ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 4/98 ਸਫ਼ਾ 8
  • ਰਸਾਲੇ ਰਾਜ ਦਾ ਐਲਾਨ ਕਰਦੇ ਹਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਰਸਾਲੇ ਰਾਜ ਦਾ ਐਲਾਨ ਕਰਦੇ ਹਨ
  • ਸਾਡੀ ਰਾਜ ਸੇਵਕਾਈ—1998
  • ਮਿਲਦੀ-ਜੁਲਦੀ ਜਾਣਕਾਰੀ
  • ਲੋਕਾਂ ਨੂੰ ਰਸਾਲੇ ਦਿਓ
    ਸਾਡੀ ਰਾਜ ਸੇਵਕਾਈ—2005
  • ਸੱਚਾਈ ਦੀ ਸਾਖੀ ਦੇਣ ਵਾਲੇ ਰਸਾਲੇ ਦਿਓ
    ਸਾਡੀ ਰਾਜ ਸੇਵਕਾਈ—2007
  • ਕੀ ਤੁਹਾਡਾ ਇਕ ਨਿਰਧਾਰਿਤ ਆਰਡਰ ਹੈ?
    ਸਾਡੀ ਰਾਜ ਸੇਵਕਾਈ—1999
ਸਾਡੀ ਰਾਜ ਸੇਵਕਾਈ—1998
km 4/98 ਸਫ਼ਾ 8

ਰਸਾਲੇ ਰਾਜ ਦਾ ਐਲਾਨ ਕਰਦੇ ਹਨ

1 ਯਹੋਵਾਹ ਦੇ ਗਵਾਹਾਂ ਵਜੋਂ, ਅਸੀਂ ਪਰਮੇਸ਼ੁਰ ਦੇ ਰਾਜ ਦੇ ਜੋਸ਼ੀਲੇ ਪ੍ਰਚਾਰ-ਕਾਰਜ ਲਈ ਪ੍ਰਸਿੱਧ ਹਾਂ। ਅਸੀਂ ਜਿਹੜੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਵੰਡਦੇ ਹਾਂ, ਉਹ ਪਰਮੇਸ਼ੁਰ ਦੇ ਮਕਸਦਾਂ ਬਾਰੇ ਸਿੱਖਣ ਵਿਚ ਲੱਖਾਂ ਲੋਕਾਂ ਦੀ ਮਦਦ ਕਰਨ ਵਿਚ ਜ਼ਬਰਦਸਤ ਭੂਮਿਕਾ ਅਦਾ ਕਰਦੇ ਹਨ। ਇਨ੍ਹਾਂ ਵਿਚ ਦਿੱਤਾ ਗਿਆ ਸੰਦੇਸ਼ ਸੱਚ-ਮੁੱਚ ਇਕ ਖ਼ੁਸ਼ ਖ਼ਬਰੀ ਹੈ, ਕਿਉਂਕਿ ਇਹ ਐਲਾਨ ਕਰਦਾ ਹੈ ਕਿ ਪਰਮੇਸ਼ੁਰ ਦਾ ਸਵਰਗੀ ਰਾਜ ਮਨੁੱਖਜਾਤੀ ਦੀ ਇਕਮਾਤਰ ਉਮੀਦ ਹੈ।

2 ਇਹ ਰਸਾਲੇ ਲੋਕਾਂ ਦੀਆਂ ਅਸਲ ਲੋੜਾਂ—ਭਾਵਾਤਮਕ, ਸਮਾਜਕ, ਅਤੇ ਅਧਿਆਤਮਿਕ ਲੋੜਾਂ—ਦੀ ਚਰਚਾ ਕਰਦੇ ਹਨ। ਜਦੋਂ ਕਿ ਚਾਰੇ ਪਾਸੇ ਨੈਤਿਕ ਅਤੇ ਪਰਿਵਾਰਕ ਕਦਰਾਂ-ਕੀਮਤਾਂ ਢਹਿ-ਢੇਰੀ ਹੋ ਰਹੀਆਂ ਹਨ, ਪਹਿਰਾਬੁਰਜ ਅਤੇ ਜਾਗਰੂਕ ਬਣੋ! ਲੋਕਾਂ ਨੂੰ ਇਹ ਦਿਖਾਉਣ ਦੁਆਰਾ ਕਿ ਉਹ ਬਾਈਬਲ ਸਿਧਾਂਤਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਨ, ਉਨ੍ਹਾਂ ਨੂੰ ਆਪਣੇ ਜੀਵਨ-ਪੱਧਰ ਸੁਧਾਰਨ ਵਿਚ ਮਦਦ ਦਿੰਦੇ ਹਨ। ਅਪ੍ਰੈਲ ਅਤੇ ਮਈ ਦੌਰਾਨ ਇਨ੍ਹਾਂ ਰਸਾਲਿਆਂ ਦੀਆਂ ਸਬਸਕ੍ਰਿਪਸ਼ਨਾਂ ਪੇਸ਼ ਕਰਨਾ ਸਾਡੇ ਲਈ ਖ਼ੁਸ਼ੀ ਦੀ ਗੱਲ ਹੋਵੇਗੀ।

