇ।

6 ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੁਣ ਯਿਸੂ ਦੀ ਇਸ ਹਿਦਾਇਤ ਤੇ ਧਿਆਨ ਦੇਣ ਦੀ ਲੋੜ ਹੈ: “ਖਬਰਦਾਰ, ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਉਹ ਵੇਲਾ ਕਦ ਹੋਵੇਗਾ। ਅਤੇ ਜੋ ਮੈਂ ਤੁਹਾਨੂੰ ਆਖਦਾ ਹਾਂ ਸੋ ਸਾਰਿਆਂ ਨੂੰ ਆਖਦਾ ਹਾਂ ਭਈ ਜਾਗਦੇ ਰਹੋ!” (ਮਰ. 13:33, 37) ਤਾਂ ਫਿਰ ਆਓ ਆਪਾਂ ਸਾਰੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰੀਏ ਅਤੇ ਉਸ ਦੇ ਮਹਾਨ ਤੇ ਪਵਿੱਤਰ ਨਾਂ ਨੂੰ ਉੱਚਾ ਕਰਨ ਵਿਚ ਹਿੱਸਾ ਲਈਏ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