ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 11/96 ਸਫ਼ਾ 8
  • “ਸਦੀਪਕ ਜੀਉਣ ਇਹ ਹੈ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਸਦੀਪਕ ਜੀਉਣ ਇਹ ਹੈ”
  • ਸਾਡੀ ਰਾਜ ਸੇਵਕਾਈ—1996
  • ਮਿਲਦੀ-ਜੁਲਦੀ ਜਾਣਕਾਰੀ
  • ਪਰਮੇਸ਼ੁਰ ਵੱਲੋਂ ਗਿਆਨ ਅਨੇਕ ਸਵਾਲਾਂ ਦੇ ਜਵਾਬ ਦਿੰਦਾ ਹੈ
    ਸਾਡੀ ਰਾਜ ਸੇਵਕਾਈ—1997
  • ਉਹ ਗਿਆਨ ਫੈਲਾਉਣਾ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ
    ਸਾਡੀ ਰਾਜ ਸੇਵਕਾਈ—1996
  • ਖੇਤਰ ਸੇਵਕਾਈ ਲਈ ਪੇਸ਼ਕਾਰੀਆਂ
    ਸਾਡੀ ਰਾਜ ਸੇਵਕਾਈ—2005
  • ਖੇਤਰ ਸੇਵਕਾਈ ਲਈ ਪੇਸ਼ਕਾਰੀਆਂ
    ਸਾਡੀ ਰਾਜ ਸੇਵਕਾਈ—2002
ਹੋਰ ਦੇਖੋ
ਸਾਡੀ ਰਾਜ ਸੇਵਕਾਈ—1996
km 11/96 ਸਫ਼ਾ 8

“ਸਦੀਪਕ ਜੀਉਣ ਇਹ ਹੈ”

1 ਯਿਸੂ ਦੇ ਸ਼ਬਦਾਂ ਨੂੰ ਜੋ ਯੂਹੰਨਾ 17:3 ਵਿਚ ਦਰਜ ਕੀਤੇ ਜਾਂਦੇ ਹਨ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਉਸ ਨੇ ਜੋ ਕਿਹਾ ਉਸ ਦਾ ਬਿਲਕੁਲ ਉਹੋ ਹੀ ਅਰਥ ਸੀ—ਪਰਮੇਸ਼ੁਰ ਅਤੇ ਮਸੀਹ ਦਾ ਗਿਆਨ ਲੈਣਾ ਹੀ ਸਦੀਪਕ ਜੀਵਨ ਹੈ! ਲੇਕਿਨ ਕੀ ਯਹੋਵਾਹ ਅਤੇ ਯਿਸੂ ਦਾ ਕੇਵਲ ਗਿਆਨ ਰੱਖਣ ਦੁਆਰਾ ਹੀ ਸਾਨੂੰ ਸਦੀਪਕ ਜੀਵਨ ਦਾ ਪ੍ਰਤਿਫਲ ਦਿੱਤਾ ਜਾਵੇਗਾ? ਜੀ ਨਹੀਂ। ਇਸਰਾਏਲੀ ਜਾਣਦੇ ਸਨ ਕਿ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਸੀ, ਲੇਕਿਨ ਉਨ੍ਹਾਂ ਦੇ ਜੀਵਨ-ਮਾਰਗ ਨੇ ਇਸ ਵਿਸ਼ਵਾਸ ਨੂੰ ਪ੍ਰਤਿਬਿੰਬਤ ਨਹੀਂ ਕੀਤਾ। ਸਿੱਟੇ ਵਜੋਂ, ਉਨ੍ਹਾਂ ਉੱਤੇ ਉਸ ਦੀ ਮਿਹਰ ਨਾ ਰਹੀ। (ਹੋਸ਼ੇ. 4:1, 2, 6) ਅੱਜ ਲੱਖਾਂ ਲੋਕਾਂ ਨੂੰ ਸ਼ਾਇਦ “ਪਰਮੇਸ਼ੁਰ ਲਈ ਅਣਖ ਤਾਂ ਹੈ ਪਰ ਸਮਝ ਨਾਲ ਨਹੀਂ।” (ਰੋਮੀ. 10:2) ਉਨ੍ਹਾਂ ਨੂੰ ਯਹੋਵਾਹ, ਅਰਥਾਤ “ਸੱਚਾ ਵਾਹਿਦ ਪਰਮੇਸ਼ੁਰ,” ਨੂੰ ਜਾਣਨ ਅਤੇ ਇਹ ਸਿੱਖਣ ਦੀ ਲੋੜ ਹੈ ਕਿ ਉਸ ਦੀ ਸਹੀ ਢੰਗ ਨਾਲ ਸੇਵਾ ਕਿਵੇਂ ਕਰਨੀ ਹੈ। ਇਸ ਉਦੇਸ਼ ਨਾਲ, ਅਸੀਂ ਨਵੰਬਰ ਦੌਰਾਨ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ ਪੇਸ਼ ਕਰਨ ਜਾ ਰਹੇ ਹਾਂ। ਤੁਸੀਂ ਗਿਆਨ ਪੁਸਤਕ ਪੇਸ਼ ਕਰਨ ਲਈ ਕਿਹੜੀ ਪੇਸ਼ਕਾਰੀ ਇਸਤੇਮਾਲ ਕਰੋਗੇ? ਇੱਥੇ ਕੁਝ ਸੁਝਾਵਾਂ ਹਨ ਜੋ ਤੁਹਾਡੀ ਮਦਦ ਕਰ ਸਕਦੇ ਹਨ।

