ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 2/05 ਸਫ਼ਾ 8
  • ਲੋਕਾਂ ਨੂੰ ਰਸਾਲੇ ਦਿਓ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਲੋਕਾਂ ਨੂੰ ਰਸਾਲੇ ਦਿਓ
  • ਸਾਡੀ ਰਾਜ ਸੇਵਕਾਈ—2005
  • ਮਿਲਦੀ-ਜੁਲਦੀ ਜਾਣਕਾਰੀ
  • ਰਸਾਲੇ ਰਾਜ ਦਾ ਐਲਾਨ ਕਰਦੇ ਹਨ
    ਸਾਡੀ ਰਾਜ ਸੇਵਕਾਈ—1998
  • ਲੋਕਾਂ ਦੀ ਖ਼ਾਸ ਦਿਲਚਸਪੀ ਨੂੰ ਜਗਾਉਣ ਲਈ ਲੇਖ ਚੁਣੋ
    ਸਾਡੀ ਰਾਜ ਸੇਵਕਾਈ—1998
  • ਕੀ ਤੁਹਾਡਾ ਇਕ ਨਿਰਧਾਰਿਤ ਆਰਡਰ ਹੈ?
    ਸਾਡੀ ਰਾਜ ਸੇਵਕਾਈ—1999
ਸਾਡੀ ਰਾਜ ਸੇਵਕਾਈ—2005
km 2/05 ਸਫ਼ਾ 8

ਲੋਕਾਂ ਨੂੰ ਰਸਾਲੇ ਦਿਓ

1, 2. ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਨੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ?

1 “ਇਹ ਰਸਾਲੇ ਬਹੁਤ ਹੀ ਦਿਲਚਸਪ ਤੇ ਉਤਸ਼ਾਹ ਦੇਣ ਵਾਲੇ ਹਨ ਅਤੇ ਇਸ ਵਿਚ ਸਮੇਂ ਦੀ ਲੋੜ ਮੁਤਾਬਕ ਲੇਖ ਦਿੱਤੇ ਗਏ ਹਨ।” “ਪਹਿਲੀ ਵਾਰ ਮੈਂ ਇੰਨੇ ਵਧੀਆ ਰਸਾਲੇ ਪੜ੍ਹੇ।” ਇਨ੍ਹਾਂ ਟਿੱਪਣੀਆਂ ਤੋਂ ਪਤਾ ਲੱਗਦਾ ਹੈ ਕਿ ਲੋਕ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿੰਨਾ ਪਸੰਦ ਕਰਦੇ ਹਨ! ਸਾਡੇ ਇਹ ਰਸਾਲੇ ‘ਸਾਰੇ ਮਨੁੱਖਾਂ’ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਵਿਚ ਬਹੁਤ ਮਦਦਗਾਰ ਸਾਬਤ ਹੋਏ ਹਨ।—1 ਤਿਮੋ. 2:4.

2 ਇਕ ਬਿਜ਼ਨਿਸਮੈਨ ਨੇ ਆਪਣੇ ਮਨ-ਪਸੰਦ ਵਿਸ਼ੇ ਉੱਤੇ ਇਕ ਜਾਗਰੂਕ ਬਣੋ! ਰਸਾਲਾ ਲਿਆ। ਬਾਅਦ ਵਿਚ ਉਸ ਨੇ ਇਸ ਨਾਲ ਮਿਲਿਆ ਪਹਿਰਾਬੁਰਜ ਰਸਾਲਾ ਵੀ ਪੜ੍ਹਿਆ। ਉਸ ਵਿਚ ਤ੍ਰਿਏਕ ਬਾਰੇ ਇਕ ਲੇਖ ਦਿੱਤਾ ਗਿਆ ਸੀ ਜਿਸ ਨੂੰ ਪੜ੍ਹ ਕੇ ਉਸ ਨੂੰ ਆਪਣੇ ਵਿਸ਼ਵਾਸ ਦੀ ਜਾਂਚ ਕਰਨ ਦੀ ਪ੍ਰੇਰਣਾ ਮਿਲੀ। ਉਸ ਵਿਚ ਹੋਰ ਜਾਣਨ ਦੀ ਇੱਛਾ ਪੈਦਾ ਹੋ ਗਈ। ਛੇ ਮਹੀਨਿਆਂ ਬਾਅਦ ਉਸ ਨੇ ਬਪਤਿਸਮਾ ਲੈ ਲਿਆ। ਇਕ ਹੋਰ ਆਦਮੀ ਬਾਕਾਇਦਾ ਰਸਾਲੇ ਲਿਆ ਕਰਦਾ ਸੀ ਪਰ ਉਹ ਇਨ੍ਹਾਂ ਨੂੰ ਪੜ੍ਹਦਾ ਨਹੀਂ ਸੀ। ਦੂਸਰੇ ਪਾਸੇ, ਉਸ ਦੀ ਪਤਨੀ ਗਵਾਹਾਂ ਨਾਲ ਗੱਲ ਨਹੀਂ ਕਰਦੀ ਸੀ, ਪਰ ਉਹ ਇਹ ਰਸਾਲੇ ਪੜ੍ਹਦੀ ਸੀ। ਉਸ ਨੂੰ ਬਾਈਬਲ ਦਾ ਇਹ ਵਾਅਦਾ ਬਹੁਤ ਚੰਗਾ ਲੱਗਾ ਕਿ ਧਰਤੀ ਇਕ ਦਿਨ ਫਿਰਦੌਸ ਬਣ ਜਾਵੇਗੀ ਤੇ ਇਸ ਉੱਤੇ ਧਰਮੀ ਲੋਕ ਰਹਿਣਗੇ। ਬਾਅਦ ਵਿਚ ਉਹ, ਉਸ ਦਾ ਪੁੱਤਰ ਤੇ ਉਸ ਦੀ ਭੈਣ ਯਹੋਵਾਹ ਦੇ ਸੇਵਕ ਬਣ ਗਏ।

