ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 8/04 ਸਫ਼ਾ 5
  • ਆਪਣੀ ਸਾਰੀ ਚਾਲ ਵਿਚ ਪਵਿੱਤਰ ਬਣੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਪਣੀ ਸਾਰੀ ਚਾਲ ਵਿਚ ਪਵਿੱਤਰ ਬਣੋ
  • ਸਾਡੀ ਰਾਜ ਸੇਵਕਾਈ—2004
  • ਮਿਲਦੀ-ਜੁਲਦੀ ਜਾਣਕਾਰੀ
  • “ਦੁਨੀਆਂ ਦੇ ਲੋਕਾਂ ਵਿਚ ਆਪਣਾ ਚਾਲ-ਚਲਣ ਹਮੇਸ਼ਾ ਨੇਕ ਰੱਖੋ”
    ਸਾਡੀ ਰਾਜ ਸੇਵਕਾਈ—2014
  • ਯਹੋਵਾਹ ਵੱਲੋਂ ਤਿੰਨ ਦਿਨਾਂ ਲਈ ਬਰਕਤਾਂ
    2011 ਸਾਡੀ ਰਾਜ ਸੇਵਕਾਈ—2011
  • ਯਹੋਵਾਹ ਨੂੰ ਉਡੀਕਦੇ ਰਹੋ
    ਸਾਡੀ ਰਾਜ ਸੇਵਕਾਈ—2006
  • ਸ਼ੁਭ ਕਰਮ ਕਰਨ ਵਿਚ ਮਿਸਾਲ ਬਣੋ
    ਸਾਡੀ ਰਾਜ ਸੇਵਕਾਈ—2003
ਹੋਰ ਦੇਖੋ
ਸਾਡੀ ਰਾਜ ਸੇਵਕਾਈ—2004
km 8/04 ਸਫ਼ਾ 5

ਆਪਣੀ ਸਾਰੀ ਚਾਲ ਵਿਚ ਪਵਿੱਤਰ ਬਣੋ

1. ਹਰ ਗੱਲ ਵਿਚ ਪਵਿੱਤਰ ਹੋਣਾ ਕਿਉਂ ਜ਼ਰੂਰੀ ਹੈ?

1 ਪਵਿੱਤਰ ਪਰਮੇਸ਼ੁਰ ਯਹੋਵਾਹ ਦੇ ਦਾਸ ਹੋਣ ਦੇ ਨਾਤੇ, ਅਸੀਂ ਵੀ ਹਰ ਪੱਖੋਂ ਪਵਿੱਤਰ ਬਣਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। (1 ਪਤ. 1:15, 16) ਇਸ ਦਾ ਮਤਲਬ ਹੈ ਕਿ ਅਸੀਂ ਹਰ ਗੱਲ ਵਿਚ ਯਹੋਵਾਹ ਦੇ ਮਿਆਰਾਂ ਉੱਤੇ ਚੱਲਣ ਦਾ ਜਤਨ ਕਰਦੇ ਹਾਂ। ਇਸ ਸਾਲ ਦਾ ਜ਼ਿਲ੍ਹਾ ਸੰਮੇਲਨ ਸਾਨੂੰ ਇਸ ਤਰ੍ਹਾਂ ਕਰਨ ਦਾ ਖ਼ਾਸ ਮੌਕਾ ਦੇਵੇਗਾ।

2. ਅਸੀਂ ਹੋਟਲਾਂ ਵਿਚ ਚੰਗੇ ਵਤੀਰੇ ਦਾ ਸਬੂਤ ਕਿਵੇਂ ਦੇ ਸਕਦੇ ਹਾਂ?