2 ਇਹ ਇਕ ਪੇਸ਼ਕਾਰੀ ਹੈ ਜਿਸ ਨੂੰ ਸ਼ਾਇਦ ਤੁਸੀਂ ਆਪਣੇ ਖੇਤਰ ਵਿਚ ਅਨੇਕ ਲੋਕਾਂ ਨਾਲ ਗੱਲ ਕਰਦੇ ਸਮੇਂ ਇਸਤੇਮਾਲ ਕਰਨਾ ਚਾਹੋ:

◼ “ਅਸੀਂ ਆਪਣੇ ਗੁਆਂਢੀਆਂ ਨਾਲ ਇਸ ਬਾਰੇ ਗੱਲਬਾਤ ਕਰ ਰਹੇ ਹਾਂ ਕਿ ਸੰਸਾਰ ਵਿਚ ਇੰਨੇ ਸਾਰੇ ਵੱਖਰੇ-ਵੱਖਰੇ ਧਰਮ ਕਿਉਂ ਹਨ। ਕੇਵਲ ਇਸੇ ਦੇਸ਼ ਵਿਚ ਹੀ ਇੰਨੇ ਸਾਰੇ ਪ੍ਰਕਾਰ ਦੇ ਧਾਰਮਿਕ ਮਾਰਗ ਹਨ, ਅਤੇ ਸੰਸਾਰ ਭਰ ਵਿਚ 10,000 ਤੋਂ ਵੱਧ ਧਾਰਮਿਕ ਸੰਪ੍ਰਦਾਵਾਂ ਹਨ। ਤੁਹਾਡੇ ਖ਼ਿਆਲ ਵਿਚ ਇੰਨੇ ਪ੍ਰਕਾਰ ਦੇ ਧਰਮ ਕਿਉਂ ਹਨ? [ਜਵਾਬ ਲਈ ਸਮਾਂ ਦਿਓ। ਗਿਆਨ ਪੁਸਤਕ ਨੂੰ ਅਧਿਆਇ 5 ਵੱਲ ਖੋਲ੍ਹੋ, ਅਤੇ ਪੈਰਾ 1 ਪੜ੍ਹੋ।] ਤੁਸੀਂ ਇਸ ਅਧਿਆਇ ਨੂੰ ਪੜ੍ਹਨ ਦੁਆਰਾ ਇਨ੍ਹਾਂ ਸਵਾਲਾਂ ਦੇ ਸੰਤੋਖਜਨਕ ਜਵਾਬ ਹਾਸਲ ਕਰੋਗੇ। ਜੇਕਰ ਤੁਸੀਂ ਇਸ ਦੀ ਜਾਂਚ ਕਰਨੀ ਚਾਹੁੰਦੇ ਹੋ, ਤਾਂ ਇਹ ਪੁਸਤਕ ਤੁਹਾਡੇ ਕੋਲ ਛੱਡਣ ਵਿਚ ਮੈਨੂੰ ਖ਼ੁਸ਼ੀ ਹੋਵੇਗੀ।” ਜੇਕਰ ਇਹ ਸਵੀਕਾਰ ਕੀਤੀ ਜਾਂਦੀ ਹੈ, ਤਾਂ ਦੁਬਾਰਾ ਆਉਣ ਦਾ ਨਿਸ਼ਚਿਤ ਪ੍ਰਬੰਧ ਕਰੋ, ਅਤੇ ਕਹੋ: “ਜਦੋਂ ਮੈਂ ਵਾਪਸ ਆਵਾਂਗਾ, ਤਾਂ ਸ਼ਾਇਦ ਅਸੀਂ ਇਸ ਬਾਰੇ ਚਰਚਾ ਕਰ ਸਕਦੇ ਹਾਂ ਕਿ ਸਾਰੇ ਧਰਮ ਇੱਕੋ ਹੀ ਥਾਂ ਨੂੰ ਲੈ ਜਾਣ ਵਾਲੇ ਕੇਵਲ ਵੱਖਰੇ-ਵੱਖਰੇ ਰਾਹ ਹੀ ਹਨ ਜਾਂ ਨਹੀਂ।”

3 ਜਦੋਂ ਤੁਸੀਂ ਇਸ ਬਾਰੇ ਚਰਚਾ ਜਾਰੀ ਰੱਖਣ ਲਈ ਵਾਪਸ ਜਾਂਦੇ ਹੋ ਕਿ ਕਿਉਂ ਇੰਨੇ ਸਾਰੇ ਧਰਮ ਹਨ, ਤਾਂ ਤੁਸੀਂ ਇਹ ਕਹਿ ਸਕਦੇ ਹੋ:

◼ “ਤੁਹਾਡੇ ਨਾਲ ਪਿਛਲੀ ਵਾਰੀ ਗੱਲ ਕਰਦੇ ਸਮੇਂ, ਮੈਂ ਸਵਾਲ ਉਠਾਇਆ ਸੀ ਕਿ ਸਾਰੇ ਧਰਮ ਇੱਕੋ ਹੀ ਥਾਂ ਨੂੰ ਲੈ ਜਾਣ ਵਾਲੇ ਕੇਵਲ ਵੱਖਰੇ-ਵੱਖਰੇ ਰਾਹ ਹੀ ਹਨ ਜਾਂ ਨਹੀਂ। ਇਸ ਬਾਰੇ ਤੁਸੀਂ ਕੀ ਸੋਚਦੇ ਹੋ? [ਜਵਾਬ ਲਈ ਸਮਾਂ ਦਿਓ।] ਮੈਂ ਤੁਹਾਡੇ ਕੋਲ ਜੋ ਪੁਸਤਕ ਛੱਡ ਗਿਆ ਸੀ, ਉਸ ਵਿੱਚੋਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਯਿਸੂ ਨੇ ਇਸ ਬਾਰੇ ਕੀ ਕਿਹਾ ਸੀ। [ਗਿਆਨ ਪੁਸਤਕ ਵਿਚ ਅਧਿਆਇ 5 ਵੱਲ ਖੋਲ੍ਹੋ, ਅਤੇ ਪੈਰਾ 6-7 ਪੜ੍ਹੋ, ਨਾਲ ਹੀ ਮੱਤੀ 7:21-23.] ਤੁਸੀਂ ਸ਼ਾਇਦ ਸੋਚਦੇ ਹੋਵੋਗੇ ਕਿ ਇਸ ਬਾਰੇ ਜਾਣਨਾ ਕਿ ਪਰਮੇਸ਼ੁਰ ਦੀ ਇੱਛਾ ਅਸਲ ਵਿਚ ਕੀ ਹੈ, ਇੰਨਾ ਜ਼ਰੂਰੀ ਕਿਉਂ ਹੈ। ਤੁਸੀਂ ਪਾਓਗੇ ਕਿ ਅਗਲੇ ਪੈਰੇ ਬਹੁਤ ਹੀ ਗਿਆਨਦਾਇਕ ਹਨ। ਕਿਰਪਾ ਕਰ ਕੇ ਇਸ ਅਧਿਆਇ ਦਾ ਬਾਕੀ ਹਿੱਸਾ ਪੜ੍ਹ ਲਓ। ਜਦੋਂ ਮੈਂ ਅਗਲੀ ਵਾਰ ਆਵਾਂਗਾ, ਤਾਂ ਤੁਹਾਨੂੰ ਇਹ ਦਿਖਾਉਣ ਵਿਚ ਮੈਨੂੰ ਖ਼ੁਸ਼ੀ ਹੋਵੇਗੀ ਕਿ ਉਪਾਸਨਾ ਦਿਆਂ ਮਾਮਲਿਆਂ ਵਿਚ ਯਥਾਰਥ ਗਿਆਨ ਦਾ ਹੋਣਾ ਕਿਉਂ ਮਹੱਤਵਪੂਰਣ ਹੈ।”