3. ਪਹਿਰਾਬੁਰਜ ਤੇ ਜਾਗਰੂਕ ਬਣੋ! ਰਸਾਲਿਆਂ ਨੂੰ ਇਕੱਠੇ ਪੇਸ਼ ਕਰਨ ਦਾ ਕੀ ਫ਼ਾਇਦਾ ਹੋ ਸਕਦਾ ਹੈ?

3 ਪਹਿਰਾਬੁਰਜ ਤੇ ਜਾਗਰੂਕ ਬਣੋ! ਇਕੱਠੇ ਪੇਸ਼ ਕਰੋ: ਜਿਵੇਂ ਉੱਪਰ ਦਿੱਤੀਆਂ ਉਦਾਹਰਣਾਂ ਦਿਖਾਉਂਦੀਆਂ ਹਨ, ਸਾਨੂੰ ਇਹ ਪਤਾ ਨਹੀਂ ਹੁੰਦਾ ਕਿ ਸਾਡੇ ਰਸਾਲਿਆਂ ਨੂੰ ਕੌਣ ਪੜ੍ਹੇਗਾ ਜਾਂ ਕਿਹੜੀ ਗੱਲ ਉਨ੍ਹਾਂ ਵਿਚ ਦਿਲਚਸਪੀ ਪੈਦਾ ਕਰ ਦੇਵੇਗੀ। (ਉਪ. 11:6) ਇਸ ਲਈ ਇਹ ਚੰਗਾ ਹੋਵੇਗਾ ਜੇ ਅਸੀਂ ਦੋਵੇਂ ਰਸਾਲੇ ਇਕੱਠੇ ਪੇਸ਼ ਕਰੀਏ, ਭਾਵੇਂ ਅਸੀਂ ਰਸਾਲੇ ਪੇਸ਼ ਕਰਦੇ ਸਮੇਂ ਸਿਰਫ਼ ਇਕ ਰਸਾਲੇ ਉੱਤੇ ਹੀ ਗੱਲ ਕਰੀਏ। ਕਈ ਵਾਰ ਰਸਾਲਿਆਂ ਦੇ ਕਈ ਅੰਕ ਇਕੱਠੇ ਪੇਸ਼ ਕੀਤੇ ਜਾ ਸਕਦੇ ਹਨ।

4. ਅਸੀਂ ਕਿਨ੍ਹਾਂ ਦਿਨਾਂ ਤੇ ਰਸਾਲੇ ਵੰਡ ਸਕਦੇ ਹਾਂ?

4 ਰਸਾਲੇ ਵੰਡਣ ਲਈ ਹਫ਼ਤੇ ਵਿਚ ਇਕ ਦਿਨ ਨੂੰ ਅਲੱਗ ਰੱਖਣਾ ਫ਼ਾਇਦੇਮੰਦ ਹੋਵੇਗਾ। ਯਹੋਵਾਹ ਦੇ ਗਵਾਹਾਂ ਦੇ 2005 ਦੇ ਕਲੰਡਰ ਵਿਚ ਹਰ ਸ਼ਨੀਵਾਰ ਰਸਾਲੇ ਵੰਡਣ ਲਈ ਰੱਖਿਆ ਗਿਆ ਹੈ। ਪਰ ਕੁਝ ਪ੍ਰਕਾਸ਼ਕ ਸਥਾਨਕ ਜਾਂ ਨਿੱਜੀ ਹਾਲਾਤਾਂ ਕਰਕੇ ਹਫ਼ਤੇ ਦੇ ਹੋਰ ਕਿਸੇ ਦਿਨ ਰਸਾਲੇ ਵੰਡਦੇ ਹਨ। ਕੀ ਤੁਸੀਂ ਹਰ ਹਫ਼ਤੇ ਰਸਾਲੇ ਵੰਡਦੇ ਹੋ?

