ਬ੍ਰਾਂਚ ਤੋਂ ਚਿੱਠੀ
ਪਿਆਰੇ ਭੈਣੋ ਤੇ ਭਰਾਵੋ:
2007 ਦੇ ਸੇਵਾ ਸਾਲ ਦੌਰਾਨ ਭਾਰਤ ਵਿਚ ਸਾਡੇ ਪ੍ਰਚਾਰ ਕੰਮ ਦੀ ਤਰੱਕੀ ਦੇਖ ਕੇ ਸਾਡਾ ਜੀਅ ਖ਼ੁਸ਼ ਹੋ ਗਿਆ ਹੈ! ਮਾਰਚ ਵਿਚ 1,628 ਰੈਗੂਲਰ ਪਾਇਨੀਅਰਾਂ ਅਤੇ ਅਪ੍ਰੈਲ ਵਿਚ 5,814 ਔਗਜ਼ੀਲਰੀ ਪਾਇਨੀਅਰਾਂ ਦਾ ਨਵਾਂ ਰਿਕਾਰਡ ਬਣਿਆ। ਪਾਇਨੀਅਰਾਂ ਦੀ ਗਿਣਤੀ ਵਧਣ ਕਰਕੇ ਪ੍ਰਚਾਰ ਦੇ ਕੰਮ ਵਿਚ ਤੇਜ਼ੀ ਆਈ ਹੈ। ਮਾਰਚ ਵਿਚ 27,153 ਭੈਣਾਂ-ਭਰਾਵਾਂ ਨੇ 25,390 ਬਾਈਬਲ ਸਟੱਡੀਆਂ ਕਰਾਈਆਂ। ਕਈ ਥਾਵਾਂ ਤੇ ਸਾਡੇ ਭੈਣਾਂ-ਭਰਾਵਾਂ ਨੂੰ ਮਾਰਿਆ-ਕੁੱਟਿਆ ਗਿਆ, ਪਰ ਫਿਰ ਵੀ ਉਨ੍ਹਾਂ ਨੇ ਪ੍ਰਚਾਰ ਕਰਨਾ ਨਹੀਂ ਛੱਡਿਆ ਹੈ।
ਭਾਰਤ ਵਿਚ ਕਿੰਗਡਮ ਨਿਊਜ਼ ਨੰ. 37 “ਧਰਮਾਂ ਉੱਤੇ ਰੱਬੀ ਕਹਿਰ!” ਦੀਆਂ ਲਗਭਗ ਸਾਢੇ ਨੌਂ ਲੱਖ ਕਾਪੀਆਂ ਵੰਡੀਆਂ ਗਈਆਂ ਸਨ। ਬਹੁਤ ਸਾਰੇ ਲੋਕਾਂ ਨੇ ਇਸ ਟ੍ਰੈਕਟ ਵਿਚ ਦਿੱਤਾ ਕੂਪਨ ਭਰ ਕੇ ਜਾਗਦੇ ਰਹੋ! ਨਾਮਕ ਬਰੋਸ਼ਰ ਅਤੇ ਬਾਈਬਲ ਸਟੱਡੀ ਲਈ ਬੇਨਤੀ ਕੀਤੀ। ਇਸੇ ਤਰ੍ਹਾਂ ਯਿਸੂ ਦੀ ਮੌਤ ਦੀ ਵਰ੍ਹੇਗੰਢ ਦੇ ਸੱਦਾ-ਪੱਤਰ ਵੰਡਣ ਦੀ ਮੁਹਿੰਮ ਵੀ ਬਹੁਤ ਕਾਮਯਾਬ ਰਹੀ। ਇਸ ਸ਼ੁਭ ਮੌਕੇ ਤੇ 73,193 ਲੋਕ ਹਾਜ਼ਰ ਹੋਏ ਸਨ।
ਅਜਿਹੀਆਂ ਮੁਹਿੰਮਾਂ ਚਲਾਉਣ ਦਾ ਮਕਸਦ ਹੈ ਨੇਕਦਿਲ ਲੋਕਾਂ ਨੂੰ ਪਰਮੇਸ਼ੁਰ ਬਾਰੇ ਸੱਚ ਸਿਖਾਉਣਾ। (ਮੱਤੀ 28:19, 20) ਸੋ ਜਦੋਂ ਕੋਈ ਸ਼ਖ਼ਸ ਸਾਡੇ ਸੰਦੇਸ਼ ਵਿਚ ਦਿਲਚਸਪੀ ਲੈਂਦਾ ਹੈ, ਤਾਂ ਸਾਨੂੰ ਉਸ ਕੋਲ ਦੁਬਾਰਾ ਜਾ ਕੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨ ਚਾਹੀਦੀ ਹੈ। ਇਸ ਕੰਮ ਵਿਚ ਤੁਹਾਡਾ ਸਾਥ ਦੇ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਸਾਡੀਆਂ ਸ਼ੁਭ ਕਾਮਨਾਵਾਂ ਸਦਾ ਤੁਹਾਡੇ ਨਾਲ ਹਨ।
ਤੁਹਾਡੇ ਭਰਾ,
ਭਾਰਤ ਬ੍ਰਾਂਚ ਆਫਿਸ