4 ਕਿਉਂ ਜੋ ਧਰਤੀ ਉੱਤੇ ਸਦਾ ਲਈ ਜੀਉਣ ਦਾ ਵਿਚਾਰ ਉਨ੍ਹਾਂ ਅਧਿਕਤਰ ਲੋਕਾਂ ਲਈ ਵੀ ਇਕ ਨਵਾਂ ਵਿਚਾਰ ਹੈ ਜੋ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ, ਇਹ ਪ੍ਰਸਤਾਵਨਾ ਸ਼ਾਇਦ ਉਨ੍ਹਾਂ ਦੀ ਰੁਚੀ ਜਗਾਵੇ:

◼ “ਅਸੀਂ ਆਪਣੇ ਗੁਆਂਢੀਆਂ ਤੋਂ ਇਕ ਸਵਾਲ ਪੁੱਛ ਰਹੇ ਹਾਂ। ਜੇਕਰ ਤੁਹਾਨੂੰ ਇਸ ਤਰ੍ਹਾਂ ਦੇ ਸੰਸਾਰ ਵਿਚ ਸਦਾ ਦੇ ਲਈ ਜੀਉਣ ਦਾ ਸੱਦਾ ਦਿੱਤਾ ਜਾਵੇ, ਤਾਂ ਕੀ ਤੁਸੀਂ ਸੱਦਾ ਸਵੀਕਾਰ ਕਰੋਗੇ? [ਗਿਆਨ ਪੁਸਤਕ ਵਿਚ ਸਫ਼ਾ 4-5 ਉੱਤੇ ਦੀ ਤਸਵੀਰ ਦਿਖਾਓ। ਜਵਾਬ ਲਈ ਸਮਾਂ ਦਿਓ।] ਤੁਸੀਂ ਸੱਚ-ਮੁੱਚ ਇਸ ਤਰ੍ਹਾਂ ਦਾ ਸੁਖੀ ਜੀਵਨ ਹਾਸਲ ਕਰ ਸਕਦੇ ਹੋ। ਲੇਕਿਨ ਤੁਹਾਡੇ ਖ਼ਿਆਲ ਵਿਚ ਇਸ ਨੂੰ ਆਪਣੇ ਲਈ ਸਾਕਾਰ ਹੁੰਦਿਆਂ ਦੇਖਣ ਦੇ ਲਈ ਤੁਹਾਨੂੰ ਕੀ ਕਰਨਾ ਹੋਵੇਗਾ? [ਜਵਾਬ ਲਈ ਸਮਾਂ ਦਿਓ।] ਗੌਰ ਕਰੋ ਕਿ ਯੂਹੰਨਾ 17:3 ਦੇ ਅਨੁਸਾਰ ਕਿਹੜੀ ਕਾਰਵਾਈ ਦੀ ਲੋੜ ਹੈ। [ਪੜ੍ਹੋ।] ਇਹ ਪੁਸਤਕ ਅਨੇਕਾਂ ਨੂੰ ਇਹ ਖ਼ਾਸ ਕਿਸਮ ਦਾ ਗਿਆਨ ਹਾਸਲ ਕਰਨ ਲਈ ਮਦਦ ਕਰ ਰਹੀ ਹੈ। ਕੀ ਤੁਸੀਂ ਪੜ੍ਹਨ ਲਈ ਇਕ ਨਿੱਜੀ ਕਾਪੀ ਰੱਖਣੀ ਪਸੰਦ ਕਰੋਗੇ? [ਜਵਾਬ ਲਈ ਸਮਾਂ ਦਿਓ।] ਜਦੋਂ ਮੈਂ ਅਗਲੀ ਵਾਰ ਆਵਾਂਗਾ, ਤਾਂ ਅਸੀਂ ਚਰਚਾ ਕਰ ਸਕਦੇ ਹਾਂ ਕਿ ਇਹ ਵਿਸ਼ਵਾਸ ਕਰਨਾ ਕਿਉਂ ਤਰਕਸੰਗਤ ਹੈ ਕਿ ਅਸੀਂ ਠੀਕ ਇੱਥੇ ਧਰਤੀ ਉੱਤੇ ਸਦੀਪਕ ਜੀਵਨ ਹਾਸਲ ਕਰ ਸਕਦੇ ਹਾਂ।”

5 ਜਿਨ੍ਹਾਂ ਨਾਲ ਤੁਸੀਂ ਯੂਹੰਨਾ 17:3 ਉੱਤੇ ਚਰਚਾ ਕੀਤੀ ਸੀ, ਉਨ੍ਹਾਂ ਨਾਲ ਮੁੜ ਮੁਲਾਕਾਤ ਕਰਦੇ ਸਮੇਂ ਤੁਸੀਂ ਇਸ ਤਰ੍ਹਾਂ ਆਰੰਭ ਕਰ ਸਕਦੇ ਹੋ:

◼ “ਮੇਰੀ ਪਿਛਲੀ ਮੁਲਾਕਾਤ ਤੇ, ਮੈਂ ਤੁਹਾਨੂੰ ਯੂਹੰਨਾ 17:3 ਵਿਚ ਯਿਸੂ ਦੇ ਮਨਮੋਹਕ ਸ਼ਬਦ ਪੜ੍ਹ ਕੇ ਸੁਣਾਏ ਸਨ, ਜਿੱਥੇ ਉਸ ਨੇ ਸਾਨੂੰ ਭਰੋਸਾ ਦਿਵਾਇਆ ਕਿ ਪਰਮੇਸ਼ੁਰ ਦਾ ਅਤੇ ਉਸ ਦਾ ਗਿਆਨ ਲੈਣਾ ਹੀ ਸਦੀਪਕ ਜੀਵਨ ਹੈ। ਲੇਕਿਨ ਅਨੇਕ ਲੋਕ ਵਿਸ਼ਵਾਸ ਕਰਦੇ ਹਨ ਕਿ ਇਕ ਬਿਹਤਰ ਜੀਵਨ ਤਾਂ ਕੇਵਲ ਸਵਰਗ ਵਿਚ ਹੀ ਹਾਸਲ ਹੋ ਸਕਦਾ ਹੈ। ਤੁਸੀਂ ਇਸ ਬਾਰੇ ਕਿਵੇਂ ਮਹਿਸੂਸ ਕਰਦੇ ਹੋ? [ਜਵਾਬ ਲਈ ਸਮਾਂ ਦਿਓ।] ਮੈਂ ਤੁਹਾਡੇ ਕੋਲ ਜੋ ਪੁਸਤਕ ਛੱਡ ਗਿਆ ਸੀ, ਜੇਕਰ ਉਹ ਕੋਲ ਹੀ ਪਈ ਹੈ, ਤਾਂ ਮੈਂ ਤੁਹਾਨੂੰ ਕੁਝ ਬਾਈਬਲ ਵਚਨ ਦਿਖਾਉਣਾ ਚਾਹੁੰਦਾ ਹਾਂ, ਜੋ ਸਾਬਤ ਕਰਦੇ ਹਨ ਕਿ ਧਰਤੀ ਉੱਤੇ ਪਰਾਦੀਸ ਮੁੜ ਬਹਾਲ ਕੀਤਾ ਜਾਵੇਗਾ। [ਗਿਆਨ ਪੁਸਤਕ ਵਿਚ ਸਫ਼ਾ 9-10 ਉੱਤੇ ਪੈਰਾ 11-16 ਦੀ ਚਰਚਾ ਕਰੋ।] ਅਗਲੀ ਵਾਰ ਆਉਣ ਤੇ, ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਕਿਉਂ ਤੁਸੀਂ ਬਾਈਬਲ ਵਿਚ ਪਾਏ ਜਾਣ ਵਾਲੇ ਇਨ੍ਹਾਂ ਵਾਅਦਿਆਂ ਉੱਤੇ ਭਰੋਸਾ ਕਰ ਸਕਦੇ ਹੋ। ਇਸ ਦੌਰਾਨ, ਤੁਸੀਂ ਸ਼ਾਇਦ ਆਪਣੀ ਪੁਸਤਕ ਵਿਚ ਅਧਿਆਇ 2 ਪੜ੍ਹ ਸਕਦੇ ਹੋ।”

6 ਬਾਈਬਲ ਵਿਚ ਥੋੜ੍ਹਾ ਬਹੁਤ ਵਿਸ਼ਵਾਸ ਰੱਖਣ ਵਾਲੇ ਵਿਅਕਤੀਆਂ ਨਾਲ ਬਾਈਬਲ ਅਧਿਐਨ ਸ਼ੁਰੂ ਕਰਨ ਵਿਚ ਇਕ ਸਿੱਧੀ ਪੇਸ਼ਕਾਰੀ ਅਕਸਰ ਕਾਮਯਾਬ ਹੁੰਦੀ ਹੈ। ਇਹ ਇਕ ਸੁਝਾਈ ਗਈ ਪ੍ਰਸਤਾਵਨਾ ਹੈ ਜੋ “ਤਰਕ ਕਰਨਾ” (ਅੰਗ੍ਰੇਜ਼ੀ) ਪੁਸਤਕ ਵਿਚ ਸਫ਼ਾ 12 ਉੱਤੇ ਪੇਸ਼ ਕੀਤੀ ਗਈ ਹੈ:

◼ “ਮੈਂ ਤੁਹਾਨੂੰ ਇਕ ਮੁਫ਼ਤ ਗ੍ਰਹਿ ਬਾਈਬਲ ਕੋਰਸ ਪੇਸ਼ ਕਰਨ ਆਇਆ ਹਾਂ। ਅਗਰ ਤੁਸੀਂ ਇਜਾਜ਼ਤ ਦਿਓ, ਤਾਂ ਮੈਂ ਚੰਦ ਮਿੰਟ ਲੈ ਕੇ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਕਿਵੇਂ ਲੋਕ ਕੋਈ 200 ਦੇਸ਼ਾਂ ਵਿਚ ਪਰਿਵਾਰਕ ਸਮੂਹਾਂ ਦੇ ਤੌਰ ਤੇ, ਘਰ ਵਿਚ ਬਾਈਬਲ ਦੀ ਚਰਚਾ ਕਰਦੇ ਹਨ। ਚਰਚੇ ਦੇ ਆਧਾਰ ਲਈ ਅਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਵਿਸ਼ੇ ਨੂੰ ਇਸਤੇਮਾਲ ਕਰ ਸਕਦੇ ਹਾਂ। [ਗਿਆਨ ਪੁਸਤਕ ਵਿੱਚੋਂ ਵਿਸ਼ਿਆਂ ਦੀ ਸੂਚੀ ਦਿਖਾਓ।] ਤੁਹਾਨੂੰ ਖ਼ਾਸ ਕਰਕੇ ਕਿਹੜਾ ਦਿਲਚਸਪ ਲੱਗਦਾ ਹੈ?” ਵਿਅਕਤੀ ਦੇ ਚੁਣਨ ਤਕ ਇੰਤਜ਼ਾਰ ਕਰੋ। ਚੁਣੇ ਗਏ ਅਧਿਆਇ ਵੱਲ ਖੋਲ੍ਹੋ, ਅਤੇ ਪਹਿਲੇ ਪੈਰੇ ਨਾਲ ਅਧਿਐਨ ਆਰੰਭ ਕਰੋ।

7 ਇਹ ਇਕ ਕਾਮਯਾਬ ਸਿੱਧੀ ਪੇਸ਼ਕਾਰੀ ਹੈ ਜੋ ਤੁਸੀਂ ਉਨ੍ਹਾਂ ਵਿਅਕਤੀਆਂ ਨਾਲ ਅਧਿਐਨ ਆਰੰਭ ਕਰਨ ਲਈ ਅਜ਼ਮਾ ਸਕਦੇ ਹੋ ਜੋ ਬਾਈਬਲ ਤੋਂ ਜਾਣੂ ਨਹੀਂ ਹਨ:

◼ “ਅਨੇਕ ਲੋਕ ਵਿਸ਼ਵਾਸ ਕਰਦੇ ਹਨ ਕਿ ਬਾਈਬਲ ਇਕ ਪਵਿੱਤਰ ਗ੍ਰੰਥ ਹੈ ਜਿਸ ਵਿਚ ਕਾਫ਼ੀ ਬੁੱਧੀ ਦੀਆਂ ਗੱਲਾਂ ਹਨ, ਫਿਰ ਵੀ ਉਨ੍ਹਾਂ ਨੂੰ ਇਸ ਵਿੱਚੋਂ ਕੁਝ ਵੀ ਸਿੱਖਣ ਦਾ ਮੌਕਾ ਨਹੀਂ ਮਿਲਿਆ ਹੈ। ਮੈਂ ਮੁਫ਼ਤ ਵਿਚ ਬਾਈਬਲ ਸਿਖਾਉਂਦਾ ਹਾਂ ਅਤੇ ਅਤਿਰਿਕਤ ਸਿੱਖਿਆਰਥੀਆਂ ਲਈ ਅਜੇ ਗੁੰਜਾਇਸ਼ ਹੈ। ਅਸੀਂ ਇਹ ਬਾਈਬਲ ਅਧਿਐਨ ਸਹਾਇਕ ਪੁਸਤਕ ਇਸਤੇਮਾਲ ਕਰਦੇ ਹਾਂ। [ਗਿਆਨ ਪੁਸਤਕ ਦਿਖਾਓ।] ਇਹ ਕੋਰਸ ਕੇਵਲ ਕੁਝ ਹੀ ਮਹੀਨਿਆਂ ਲਈ ਹੈ ਅਤੇ ਦਿਖਾਉਂਦਾ ਹੈ ਕਿ ਕਿਵੇਂ ਬਾਈਬਲ ਅਜਿਹੇ ਸਵਾਲਾਂ ਦਾ ਜਵਾਬ ਦਿੰਦੀ ਹੈ ਜਿਵੇਂ: ਪਰਮੇਸ਼ੁਰ ਦੁੱਖਾਂ ਨੂੰ ਕਿਉਂ ਇਜਾਜ਼ਤ ਦਿੰਦਾ ਹੈ? ਅਸੀਂ ਕਿਉਂ ਬੁੱਢੇ ਹੋ ਕੇ ਮਰ ਜਾਂਦੇ ਹਾਂ? ਅਤੇ ਸਾਡੇ ਮਰੇ ਹੋਏ ਪਿਆਰਿਆਂ ਨੂੰ ਕੀ ਹੁੰਦਾ ਹੈ? ਕੀ ਮੈਂ ਤੁਹਾਨੂੰ ਅਧਿਐਨ ਦਾ ਇਕ ਨਮੂਨਾ ਪੇਸ਼ ਕਰ ਸਕਦਾ ਹਾਂ?” ਜੇਕਰ ਅਧਿਐਨ ਦੀ ਪੇਸ਼ਕਸ਼ ਠੁਕਰਾਈ ਜਾਂਦੀ ਹੈ, ਤਾਂ ਗਿਆਨ ਪੁਸਤਕ ਪੇਸ਼ ਕਰੋ ਅਤੇ ਉਸ ਵਿਅਕਤੀ ਨੂੰ ਖ਼ੁਦ ਇਸ ਨੂੰ ਪੜ੍ਹਨ ਲਈ ਉਤਸ਼ਾਹਿਤ ਕਰੋ।

8 ਪਰਮੇਸ਼ੁਰ ਅਤੇ ਮਸੀਹ ਦਾ ਯਥਾਰਥ ਗਿਆਨ ਉਨ੍ਹਾਂ ਸਾਰਿਆਂ ਲਈ ਕੀ ਹੀ ਇਕ ਖਜ਼ਾਨਾ ਹੈ ਜੋ ਇਸ ਨੂੰ ਹਾਸਲ ਕਰਦੇ ਹਨ! ਇਸ ਨੂੰ ਗ੍ਰਹਿਣ ਕਰਨ ਦਾ ਸੱਚ-ਮੁੱਚ ਅਰਥ ਹੈ ਸੰਪੂਰਣ ਹਾਲਾਤ ਵਿਚ ਸਦੀਪਕ ਜੀਵਨ। ਆਓ ਅਸੀਂ ਨਵੰਬਰ ਦੇ ਦੌਰਾਨ ਦੂਜਿਆਂ ਦੇ ਨਾਲ ਉਹ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਸਾਂਝਿਆਂ ਕਰਨ ਲਈ ਹਰ ਮੌਕੇ ਦੀ ਵਰਤੋਂ ਕਰੀਏ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