ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 8/03 ਸਫ਼ਾ 8
  • ਪਾਇਨੀਅਰ ਸੇਵਾ ਦੀਆਂ ਬਰਕਤਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਾਇਨੀਅਰ ਸੇਵਾ ਦੀਆਂ ਬਰਕਤਾਂ
  • ਸਾਡੀ ਰਾਜ ਸੇਵਕਾਈ—2003
  • ਮਿਲਦੀ-ਜੁਲਦੀ ਜਾਣਕਾਰੀ
  • ਪਾਇਨੀਅਰ ਸੇਵਕਾਈ ਦੀਆਂ ਬਰਕਤਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਪਾਇਨੀਅਰਿੰਗ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਕਰਦੀ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਪਾਇਨੀਅਰੀ ਕਰਨੀ—ਆਪਣੇ ਸਮੇਂ ਦਾ ਅਕਲਮੰਦੀ ਨਾਲ ਪ੍ਰਯੋਗ ਕਰਨਾ!
    ਸਾਡੀ ਰਾਜ ਸੇਵਕਾਈ—1999
  • ਹੁਣੇ ਸਮਾਂ ਹੈ ਪ੍ਰਚਾਰ ਕਰਨ ਦਾ!
    ਸਾਡੀ ਰਾਜ ਸੇਵਕਾਈ—2005
ਸਾਡੀ ਰਾਜ ਸੇਵਕਾਈ—2003
km 8/03 ਸਫ਼ਾ 8

ਪਾਇਨੀਅਰ ਸੇਵਾ ਦੀਆਂ ਬਰਕਤਾਂ

1, 2. ਪਾਇਨੀਅਰ ਸੇਵਾ ਤੋਂ ਕਿਹੜੀਆਂ ਬਰਕਤਾਂ ਮਿਲਦੀਆਂ ਹਨ ਅਤੇ ਕਿਉਂ?

1 “ਮੈਂ ਜਾਣਦਾ ਹਾਂ ਕਿ ਮੈਨੂੰ ਹੋਰ ਕਿਸੇ ਵੀ ਕੰਮ ਤੋਂ ਉਹ ਸੰਤੁਸ਼ਟੀ ਨਾ ਮਿਲਦੀ ਜੋ ਮੈਨੂੰ ਦੂਸਰਿਆਂ ਨਾਲ ਸੱਚਾਈ ਸਾਂਝੀ ਕਰਨ ਤੋਂ ਮਿਲੀ ਹੈ,” ਇਕ ਪਾਇਨੀਅਰ ਨੇ ਕਿਹਾ। ਇਕ ਹੋਰ ਪਾਇਨੀਅਰ ਨੇ ਕਿਹਾ: “ਹਰ ਰੋਜ਼ ਮੈਂ ਮਿੱਠੀ ਨੀਂਦ ਸੌਂਦੀ ਹਾਂ ਅਤੇ ਮੇਰਾ ਦਿਲ ਖ਼ੁਸ਼ੀ ਨਾਲ ਭਰਿਆ ਹੁੰਦਾ ਹੈ।” ਇਨ੍ਹਾਂ ਪਾਇਨੀਅਰਾਂ ਵਾਂਗ ਦੁਨੀਆਂ ਭਰ ਦੇ ਬਹੁਤ ਸਾਰੇ ਦੂਸਰੇ ਭੈਣ-ਭਰਾਵਾਂ ਨੇ ਪਾਇਨੀਅਰ ਸੇਵਾ ਦੀਆਂ ​ਬਰਕਤਾਂ ਦਾ ਆਨੰਦ ਮਾਣਿਆ ਹੈ।—ਕਹਾ. 10:22.