3 ਇਹ ਸੱਚ-ਮੁੱਚ ਆਕਰਸ਼ਕ ਹਨ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਸੰਸਾਰ ਦੇ ਲਗਭਗ ਸਾਰੇ ਲੋਕਾਂ ਦੀਆਂ ਭਾਸ਼ਾਵਾਂ ਵਿਚ ਉਪਲਬਧ ਹਨ। ਇਸ ਕਰਕੇ ਸਾਡੇ ਰਸਾਲੇ ਮਸ਼ਹੂਰ ਹਨ। ਇੱਥੇ ਕੁਝ ਕਾਰਨ ਦਿੱਤੇ ਗਏ ਹਨ ਕਿ ਲੋਕ ਕਿਉਂ ਇਨ੍ਹਾਂ ਵੱਲ ਖਿੱਚੇ ਜਾਂਦੇ ਹਨ:

◼ ਨੇਕਨੀਤੀ ਅਤੇ ਸੱਚਾਈ ਦੇ ਰਸਾਲੇ ਹੋਣ ਕਰਕੇ, ਇਹ ਚੰਗੇ ਅਤੇ ਬੁਰੇ ਵਿਚਕਾਰ ਸਾਫ਼-ਸਾਫ਼ ਫ਼ਰਕ ਦਿਖਾਉਂਦੇ ਹਨ।

◼ ਇਹ ਆਉਣ ਵਾਲੇ ਇਕ ਧਰਮੀ ਪਰਾਦੀਸ ਦੀ ਉਮੀਦ ਦਿੰਦੇ ਹਨ, ਜੋ ਕਿ ਪਰਮੇਸ਼ੁਰ ਦੇ ਵਾਅਦੇ ਉੱਤੇ ਆਧਾਰਿਤ ਹੈ ਕਿ ਉਹ ਧਰਤੀ ਨੂੰ ਆਪਣੇ ਰਾਜ ਸ਼ਾਸਨ ਦੇ ਅਧੀਨ ਲਿਆਵੇਗਾ।

◼ ਸਮੇਂ-ਅਨੁਕੂਲ ਵੰਨਸੁਵੰਨੇ ਵਿਸ਼ੇ ਪੇਸ਼ ਕੀਤੇ ਜਾਂਦੇ ਹਨ, ਜਿਹੜੇ ਕਿ ਹਰ ਪਿਛੋਕੜ ਅਤੇ ਸਭਿਆਚਾਰ ਦੇ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ।

◼ ਲੇਖ ਸੰਖਿਪਤ, ਸਿੱਖਿਆਦਾਇਕ, ਹਕੀਕੀ, ਪੱਖਪਾਤ-ਰਹਿਤ ਅਤੇ ਸਮਝੌਤਾ-ਰਹਿਤ ਹਨ।

◼ ਮਨਮੋਹਣੀਆਂ ਤਸਵੀਰਾਂ ਇਕਦਮ ਰੁਚੀ ਜਗਾਉਂਦੀਆਂ ਹਨ, ਅਤੇ ਸਰਲ ਲਿਖਣ-ਸ਼ੈਲੀ ਕਾਰਨ ਇਹ ਰਸਾਲੇ ਪੜ੍ਹਨ ਵਿਚ ਆਸਾਨ ਹਨ।