2 ਹੋਟਲਾਂ ਵਿਚ: ਇਕ ਹੋਟਲ, ਜਿਸ ਵਿਚ ਪਿਛਲੇ ਸਾਲ ਸੰਮੇਲਨ ਦੇ ਡੈਲੀਗੇਟ ਠਹਿਰੇ ਹੋਏ ਸਨ, ਦੇ ਮੈਨੇਜਰ ਨੇ ਕਿਹਾ: “ਯਹੋਵਾਹ ਦੇ ਗਵਾਹ ਬਹੁਤ ਹੀ ਚੰਗੇ ਲੋਕ ਹਨ। . . . ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਤੁਹਾਡੇ ਵਰਗੇ ਲੋਕ ਸਾਡੇ ਹੋਟਲ ਵਿਚ ਠਹਿਰਨ।” ਅੱਗੇ ਦੱਸੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਅਸੀਂ ਆਪਣੀ ਨੇਕਨਾਮੀ ਬਰਕਰਾਰ ਰੱਖ ਸਕਦੇ ਹਾਂ: (1) ਜਿੰਨੇ ਕਮਰੇ ਤੁਹਾਨੂੰ ਚਾਹੀਦੇ ਹਨ, ਉਸ ਤੋਂ ਜ਼ਿਆਦਾ ਬੁੱਕ ਨਾ ਕਰੋ ਅਤੇ ਜਿੰਨੇ ਵਿਅਕਤੀਆਂ ਨੂੰ ਇਕ ਕਮਰੇ ਵਿਚ ਰਹਿਣ ਦੀ ਇਜਾਜ਼ਤ ਹੈ, ਉਸ ਤੋਂ ਜ਼ਿਆਦਾ ਵਿਅਕਤੀ ਨਾ ਰਹਿਣ। (2) ਜੇ ਤੁਸੀਂ ਆਪਣੀ ਬੁਕਿੰਗ ਕੈਂਸਲ ਕਰਦੇ ਹੋ, ਤਾਂ ਹੋਟਲ ਵਾਲਿਆਂ ਨੂੰ ਤੁਰੰਤ ਦੱਸ ਦਿਓ। (3) ਜਿਸ ਹੋਟਲ ਵਿਚ ਕਮਰੇ ਵਿਚ ਖਾਣਾ ਪਕਾਉਣ ਦੀ ਇਜਾਜ਼ਤ ਨਹੀਂ ਹੈ, ਉੱਥੇ ਖਾਣਾ ਨਾ ਪਕਾਓ। (4) ਕਮਰੇ ਦੀ ਸਾਫ਼-ਸਫ਼ਾਈ ਕਰਨ ਵਾਲੇ ਕਰਮਚਾਰੀ ਨੂੰ ਅਤੇ ਵੇਟਰ ਨੂੰ ਟਿੱਪ ਦਿਓ। (5) ਹੋਟਲ ਵਿਚ ਰਹਿੰਦਿਆਂ ਜੇ ਹੋਟਲ ਵਾਲੇ ਤੁਹਾਨੂੰ ਮੁਫ਼ਤ ਵਿਚ ਸਵੇਰ ਦਾ ਨਾਸ਼ਤਾ, ਚਾਹ-ਕੌਫ਼ੀ ਜਾਂ ਬਰਫ਼ ਦਿੰਦੇ ਹਨ, ਤਾਂ ਇਨ੍ਹਾਂ ਚੀਜ਼ਾਂ ਦਾ ਗ਼ਲਤ ਇਸਤੇਮਾਲ ਨਾ ਕਰੋ। (6) ਹੋਟਲ ਦੇ ਕਰਮਚਾਰੀਆਂ ਨਾਲ ਪੇਸ਼ ਆਉਂਦੇ ਸਮੇਂ ਆਤਮਾ ਦੇ ਫਲ ਦਿਖਾਓ, ਖ਼ਾਸ ਕਰਕੇ ਉਦੋਂ ਜਦੋਂ ਰਸੈਪਸ਼ਨ ਤੇ ਆਉਣ-ਜਾਣ ਵਾਲਿਆਂ ਦੀ ਭੀੜ ਲੱਗੀ ਹੁੰਦੀ ਹੈ।—ਗਲਾ. 5:22, 23.

