ਪ੍ਰਸ਼ਨ ਡੱਬੀ
◼ ਸਾਨੂੰ ਕੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਜਦੋਂ ਅਸੀਂ ਉਨ੍ਹਾਂ ਘਰ-ਸੁਆਮੀਆਂ ਨੂੰ ਚਿੱਠੀ ਲਿਖਦੇ ਹਾਂ ਜੋ ਘਰ ਨਹੀਂ ਸਨ?
ਅਨੇਕ ਕਾਰਨਾਂ ਕਰਕੇ, ਅਸੀਂ ਲੋਕਾਂ ਨਾਲ ਸੰਪਰਕ ਕਰਨਾ ਅਧਿਕ ਤੋਂ ਅਧਿਕ ਕਠਿਨ ਪਾ ਰਹੇ ਹਾਂ ਜਦੋਂ ਅਸੀਂ ਉਨ੍ਹਾਂ ਦੇ ਘਰ ਜਾਂਦੇ ਹਾਂ। ਕੁਝ ਪ੍ਰਕਾਸ਼ਕਾਂ ਨੇ ਉਨ੍ਹਾਂ ਤਕ ਪਹੁੰਚਣ ਲਈ ਚਿੱਠੀ ਲਿਖਣਾ ਇਕ ਵਿਵਹਾਰਕ ਤਰੀਕਾ ਪਾਇਆ ਹੈ। ਹਾਲਾਂਕਿ ਇਸ ਨਾਲ ਕੁਝ ਚੰਗੇ ਨਤੀਜੇ ਮਿਲ ਸਕਦੇ ਹਨ, ਇੱਥੇ ਕੁਝ ਯਾਦ-ਦਹਾਨੀਆਂ ਉੱਤੇ ਗੌਰ ਕਰਨ ਦੀ ਲੋੜ ਹੈ ਜੋ ਸਾਨੂੰ ਕੁਝ ਮੁਸ਼ਕਲਾਂ ਤੋਂ ਬਚਣ ਲਈ ਮਦਦ ਕਰ ਸਕਦੀਆਂ ਹਨ:
ਸੰਸਥਾ ਦਾ ਵਾਪਸੀ ਪਤਾ ਇਸਤੇਮਾਲ ਨਾ ਕਰੋ। ਇਹ ਅਨੁਚਿਤ ਤੌਰ ਤੇ ਸੂਚਿਤ ਕਰੇਗਾ ਕਿ ਚਿੱਠੀ ਸਾਡੇ ਦਫ਼ਤਰਾਂ ਤੋਂ ਭੇਜੀ ਗਈ ਸੀ, ਜੋ ਬੇਲੋੜੀਆਂ ਸਮੱਸਿਆਵਾਂ ਅਤੇ ਕਦੇ-ਕਦੇ ਵਾਧੂ ਖ਼ਰਚ ਦਾ ਕਾਰਨ ਬਣਦਾ ਹੈ।
ਨਿਸ਼ਚਿਤ ਕਰੋ ਕਿ ਤੁਹਾਡੇ ਕੋਲ ਸਹੀ ਪਤਾ ਅਤੇ ਪੂਰਾ ਡਾਕ-ਖ਼ਰਚ ਹੈ।
ਚਿੱਠੀਆਂ ਨੂੰ “ਵਸਨੀਕ” ਨੂੰ ਸੰਬੋਧਿਤ ਨਾ ਕਰੋ; ਵਿਸ਼ਿਸ਼ਟ ਨਾਂ ਦੀ ਵਰਤੋਂ ਕਰੋ।
ਜਦੋਂ ਘਰ ਵਿਖੇ ਕੋਈ ਨਹੀਂ, ਤਾਂ ਚਿੱਠੀਆਂ ਨੂੰ ਦਰਵਾਜ਼ੇ ਉੱਤੇ ਨਾ ਛੱਡੋ।
ਸੰਖੇਪ ਚਿੱਠੀਆਂ ਸਭ ਤੋਂ ਵਧੀਆ ਹੁੰਦੀਆਂ ਹਨ। ਲੰਬਾ-ਚੌੜਾ ਸੰਦੇਸ਼ ਲਿਖਣ ਦੀ ਕੋਸ਼ਿਸ਼ ਕਰਨ ਦੀ ਬਜਾਇ, ਇਕ ਟ੍ਰੈਕਟ ਜਾਂ ਇਕ ਪੁਰਾਣਾ ਰਸਾਲਾ ਨਾਲ ਭੇਜ ਦਿਓ।
ਟਾਈਪ ਕੀਤੀਆਂ ਗਈਆਂ ਚਿੱਠੀਆਂ ਪੜ੍ਹਨ ਵਿਚ ਜ਼ਿਆਦਾ ਸੌਖੀਆਂ ਹੁੰਦੀਆਂ ਹਨ ਅਤੇ ਜ਼ਿਆਦਾ ਅਨੁਕੂਲ ਪ੍ਰਭਾਵ ਛੱਡਦੀਆਂ ਹਨ।
ਚਿੱਠੀਆਂ ਨੂੰ ਪੁਨਰ-ਮੁਲਾਕਾਤ ਵਜੋਂ ਨਹੀਂ ਗਿਣਿਆ ਜਾਂਦਾ ਹੈ ਜੇਕਰ ਤੁਸੀਂ ਵਿਅਕਤੀਗਤ ਤੌਰ ਤੇ ਉਸ ਵਿਅਕਤੀ ਨੂੰ ਪਹਿਲਾਂ ਗਵਾਹੀ ਨਹੀਂ ਦਿੱਤੀ ਹੈ।
ਜੇਕਰ ਤੁਸੀਂ ਅਜਿਹੇ ਵਿਅਕਤੀ ਨੂੰ ਲਿਖ ਰਹੇ ਹੋ ਜਿਸ ਨੇ ਪਹਿਲਾਂ ਰੁਚੀ ਦਿਖਾਈ ਸੀ, ਤਾਂ ਤੁਹਾਨੂੰ ਪਤਾ ਜਾਂ ਫੋਨ ਨੰਬਰ ਦੇਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕੇ। ਸਾਡੇ ਬਾਈਬਲ ਅਧਿਐਨ ਕੋਰਸ ਬਾਰੇ ਸਮਝਾਓ।
ਸਥਾਨਕ ਕਲੀਸਿਯਾ ਦੀਆਂ ਸਭਾਵਾਂ ਲਈ ਸੱਦਾ ਦਿਓ। ਸਭਾ ਸਥਾਨ ਦਾ ਪਤਾ ਅਤੇ ਸਭਾਵਾਂ ਦੇ ਸਮੇਂ ਦਿਓ।
ਖੇਤਰ ਨਕਸ਼ਾ ਵਾਪਸ ਦੇਣ ਮਗਰੋਂ ਘਰ-ਵਿਖੇ-ਨਹੀਂ ਘਰਾਂ ਤੇ ਚਿੱਠੀਆਂ ਭੇਜਣੀਆਂ ਜਾਰੀ ਨਾ ਰੱਖੋ; ਜਿਹੜੇ ਪ੍ਰਕਾਸ਼ਕ ਕੋਲ ਹੁਣ ਇਹ ਖੇਤਰ ਹੈ, ਉਹ ਇਸ ਨੂੰ ਪੂਰਾ ਕਰਨ ਦੇ ਲਈ ਜ਼ਿੰਮੇਵਾਰ ਹੈ।