4 ਇਨ੍ਹਾਂ ਨੂੰ ਵਿਆਪਕ ਰੂਪ ਵਿਚ ਵੰਡੋ: ਰਸਾਲਿਆਂ ਦੀ ਪ੍ਰਭਾਵਕਾਰੀ ਵੰਡਾਈ ਕਾਫ਼ੀ ਹੱਦ ਤਕ ਇਸ ਉੱਤੇ ਨਿਰਭਰ ਕਰਦੀ ਹੈ ਕਿ ਅਸੀਂ ਕਿੰਨੀ ਤਨਦੇਹੀ ਨਾਲ ਆਪਣੀਆਂ ਪੇਸ਼ਕਾਰੀਆਂ ਤਿਆਰ ਕਰਦੇ ਹਾਂ, ਆਪਣੀ ਸਮਾਂ-ਸੂਚੀ ਬਣਾਉਂਦੇ ਹਾਂ, ਅਤੇ ਆਪਣੇ ਪ੍ਰਚਾਰ-ਕਾਰਜ ਦਾ ਪ੍ਰਬੰਧ ਕਰਦੇ ਹਾਂ। ਸਾਡੀ ਰਾਜ ਸੇਵਕਾਈ ਦੇ ਜਨਵਰੀ (ਅੰਗ੍ਰੇਜ਼ੀ) ਅਤੇ ਅਕਤੂਬਰ 1996 ਦੇ ਅੰਕਾਂ ਵਿਚ ਵਿਵਹਾਰਕ ਸੁਝਾਅ ਦਿੱਤੇ ਗਏ ਸਨ, ਜਿਨ੍ਹਾਂ ਦਾ ਪੁਨਰ-ਵਿਚਾਰ ਕਰਨਾ ਅਤੇ ਵਰਤੋਂ ਕਰਨਾ ਵਧੀਆ ਹੋਵੇਗਾ।

5 ਰਸਾਲਿਆਂ ਤੋਂ ਜਾਣੂ ਹੋਵੋ: ਜਦੋਂ ਤੁਸੀਂ ਹਰੇਕ ਅੰਕ ਪੜ੍ਹਦੇ ਹੋ, ਤਾਂ ਸੋਚੋ ਕਿ ਇਹ ਕਿਸ ਦੀ ਰੁਚੀ ਜਗਾ ਸਕਦਾ ਹੈ। ਖ਼ਾਸ ਨੁਕਤਿਆਂ ਜਾਂ ਸ਼ਾਸਤਰਵਚਨਾਂ ਦੀ ਭਾਲ ਕਰੋ ਜਿਨ੍ਹਾਂ ਦਾ ਤੁਸੀਂ ਆਪਣੀ ਪੇਸ਼ਕਾਰੀ ਵਿਚ ਹਵਾਲਾ ਦੇ ਸਕਦੇ ਹੋ। ਕੋਈ ਸਵਾਲ ਤਿਆਰ ਕਰੋ ਜਿਸ ਨੂੰ ਪੁੱਛਣ ਦੁਆਰਾ ਤੁਸੀਂ ਗੱਲ-ਬਾਤ ਸ਼ੁਰੂ ਕਰ ਕੇ ਉਸ ਵਿਸ਼ੇ ਵਿਚ ਰੁਚੀ ਜਗਾ ਸਕਦੇ ਹੋ।

6 ਪੇਸ਼ਕਾਰੀ ਨੂੰ ਵਿਅਕਤੀ ਦੇ ਅਨੁਸਾਰ ਢਾਲੋ: ਇਕ ਸਰਲ, ਪਰਿਵਰਤਨਸ਼ੀਲ ਪੇਸ਼ਕਾਰੀ ਤਿਆਰ ਕਰੋ ਜਿਸ ਨੂੰ ਇਕ ਆਦਮੀ, ਇਕ ਔਰਤ, ਇਕ ਬਜ਼ੁਰਗ, ਜਾਂ ਇਕ ਨੌਜਵਾਨ ਅਨੁਸਾਰ ਢਾਲਿਆ ਜਾ ਸਕੇ, ਭਾਵੇਂ ਉਹ ਵਾਕਫ਼ ਹੋਵੇ ਜਾਂ ਅਜਨਬੀ।