5. ਰਸਾਲੇ ਵੰਡਣ ਦੇ ਕਿਨ੍ਹਾਂ ਮੌਕਿਆਂ ਪ੍ਰਤੀ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

5 ਨਿੱਜੀ ਟੀਚਾ ਰੱਖੋ: ਜੇ ਅਸੀਂ ਟੀਚਾ ਰੱਖੀਏ ਕਿ ਅਸੀਂ ਹਰ ਮਹੀਨੇ ਕਿੰਨੇ ਰਸਾਲੇ ਵੰਡਾਂਗੇ, ਤਾਂ ਸਾਡੇ ਵਿਚ ਰਸਾਲੇ ਵੰਡਣ ਲਈ ਜ਼ਿਆਦਾ ਉਤਸ਼ਾਹ ਪੈਦਾ ਹੋਵੇਗਾ। ਕੀ ਤੁਸੀਂ ਕਿਸੇ ਨੂੰ ਬਾਕਾਇਦਾ ਰਸਾਲੇ ਦਿੰਦੇ ਹੋ? ਕੀ ਤੁਸੀਂ ਘਰ-ਘਰ ਦੀ ਸੇਵਕਾਈ ਵਿਚ ਲੋਕਾਂ ਨੂੰ ਰਸਾਲੇ ਪੇਸ਼ ਕਰਦੇ ਹੋ? ਕੀ ਤੁਸੀਂ ਸੜਕਾਂ ਤੇ, ਕਾਰੋਬਾਰੀ ਇਲਾਕਿਆਂ ਵਿਚ ਅਤੇ ਜਨਤਕ ਥਾਵਾਂ ਤੇ ਲੋਕਾਂ ਨੂੰ ਰਸਾਲੇ ਦਿੰਦੇ ਹੋ? ਕੀ ਤੁਸੀਂ ਸਫ਼ਰ ਕਰਦੇ ਸਮੇਂ, ਸ਼ਾਪਿੰਗ ਜਾਂ ਕਿਸੇ ਨੂੰ ਮਿਲਣ ਜਾਣ ਵੇਲੇ ਆਪਣੇ ਨਾਲ ਰਸਾਲੇ ਲੈ ਕੇ ਜਾਂਦੇ ਹੋ? ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਵੰਡਣ ਦੇ ਹਰ ਮੌਕੇ ਦਾ ਫ਼ਾਇਦਾ ਉਠਾਓ ਤਾਂਕਿ ਦੂਸਰੇ ਵੀ ਇਨ੍ਹਾਂ ਤੋਂ ਲਾਭ ਹਾਸਲ ਕਰ ਸਕਣ।

6. ਅਸੀਂ ਪੁਰਾਣੇ ਰਸਾਲਿਆਂ ਨੂੰ ਕਿਵੇਂ ਇਸਤੇਮਾਲ ਕਰ ਸਕਦੇ ਹਾਂ?

6 ਜੇ ਸਾਡੇ ਕੋਲ ਪੁਰਾਣੇ ਰਸਾਲੇ ਪਏ ਹਨ, ਤਾਂ ਅਸੀਂ ਇਨ੍ਹਾਂ ਨੂੰ ਵੀ ਵੰਡਣ ਦਾ ਟੀਚਾ ਰੱਖ ਸਕਦੇ ਹਾਂ। ਇਕ-ਦੋ ਮਹੀਨੇ ਪੁਰਾਣੇ ਰਸਾਲਿਆਂ ਵਿਚ ਦਿੱਤੀ ਜਾਣਕਾਰੀ ਦੀ ਮਹੱਤਤਾ ਘੱਟ ਨਹੀਂ ਜਾਂਦੀ। ਇਸ ਲਈ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਇਹ ਰਸਾਲੇ ਪੜ੍ਹਨ ਲਈ ਦਿਓ। ਲੱਖਾਂ ਲੋਕਾਂ ਲਈ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ “ਟਿਕਾਣੇ ਸਿਰ ਆਖੇ ਹੋਏ ਬਚਨ” ਸਾਬਤ ਹੋਏ ਹਨ। (ਕਹਾ. 25:11) ਆਓ ਆਪਾਂ ਇਹ ਰਸਾਲੇ ਵੰਡ ਕੇ ਹੋਰ ਲੱਖਾਂ ਲੋਕਾਂ ਦੀ ਯਹੋਵਾਹ ਨੂੰ ਜਾਣਨ ਅਤੇ ਉਸ ਦੀ ਸੇਵਾ ਕਰਨ ਵਿਚ ਮਦਦ ਕਰੀਏ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