2 ਪਰਮੇਸ਼ੁਰ ਦੇ ਬਚਨ ਦਾ ਜ਼ਿੰਦਗੀਆਂ ਬਚਾਉਣ ਵਾਲਾ ਗਿਆਨ ਲੈਣ ਵਿਚ ਦੂਸਰਿਆਂ ਦੀ ਮਦਦ ਕਰਨ ਨਾਲ ਸੱਚੀ ਖ਼ੁਸ਼ੀ ਮਿਲਦੀ ਹੈ। (ਰਸੂ. 20:35; 1 ਥੱਸ. 2:19, 20) “ਇਹ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ ਤੇ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਕਿ ਪਰਮੇਸ਼ੁਰ ਦੇ ਬਚਨ ਵਿਚ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲਣ ਦੀ ਤਾਕਤ ਹੈ,” ਲੰਬੇ ਸਮੇਂ ਤੋਂ ਪਾਇਨੀਅਰੀ ਕਰ ਰਹੇ ਇਕ ਭਰਾ ਨੇ ਕਿਹਾ। ਜੀ ਹਾਂ, ਲੋਕਾਂ ਦੀ ਮਦਦ ਕਰ ਕੇ ਅਤੇ ਬਾਈਬਲ ਸਟੱਡੀਆਂ ਕਰਾ ਕੇ ਪਾਇਨੀਅਰ ਅਜਿਹੇ ਚੰਗੇ ਤਜਰਬੇ ਹਾਸਲ ਕਰ ਸਕਦੇ ਹਨ।

3, 4. ਪਾਇਨੀਅਰੀ ਯਹੋਵਾਹ ਉੱਤੇ ਭਰੋਸਾ ਰੱਖਣ ਅਤੇ ਅਧਿਆਤਮਿਕ ਤੌਰ ਤੇ ਤਰੱਕੀ ਕਰਨ ਵਿਚ ਕਿੱਦਾਂ ਮਦਦ ਕਰਦੀ ਹੈ?

3 ਯਹੋਵਾਹ ਉੱਤੇ ਭਰੋਸਾ ਰੱਖਣਾ: ਪਾਇਨੀਅਰੀ ਕਰਦੇ ਹੋਏ ਰੋਜ਼ ਯਹੋਵਾਹ ਦੀ ਪਵਿੱਤਰ ਆਤਮਾ ਉੱਤੇ ਭਰੋਸਾ ਰੱਖਣ ਨਾਲ ਉਨ੍ਹਾਂ ਨੂੰ “ਆਤਮਾ ਦਾ ਫਲ” ਪੈਦਾ ਕਰਨ ਵਿਚ ਮਦਦ ਮਿਲਦੀ ਹੈ ਅਤੇ ਇਸ ਨਾਲ ਉਨ੍ਹਾਂ ਦੀ ਰੱਖਿਆ ਵੀ ਹੁੰਦੀ ਹੈ। (ਗਲਾ. 5:16, 22, 23) ਇਸ ਤੋਂ ਇਲਾਵਾ ਪਾਇਨੀਅਰ ਹਮੇਸ਼ਾ ਪਰਮੇਸ਼ੁਰ ਦਾ ਬਚਨ ਇਸਤੇਮਾਲ ਕਰਦੇ ਹਨ, ਇਸ ਲਈ ਉਹ ਸੱਚਾਈ ਬਾਰੇ ਗਵਾਹੀ ਦੇਣ ਅਤੇ ਦੂਸਰਿਆਂ ਨੂੰ ਹੌਸਲਾ ਦੇਣ ਲਈ ਬਾਈਬਲ ਇਸਤੇਮਾਲ ਕਰਨ ਵਿਚ ਅਕਸਰ ਮਾਹਰ ਹੁੰਦੇ ਹਨ। (2 ਤਿਮੋ. 2:15) ਕਈ ਦਹਾਕਿਆਂ ਤੋਂ ਪਾਇਨੀਅਰੀ ਕਰ ਰਹੇ ਭਰਾ ਨੇ ਕਿਹਾ: “ਪਾਇਨੀਅਰੀ ਨੇ ਬਾਈਬਲ ਦਾ ਡੂੰਘਾ ਗਿਆਨ ਪ੍ਰਾਪਤ ਕਰਨ ਵਿਚ ਮੇਰੀ ਮਦਦ ਕੀਤੀ ਹੈ ਅਤੇ ਮੈਂ ਇਸ ਗਿਆਨ ਨੂੰ ਅਨੇਕ ਲੋਕਾਂ ਨੂੰ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਸਿਖਾਉਣ ਲਈ ਇਸਤੇਮਾਲ ਕੀਤਾ ਹੈ।” ਜੀ ਹਾਂ, ਇਸ ਕੰਮ ਤੋਂ ਸੱਚੀ ਸੰਤੁਸ਼ਟੀ ਮਿਲਦੀ ਹੈ!