3. ਬੱਚਿਆਂ ਦੇ ਵਤੀਰੇ ਦਾ ਦੂਸਰਿਆਂ ਉੱਤੇ ਕੀ ਚੰਗਾ ਪ੍ਰਭਾਵ ਪੈ ਸਕਦਾ ਹੈ?

3 ਤਮੀਜ਼ ਨਾਲ ਪੇਸ਼ ਆਉਣਾ ਵੀ ਚੰਗੀ ਗਵਾਹੀ ਦੇਣ ਦਾ ਜ਼ਰੀਆ ਹੈ। ਪਿਛਲੇ ਸਾਲ ਇਕ ਨੌਜਵਾਨ ਗਵਾਹ ਨੇ ਨਿਮਰਤਾ ਨਾਲ ਹੋਟਲ ਦੀ ਰਸੈਪਸ਼ਨਿਸਟ ਤੋਂ ਪੈੱਨ ਤੇ ਕਾਗ਼ਜ਼ ਮੰਗਿਆ ਤੇ ਉਸ ਦਾ ਧੰਨਵਾਦ ਕੀਤਾ। ਇਹ ਗੱਲ ਰਸੈਪਸ਼ਨਿਸਟ ਨੂੰ ਬਹੁਤ ਚੰਗੀ ਲੱਗੀ ਤੇ ਉਸ ਨੇ ਕਿਹਾ: “ਅੱਜ-ਕੱਲ੍ਹ ਨੌਜਵਾਨ ਐਨੀ ਤਮੀਜ਼ ਨਾਲ ਪੇਸ਼ ਨਹੀਂ ਆਉਂਦੇ।” ਪਰ ਫਿਰ ਵੀ ਕਈ ਵਾਰ ਮਾਪਿਆਂ ਦੀ ਨਿਗਰਾਨੀ ਤੋਂ ਬਿਨਾਂ ਬੱਚਿਆਂ ਨੂੰ ਸਵਿਮਿੰਗ ਪੂਲ ਵਿਚ ਤੈਰਦੇ, ਲਿਫਟ ਵਿਚ ਖੇਡਦੇ, ਉੱਚੀ-ਉੱਚੀ ਗੱਲਾਂ ਕਰਦੇ ਅਤੇ ਵਰਾਂਡਿਆਂ ਵਿਚ ਦੌੜਦੇ ਦੇਖਿਆ ਗਿਆ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਤੇ ਨਜ਼ਰ ਰੱਖਣ ਅਤੇ ਇਸ ਗੱਲ ਦਾ ਧਿਆਨ ਰੱਖਣ ਕਿ ਬੱਚਿਆਂ ਦੇ ਚੰਗੇ ਵਤੀਰੇ ਕਰਕੇ ਯਹੋਵਾਹ ਦੀ ਵਡਿਆਈ ਹੋਵੇ।—ਕਹਾ. 29:15.

4. ਰੈਸਤੋਰਾਂ ਵਿਚ ਖਾਣਾ ਖਾਣ ਦੌਰਾਨ ਅਸੀਂ ਦੂਸਰਿਆਂ ਦਾ ਆਦਰ ਕਿਵੇਂ ਕਰ ਸਕਦੇ ਹਾਂ?

