ਨਵੰਬਰ ਦੇ ਲਈ ਸੇਵਾ ਸਭਾਵਾਂ
ਸੂਚਨਾ: ਸਾਡੀ ਰਾਜ ਸੇਵਕਾਈ, ਮਹਾਂ-ਸੰਮੇਲਨ ਦੀ ਅਵਧੀ ਦੌਰਾਨ ਹਰ ਹਫ਼ਤੇ ਦੇ ਲਈ ਸੇਵਾ ਸਭਾ ਅਨੁਸੂਚਿਤ ਕਰੇਗੀ। ਕਲੀਸਿਯਾਵਾਂ ਲੋੜ ਅਨੁਸਾਰ ਸਮਾਯੋਜਨ ਕਰ ਸਕਦੀਆਂ ਹਨ ਤਾਂਕਿ “ਈਸ਼ਵਰੀ ਸ਼ਾਂਤੀ ਦੇ ਸੰਦੇਸ਼ਵਾਹਕ” ਜ਼ਿਲ੍ਹਾ ਮਹਾਂ-ਸੰਮੇਲਨ ਲਈ ਹਾਜ਼ਰ ਹੋ ਸਕਣ ਅਤੇ ਫਿਰ ਅਗਲੇ ਹਫ਼ਤੇ ਦੀ ਸੇਵਾ ਸਭਾ ਵਿਚ ਉਸ ਕਾਰਜਕ੍ਰਮ ਦੀਆਂ ਵਿਸ਼ੇਸ਼ਤਾਵਾਂ ਦਾ 30-ਮਿੰਟ ਲਈ ਪੁਨਰ-ਵਿਚਾਰ ਪੇਸ਼ ਕਰ ਸਕਣ। ਜ਼ਿਲ੍ਹਾ ਮਹਾਂ-ਸੰਮੇਲਨ ਕਾਰਜਕ੍ਰਮ ਦੇ ਹਰ ਇਕ ਦਿਨ ਦਾ ਪੁਨਰ-ਵਿਚਾਰ ਪਹਿਲਾਂ ਤੋਂ ਹੀ ਦੋ ਜਾਂ ਤਿੰਨ ਯੋਗ ਭਰਾਵਾਂ ਨੂੰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ ਜੋ ਵਿਸ਼ੇਸ਼ ਨੁਕਤਿਆਂ ਉੱਤੇ ਧਿਆਨ ਕੇਂਦ੍ਰਿਤ ਕਰ ਸਕਣਗੇ। ਇਹ ਚੰਗੀ ਤਰ੍ਹਾਂ ਨਾਲ ਤਿਆਰ ਕੀਤਾ ਹੋਇਆ ਪੁਨਰ-ਵਿਚਾਰ ਕਲੀਸਿਯਾ ਦੀ ਮਦਦ ਕਰੇਗਾ ਕਿ ਉਹ ਮੁੱਖ ਨੁਕਤਿਆਂ ਨੂੰ ਨਿੱਜੀ ਵਰਤੋਂ ਲਈ ਅਤੇ ਖੇਤਰ ਵਿਚ ਵਰਤੋਂ ਲਈ ਯਾਦ ਰੱਖੇ। ਹਾਜ਼ਰੀਨ ਵੱਲੋਂ ਟਿੱਪਣੀ ਅਤੇ ਦੱਸੇ ਗਏ ਅਨੁਭਵ ਸੰਖੇਪ ਅਤੇ ਵਿਸ਼ੇ ਅਨੁਸਾਰ ਹੋਣੇ ਚਾਹੀਦੇ ਹਨ।
ਸਪਤਾਹ ਆਰੰਭ ਨਵੰਬਰ 4
ਗੀਤ 29 (11)
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਦੇਸ਼ ਅਤੇ ਸਥਾਨਕ ਕਲੀਸਿਯਾ ਦੀ ਜੁਲਾਈ ਖੇਤਰ ਸੇਵਾ ਰਿਪੋਰਟ ਉੱਤੇ ਟਿੱਪਣੀ ਕਰੋ।
15 ਮਿੰਟ: “ਕੀ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਸਹੀ ਢੰਗ ਨਾਲ ਵਰਤ ਰਹੇ ਹੋ?” ਸਵਾਲ ਅਤੇ ਜਵਾਬ। ਤਰਕ ਕਰਨਾ ਪੁਸਤਕ ਵਿੱਚੋਂ, ਸਫ਼ਾ 58-60 ਉੱਤੇ “ਬਾਈਬਲ ਤੇ ਵਿਚਾਰ ਕਰਨ ਦੇ ਕਾਰਨ” ਉੱਤੇ ਟਿੱਪਣੀਆਂ ਸ਼ਾਮਲ ਕਰੋ।