7 ਪਹਿਰਾਬੁਰਜ ਅਤੇ ਜਾਗਰੂਕ ਬਣੋ! ਨੂੰ ਵੰਡਣ ਲਈ ਹਮੇਸ਼ਾ ਤਿਆਰ ਰਹੋ: ਕਿਉਂ ਜੋ ਰਸਾਲੇ ਬ੍ਰੀਫ-ਕੇਸ, ਹੈਂਡਬੈਗ, ਜਾਂ ਕੋਟ ਦੀ ਜੇਬ ਵਿਚ ਵੀ ਆਸਾਨੀ ਨਾਲ ਰੱਖੇ ਜਾ ਸਕਦੇ ਹਨ, ਅਸੀਂ ਸਫ਼ਰ ਕਰਦੇ ਸਮੇਂ ਜਾਂ ਖ਼ਰੀਦਾਰੀ ਕਰਦੇ ਸਮੇਂ ਕੁਝ ਕਾਪੀਆਂ ਆਪਣੇ ਨਾਲ ਰੱਖ ਸਕਦੇ ਹਾਂ। ਸਾਕ-ਸੰਬੰਧੀਆਂ, ਗੁਆਂਢੀਆਂ, ਸਹਿਕਰਮੀਆਂ, ਸਹਿਪਾਠੀਆਂ, ਜਾਂ ਅਧਿਆਪਕਾਂ ਨਾਲ ਗੱਲ ਕਰਦੇ ਸਮੇਂ ਇਨ੍ਹਾਂ ਨੂੰ ਪੇਸ਼ ਕਰੋ। ਹਫ਼ਤੇ ਵਿਚ ਇਕ ਦਿਨ ਨੂੰ ਰਸਾਲਾ ਗਵਾਹੀ-ਕਾਰਜ ਲਈ ਅਲੱਗ ਰੱਖੋ।

8 ਰਸਾਲਿਆਂ ਲਈ ਕਦਰ ਦਿਖਾਓ: ਇਨ੍ਹਾਂ ਦੀ ਅਹਿਮੀਅਤ ਕਦੇ ਖ਼ਤਮ ਨਹੀਂ ਹੁੰਦੀ ਹੈ। ਸਮਾਂ ਬੀਤਣ ਨਾਲ ਇਨ੍ਹਾਂ ਵਿਚ ਦਿੱਤੇ ਗਏ ਸੰਦੇਸ਼ ਦੀ ਮਹੱਤਤਾ ਘੱਟਦੀ ਨਹੀਂ ਹੈ। ਪਰੰਤੂ ਜੇਕਰ ਅਸੀਂ ਆਪਣੇ ਸਾਰੇ ਰਸਾਲਿਆਂ ਨੂੰ ਵੰਡਣ ਦਾ ਖ਼ਾਸ ਜਤਨ ਕਰੀਏ, ਤਾਂ ਪੁਰਾਣੇ ਅੰਕਾਂ ਦਾ ਢੇਰ ਲੱਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ।

9 ਸੜਕ ਗਵਾਹੀ ਪ੍ਰਭਾਵਕਾਰੀ ਹੈ: ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਰਸਾਲੇ ਪੇਸ਼ ਕਰਨ ਦਾ ਇਹ ਇਕ ਉੱਤਮ ਤਰੀਕਾ ਹੈ। ਆਮ ਦਿਨਾਂ ਤੇ ਜਦੋਂ ਬਾਜ਼ਾਰ ਖੁੱਲ੍ਹਾ ਹੁੰਦਾ ਹੈ, ਕੁਝ ਪ੍ਰਕਾਸ਼ਕ ਗਹਿਮਾ-ਗਹਿਮੀ ਵਾਲੀਆਂ ਸੜਕਾਂ ਉੱਤੇ ਥੋੜ੍ਹੀ-ਥੋੜ੍ਹੀ ਦੂਰੀ ਤੇ ਖੜ੍ਹੇ ਹੋ ਕੇ ਗਵਾਹੀ-ਕਾਰਜ ਕਰਦੇ ਹਨ।

