ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 9/05 ਸਫ਼ਾ 1
  • ਬ੍ਰਾਂਚ ਤੋਂ ਚਿੱਠੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬ੍ਰਾਂਚ ਤੋਂ ਚਿੱਠੀ
  • ਸਾਡੀ ਰਾਜ ਸੇਵਕਾਈ—2005
  • ਮਿਲਦੀ-ਜੁਲਦੀ ਜਾਣਕਾਰੀ
  • ਬ੍ਰਾਂਚ ਤੋਂ ਚਿੱਠੀ
    ਸਾਡੀ ਰਾਜ ਸੇਵਕਾਈ—2007
  • ਬ੍ਰਾਂਚ ਆਫ਼ਿਸ ਵਿਚ ਕੀ ਕੀਤਾ ਜਾਂਦਾ ਹੈ?
    ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
  • ਬ੍ਰਾਂਚ ਤੋਂ ਚਿੱਠੀ
    ਸਾਡੀ ਰਾਜ ਸੇਵਕਾਈ—2006
  • ਪਿਆਰ, ਨਿਹਚਾ ਅਤੇ ਆਗਿਆਕਾਰੀ ਦਾ ਸਬੂਤ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
ਹੋਰ ਦੇਖੋ
ਸਾਡੀ ਰਾਜ ਸੇਵਕਾਈ—2005
km 9/05 ਸਫ਼ਾ 1

ਬ੍ਰਾਂਚ ਤੋਂ ਚਿੱਠੀ

ਪਿਆਰੇ ਭੈਣੋ ਤੇ ਭਰਾਵੋ:

ਪਿਛਲੇ ਕੁਝ ਸੇਵਾ ਸਾਲਾਂ ਦੌਰਾਨ ਕਲੀਸਿਯਾਵਾਂ ਅਤੇ ਸਰਕਟਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਕਰਕੇ ਕਈ ਕਲੀਸਿਯਾਵਾਂ ਨੂੰ ਹੋਰਨਾਂ ਕਲੀਸਿਯਾਵਾਂ ਤੇ ਸਰਕਟਾਂ ਵਿਚ ਮਿਲਾਇਆ ਗਿਆ। ਪਿਛਲੇ ਸੇਵਾ ਸਾਲ ਵਿਚ ਹੀ 14 ਕਲੀਸਿਯਾਵਾਂ ਨੂੰ ਬੰਦ ਕਰ ਕੇ ਉਨ੍ਹਾਂ ਨੂੰ ਨੇੜਲੀਆਂ ਕਲੀਸਿਯਾਵਾਂ ਵਿਚ ਮਿਲਾਇਆ ਗਿਆ ਤੇ ਇਸ ਤਰ੍ਹਾਂ ਪਿਛਲੇ ਦੋ ਸਾਲਾਂ ਵਿਚ ਕੁੱਲ 36 ਕਲੀਸਿਯਾਵਾਂ ਬੰਦ ਕੀਤੀਆਂ ਗਈਆਂ। ਕਲੀਸਿਯਾਵਾਂ ਦੀ ਗਿਣਤੀ ਘਟਾਉਣ ਨਾਲ ਅਤੇ ਕਲੀਸਿਯਾਵਾਂ ਵਿਚ ਹੋਰ ਭਰਾ ਜ਼ਿੰਮੇਵਾਰੀਆਂ ਸੰਭਾਲਣ ਲਈ ਅੱਗੇ ਆਉਣ ਨਾਲ ਹੁਣ ਹਰ ਕਲੀਸਿਯਾ ਵਿਚ ਔਸਤਨ ਤਿੰਨ ਬਜ਼ੁਰਗ ਤੇ ਚਾਰ ਸਹਾਇਕ ਸੇਵਕ ਹਨ।