20 ਮਿੰਟ: “ਸਦੀਪਕ ਜੀਉਣ ਇਹ ਹੈ।” (ਪੈਰਾ 1-5) ਪੈਰਾ 1 ਉੱਤੇ ਸੰਖੇਪ ਆਰੰਭਕ ਟਿੱਪਣੀਆਂ ਕਰਨ ਮਗਰੋਂ, ਦੋ ਯੋਗ ਪ੍ਰਕਾਸ਼ਕਾਂ ਵੱਲੋਂ ਪੈਰਾ 2-5 ਵਿਚ ਦੀਆਂ ਪੇਸ਼ਕਾਰੀਆਂ ਪ੍ਰਦਰਸ਼ਿਤ ਕਰਵਾਓ। ਬਾਈਬਲ ਅਧਿਐਨ ਆਰੰਭ ਕਰਨ ਦੇ ਟੀਚੇ ਉੱਤੇ ਜ਼ੋਰ ਦਿਓ।
ਗੀਤ 128 (89) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਨਵੰਬਰ 11
ਗੀਤ 40 (18)
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
20 ਮਿੰਟ: ਯਹੋਵਾਹ ਨੂੰ ਕਿਉਂ ਦੇਈਏ? ਦੋ ਬਜ਼ੁਰਗਾਂ ਵਿਚਕਾਰ ਚਰਚਾ, ਉਨ੍ਹਾਂ ਮੁੱਖ ਨੁਕਤਿਆਂ ਨੂੰ ਉਜਾਗਰ ਕਰਦੇ ਹੋਏ ਜੋ ਨਵੰਬਰ 1, 1996, ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 28-31 ਉੱਤੇ ਦਿੱਤੇ ਗਏ ਲੇਖ ਵਿਚ ਪਾਏ ਜਾਂਦੇ ਹਨ। ਜਾਂ ਇਹ ਜਾਣਕਾਰੀ ਇਕ ਬਜ਼ੁਰਗ ਦੁਆਰਾ ਇਕ ਭਾਸ਼ਣ ਦੇ ਰੂਪ ਵਿਚ ਪੇਸ਼ ਕੀਤੀ ਜਾ ਸਕਦੀ ਹੈ।
15 ਮਿੰਟ: “ਸਦੀਪਕ ਜੀਉਣ ਇਹ ਹੈ।” (ਪੈਰਾ 6-8) ਬਾਈਬਲ ਅਧਿਐਨ ਆਰੰਭ ਕਰਨ ਲਈ ਸਿੱਧੀ ਪੇਸ਼ਕਾਰੀ ਇਸਤੇਮਾਲ ਕਰਨ ਦੇ ਲਾਭ ਉੱਤੇ ਚਰਚਾ ਕਰੋ। ਯੋਗ ਪ੍ਰਕਾਸ਼ਕਾਂ ਵੱਲੋਂ ਪੈਰਾ 6-7 ਵਿਚ ਦੀਆਂ ਪੇਸ਼ਕਾਰੀਆਂ ਪ੍ਰਦਰਸ਼ਿਤ ਕਰਵਾਓ। ਹਾਜ਼ਰੀਨਾਂ ਨੂੰ ਅਜਿਹੇ ਅਨੁਭਵ ਦੱਸਣ ਲਈ ਆਖੋ ਜਿੱਥੇ ਪਹਿਲੀ ਮੁਲਾਕਾਤ ਤੇ ਹੀ ਅਧਿਐਨ ਆਰੰਭ ਕੀਤਾ ਗਿਆ ਸੀ। ਜਦੋਂ ਸਿੱਧੇ ਤੌਰ ਤੇ ਅਧਿਐਨ ਪੇਸ਼ ਕੀਤਾ ਗਿਆ, ਤਾਂ ਇਕ ਆਦਮੀ ਨੇ ਜਵਾਬ ਦਿੱਤਾ: “ਜੀ ਹਾਂ। ਅੰਦਰ ਆਓ। ਮੈਂ ਅਧਿਐਨ ਕਰਨਾ ਅਤਿ ਪਸੰਦ ਕਰਾਂਗਾ।” ਉਸ ਨਾਲ ਅਧਿਐਨ ਆਰੰਭ ਕੀਤਾ ਗਿਆ, ਅਗਲੇ ਹਫ਼ਤੇ ਉਸ ਦਾ ਪੂਰਾ ਪਰਿਵਾਰ ਅਧਿਐਨ ਲਈ ਬੈਠਾ, ਅਤੇ ਛੇਤੀ ਹੀ ਸਾਰੇ ਜੀਅ ਸਭਾਵਾਂ ਲਈ ਆਉਣ ਲੱਗੇ ਅਤੇ ਗਵਾਹੀ ਕਾਰਜ ਵਿਚ ਭਾਗ ਲੈਣ ਲੱਗੇ। ਸਾਰਿਆਂ ਨੂੰ ਅਗਲੇ ਹਫ਼ਤੇ ਦੀ ਸੇਵਾ ਸਭਾ ਲਈ ਜੂਨ 1996 ਦੇ ਸਾਡੀ ਰਾਜ ਸੇਵਕਾਈ ਅੰਤਰ-ਪੱਤਰ ਦੀ ਆਪਣੀ ਕਾਪੀ ਲਿਆਉਣ ਲਈ ਉਤਸ਼ਾਹਿਤ ਕਰੋ।
ਗੀਤ 129 (66) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਨਵੰਬਰ 18
ਗੀਤ 140 (77)
10 ਮਿੰਟ: ਸਥਾਨਕ ਘੋਸ਼ਣਾਵਾਂ। “ਨਵਾਂ ਸਰਕਟ ਸੰਮੇਲਨ ਕਾਰਜਕ੍ਰਮ” ਦਾ ਪੁਨਰ-ਵਿਚਾਰ ਕਰੋ।
15 ਮਿੰਟ: “ਸਾਡੀ ਇਕ ਕਾਰਜ-ਨਿਯੁਕਤੀ ਹੈ।” ਸਵਾਲ ਅਤੇ ਜਵਾਬ। ਜਨਵਰੀ 1, 1988, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 28-9 ਉੱਤੇ ਪੈਰਾ 13-16 ਬਾਰੇ ਸੰਖੇਪ ਵਿਚ ਟਿੱਪਣੀ ਕਰੋ।
20 ਮਿੰਟ: ਪ੍ਰਗਤੀਸ਼ੀਲ ਬਾਈਬਲ ਅਧਿਐਨ ਸੰਚਾਲਿਤ ਕਰਨਾ। ਸੇਵਾ ਨਿਗਾਹਬਾਨ ਦੁਆਰਾ ਭਾਸ਼ਣ। ਸਾਨੂੰ ਗਿਆਨ ਪੁਸਤਕ ਨੂੰ ਬਾਈਬਲ ਅਧਿਐਨ ਕਾਰਜ ਵਿਚ ਇਸਤੇਮਾਲ ਕਰਦਿਆਂ ਲਗਭਗ ਇਕ ਸਾਲ ਹੋ ਗਿਆ ਹੈ। ਸੰਭਵ ਹੈ ਕਿ ਕੁਝ ਸਿੱਖਿਆਰਥੀ ਇਸ ਨੂੰ ਖ਼ਤਮ ਕਰ ਚੁੱਕੇ ਹਨ, ਜਦ ਕਿ ਦੂਜੇ ਇਸ ਪੁਸਤਕ ਦਾ ਵੱਡਾ ਭਾਗ ਪੂਰਾ ਕਰ ਚੁੱਕੇ ਹਨ। ਸਾਨੂੰ ਉਤਸ਼ਾਹਿਤ ਕੀਤਾ ਗਿਆ ਸੀ ਕਿ ਅਸੀਂ ਅਜਿਹੇ ਅਧਿਐਨ ਸੰਚਾਲਿਤ ਕਰਨ ਉੱਤੇ ਧਿਆਨ ਦੇਈਏ, ਜੋ ਨਵੇਂ ਵਿਅਕਤੀਆਂ ਨੂੰ ਛੇਤੀ ਨਾਲ ਸੱਚਾਈ ਸਿੱਖਣ, ਇਸ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ, ਅਤੇ ਕਲੀਸਿਯਾ ਦੇ ਭਾਗ ਬਣਨ ਲਈ ਮਦਦ ਕਰਨ ਦੇ ਵਾਸਤੇ ਡੀਜ਼ਾਈਨ ਕੀਤੇ ਗਏ ਹਨ। ਜੂਨ 1996 ਦੇ ਸਾਡੀ ਰਾਜ ਸੇਵਕਾਈ ਅੰਤਰ-ਪੱਤਰ ਨੇ ਸਾਨੂੰ ਸਿੱਖਿਅਕਾਂ ਵਜੋਂ ਪ੍ਰਭਾਵਕਾਰੀ ਹੋਣ ਵਿਚ ਮਦਦ ਦੇਣ ਲਈ ਵਧੀਆ ਸੁਝਾਉ ਦਿੱਤੇ ਸਨ। ਸੰਖੇਪ ਵਿਚ ਪੁਨਰ-ਵਿਚਾਰ ਕਰੋ ਕਿ ਅਸੀਂ ਸਿੱਖਿਆਰਥੀਆਂ ਨੂੰ ਨਿਪੁੰਨਤਾ ਨਾਲ ਸਿਖਾਉਣ ਲਈ ਕੀ ਕੁਝ ਕਰ ਸਕਦੇ ਹਾਂ, ਜਿਵੇਂ ਕਿ ਉਸ ਅੰਤਰ-ਪੱਤਰ ਦੇ ਪੈਰਾ 3-13 ਵਿਚ ਦੱਸਿਆ ਗਿਆ ਸੀ। ਇਸ ਮਗਰੋਂ, ਇਸ ਗੱਲ ਉੱਤੇ ਧਿਆਨ ਕੇਂਦ੍ਰਿਤ ਕਰੋ ਕਿ ਉਨ੍ਹਾਂ ਨੂੰ ਦ੍ਰਿੜ੍ਹ ਸਥਿਤੀ ਅਪਣਾਉਣ ਵਿਚ ਮਦਦ ਦੇਣ ਲਈ ਕੀ ਕੁਝ ਕਰਨ ਦੀ ਲੋੜ ਹੈ, ਜਿਵੇਂ ਕਿ ਪੈਰਾ 14-22 ਵਿਚ ਬਿਆਨ ਕੀਤਾ ਗਿਆ ਹੈ। ਪੈਰਾ 15, 17, 20-1 ਪੜ੍ਹੋ। ਕੁਝ ਸਕਾਰਾਤਮਕ ਰਿਪੋਰਟਾਂ ਦਾ ਪੁਨਰ-ਵਿਚਾਰ ਕਰੋ, ਜੋ ਦਿਖਾਉਂਦੀਆਂ ਹਨ ਕਿ ਸਥਾਨਕ ਪ੍ਰਕਾਸ਼ਕਾਂ ਵੱਲੋਂ ਕਿਵੇਂ ਵਧੀਆ ਸਿੱਟੇ ਹਾਸਲ ਹੋਏ ਹਨ। ਹੋਰ ਜ਼ਿਆਦਾ ਲੋਕਾਂ ਨੂੰ ਬਾਈਬਲ ਅਧਿਐਨ ਕਾਰਜ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੋ।
ਗੀਤ 85 (44) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਨਵੰਬਰ 25
ਗੀਤ 46 (20)
10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਸ਼ਨ ਡੱਬੀ ਉੱਤੇ ਚਰਚਾ ਕਰੋ। ਘਰ-ਵਿਖੇ-ਨਹੀਂ ਘਰਾਂ ਦਾ ਸਹੀ-ਸਹੀ ਰਿਕਾਰਡ ਰੱਖਣ ਦੀ ਲੋੜ ਨੂੰ ਉਜਾਗਰ ਕਰੋ।
