ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਤੋਂ ਫ਼ਾਇਦਾ ਲੈਂਦੇ ਰਹੋ
ਸਾਹਿੱਤ ਦੇਣ ਦੇ ਸਰਲ ਇੰਤਜ਼ਾਮ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦੀ ਸਬਸਕ੍ਰਿਪਸ਼ਨ ਹੌਲੀ-ਹੌਲੀ ਖ਼ਤਮ ਕਰ ਦਿੱਤੀ ਜਾਵੇਗੀ। ਇਸ ਲਈ ਹੁਣ ਸਾਨੂੰ ਜ਼ਿਆਦਾ ਧਿਆਨ ਰੱਖਣਾ ਪਵੇਗਾ ਕਿ ਅਸੀਂ ਅਤੇ ਦਿਲਚਸਪੀ ਰੱਖਣ ਵਾਲੇ ਲੋਕ ਇਨ੍ਹਾਂ ਰਸਾਲਿਆਂ ਦੇ ਕਿਸੇ ਵੀ ਅੰਕ ਤੋਂ ਨਾ ਖੁੰਝਣ।
ਨਿੱਜੀ ਕਾਪੀਆਂ: ਆਪਣੀ ਨਿੱਜੀ ਸਬਸਕ੍ਰਿਪਸ਼ਨ ਖ਼ਤਮ ਹੋ ਜਾਣ ਤੇ ਤੁਸੀਂ ਰਸਾਲਾ ਕਾਊਂਟਰ ਤੇ ਆਪਣੇ ਮੌਜੂਦਾ ਕੋਟੇ ਨੂੰ ਵਧਾ ਸਕਦੇ ਹੋ। ਮਾਪਿਆਂ ਨੂੰ ਚੋਖੇ ਰਸਾਲੇ ਆਰਡਰ ਕਰਨੇ ਚਾਹੀਦੇ ਹਨ ਤਾਂਕਿ ਪਰਿਵਾਰ ਦੇ ਹਰੇਕ ਮੈਂਬਰ ਕੋਲ ਆਪਣੀ ਕਾਪੀ ਹੋਵੇ। ਆਪਣੀ ਨਿੱਜੀ ਕਾਪੀ ਉੱਤੇ ਨਾਂ ਲਿਖਣ ਨਾਲ ਤੁਸੀਂ ਇਸ ਨੂੰ ਪ੍ਰਚਾਰ ਵਿਚ ਕਿਸੇ ਨੂੰ ਅਣਜਾਣੇ ਵਿਚ ਨਹੀਂ ਦਿਓਗੇ। ਕਲੀਸਿਯਾ ਵਿਚ ਰਸਾਲੇ ਪਹੁੰਚਣ ਤੇ, ਰਸਾਲੇ ਸਾਂਭਣ ਵਾਲੇ ਭਰਾ ਫ਼ੌਰਨ ਕਿੰਗਡਮ ਹਾਲ ਵਿਚ ਹਰੇਕ ਅੰਕ ਉਪਲਬਧ ਕਰਵਾ ਦੇਣਗੇ।
ਰਸਾਲਾ ਮਾਰਗ: ਪ੍ਰਕਾਸ਼ਕਾਂ ਨੂੰ ਉਨ੍ਹਾਂ ਸਾਰੇ ਦਿਲਚਸਪੀ ਰੱਖਣ ਵਾਲਿਆਂ ਨਾਲ ਰਸਾਲਾ ਮਾਰਗ ਸ਼ੁਰੂ ਕਰਨਾ ਚਾਹੀਦਾ ਹੈ ਜਿਹੜੇ ਹਰ ਅੰਕ ਨੂੰ ਪੜ੍ਹਨਾ ਚਾਹੁੰਦੇ ਹਨ। ਅਜਿਹੇ ਲੋਕਾਂ ਨੂੰ ਆਪ ਜਾ ਕੇ ਰਸਾਲੇ ਦੇਣ ਨਾਲ ਤੁਹਾਨੂੰ ਉਨ੍ਹਾਂ ਦੀ ਦਿਲਚਸਪੀ ਨੂੰ ਵਧਾਉਣ ਤੇ ਬਾਈਬਲ ਸਟੱਡੀਆਂ ਸ਼ੁਰੂ ਕਰਨ ਦੇ ਮੌਕੇ ਮਿਲਣਗੇ।—ਸਾਡੀ ਰਾਜ ਸੇਵਕਾਈ, ਅਕਤੂਬਰ 1998, ਸਫ਼ਾ 8 ਦੇਖੋ।
ਲੋੜਵੰਦ ਲੋਕ: ਜੇ ਕੋਈ ਵਿਅਕਤੀ ਸੱਚੀ ਦਿਲਚਸਪੀ ਦਿਖਾਉਂਦਾ ਹੈ, ਪਰ ਉਹ ਉੱਥੇ ਰਹਿੰਦਾ ਹੈ ਜਿੱਥੇ ਪ੍ਰਚਾਰ ਨਹੀਂ ਹੁੰਦਾ, ਤਾਂ ਉਸ ਨੂੰ ਡਾਕ ਰਾਹੀਂ ਰਸਾਲੇ ਭੇਜੇ ਜਾ ਸਕਦੇ ਹਨ। ਜੇ ਕਲੀਸਿਯਾ ਦੇ ਖੇਤਰ ਵਿਚ ਰਹਿੰਦੇ ਕਿਸੇ ਵਿਅਕਤੀ ਨਾਲ ਰਸਾਲਾ ਮਾਰਗ ਸ਼ੁਰੂ ਕਰਨਾ ਮੁਸ਼ਕਲ ਹੈ ਪਰ ਉਹ ਰਸਾਲੇ ਪੜ੍ਹਨ ਵਿਚ ਸੱਚ-ਮੁੱਚ ਦਿਲਚਸਪੀ ਰੱਖਦਾ ਹੈ, ਤਾਂ ਇਸ ਬਾਰੇ ਕਲੀਸਿਯਾ ਦੀ ਸੇਵਾ ਕਮੇਟੀ ਨਾਲ ਗੱਲ ਕਰੋ। ਸੇਵਾ ਕਮੇਟੀ ਦੀ ਇਜਾਜ਼ਤ ਨਾਲ ਉਸ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਸਬਸਕ੍ਰਿਪਸ਼ਨ ਦਿੱਤੀ ਜਾ ਸਕਦੀ ਹੈ। ਇਸ ਮਕਸਦ ਲਈ ਸਬਸਕ੍ਰਿਪਸ਼ਨ ਫਾਰਮ (M-1 ਤੇ M-101) ਵਰਤੇ ਜਾ ਸਕਦੇ ਹਨ।
ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਰਾਹੀਂ ਰਾਜ ਦੀ ਘੋਸ਼ਣਾ ਕਰਨ ਦੇ ਸਾਡੇ ਸਾਰੇ ਜਤਨਾਂ ਉੱਤੇ ਯਹੋਵਾਹ ਆਪਣੀ ਬਰਕਤ ਪਾਉਂਦਾ ਰਹੇਗਾ।