4 ਰੈਸਤੋਰਾਂ ਵਿਚ: ਇਕ ਸੰਮੇਲਨ ਵਾਲੀ ਥਾਂ ਲਾਗੇ ਰੈਸਤੋਰਾਂ ਵਿਚ ਕੰਮ ਕਰਦੇ ਇਕ ਵੇਟਰ ਨੇ ਕਿਹਾ: “ਗਵਾਹ ਦੂਸਰੇ ਲੋਕਾਂ ਵਰਗੇ ਨਹੀਂ ਹਨ। ਉਹ ਦੂਸਰਿਆਂ ਦੀ ਇੱਜ਼ਤ ਕਰਦੇ ਹਨ।” ਚੰਗਾ ਵਤੀਰਾ ਰੱਖਣ ਵਿਚ ਇਹ ਵੀ ਸ਼ਾਮਲ ਹੈ ਕਿ ਅਸੀਂ ਉੱਚੀ ਆਵਾਜ਼ ਵਿਚ ਗੱਲਾਂ ਕਰ ਕੇ ਜਾਂ ਉੱਚੀ-ਉੱਚੀ ਹੱਸ ਕੇ ਰੈਸਤੋਰਾਂ ਵਿਚ ਬੈਠੇ ਦੂਸਰੇ ਲੋਕਾਂ ਨੂੰ ਪਰੇਸ਼ਾਨ ਨਾ ਕਰੀਏ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਕਈ ਰੈਸਤੋਰਾਂ ਵਿਚ ਆਮ ਤੌਰ ਤੇ 15-20 ਪ੍ਰਤਿਸ਼ਤ ਟਿੱਪ ਦੇਣੀ ਹੁੰਦੀ ਹੈ। ਖਾਣ-ਪੀਣ ਦੇ ਮਾਮਲੇ ਵਿਚ ਵੀ ਸਾਨੂੰ ਪਰਮੇਸ਼ੁਰ ਦੀ ਮਹਿਮਾ ਕਰਨੀ ਚਾਹੀਦੀ ਹੈ।—1 ਕੁਰਿੰ. 10:31.

5. ਸੰਮੇਲਨ ਹਾਲ ਵਿਚ ਅਸੀਂ ਚੰਗਾ ਵਤੀਰਾ ਕਿਵੇਂ ਰੱਖ ਸਕਦੇ ਹਾਂ?

5 ਸੰਮੇਲਨ ਵਿਚ: ਸੰਮੇਲਨ ਵਿਚ ਸਾਡਾ ਵਤੀਰਾ ਖ਼ਾਸ ਤੌਰ ਤੇ ਚੰਗਾ ਹੋਣਾ ਚਾਹੀਦਾ ਹੈ। ਕਿਰਪਾ ਕਰ ਕੇ ਪਾਰਕਿੰਗ ਥਾਵਾਂ ਤੇ ਅਤੇ ਹਾਲ ਵਿਚ ਅਟੈਂਡੈਂਟਾਂ ਦੀ ਗੱਲ ਸੁਣੋ। (ਇਬ. 13:17) ਪਿਛਲੇ ਸਾਲ ਕੇਰਲਾ ਵਿਚ ਇਕ ਵਿਅਕਤੀ ਸਾਡੇ ਇਕ ਸੰਮੇਲਨ ਵਿਚ ਆਇਆ। ਉਸ ਨੇ ਕਿਹਾ: “ਇੱਥੇ ਸਾਰੇ ਲੋਕ ਖ਼ੁਸ਼ ਹਨ। ਮੈਨੂੰ ਖ਼ੁਸ਼ਦਿਲ ਲੋਕਾਂ ਨਾਲ ਮਿਲਣਾ-ਜੁਲਣਾ ਬਹੁਤ ਚੰਗਾ ਲੱਗਦਾ ਹੈ।” ਇਕ ਹੋਰ ਵਿਅਕਤੀ ਨੇ ਕਿਹਾ: “ਮੈਂ ਪਹਿਲਾਂ ਕਦੇ ਇੰਨੇ ਵੱਡੇ ਇਕੱਠ ਨੂੰ ਹਰ ਕੰਮ ਸ਼ਾਂਤੀ ਨਾਲ ਕਰਦੇ ਨਹੀਂ ਦੇਖਿਆ।” ਪੂਰੇ ਪਰਿਵਾਰ ਨੂੰ ਇਕੱਠੇ ਬੈਠਣਾ ਚਾਹੀਦਾ ਹੈ। ਬੱਚਿਆਂ ਨੂੰ, ਇੱਥੋਂ ਤਕ ਕਿ ਵੱਡੇ ਬੱਚਿਆਂ ਨੂੰ ਵੀ ਦੂਸਰੇ ਨੌਜਵਾਨਾਂ ਨਾਲ ਬੈਠਣ ਦੀ ਬਜਾਇ ਆਪਣੇ ਮਾਤਾ-ਪਿਤਾ ਨਾਲ ਬੈਠਣਾ ਚਾਹੀਦਾ ਹੈ। ਹਾਲ ਦੇ ਇਲੈਕਟ੍ਰਿਕ ਜਾਂ ਸਾਊਂਡ ਸਿਸਟਮ ਨਾਲ ਆਪਣੇ ਟੇਪ ਰਿਕਾਰਡਰ ਨਾ ਲਾਓ। ਧਿਆਨ ਰੱਖੋ ਕਿ ਟੇਪ ਰਿਕਾਰਡਰ ਇਸਤੇਮਾਲ ਕਰਨ ਵੇਲੇ ਦੂਸਰਿਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਜੇ ਤੁਸੀਂ ਫ਼ੋਟੋਆਂ ਲੈਣੀਆਂ ਚਾਹੁੰਦੇ ਹੋ, ਤਾਂ ਪ੍ਰੋਗ੍ਰਾਮ ਦੌਰਾਨ ਫਲੈਸ਼ ਇਸਤੇਮਾਲ ਨਾ ਕਰੋ। ਪੇਜਰ ਅਤੇ ਮੋਬਾਇਲ ਫ਼ੋਨ ਇਸ ਤਰੀਕੇ ਨਾਲ ਸੈੱਟ ਕੀਤੇ ਜਾਣੇ ਚਾਹੀਦੇ ਹਨ ਕਿ ਦੂਸਰਿਆਂ ਨੂੰ ਪਰੇਸ਼ਾਨੀ ਨਾ ਹੋਵੇ। ਜੇ ਹਾਲ ਵਿਚ ਕੋਈ ਐਕਸੀਡੈਂਟ ਹੋ ਜਾਂਦਾ ਹੈ, ਤਾਂ ਕਿਸੇ ਅਟੈਂਡੈਂਟ ਜਾਂ ਫਸਟ ਏਡ ਵਿਭਾਗ ਨੂੰ ਸੂਚਿਤ ਕਰੋ। ਹਾਲ ਵਿਚ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਕਾਬਲ ਭੈਣ-ਭਰਾ ਮੌਜੂਦ ਹੋਣਗੇ।

