ਉਹ ਗਿਆਨ ਫੈਲਾਉਣਾ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ
1 ਯਹੋਵਾਹ ਉਹ ਹੈ “ਜਿਹੜਾ ਆਦਮੀ ਨੂੰ ਵਿੱਦਿਆ ਸਿਖਾਉਂਦਾ ਹੈ।” (ਜ਼ਬੂ. 94:10) ਉਹ ਸਾਨੂੰ ਇਸਤੇਮਾਲ ਕਰਦੇ ਹੋਏ ਆਪਣੇ ਬਾਰੇ ਜਾਨ-ਬਚਾਊ ਗਿਆਨ ਨੂੰ ਉਨ੍ਹਾਂ ਤਕ ਫੈਲਾਉਂਦਾ ਹੈ ਜੋ ਅਣਜਾਣ ਹਨ ਕਿ ਉਸ ਦੀ ਸੇਵਾ ਸਵੀਕਾਰਯੋਗ ਤਰੀਕੇ ਤੋਂ ਕਿਵੇਂ ਕਰਨੀ ਚਾਹੀਦੀ ਹੈ। ਪੁਸਤਕ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਇਕ ਵਧੀਆ ਸਿੱਖਿਅਕ ਔਜ਼ਾਰ ਹੈ ਜਿਸ ਦੇ ਰਾਹੀਂ ਨੇਕਦਿਲ ਲੋਕ ਪਰਮੇਸ਼ੁਰ ਦੇ ਲਿਖਤ ਬਚਨ, ਬਾਈਬਲ, ਤੋਂ ਉਸ ਦੇ ਬਾਰੇ ਯਥਾਰਥ ਸਮਝ ਹਾਸਲ ਕਰ ਸਕਦੇ ਹਨ। (1 ਤਿਮੋ. 2:3, 4) ਗਿਆਨ ਪੁਸਤਕ ਵਿਚ ਸੱਚਾਈ ਦਾ ਸਪੱਸ਼ਟ ਅਤੇ ਤਰਕਸ਼ੀਲ ਵਿਕਾਸ ਲੋਕਾਂ ਨੂੰ ਇਹ ਸਮਝਣ ਵਿਚ ਮਦਦ ਕਰੇਗਾ ਕਿ ਯਹੋਵਾਹ ਉਨ੍ਹਾਂ ਨੂੰ ਕੀ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ, ਜਦੋਂ ਅਸੀਂ ਸੇਵਕਾਈ ਵਿਚ ਹਿੱਸਾ ਲੈਂਦੇ ਹਾਂ ਤਾਂ ਸਾਡੇ ਕੋਲ ਕਈ ਭਾਸ਼ਾਵਾਂ ਵਿਚ ਇਸ ਪੁਸਤਕ ਦੀ ਸਪਲਾਈ ਹੋਣੀ ਚਾਹੀਦੀ ਹੈ। ਇਸ ਮਹੀਨੇ ਅਸੀਂ ਲੋਕਾਂ ਨੂੰ ਅਜਿਹੇ ਵਾਰਤਾਲਾਪ ਵਿਚ ਰੁਝਾਉਣਾ ਚਾਹੁੰਦੇ ਹਾਂ ਜਿਸ ਤੋਂ ਉਹ ਇਸ ਪੁਸਤਕ ਨੂੰ ਪੜ੍ਹਨ ਲਈ ਉਤਸੁਕ ਹੋਣਗੇ। ਇੱਥੇ ਕੁਝ ਸੁਝਾਅ ਦਿੱਤੇ ਗਏ ਹਨ। ਇਨ੍ਹਾਂ ਨੂੰ ਰਟਣ ਦੀ ਬਜਾਇ, ਮੁੱਖ ਵਿਚਾਰਾਂ ਨੂੰ ਆਪਣੇ ਸ਼ਬਦਾਂ ਵਿਚ ਅਤੇ ਗੱਲਬਾਤ ਕਰਨ ਦੇ ਆਪਣੇ ਸੁਭਾਵਕ ਤਰੀਕੇ ਵਿਚ ਪ੍ਰਗਟ ਕਰਨ ਦਾ ਜਤਨ ਕਰੋ।