4 ਨਿਯਮਿਤ ਪਾਇਨੀਅਰਾਂ ਨੂੰ ਹੋਰ ਤਰੀਕਿਆਂ ਨਾਲ ਵੀ ਯਹੋਵਾਹ ਉੱਤੇ ਭਰੋਸਾ ਰੱਖਣਾ ਪੈਂਦਾ ਹੈ। ਇਹ ਦੇਖ ਕੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੁੰਦੀ ਹੈ ਕਿ ਯਹੋਵਾਹ ਪਾਇਨੀਅਰੀ ਵਿਚ ਉਨ੍ਹਾਂ ਦੀ ਮਦਦ ਕਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਭੌਤਿਕ ਲੋੜਾਂ ਵੀ ਪੂਰੀਆਂ ਕਰਦਾ ਹੈ। ਪਚਵੰਜਾ ਸਾਲਾਂ ਤੋਂ ਨਿਯਮਿਤ ਪਾਇਨੀਅਰੀ ਕਰ ਰਹੇ ਇਕ 72 ਸਾਲ ਦੀ ਉਮਰ ਦੇ ਪਾਇਨੀਅਰ ਨੇ ਕਿਹਾ: “ਯਹੋਵਾਹ ਨੇ ਮੈਨੂੰ ਕਦੇ ਵੀ ਨਿਰਾਸ਼ ਨਹੀਂ ਕੀਤਾ ਹੈ।” ਇਸ ਤੋਂ ਇਲਾਵਾ, ਆਪਣੀਆਂ ਜ਼ਿੰਦਗੀਆਂ ਸਾਦੀਆਂ ਰੱਖਣ ਦੁਆਰਾ ਪਾਇਨੀਅਰ ਜੀਵਨ ਦੀਆਂ ਕਈ ਚਿੰਤਾਵਾਂ ਤੋਂ ਬਚੇ ਰਹਿੰਦੇ ਹਨ। ਕੀ ਤੁਸੀਂ ਵੀ ਇਹੀ ਨਹੀਂ ਚਾਹੁੰਦੇ?—ਮੱਤੀ 6:22; ਇਬ. 13:5, 6.

5. ਪਾਇਨੀਅਰੀ ਯਹੋਵਾਹ ਦੇ ਨੇੜੇ ਜਾਣ ਵਿਚ ਕਿਵੇਂ ਮਦਦ ਕਰਦੀ ਹੈ?