10 ਕਾਰੋਬਾਰੀ ਖੇਤਰ ਉਪਜਾਉ ਹਨ: ਦੁਕਾਨ-ਦੁਕਾਨ ਪ੍ਰਚਾਰ ਕਰਦੇ ਸਮੇਂ, ਘੱਟ ਹੀ ਅਜਿਹੀਆਂ ਦੁਕਾਨਾਂ ਹੁੰਦੀਆਂ ਹਨ ਜਿੱਥੇ ਦੁਕਾਨਦਾਰ ਨਾ ਮਿਲੇ। ਜ਼ਿਆਦਾਤਰ ਦੁਕਾਨਦਾਰ ਮਿਲਣਸਾਰ ਹੁੰਦੇ ਹਨ, ਅਤੇ ਕਈ ਖ਼ੁਸ਼ੀ-ਖ਼ੁਸ਼ੀ ਰਸਾਲੇ ਅਤੇ ਸਬਸਕ੍ਰਿਪਸ਼ਨਾਂ ਵੀ ਸਵੀਕਾਰ ਕਰਦੇ ਹਨ। ਦੁਕਾਨਦਾਰ ਨੂੰ ਅਜਿਹੇ ਲੇਖ ਦਿਖਾਓ ਜੋ ਉਸ ਦੇ ਖ਼ਾਸ ਕਾਰੋਬਾਰ ਲਈ ਉਪਯੁਕਤ ਹਨ।

11 ਰਸਾਲਾ ਮਾਰਗ ਤੋਂ ਬਾਈਬਲ ਅਧਿਐਨ ਮਿਲ ਸਕਦੇ ਹਨ: ਜੇ ਇਕ ਵਿਅਕਤੀ ਸਬਸਕ੍ਰਿਪਸ਼ਨ ਸਵੀਕਾਰ ਨਹੀਂ ਕਰਦਾ ਹੈ ਪਰ ਖ਼ੁਸ਼ੀ ਨਾਲ ਰਸਾਲਿਆਂ ਦੀਆਂ ਕਾਪੀਆਂ ਸਵੀਕਾਰ ਕਰ ਲੈਂਦਾ ਹੈ, ਤਾਂ ਨਵੇਂ ਅੰਕ ਪੇਸ਼ ਕਰਨ ਲਈ ਉਸ ਕੋਲ ਦੁਬਾਰਾ ਜਾਣਾ ਉਚਿਤ ਹੈ। ਸਾਨੂੰ ਨਾ ਕੇਵਲ ਰਸਾਲੇ ਦੇਣ ਲਈ, ਬਲਕਿ ਉਸ ਵਿਅਕਤੀ ਦੀ ਬਾਈਬਲ ਵਿਚ ਰੁਚੀ ਜਗਾਉਣ ਲਈ ਵੀ ਨਿਯਮਿਤ ਤੌਰ ਤੇ ਪੁਨਰ-ਮੁਲਾਕਾਤਾਂ ਕਰਨੀਆਂ ਚਾਹੀਦੀਆਂ ਹਨ। ਰਸਾਲਾ ਮਾਰਗ ਇਕ ਬਹੁਤ ਵਧੀਆ ਜ਼ਰੀਆ ਹੈ ਜਿਸ ਤੋਂ ਬਾਈਬਲ ਅਧਿਐਨ ਮਿਲ ਸਕਦੇ ਹਨ।

12 ਅਪ੍ਰੈਲ ਅਤੇ ਮਈ ਦਾ ਪੂਰਾ ਲਾਭ ਉਠਾਓ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਨੇ ਲੱਖਾਂ ਕਦਰਦਾਨ ਪਾਠਕਾਂ ਦਾ ਵਿਸ਼ਵਾਸ ਜਿੱਤਿਆ ਹੈ। ਇਹ ਰਾਜ ਦਾ ਐਲਾਨ ਕਰਨ ਵਿਚ ਇੰਨੇ ਪ੍ਰਭਾਵਕਾਰੀ ਹਨ ਕਿ ਸਾਨੂੰ ਯਕੀਨਨ ਇਨ੍ਹਾਂ ਨੂੰ ਆਪਣੇ ਨਾਲ ਰੱਖਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਹਰ ਮੌਕੇ ਤੇ ਪੇਸ਼ ਕਰਨਾ ਚਾਹੀਦਾ ਹੈ। ਸਾਡੀ ਪ੍ਰਾਰਥਨਾ ਹੈ ਕਿ ਅਪ੍ਰੈਲ ਅਤੇ ਮਈ ਦੇ ਮਹੀਨੇ ਸਬਸਕ੍ਰਿਪਸ਼ਨਾਂ ਪੇਸ਼ ਕਰਨ ਅਤੇ ਰਸਾਲੇ ਵੰਡਣ ਲਈ ਸ਼ਾਨਦਾਰ ਮਹੀਨੇ ਸਾਬਤ ਹੋਣ!

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