2 ਕਿਉਂਜੋ ਅਧਿਕਤਰ ਲੋਕਾਂ ਨੇ ਕਿਸੇ ਪਿਆਰੇ ਨੂੰ ਮੌਤ ਵਿਚ ਖੋਹਿਆ ਹੈ, ਤੁਸੀਂ ਪਹਿਲਾਂ ਅਜਿਹਾ ਕੁਝ ਕਹਿੰਦੇ ਹੋਏ ਪੁਨਰ-ਉਥਾਨ ਦੀ ਉਮੀਦ ਨੂੰ ਇਕ ਵਾਰਤਾਲਾਪ ਵਿਚ ਪੇਸ਼ ਕਰ ਸਕਦੇ ਹੋ:
◼ “ਸਾਡੇ ਵਿੱਚੋਂ ਅਧਿਕਤਰ ਲੋਕਾਂ ਨੇ ਕਿਸੇ ਪਿਆਰੇ ਨੂੰ ਮੌਤ ਵਿਚ ਖੋਹਿਆ ਹੈ। ਕੀ ਤੁਸੀਂ ਸੋਚਿਆ ਹੈ ਕਿ ਕੀ ਤੁਸੀਂ ਉਸ ਨੂੰ ਫਿਰ ਕਦੇ ਦੇਖੋਗੇ? [ਜਵਾਬ ਲਈ ਸਮਾਂ ਦਿਓ।] ਮਨੁੱਖ ਲਈ ਪਰਮੇਸ਼ੁਰ ਦੇ ਮੁਢਲੇ ਮਕਸਦ ਵਿਚ ਮੌਤ ਸ਼ਾਮਲ ਨਹੀਂ ਸੀ। ਯਿਸੂ ਨੇ ਸਾਬਤ ਕੀਤਾ ਕਿ ਸਾਡੇ ਪਿਆਰਿਆਂ ਨੂੰ ਮੌਤ ਵਿੱਚੋਂ ਛੁਡਾਇਆ ਜਾ ਸਕਦਾ ਹੈ। [ਪੜ੍ਹੋ ਯੂਹੰਨਾ 11:11, 25, 44.] ਹਾਲਾਂਕਿ ਇਹ ਸਦੀਆਂ ਪਹਿਲਾਂ ਵਾਪਰਿਆ ਸੀ, ਇਹ ਦਿਖਾਉਂਦਾ ਹੈ ਕਿ ਪਰਮੇਸ਼ੁਰ ਨੇ ਸਾਡੇ ਲਈ ਕੀ ਕਰਨ ਦਾ ਵਾਅਦਾ ਕੀਤਾ ਹੈ। [ਗਿਆਨ ਪੁਸਤਕ ਵਿਚ ਸਫ਼ੇ 85 ਉੱਤੇ ਤਸਵੀਰ ਨੂੰ ਖੋਲ੍ਹੋ ਅਤੇ ਸਿਰਲੇਖ ਪੜ੍ਹੋ। ਫਿਰ ਸਫ਼ੇ 86 ਉੱਤੇ ਤਸਵੀਰ ਦਿਖਾ ਕੇ ਉਸ ਉੱਤੇ ਟਿੱਪਣੀ ਕਰੋ।] ਜੇਕਰ ਤੁਸੀਂ ਪੁਨਰ-ਉਥਾਨ ਦੀ ਇਸ ਸੁਖਦਾਇਕ ਉਮੀਦ ਬਾਰੇ ਹੋਰ ਪੜ੍ਹਨਾ ਚਾਹੋਗੇ, ਤਾਂ ਮੈਨੂੰ ਇਹ ਪੁਸਤਕ ਤੁਹਾਡੇ ਕੋਲ ਛੱਡ ਕੇ ਜਾਣ ਵਿਚ ਖ਼ੁਸ਼ੀ ਹੋਵੇਗੀ।”
3 ਪੁਨਰ-ਉਥਾਨ ਦੀ ਉਮੀਦ ਬਾਰੇ ਆਰੰਭਕ ਚਰਚੇ ਮਗਰੋਂ, ਤੁਸੀਂ ਉਸੇ ਵਿਅਕਤੀ ਦੇ ਨਾਲ ਇਸ ਤਰੀਕੇ ਵਿਚ ਅਗਲਾ ਵਾਰਤਾਲਾਪ ਸ਼ੁਰੂ ਕਰ ਸਕਦੇ ਹੋ:
◼ “ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਮੈਂ ਆਖਿਆ ਸੀ ਕਿ ਮਨੁੱਖ ਲਈ ਪਰਮੇਸ਼ੁਰ ਦੇ ਮੁਢਲੇ ਮਕਸਦ ਵਿਚ ਮੌਤ ਸ਼ਾਮਲ ਨਹੀਂ ਸੀ। ਜੇਕਰ ਇਹ ਸੱਚ ਹੈ, ਤਾਂ ਅਸੀਂ ਬੁੱਢੇ ਹੋ ਕੇ ਕਿਉਂ ਮਰ ਜਾਂਦੇ ਹਾਂ? ਕੁਝ ਕੱਛੂ 100 ਤੋਂ ਵੀ ਵੱਧ ਸਾਲ ਤਕ ਜੀਵਿਤ ਰਹਿੰਦੇ ਹਨ, ਅਤੇ ਅਜਿਹੇ ਦਰਖ਼ਤ ਹਨ ਜੋ ਹਜ਼ਾਰਾਂ ਸਾਲਾਂ ਤੋਂ ਜੀਵਿਤ ਹਨ। ਮਾਨਵ ਕੇਵਲ 70 ਜਾਂ 80 ਸਾਲ ਲਈ ਹੀ ਕਿਉਂ ਜੀਵਿਤ ਰਹਿੰਦੇ ਹਨ? [ਜਵਾਬ ਲਈ ਸਮਾਂ ਦਿਓ।] ਅਸੀਂ ਮਰਦੇ ਹਾਂ ਕਿਉਂਕਿ ਪਹਿਲੀ ਮਾਨਵ ਜੋੜੀ ਨੇ ਪਰਮੇਸ਼ੁਰ ਦੀ ਅਵੱਗਿਆ ਕੀਤੀ।” ਰੋਮੀਆਂ 5:12 ਪੜ੍ਹੋ। ਗਿਆਨ ਪੁਸਤਕ ਵਿਚ ਸਫ਼ਾ 53 ਖੋਲ੍ਹੋ ਅਤੇ ਅਧਿਆਇ ਦਾ ਸ਼ੀਰਸ਼ਕ ਪੜ੍ਹੋ। ਪਹਿਲੇ ਤਿੰਨ ਪੈਰਿਆਂ ਉੱਤੇ ਚਰਚਾ ਕਰੋ, ਅਤੇ ਛਪੇ ਸਵਾਲਾਂ ਦੇ ਜਵਾਬ ਦਿਖਾਓ। ਅਧਿਆਇ ਦੇ ਬਾਕੀ ਹਿੱਸੇ ਉੱਤੇ ਚਰਚਾ ਕਰਨ ਵਾਸਤੇ ਬਾਅਦ ਵਿਚ ਵਾਪਸ ਆਉਣ ਲਈ ਸਮਾਂ ਨਿਯੁਕਤ ਕਰੋ। ਇਸ ਸਮੇਂ ਦੇ ਦੌਰਾਨ ਉਸ ਵਿਅਕਤੀ ਨੂੰ ਪੂਰਾ ਅਧਿਆਇ ਪੜ੍ਹਨ ਲਈ ਉਤਸ਼ਾਹਿਤ ਕਰੋ।
4 ਜੇਕਰ ਤੁਸੀਂ ਅਜਿਹੇ ਵਿਅਕਤੀ ਨਾਲ ਗੱਲ ਕਰਦੇ ਹੋ ਜੋ ਧਾਰਮਿਕ ਜਾਪਦਾ ਹੈ, ਤਾਂ ਤੁਸੀਂ ਸ਼ਾਇਦ ਕਹੋ:
◼ “ਅੱਜ ਅਸਲ ਵਿਚ ਸੈਂਕੜੇ ਹੀ ਵੱਖਰੇ-ਵੱਖਰੇ ਧਰਮ ਹਨ। ਉਹ ਹਰ ਪ੍ਰਕਾਰ ਦੇ ਵਿਰੋਧੀ ਸਿਧਾਂਤ ਸਿਖਾਉਂਦੇ ਹਨ। ਕੁਝ ਲੋਕ ਕਹਿੰਦੇ ਹਨ ਕਿ ਸਭ ਧਰਮ ਚੰਗੇ ਹਨ ਅਤੇ ਕੋਈ ਫ਼ਰਕ ਨਹੀਂ ਪੈਂਦਾ ਹੈ ਕਿ ਅਸੀਂ ਕੀ ਵਿਸ਼ਵਾਸ ਕਰਦੇ ਹਾਂ। ਤੁਹਾਡਾ ਕੀ ਵਿਚਾਰ ਹੈ? [ਜਵਾਬ ਲਈ ਸਮਾਂ ਦਿਓ।] ਯਿਸੂ ਨੇ ਕਿਹਾ ਸੀ ਕਿ ਇੱਕੋ ਹੀ ਸੱਚਾ ਧਰਮ ਸੀ ਅਤੇ ਦਿਖਾਇਆ ਕਿ ਉਪਾਸਨਾ ਦੇ ਅਨੇਕ ਰੂਪ ਪਰਮੇਸ਼ੁਰ ਨੂੰ ਅਸਵੀਕਾਰ ਹਨ। [ਪੜ੍ਹੋ ਮੱਤੀ 7:21-23.] ਜੇਕਰ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਉਸ ਦੀ ਇੱਛਾ ਅਨੁਸਾਰ ਉਸ ਦੀ ਉਪਾਸਨਾ ਕਰਨੀ ਪਵੇਗੀ।” ਗਿਆਨ ਪੁਸਤਕ ਦਾ ਅਧਿਆਇ 5 ਖੋਲ੍ਹੋ, ਸ਼ੀਰਸ਼ਕ ਪੜ੍ਹੋ, ਅਤੇ ਕੁਝ ਉਪ-ਸ਼ੀਰਸ਼ਕ ਦਿਖਾਓ। ਇਹ ਸਮਝਾਓ ਕਿ ਇਹ ਜਾਣਕਾਰੀ ਇਕ ਵਿਅਕਤੀ ਨੂੰ ਪਰਮੇਸ਼ੁਰ ਨੂੰ ਕਿਵੇਂ ਖ਼ੁਸ਼ ਕਰਨਾ ਹੈ ਦੇ ਬਾਰੇ ਸਿੱਖਣ ਵਿਚ ਮਦਦ ਕਰੇਗੀ। ਪੁਸਤਕ ਨੂੰ 15 ਰੁਪਏ ਦੇ ਚੰਦੇ ਤੇ ਪੇਸ਼ ਕਰੋ।
5 ਜੋ ਲੋਕ ਅਨੇਕ ਧਰਮ ਹੋਣ ਦੇ ਕਾਰਨ ਉਲਝੇ ਹੋਏ ਹਨ ਸ਼ਾਇਦ ਤੁਹਾਡੀ ਪੁਨਰ-ਮੁਲਾਕਾਤ ਤੇ ਇਸ ਸਵਾਲ ਦੇ ਜਵਾਬ ਦੀ ਕਦਰ ਕਰਨ:
◼ “ਅੱਜ ਇੰਨੇ ਸਾਰੇ ਵੱਖਰੇ-ਵੱਖਰੇ ਧਰਮ ਹੋਣ ਦੇ ਕਾਰਨ, ਅਸੀਂ ਕਿਵੇਂ ਦੱਸ ਸਕਦੇ ਹਾਂ ਕਿ ਕਿਹੜਾ ਸਹੀ ਹੈ? ਤੁਸੀਂ ਕਿਨ੍ਹਾਂ ਗੱਲਾਂ ਦੀ ਭਾਲ ਕਰੋਗੇ? [ਜਵਾਬ ਲਈ ਸਮਾਂ ਦਿਓ।] ਯਿਸੂ ਨੇ ਸਾਨੂੰ ਦੱਸਿਆ ਸੀ ਕਿ ਉਸ ਦੇ ਸੱਚੇ ਅਨੁਯਾਈਆਂ ਦੀ ਕਿਵੇਂ ਪਛਾਣ ਕੀਤੀ ਜਾ ਸਕਦੀ ਹੈ।” ਯੂਹੰਨਾ 13:35 ਪੜ੍ਹੋ। ਗਿਆਨ ਪੁਸਤਕ ਦੇ ਅਧਿਆਇ 5 ਵਿਚ ਪੈਰੇ 18 ਅਤੇ 19 ਉੱਤੇ ਚਰਚਾ ਕਰੋ। ਇਹ ਦਿਖਾਓ ਕਿ ਇਨ੍ਹਾਂ ਸ਼ਾਸਤਰ ਸੰਬੰਧੀ ਮਾਰਗ-ਦਰਸ਼ਨਾਂ ਨੂੰ ਅਤੇ ਕਟੌਤੀ ਦੀ ਪ੍ਰਕ੍ਰਿਆ ਨੂੰ ਵਰਤਦੇ ਹੋਏ, ਇਕ ਵਿਅਕਤੀ ਸੱਚੇ ਧਰਮ ਨੂੰ ਪਛਾਣ ਸਕਦਾ ਹੈ। ਬਿਆਨ ਕਰੋ ਕਿ ਕਿਵੇਂ ਯਹੋਵਾਹ ਦੇ ਗਵਾਹ ਸੰਸਾਰ ਭਰ ਵਿਚ ਆਪਣੇ ਸੱਚੇ ਪ੍ਰੇਮ ਅਤੇ ਉੱਚ ਨੈਤਿਕ ਮਿਆਰਾਂ ਦੇ ਲਈ ਪ੍ਰਸਿੱਧ ਹਨ। ਇਹ ਸਮਝਾਓ ਕਿ ਕਿਵੇਂ ਗਿਆਨ ਪੁਸਤਕ ਨੂੰ ਇਸਤੇਮਾਲ ਕਰਦੇ ਹੋਏ ਬਾਈਬਲ ਦਾ ਇਕ ਅਧਿਐਨ ਸਪੱਸ਼ਟ ਤੌਰ ਤੇ ਉਸ ਉਪਾਸਨਾ ਦੀ ਪਛਾਣ ਕਰੇਗਾ ਜੋ ਪਰਮੇਸ਼ੁਰ ਪ੍ਰਵਾਨ ਕਰਦਾ ਹੈ।
6 ਜੇਕਰ ਤੁਸੀਂ ਇਕ ਮਾਤਾ ਜਾਂ ਪਿਤਾ ਨੂੰ ਮਿਲਦੇ ਹੋ, ਤਾਂ ਸ਼ਾਇਦ ਇਹ ਪ੍ਰਸਤਾਵਨਾ ਪ੍ਰਭਾਵੀ ਹੋਵੇ:
◼ “ਹਰ ਦਿਨ ਅਸੀਂ ਅਜਿਹੇ ਨੌਜਵਾਨਾਂ ਦੇ ਬੇਮੁਹਾਰੇ ਆਚਰਣ ਬਾਰੇ ਰਿਪੋਰਟ ਸੁਣਦੇ ਹਾਂ ਜੋ ਬਿਲਕੁਲ ਹੀ ਨੈਤਿਕ ਕਦਰਾਂ-ਕੀਮਤਾਂ ਰਹਿਤ ਜਾਪਦੇ ਹਨ। ਕੁਝ ਲੋਕ ਸਕੂਲ ਪ੍ਰਣਾਲੀ ਉੱਤੇ ਦੋਸ਼ ਲਾਉਣਾ ਚਾਹੁੰਦੇ ਹਨ ਕਿ ਇਸ ਨੇ ਬੱਚਿਆਂ ਨੂੰ ਸਹੀ ਅਤੇ ਗ਼ਲਤ ਵਿਚਕਾਰ ਫ਼ਰਕ ਨਹੀਂ ਸਿਖਾਇਆ ਹੈ। ਤੁਹਾਡੇ ਖ਼ਿਆਲ ਵਿਚ ਕਿਸ ਨੂੰ ਇਹ ਸਿਖਲਾਈ ਦੇਣੀ ਚਾਹੀਦੀ ਹੈ? [ਜਵਾਬ ਲਈ ਸਮਾਂ ਦਿਓ।] ਧਿਆਨ ਦਿਓ ਕਿ ਬਾਈਬਲ ਇਸ ਸਵਾਲ ਬਾਰੇ ਕੀ ਕਹਿੰਦੀ ਹੈ। [ਪੜ੍ਹੋ ਅਫ਼ਸੀਆਂ 6:4.] ਇਹ ਸਾਨੂੰ ਦੱਸਦਾ ਹੈ ਕਿ ਬੱਚਿਆਂ ਵਿਚ ਨੈਤਿਕ ਕਦਰਾਂ-ਕੀਮਤਾਂ ਬਿਠਾਉਣ ਦੀ ਜ਼ਿੰਮੇਵਾਰੀ ਮਾਪਿਆਂ ਦੀ ਹੈ।” ਗਿਆਨ ਪੁਸਤਕ ਦੇ ਸਫ਼ੇ 145 ਨੂੰ ਖੋਲ੍ਹੋ, ਪੈਰਾ 16 ਪੜ੍ਹੋ, ਅਤੇ ਸਫ਼ੇ 147 ਉੱਤੇ ਤਸਵੀਰਾਂ ਤੇ ਟਿੱਪਣੀ ਕਰੋ। ਇਹ ਸਮਝਾਓ ਕਿ ਇਹ ਪੁਸਤਕ ਪੂਰੇ ਪਰਿਵਾਰ ਦੇ ਅਧਿਐਨ ਕਰਨ ਲਈ ਡੀਜ਼ਾਈਨ ਕੀਤੀ ਗਈ ਹੈ। ਸਫ਼ੇ 146 ਉੱਤੇ ਪੈਰੇ 17 ਅਤੇ 18 ਨੂੰ ਇਸਤੇਮਾਲ ਕਰਦੇ ਹੋਏ, ਇਹ ਪ੍ਰਦਰਸ਼ਿਤ ਕਰਨ ਦੀ ਪੇਸ਼ਕਸ਼ ਕਰੋ ਕਿ ਅਸੀਂ ਪਰਿਵਾਰਾਂ ਦੇ ਨਾਲ ਇਕ ਅਧਿਐਨ ਕਿਵੇਂ ਸੰਚਾਲਿਤ ਕਰਦੇ ਹਾਂ।
7 ਜੇ ਤੁਸੀਂ ਪਹਿਲੀ ਮੁਲਾਕਾਤ ਤੇ ਇਕ ਚਿੰਤਿਤ ਮਾਤਾਂ ਜਾਂ ਪਿਤਾ ਦੇ ਨਾਲ ਅਧਿਐਨ ਸ਼ੁਰੂ ਕੀਤਾ ਹੈ, ਤਾਂ ਤੁਸੀਂ ਪੁਨਰ-ਮੁਲਾਕਾਤ ਤੇ ਸ਼ਾਇਦ ਇਹ ਕਹਿੰਦੇ ਹੋਏ ਇਸ ਨੂੰ ਜਾਰੀ ਰੱਖੋ:
◼ “ਅੱਜ ਦਾ ਸੰਸਾਰ ਸਾਡੇ ਨੌਜਵਾਨਾਂ ਨੂੰ ਅਨੇਕ ਪਰਤਾਵੇ ਪੇਸ਼ ਕਰਦਾ ਹੈ। ਇਸ ਦੇ ਕਾਰਨ ਉਹ ਜਿਉਂ-ਜਿਉਂ ਵੱਡੇ ਹੁੰਦੇ ਹਨ, ਉਨ੍ਹਾਂ ਲਈ ਪਰਮੇਸ਼ੁਰ ਦਾ ਭੈ ਰੱਖਣਾ ਅਤਿ ਔਖਾ ਹੋ ਜਾਂਦਾ ਹੈ। ਸ਼ਾਇਦ ਤੁਹਾਨੂੰ ਯਾਦ ਹੈ ਕਿ ਸਾਡੇ ਪਿਛਲੇ ਚਰਚੇ ਵਿਚ, ਅਸੀਂ ਦੋ ਸਿਧਾਂਤਾਂ ਨੂੰ ਵੱਖ ਕੀਤਾ ਸੀ। ਧਰਮੀ ਮਾਪੇ ਹੋਣ ਦੇ ਨਾਤੇ, ਸਾਨੂੰ ਆਪਣੇ ਬੱਚਿਆਂ ਲਈ ਅੱਛੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ, ਅਤੇ ਸਾਨੂੰ ਉਨ੍ਹਾਂ ਦੇ ਪ੍ਰਤੀ ਆਪਣੇ ਪ੍ਰੇਮ ਦਾ ਨਿਰੰਤਰ ਪ੍ਰਗਟਾਉ ਕਰਨਾ ਚਾਹੀਦਾ ਹੈ। ਇਕ ਹੋਰ ਚੀਜ਼ ਹੈ ਜੋ ਬਾਈਬਲ ਕਹਿੰਦੀ ਹੈ ਕਿ ਬੱਚੇ ਆਪਣੇ ਮਾਪਿਆਂ ਤੋਂ ਲੋੜਦੇ ਹਨ।” ਕਹਾਉਤਾਂ 1:8 ਪੜ੍ਹੋ। ਗਿਆਨ ਪੁਸਤਕ ਵਿਚ ਸਫ਼ਾ 148 ਪਲਟਾਓ ਅਤੇ ਪੈਰੇ 19-23 ਨੂੰ ਪੂਰਾ ਕਰਦੇ ਹੋਏ, ਅਧਿਐਨ ਜਾਰੀ ਰੱਖੋ। ਦੁਬਾਰਾ ਵਾਪਸ ਆ ਕੇ ਅਧਿਆਇ 1 ਤੋਂ ਸ਼ੁਰੂ ਕਰਦੇ ਹੋਏ, ਪੂਰੇ ਪਰਿਵਾਰ ਦੇ ਨਾਲ ਅਧਿਐਨ ਕਰਨ ਦੀ ਤਜਵੀਜ਼ ਦਿਓ।