ਕਲੀਸਿਯਾਵਾਂ ਦੇ ਵੱਡੇ ਹੋਣ ਦਾ ਮਤਲਬ ਹੈ ਕਿ ਸਾਨੂੰ ਹੋਰ ਵਧੀਆ ਕਿੰਗਡਮ ਹਾਲਾਂ ਦੀ ਲੋੜ ਹੈ। ਇਸ ਲਈ ਪਿਛਲੇ ਸਤੰਬਰ ਤੋਂ ਹੁਣ ਤਕ ਬ੍ਰਾਂਚ ਦੇ ਭਰਾਵਾਂ ਨੇ 10 ਅਲੱਗ-ਅਲੱਗ ਥਾਵਾਂ ਤੇ ਨਵੇਂ ਕਿੰਗਡਮ ਹਾਲਾਂ ਦਾ ਉਦਘਾਟਨ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਥਾਵਾਂ ਤੇ ਇੱਕੋ ਇਮਾਰਤ ਵਿਚ ਦੋ-ਦੋ ਕਿੰਗਡਮ ਹਾਲ ਹਨ। ਇਸ ਤਰ੍ਹਾਂ ਭਵਿੱਖ ਵਿਚ ਹੋਣ ਵਾਲੇ ਵਾਧੇ ਲਈ ਪੱਕੀ ਨੀਂਹ ਧਰੀ ਗਈ ਹੈ।

ਹੁਣ ਬ੍ਰਾਂਚ ਆਫਿਸ ਚੰਗੀ ਤਰ੍ਹਾਂ ਸਥਾਪਿਤ ਹੋ ਚੁੱਕਾ ਹੈ ਤੇ ਹੁਣ ਅਸੀਂ ਭਵਿੱਖ ਵਿਚ ਹੋਣ ਵਾਲੇ ਵਾਧੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਤਿਆਰ ਹਾਂ। ਇਸ ਸਾਲ ਦੇ ਪਹਿਲੇ ਕੁਝ ਮਹੀਨਿਆਂ ਵਿਚ ਨਵੀਂ ਮਸ਼ੀਨਰੀ ਲਗਾਈ ਗਈ ਤੇ ਹੁਣ ਦੋ ਨਵੀਆਂ ਰਾਪਿਡਾ (Rapida) ਪ੍ਰੈੱਸਾਂ ਇਕ ਘੰਟੇ ਵਿਚ 12,000 ਰਸਾਲੇ ਛਾਪਦੀਆਂ ਹਨ ਜੋ ਕਿ ਪੁਰਾਣੀ ਛਪਾਈ ਮਸ਼ੀਨ ਤੋਂ ਲਗਭਗ ਦੋ ਗੁਣਾ ਜ਼ਿਆਦਾ ਹਨ। ਨਵੀਆਂ ਪੇਪਰ ਕਟਿੰਗ, ਫੋਲਡਿੰਗ, ਟ੍ਰਿਮਿੰਗ ਤੇ ਸਟਿਚਿੰਗ ਮਸ਼ੀਨਾਂ ਦੀ ਮਦਦ ਨਾਲ ਹੁਣ ਅਸੀਂ ਕਈ ਸਾਲਾਂ ਤਕ ਆਪਣੀਆਂ ਸਾਹਿੱਤ ਲੋੜਾਂ ਪੂਰੀਆਂ ਕਰ ਸਕਾਂਗੇ।

ਨਵੀਂ ਮਸ਼ੀਨਰੀ ਲਾਉਣ ਲਈ ਦੂਸਰੇ ਦੇਸ਼ਾਂ ਤੋਂ ਛੇ ਭਰਾਵਾਂ ਤੇ ਉਨ੍ਹਾਂ ਦੀਆਂ ਪਤਨੀਆਂ ਦੀ ਇਕ ਟੀਮ ਭਾਰਤ ਆਈ ਸੀ ਤੇ ਉਨ੍ਹਾਂ ਨੇ ਪੰਜ ਹੁਨਰਮੰਦ ਭਾਰਤੀ ਟੈਕਨੀਸ਼ੀਅਨ ਭਰਾਵਾਂ ਨਾਲ ਮਿਲ ਕੇ ਕੰਮ ਕੀਤਾ। ਬੈਥਲ ਦੇ ਭੈਣ-ਭਰਾਵਾਂ ਨੇ ਇਸ ਟੀਮ ਦੇ ਤਜਰਬੇ ਅਤੇ ਨਿਰਸੁਆਰਥ ਸੇਵਾ ਦੀ ਬਹੁਤ ਤਾਰੀਫ਼ ਕੀਤੀ। ਉਨ੍ਹਾਂ ਨੂੰ ਅਲਵਿਦਾ ਕਹਿਣ ਵੇਲੇ ਕਈਆਂ ਦੀਆਂ ਅੱਖਾਂ ਨਮ ਹੋ ਗਈਆਂ।