5 ਯਹੋਵਾਹ ਦੇ ਨੇੜੇ ਜਾਣਾ: ਯਹੋਵਾਹ ਨਾਲ ਸਾਡਾ ਰਿਸ਼ਤਾ ਸਾਡੀ ਜ਼ਿੰਦਗੀ ਵਿਚ ਸਭ ਤੋਂ ਅਹਿਮ ਚੀਜ਼ ਹੈ। (ਜ਼ਬੂ. 63:3) ਜਦੋਂ ਅਸੀਂ ਸੇਵਕਾਈ ਵਿਚ ਪੂਰਾ-ਪੂਰਾ ਹਿੱਸਾ ਲੈਣ ਦੁਆਰਾ ਯਹੋਵਾਹ ਲਈ ਆਪਣਾ ਪਿਆਰ ਜ਼ਾਹਰ ਕਰਦੇ ਹਾਂ, ਤਾਂ ਯਹੋਵਾਹ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ। (ਯਾਕੂ. 4:8) ਅਠਾਰਾਂ ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਪਾਇਨੀਅਰੀ ਕਰ ਰਹੇ ਇਕ ਭਰਾ ਨੇ ਕਿਹਾ: “ਪਾਇਨੀਅਰ ਸੇਵਾ ਸਾਨੂੰ ‘ਚੱਖ ਕੇ ਵੇਖਣ’ ਦਾ ਮੌਕਾ ਦਿੰਦੀ ਹੈ ‘ਭਈ ਯਹੋਵਾਹ ਭਲਾ ਹੈ’ ਅਤੇ ਦਿਨ-ਬ-ਦਿਨ ਆਪਣੇ ਸ੍ਰਿਸ਼ਟੀਕਰਤਾ ਨਾਲ ਸਾਡਾ ਰਿਸ਼ਤਾ ਜ਼ਿਆਦਾ ਮਜ਼ਬੂਤ ਬਣਦਾ ਜਾਂਦਾ ਹੈ।”—ਜ਼ਬੂ. 34:8.

6. ਪਾਇਨੀਅਰੀ ਕਰਨ ਲਈ ਕਿਹੜੀਆਂ ਗੱਲਾਂ ਹੋਣੀਆਂ ਜ਼ਰੂਰੀ ਹਨ ਅਤੇ ਪਾਇਨੀਅਰਾਂ ਤੋਂ ਇਲਾਵਾ ਹੋਰ ਕਿਨ੍ਹਾਂ ਨੂੰ ਫ਼ਾਇਦਾ ਹੁੰਦਾ ਹੈ?

6 ਜਿਨ੍ਹਾਂ ਭੈਣ-ਭਰਾਵਾਂ ਦੇ ਹਾਲਾਤ ਇਜਾਜ਼ਤ ਦੇਣ, ਉਹ ਪਾਇਨੀਅਰੀ ਕਰ ਸਕਦੇ ਹਨ। ਇਸ ਦੇ ਨਾਲ-ਨਾਲ ਮਜ਼ਬੂਤ ਨਿਹਚਾ, ਪਰਮੇਸ਼ੁਰ ਤੇ ਗੁਆਂਢੀ ਲਈ ਸੱਚਾ ਪਿਆਰ ਅਤੇ ਆਤਮ-ਬਲੀਦਾਨ ਦੀ ਭਾਵਨਾ ਹੋਣੀ ਵੀ ਜ਼ਰੂਰੀ ਹੈ। (ਮੱਤੀ 16:24; 17:20; 22:37-39) ਪਰ ਜਿਵੇਂ ਕਿ ਸਾਰੇ ਪਾਇਨੀਅਰਾਂ ਦੇ ਖਿੜੇ ਚਿਹਰੇ ਦਿਖਾਉਂਦੇ ਹਨ, ਪਾਇਨੀਅਰ ਸੇਵਾ ਤੋਂ ਮਿਲਣ ਵਾਲੀਆਂ ਬਰਕਤਾਂ ਕੁਰਬਾਨੀਆਂ ਨਾਲੋਂ ਕਿਤੇ ਵਧ ਕੇ ਹੁੰਦੀਆਂ ਹਨ। (ਮਲਾ. 3:10) ਸਿਰਫ਼ ਪਾਇਨੀਅਰ ਹੀ ਇਨ੍ਹਾਂ ਬਰਕਤਾਂ ਦਾ ਆਨੰਦ ਨਹੀਂ ਮਾਣਦੇ, ਸਗੋਂ ਉਨ੍ਹਾਂ ਦੇ ਜੋਸ਼ ਤੋਂ ਉਨ੍ਹਾਂ ਦੇ ਪਰਿਵਾਰ ਅਤੇ ਕਲੀਸਿਯਾ ਨੂੰ ਵੀ ਬਹੁਤ ਫ਼ਾਇਦਾ ਹੁੰਦਾ ਹੈ।—ਫ਼ਿਲਿ. 4:23.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