6. ਸੰਮੇਲਨ ਵਿਚ ਸਾਡਾ ਚੰਗਾ ਵਤੀਰਾ ਯਹੋਵਾਹ ਦੀ ਵਡਿਆਈ ਕਿਵੇਂ ਕਰਦਾ ਹੈ?

6 ਆਪਣੇ ਚੰਗੇ ਵਤੀਰੇ ਕਰਕੇ ਅਸੀਂ ਦੂਸਰਿਆਂ ਤੋਂ ਵੱਖਰੇ ਨਜ਼ਰ ਆਉਂਦੇ ਹਾਂ ਅਤੇ ਇਸ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ। (1 ਪਤ. 2:12) ਸੰਮੇਲਨ ਵਿਚ ਲੋਕ ਯਹੋਵਾਹ ਦੇ ਗਵਾਹਾਂ ਵੱਲ ਦੇਖ ਰਹੇ ਹੁੰਦੇ ਹਨ। ਇਸ ਲਈ ਪੱਕਾ ਇਰਾਦਾ ਕਰੋ ਕਿ ਤੁਸੀਂ ਹਰ ਗੱਲ ਵਿਚ ਪਵਿੱਤਰ ਸਾਬਤ ਹੋਵੋਗੇ।

[ਸਫ਼ੇ 5 ਉੱਤੇ ਡੱਬੀ]

ਚੰਗਾ ਵਤੀਰਾ ਰੱਖੋ

◼ ਹੋਟਲ ਦੇ ਸਾਰੇ ਨਿਯਮ ਮੰਨੋ

◼ ਆਪਣੇ ਬੱਚਿਆਂ ਤੇ ਨਜ਼ਰ ਰੱਖੋ

◼ ਦੂਸਰਿਆਂ ਦਾ ਲਿਹਾਜ਼ ਕਰੋ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