ਦੂਜੇ ਦੇਸ਼ਾਂ ਦੇ ਭਰਾਵਾਂ ਨੇ ਸੁਨਾਮੀ ਤੋਂ ਪੀੜਿਤ ਭੈਣਾਂ-ਭਰਾਵਾਂ ਦੀ ਮਦਦ ਕਰਨ ਦੇ ਵੀ ਜਤਨ ਕੀਤੇ। ਭਾਰਤ ਵਿਚ ਤੇ ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਭੈਣ-ਭਰਾਵਾਂ ਦੁਆਰਾ ਘੱਲੇ ਪੈਸੇ ਦੀ ਬਦੌਲਤ ਅਸੀਂ ਹਫ਼ਤੇ ਦੇ ਅੰਦਰ-ਅੰਦਰ ਪੀੜਿਤ ਭਰਾਵਾਂ ਨੂੰ ਜਾ ਕੇ ਮਿਲ ਸਕੇ ਤੇ ਉਨ੍ਹਾਂ ਤਕ ਰਾਹਤ-ਸਾਮੱਗਰੀ ਪਹੁੰਚਾ ਸਕੇ, ਖ਼ਾਸਕਰ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦੇ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਵਿਚ। ਕਾਬਲ ਸਰਕਟ ਨਿਗਾਹਬਾਨਾਂ ਅਤੇ ਉਸਾਰੀ ਅਮਲੇ ਦੀ ਮਦਦ ਨਾਲ ਉਨ੍ਹਾਂ ਭੈਣ-ਭਰਾਵਾਂ ਦੀਆਂ ਲੋੜਾਂ ਬਾਕਾਇਦਾ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਸਭ ਕੁਝ ਤਬਾਹ ਹੋ ਗਿਆ ਸੀ। ਸੁਨਾਮੀ ਤੋਂ ਪ੍ਰਭਾਵਿਤ ਇਲਾਕਿਆਂ ਦੇ ਭੈਣ-ਭਰਾਵਾਂ ਨੇ ਮਦਦ ਕਰਨ ਲਈ ਸਾਨੂੰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨ ਲਈ ਕਿਹਾ ਹੈ। ਅਸੀਂ ਕਿੰਨੇ ਖ਼ੁਸ਼ ਹਾਂ ਕਿ ਅਸੀਂ ਪਿਆਰ ਭਰੇ ਮਸੀਹੀ ਭਾਈਚਾਰੇ ਦਾ ਹਿੱਸਾ ਹਾਂ!—1 ਪਤ. 2:17.

ਪਰਮੇਸ਼ੁਰੀ ਕੰਮਾਂ ਵਿਚ ਭੈਣ-ਭਰਾਵਾਂ ਦਾ ਜੋਸ਼ ਤੇ ਮਿਹਨਤ ਤਾਰੀਫ਼ ਦੇ ਕਾਬਲ ਹਨ। ਦੁਨੀਆਂ ਭਰ ਵਿਚ ਹੁੰਦੇ ਪ੍ਰਚਾਰ ਦੇ ਕੰਮ ਲਈ ਦਿੱਤੇ ਜਾਂਦੇ ਦਾਨ ਦੀ ਵੀ ਅਸੀਂ ਬਹੁਤ ਕਦਰ ਕਰਦੇ ਹਾਂ। (ਕਹਾ. 3:9, 10) ਅਸੀਂ ਦੁਆ ਕਰਦੇ ਹਾਂ ਕਿ ਯਹੋਵਾਹ ਦੀ “ਮਹਿਮਾ ਅਤੇ ਵਡਿਆਈ” ਲਈ ਕੀਤੇ ਜਾਂਦੇ ਸਾਡੇ ਸਾਂਝੇ ਜਤਨਾਂ ਤੇ ਉਸ ਦੀ ਬਰਕਤ ਰਹੇ।—ਅਫ. 1:12, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਤੁਹਾਡੇ ਭਰਾ,

ਭਾਰਤ ਬ੍ਰਾਂਚ ਆਫਿਸ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