ਬ੍ਰਾਂਚ ਤੋਂ ਚਿੱਠੀ
ਪਿਆਰੇ ਰਾਜ ਪ੍ਰਕਾਸ਼ਕੋ:
“ਪਰਮੇਸ਼ੁਰ ਨੇ [ਇਸ ਨੂੰ] ਵਧਾਇਆ” ਹੈ। (1 ਕੁਰਿੰ. 3:6) ਭਾਰਤ ਵਿਚ ਹੋਏ ਅਧਿਆਤਮਿਕ ਵਾਧੇ ਨੂੰ ਦੇਖ ਕੇ ਅਸੀਂ ਬਹੁਤ ਖ਼ੁਸ਼ ਹਾਂ! 2003 ਸੇਵਾ ਸਾਲ ਦੌਰਾਨ ਸਾਨੂੰ 17,000 ਨਾਲੋਂ ਜ਼ਿਆਦਾ ਬਾਈਬਲ ਸਟੱਡੀਆਂ ਦਾ ਨਵਾਂ ਸਿਖਰ ਹਾਸਲ ਹੋਇਆ ਹੈ। ਇਹ ਤਾਰੀਫ਼ ਦੇ ਕਾਬਲ ਹੈ।
ਸਾਨੂੰ ਸਮਾਰਕ ਦੀ ਹਾਜ਼ਰੀ ਦਾ ਵੀ ਇਕ ਨਵਾਂ ਸਿਖਰ ਹਾਸਲ ਹੋਇਆ ਹੈ ਜੋ ਕਿ 56,856 ਹੈ। ਇਹ ਪਿਛਲੇ ਸਾਲ ਦੀ ਹਾਜ਼ਰੀ ਤੋਂ 2,226 ਜ਼ਿਆਦਾ ਹੈ ਅਤੇ ਭਾਰਤ ਵਿਚ ਪ੍ਰਕਾਸ਼ਕਾਂ ਦੀ ਕੁੱਲ ਗਿਣਤੀ ਤੋਂ ਤਕਰੀਬਨ 33 ਹਜ਼ਾਰ ਜ਼ਿਆਦਾ ਹੈ। ਇਸ ਤੋਂ ਭਵਿੱਖ ਵਿਚ ਸ਼ਾਨਦਾਰ ਵਾਧਾ ਹੋਣ ਦਾ ਸੰਕੇਤ ਮਿਲਦਾ ਹੈ।
ਸਿਰਫ਼ ਸਾਡੀ ਬ੍ਰਾਂਚ ਹੀ ਭਾਰਤੀ ਭਾਸ਼ਾਵਾਂ ਵਿਚ ਰਸਾਲੇ ਛਾਪਦੀ ਹੈ ਜੋ 25 ਤੋਂ ਜ਼ਿਆਦਾ ਦੇਸ਼ਾਂ ਨੂੰ ਭੇਜੇ ਜਾਂਦੇ ਹਨ। ਇਸ ਕਰਕੇ ਰਸਾਲਿਆਂ ਦੀ ਛਪਾਈ ਵਿਚ 65% ਵਾਧਾ ਹੋਇਆ ਹੈ। ਇਹ ਵਾਧੂ ਕੰਮ ਪ੍ਰਿੰਟਰੀ ਵਿਚ ਥੋੜ੍ਹੇ ਜਿਹੇ ਭਰਾ ਪੂਰਾ ਕਰ ਰਹੇ ਹਨ। ਇਸ ਵੱਡੀ ਮੰਗ ਨੂੰ ਪੂਰਾ ਕਰਨ ਲਈ ਇਕ ਹੋਰ ਪ੍ਰਿੰਟਿੰਗ ਪ੍ਰੈੱਸ ਲਾਈ ਗਈ ਹੈ। ਇਹ ਪ੍ਰੈੱਸਾਂ ਇਕ ਮਿੰਟ ਵਿਚ 60 ਰਸਾਲੇ ਛਾਪਦੀਆਂ ਹਨ। ਦੁਨੀਆਂ ਭਰ ਵਿਚ ਭੇਜੇ ਜਾਂਦੇ ਰਸਾਲਿਆਂ ਅਤੇ ਦੂਜੇ ਸਾਹਿੱਤ ਦੀ ਕੁਆਲਿਟੀ ਸੁਧਾਰਨ ਲਈ ਵਧੀਆ ਕਾਗਜ਼ ਦੀ ਵਰਤੋਂ ਕੀਤੀ ਜਾ ਰਹੀ ਹੈ।
ਹੁਣ 2004 ਸੇਵਾ ਸਾਲ ਸ਼ੁਰੂ ਹੋ ਚੁੱਕਾ ਹੈ ਅਤੇ ਅਸੀਂ ਬੰਗਲੌਰ ਵਿਚ ਨਵੀਂ ਬ੍ਰਾਂਚ ਦੇ ਸਮਰਪਣ ਦੀ ਉਤਸੁਕਤਾ ਨਾਲ ਉਡੀਕ ਕਰ ਰਹੇ ਹਾਂ ਜੋ 7 ਦਸੰਬਰ 2003 ਨੂੰ ਹੈ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਇਹ ਮੌਕਾ ਹਾਜ਼ਰ ਭੈਣ-ਭਰਾਵਾਂ ਲਈ ਅਧਿਆਤਮਿਕ ਯਾਦਗਾਰ ਸਾਬਤ ਹੋਵੇ ਅਤੇ ਇਸ ਨਾਲ ਯਹੋਵਾਹ ਦੀ ਜ਼ੋਰਦਾਰ ਤੇ ਬੁਲੰਦ ਆਵਾਜ਼ ਵਿਚ ਮਹਿਮਾ ਹੋਵੇ। ਜੀ ਹਾਂ, ਸਾਨੂੰ ਯਕੀਨ ਹੈ ਕਿ ਯਹੋਵਾਹ ਇਸ ਨਵੀਂ ਬ੍ਰਾਂਚ ਦੇ ਜ਼ਰੀਏ ਭਾਰਤ ਵਿਚ ਆਪਣੇ ਭਗਤਾਂ ਦੀ ਗਿਣਤੀ ਨੂੰ ‘ਵਧਾਉਂਦਾ’ ਰਹੇਗਾ।
ਤੁਹਾਡੇ ਭਰਾ,
ਭਾਰਤ ਬ੍ਰਾਂਚ ਆਫ਼ਿਸ