ਕੀ ਤੁਹਾਡਾ ਇਕ ਨਿਰਧਾਰਿਤ ਆਰਡਰ ਹੈ?
1 ਕੀ ਕਦੀ ਇਸ ਤਰ੍ਹਾਂ ਹੋਇਆ ਹੈ ਕਿ ਤੁਸੀਂ ਖੇਤਰ ਸੇਵਾ ਦੀ ਸਭਾ ਵਿਚ ਗਏ ਅਤੇ ਤੁਸੀਂ ਦੇਖਿਆ ਕਿ ਤੁਹਾਡੇ ਪ੍ਰੀਚਿੰਗ ਬੈਗ ਵਿਚ ਤਾਂ ਰਸਾਲੇ ਹੀ ਨਹੀਂ ਹਨ? ਇਸ ਲਈ, ਜਨਵਰੀ 1996 ਦੀ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਦੇ ਅੰਤਰ-ਪੱਤਰ “ਸਾਡੇ ਰਸਾਲਿਆਂ ਦੀ ਸਭ ਤੋਂ ਵਧੀਆ ਵਰਤੋਂ ਕਰੋ” ਨੂੰ ਚੇਤੇ ਕਰੋ। ਇਸ ਵਿਚ ਸਾਨੂੰ “ਰਸਾਲਿਆਂ ਦਾ ਇਕ ਨਿਸ਼ਚਿਤ ਆਰਡਰ” ਦੇਣ ਲਈ ਕਿਹਾ ਗਿਆ ਸੀ। ਇਸ ਨੇ ਇਹ ਵੀ ਕਿਹਾ: “ਰਸਾਲਿਆਂ ਦੀ ਦੇਖ-ਰੇਖ ਕਰਨ ਵਾਲੇ ਭਰਾ ਨੂੰ ਹਰ ਅੰਕ ਦੀਆਂ ਨਿਸ਼ਚਿਤ ਕਾਪੀਆਂ ਦਾ ਵਿਵਹਾਰਕ ਆਰਡਰ ਦਿਓ। ਇਸ ਤਰੀਕੇ ਨਾਲ, ਤੁਹਾਡੇ ਅਤੇ ਤੁਹਾਡੇ ਪਰਿਵਾਰ ਕੋਲ ਰਸਾਲਿਆਂ ਦੀ ਨਿਯਮਿਤ ਅਤੇ ਚੋਖੀ ਸਪਲਾਈ ਹੋਵੇਗੀ।” ਕੀ ਤੁਸੀਂ ਇਸ ਤਰ੍ਹਾਂ ਕੀਤਾ ਹੈ?
2 ਕਿਉਂ ਨਾ ਤੁਸੀਂ ਰਸਾਲਿਆਂ ਦਾ ਇਕ ਨਿਰਧਾਰਿਤ ਆਰਡਰ ਦਿਓ? ਤੁਸੀਂ ਹਫ਼ਤਾ ਦਰ ਹਫ਼ਤਾ ਰਸਾਲਿਆਂ ਨੂੰ ਵੰਡਣ ਦੀ ਜ਼ਿੰਮੇਵਾਰੀ ਨੂੰ ਮਹਿਸੂਸ ਕਰੋਗੇ ਅਤੇ ਰਸਾਲੇ ਵੰਡ ਕੇ ਤੁਹਾਨੂੰ ਵੱਡੀ ਖ਼ੁਸ਼ੀ ਹੋਵੇਗੀ। ਜੇਕਰ ਤੁਹਾਡਾ ਪਹਿਲਾਂ ਹੀ ਇਕ ਨਿਰਧਾਰਿਤ ਆਰਡਰ ਹੈ, ਤਾਂ ਕੀ ਤੁਸੀਂ ਉੱਨੇ ਰਸਾਲੇ ਲੈ ਰਹੇ ਹੋ ਜਿੰਨੇ ਤੁਹਾਨੂੰ ਹਰ ਮਹੀਨੇ ਸੇਵਕਾਈ ਵਿਚ ਚਾਹੀਦੇ ਹਨ? ਨਿਰਸੰਦੇਹ, ਸਾਨੂੰ ਹਰ ਹਫ਼ਤੇ ਯਾਦ ਨਾਲ ਆਪਣੇ ਰਸਾਲੇ ਲੈਣੇ ਚਾਹੀਦੇ ਹਨ ਅਤੇ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਜੇਕਰ ਤੁਸੀਂ ਕਲੀਸਿਯਾ ਤੋਂ ਕੁਝ ਸਮੇਂ ਲਈ ਦੂਰ ਜਾ ਰਹੇ ਹੋ, ਤਾਂ ਰਸਾਲਿਆਂ ਦੀ ਦੇਖ-ਭਾਲ ਕਰਨ ਵਾਲੇ ਭਰਾ ਨੂੰ ਦੱਸੋ ਕਿ ਤੁਹਾਡੇ ਆਉਣ ਤਕ ਉਹ ਤੁਹਾਡੇ ਰਸਾਲੇ ਕਿਸੇ ਹੋਰ ਨੂੰ ਦੇਵੇ ਜਾਂ ਨਾ।
3 ਉੱਪਰ ਜ਼ਿਕਰ ਕੀਤੇ ਗਏ ਅੰਤਰ-ਪੱਤਰ ਵਿਚ ਇਹ ਵੀ ਕਿਹਾ ਗਿਆ ਸੀ ਕਿ ਸਾਨੂੰ “ਇਕ ਨਿਯਮਿਤ ਰਸਾਲਾ ਵੰਡਾਈ ਦਾ ਦਿਨ” ਨਿਯਤ ਕਰਨਾ ਚਾਹੀਦਾ ਹੈ। ਕੀ ਤੁਸੀਂ ਹਫ਼ਤਾਵਾਰ ਰਸਾਲਾ ਵੰਡਾਈ ਦੇ ਦਿਨ ਨੂੰ ਸਮਰਥਨ ਦਿੰਦੇ ਹੋ? ਜਿਵੇਂ ਕਿ 1999 ਯਹੋਵਾਹ ਦੇ ਗਵਾਹਾਂ ਦਾ ਕਲੰਡਰ ਵਿਚ ਦਿਖਾਇਆ ਗਿਆ ਹੈ ਕਿ ਸਾਲ ਦਾ ਹਰ ਸਿਨੱਚਰਵਾਰ ਰਸਾਲਾ ਵੰਡਾਈ ਦਾ ਦਿਨ ਹੈ! ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀ ਵੰਡਾਈ ਦੀ ਮਹੱਤਤਾ ਨੂੰ ਘੱਟ ਨਾ ਸਮਝੋ। ਜਦੋਂ ਅਸੀਂ ਰਸਾਲਾ ਕਾਰਜ ਵਿਚ ਪੂਰਾ ਹਿੱਸਾ ਲੈਣ ਦਾ ਜਤਨ ਕਰਦੇ ਹਾਂ, ਤਾਂ ਅਸੀਂ ਆਪਣੇ ਗੁਆਂਢੀਆਂ ਲਈ ‘ਭਲਿਆਈ ਦੀ ਖੁਸ਼ ਖਬਰੀ ਲਿਆਉਂਦੇ’ ਹਾਂ।—ਯਸਾ. 52:7.