25 ਮਿੰਟ: “ਖ਼ੁਸ਼ ਖ਼ਬਰੀ ਨੂੰ ਹਰ ਜਗ੍ਹਾ ਪ੍ਰਚਾਰ ਕਰੋ।” ਸਵਾਲ ਅਤੇ ਜਵਾਬ। ਜ਼ਿਕਰ ਕਰੋ ਕਿ ਕਿਵੇਂ ਅੰਤਰ-ਪੱਤਰ ਵਿਚ ਪੇਸ਼ ਕੀਤੇ ਗਏ ਕੁਝ ਸੁਝਾਵਾਂ ਦੀ ਸਥਾਨਕ ਖੇਤਰ ਵਿਚ ਯੋਜਨਾ ਅਤੇ ਪ੍ਰਬੰਧ ਕੀਤੇ ਜਾ ਸਕਦੇ ਹਨ। ਸਾਰਿਆਂ ਨੂੰ ਘਰ-ਘਰ ਦੇ ਕਾਰਜ ਨੂੰ ਅਣਗੌਲਿਆ ਕੀਤੇ ਬਿਨਾਂ, ਗਵਾਹੀ ਦੇਣ ਦੇ ਹਰ ਮੌਕੇ ਪ੍ਰਤੀ ਸਚੇਤ ਰਹਿਣ ਲਈ ਉਤਸ਼ਾਹਿਤ ਕਰੋ। ਪੈਰਾ 23-25 ਨੂੰ ਪ੍ਰਦਰਸ਼ਿਤ ਕਰੋ। ਪੈਰਾ 34-35 ਪੜ੍ਹੋ।
10 ਮਿੰਟ: ਦਸੰਬਰ ਲਈ ਸਾਹਿੱਤ ਪੇਸ਼ਕਸ਼ ਦਾ ਪੁਨਰ-ਵਿਚਾਰ ਕਰੋ। ਪੁਸਤਕ, ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, ਨੂੰ ਸਫ਼ਾ 11-13 ਉੱਤੇ ਦਿੱਤੀਆਂ ਤਸਵੀਰਾਂ ਨੂੰ ਵਰਤਦੇ ਹੋਏ ਪੇਸ਼ ਕਰੋ। ਅਧਿਆਇ 11 ਵੱਲ ਧਿਆਨ ਖਿੱਚੋ। ਪੁਸਤਕ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ, ਨੂੰ ਅਜਿਹੇ ਘਰ ਵਿਚ ਪੇਸ਼ ਕਰਨ ਦਾ ਪ੍ਰਦਰਸ਼ਨ ਕਰੋ ਜਿੱਥੇ ਯਿਸੂ ਦੇ ਜੀਵਨ ਉੱਤੇ ਇਕ ਪੁਸਤਕ ਸਵੀਕਾਰ ਕੀਤੀ ਜਾਵੇਗੀ, ਨਾਲ ਹੀ ਪੁਸਤਕ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ, ਨੂੰ ਵੀ ਅਜਿਹੇ ਸਮਾਨ ਘਰ ਵਿਚ ਪੇਸ਼ ਕਰੋ, ਲੇਕਿਨ ਜਿਸ ਵਿਚ ਬੱਚੇ ਹਨ। ਜਿੱਥੇ ਕਿਤੇ ਰੁਚੀ ਦਿਖਾਈ ਜਾਂਦੀ ਹੈ, ਉੱਥੇ ਪੁਨਰ-ਮੁਲਾਕਾਤ ਦਾ ਨਿਸ਼ਚਿਤ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
ਗੀਤ 180 (100) ਅਤੇ ਸਮਾਪਤੀ ਪ੍ਰਾਰਥਨਾ।