ਪ੍ਰਸ਼ਨ ਡੱਬੀ
◼ ਚਿੱਠੀ ਰਾਹੀਂ ਗਵਾਹੀ ਦਿੰਦੇ ਸਮੇਂ ਸਾਨੂੰ ਸਾਵਧਾਨੀ ਕਿਉਂ ਵਰਤਣੀ ਚਾਹੀਦੀ ਹੈ?
ਚਿੱਠੀ ਰਾਹੀਂ ਖ਼ੁਸ਼ ਖ਼ਬਰੀ ਸਾਂਝੀ ਕਰਨ ਦਾ ਤਰੀਕਾ ਲੰਮੇ ਸਮੇਂ ਤੋਂ ਅਸਰਦਾਰ ਸਾਬਤ ਹੋਇਆ ਹੈ। ਦੁਨੀਆਂ ਦੀਆਂ ਮੌਜੂਦਾ ਘਟਨਾਵਾਂ ਕਾਰਨ ਲੋਕ ਕਿਸੇ ਗੁਮਨਾਮ ਚਿੱਠੀ ਨੂੰ ਖੋਲ੍ਹਣ ਤੋਂ ਡਰਦੇ ਹਨ। ਜਦੋਂ ਉਨ੍ਹਾਂ ਨੂੰ ਅਣਜਾਣੇ ਲੋਕਾਂ ਤੋਂ ਚਿੱਠੀਆਂ ਮਿਲਦੀਆਂ ਹਨ ਜਾਂ ਉਨ੍ਹਾਂ ਉੱਤੇ ਜਵਾਬੀ ਪਤਾ ਨਹੀਂ ਲਿਖਿਆ ਹੁੰਦਾ, ਤਾਂ ਲੋਕ ਉਨ੍ਹਾਂ ਨੂੰ ਸ਼ੱਕੀ ਨਜ਼ਰ ਨਾਲ ਦੇਖਦੇ ਹਨ, ਖ਼ਾਸਕਰ ਜੇ ਚਿੱਠੀਆਂ ਹੱਥ ਨਾਲ ਲਿਖੀਆਂ ਹੁੰਦੀਆਂ ਹਨ ਤੇ ਤੁੰਨ ਕੇ ਭਰੀਆਂ ਹੁੰਦੀਆਂ ਹਨ। ਘਰ-ਸੁਆਮੀ ਸ਼ਾਇਦ ਇਨ੍ਹਾਂ ਚਿੱਠੀਆਂ ਨੂੰ ਖੋਲ੍ਹੇ ਬਿਨਾਂ ਹੀ ਸੁੱਟ ਦੇਣ। ਇਸ ਸਮੱਸਿਆ ਨੂੰ ਅਸੀਂ ਕਿਵੇਂ ਰੋਕ ਸਕਦੇ ਹੋ?
ਜੇ ਮੁਮਕਿਨ ਹੋਵੇ, ਤਾਂ ਚਿੱਠੀ ਨੂੰ ਅਤੇ ਲਿਫ਼ਾਫ਼ੇ ਉੱਤੇ ਪਤੇ ਨੂੰ ਟਾਈਪ ਕਰਨਾ ਚਾਹੀਦਾ ਹੈ। ਲਿਫ਼ਾਫ਼ੇ ਉੱਤੇ ਘਰ-ਸੁਆਮੀ ਦੇ ਪਤੇ ਦੇ ਨਾਲ-ਨਾਲ ਉਸ ਦਾ ਨਾਂ ਲਿਖਣਾ ਚਾਹੀਦਾ ਹੈ। ਨਾਂ ਦੀ ਜਗ੍ਹਾ “ਘਰ ਦਾ ਮਾਲਕ” ਨਾ ਲਿਖੋ। ਇਸ ਤੋਂ ਇਲਾਵਾ, ਹਮੇਸ਼ਾ ਜਵਾਬੀ ਪਤਾ ਲਿਖੋ। ਜੇ ਤੁਸੀਂ ਆਪਣਾ ਪਤਾ ਨਹੀਂ ਦੇ ਸਕਦੇ, ਤਾਂ ਤੁਸੀਂ ਆਪਣਾ ਨਾਂ ਤੇ ਕਿੰਗਡਮ ਹਾਲ ਦਾ ਪਤਾ ਲਿਖੋ। ਗੁਮਨਾਮ ਚਿੱਠੀਆਂ ਨਾ ਭੇਜੋ। ਕਦੀ ਵੀ ਸ਼ਾਖ਼ਾ ਦਫ਼ਤਰ ਦਾ ਪਤਾ ਨਾ ਵਰਤੋ।—ਨਵੰਬਰ 1996 ਦੀ ਸਾਡੀ ਰਾਜ ਸੇਵਕਾਈ ਵਿਚ ਪ੍ਰਸ਼ਨ ਡੱਬੀ ਦੇਖੋ।
ਬੈਨੀਫਿਟ ਫਰਾਮ ਥੀਓਕ੍ਰੈਟਿਕ ਮਿਨਿਸਟਰੀ ਸਕੂਲ ਐਜੂਕੇਸ਼ਨ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 71-3 ਉੱਤੇ ਹੋਰ ਸੁਝਾਅ ਅਤੇ ਚਿੱਠੀ ਦਾ ਨਮੂਨਾ ਵੀ ਦਿੱਤਾ ਗਿਆ ਹੈ। ਦੂਜਿਆਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਲਈ ਇਹ ਹਿਦਾਇਤਾਂ ਪ੍ਰਭਾਵਕਾਰੀ ਚਿੱਠੀਆਂ ਲਿਖਣ ਵਿਚ ਸਾਡੀ ਮਦਦ ਕਰਨਗੀਆਂ।