ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 7/04 ਸਫ਼ਾ 3
  • ਪ੍ਰਸ਼ਨ ਡੱਬੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਸ਼ਨ ਡੱਬੀ
  • ਸਾਡੀ ਰਾਜ ਸੇਵਕਾਈ—2004
  • ਮਿਲਦੀ-ਜੁਲਦੀ ਜਾਣਕਾਰੀ
  • ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਤੋਂ ਫ਼ਾਇਦਾ ਲੈਂਦੇ ਰਹੋ
    ਸਾਡੀ ਰਾਜ ਸੇਵਕਾਈ—2002
  • ਸਬਸਕ੍ਰਿਪਸ਼ਨ ਨਵਿਆਉਣ ਦਾ ਸੌਖਾ ਤਰੀਕਾ
    ਸਾਡੀ ਰਾਜ ਸੇਵਕਾਈ—2001
ਸਾਡੀ ਰਾਜ ਸੇਵਕਾਈ—2004
km 7/04 ਸਫ਼ਾ 3

ਪ੍ਰਸ਼ਨ ਡੱਬੀ

◼ ਕੀ ਹਰ ਵਾਰ ਘਰ-ਸੁਆਮੀ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਦੁਨੀਆਂ ਭਰ ਵਿਚ ਕੀਤੇ ਜਾਂਦੇ ਰਾਜ ਦੇ ਕੰਮਾਂ ਲਈ ਉਹ ਆਪਣੀ ਇੱਛਾ ਨਾਲ ਦਾਨ ਦੇ ਸਕਦਾ ਹੈ?

ਨਹੀਂ। ਦਸੰਬਰ 1999 ਦੀ ਸਾਡੀ ਰਾਜ ਸੇਵਕਾਈ ਦੇ ਲੇਖ “ਆਪਣੇ ਸਾਹਿੱਤ ਦਾ ਅਕਲਮੰਦੀ ਨਾਲ ਇਸਤੇਮਾਲ ਕਰੋ” ਵਿਚ ਦੱਸਿਆ ਸੀ: “ਕੁਝ ਮੌਕਿਆਂ ਤੇ ਸਾਡੇ ਵਿਸ਼ਵ-ਵਿਆਪੀ ਕੰਮ ਲਈ ਦਿੱਤੇ ਜਾਂਦੇ ਚੰਦੇ ਬਾਰੇ ਚਰਚਾ ਕਰਨੀ ਔਖੀ ਲੱਗ ਸਕਦੀ ਹੈ।” ਇਸ ਸੰਬੰਧੀ ਸਾਨੂੰ ਸੋਚ-ਸਮਝ ਕੇ ਗੱਲ ਕਰਨੀ ਚਾਹੀਦੀ ਹੈ। ਅਸੀਂ ਲੋਕਾਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਸਾਡਾ ਕੰਮ ਬਾਈਬਲ ਦੀ ਸਿੱਖਿਆ ਦੇਣਾ ਹੈ ਨਾ ਕਿ ਪੈਸਾ ਕਮਾਉਣਾ। ਸਾਡਾ ਕੰਮ ਚੰਦਾ ਮੰਗਣਾ ਨਹੀਂ ਹੈ।

ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਪਹਿਲੀ ਵਾਰ ਸਾਹਿੱਤ ਦੇਣ ਵੇਲੇ ਹੀ ਸਾਫ਼-ਸਾਫ਼ ਦੱਸਣਾ ਚੰਗਾ ਹੋਵੇਗਾ ਕਿ ਸਾਡਾ ਕੰਮ ਲੋਕਾਂ ਵੱਲੋਂ ਆਪਣੀ ਇੱਛਾ ਨਾਲ ਦਿੱਤੇ ਜਾਂਦੇ ਦਾਨ ਦੀ ਮਦਦ ਨਾਲ ਚੱਲਦਾ ਹੈ। ਜੇ ਅਸੀਂ ਮਨ ਵਿਚ ਰੱਖੀਏ ਕਿ ਅਸੀਂ ਸਿਰਫ਼ ਦਿਲਚਸਪੀ ਰੱਖਣ ਵਾਲੇ ਜਾਂ ਸਾਡਾ ਸਾਹਿੱਤ ਪੜ੍ਹਨ ਦੀ ਇੱਛਾ ਜ਼ਾਹਰ ਕਰਨ ਵਾਲੇ ਲੋਕਾਂ ਨੂੰ ਹੀ ਸਾਹਿੱਤ ਦੇਵਾਂਗੇ, ਤਾਂ ਸਾਨੂੰ ਉਨ੍ਹਾਂ ਨੂੰ ਦਾਨ ਦੇਣ ਦੇ ਇੰਤਜ਼ਾਮ ਬਾਰੇ ਦੱਸਣ ਵਿਚ ਕੋਈ ਮੁਸ਼ਕਲ ਨਹੀਂ ਹੋਵੇਗੀ।

ਬਾਈਬਲ ਦੇ ਸੰਦੇਸ਼ ਵਿਚ ਦਿਲਚਸਪੀ ਰੱਖਣ ਵਾਲੇ ਬਹੁਤ ਸਾਰੇ ਲੋਕ ਆਪਣੇ ਆਪ ਹੀ ਦਾਨ ਦੇ ਦਿੰਦੇ ਹਨ ਜਦੋਂ ਅਸੀਂ ਬਾਅਦ ਵਿਚ ਉਨ੍ਹਾਂ ਨੂੰ ਦੁਬਾਰਾ ਮਿਲਣ ਜਾਂਦੇ ਹਾਂ। ਦੂਸਰੇ ਲੋਕ ਸ਼ਾਇਦ ਕਿਤਾਬ ਜਾਂ ਰਸਾਲੇ ਦੀ ਕੀਮਤ ਪੁੱਛਣ। ਅਸੀਂ ਥੋੜ੍ਹੇ ਸ਼ਬਦਾਂ ਵਿਚ ਉਨ੍ਹਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਇਹ ਕਿਤਾਬਾਂ ਜਾਂ ਰਸਾਲੇ ਵੇਚਦੇ ਨਹੀਂ ਹਾਂ, ਸਗੋਂ ਉਨ੍ਹਾਂ ਲੋਕਾਂ ਨੂੰ ਬਿਨਾਂ ਕੋਈ ਪੈਸਾ ਲਏ ਦਿੰਦੇ ਹਾਂ ਜੋ ਹੋਰ ਜਾਣਨਾ ਚਾਹੁੰਦੇ ਹਨ। ਅਸੀਂ ਉਨ੍ਹਾਂ ਨੂੰ ਇਹ ਵੀ ਦੱਸ ਸਕਦੇ ਹਾਂ ਕਿ ਜੇ ਕੋਈ ਦੁਨੀਆਂ ਭਰ ਵਿਚ ਕੀਤੇ ਜਾਂਦੇ ਇਸ ਕੰਮ ਵਿਚ ਯੋਗਦਾਨ ਪਾਉਣਾ ਚਾਹੁੰਦਾ ਹੈ, ਤਾਂ ਉਹ ਆਪਣੀ ਇੱਛਾ ਅਨੁਸਾਰ ਦਾਨ ਦੇ ਸਕਦਾ ਹੈ। ਜੇ ਦਿਲਚਸਪੀ ਰੱਖਣ ਵਾਲਾ ਵਿਅਕਤੀ ਦਾਨ ਨਹੀਂ ਦਿੰਦਾ ਹੈ, ਤਾਂ ਉਸ ਨਾਲ ਪੁਨਰ-ਮੁਲਾਕਾਤਾਂ ਕਰਨ ਵੇਲੇ ਅਸੀਂ ਕਿਸੇ ਹੋਰ ਢੁਕਵੇਂ ਮੌਕੇ ਤੇ ਦੁਨੀਆਂ ਭਰ ਵਿਚ ਹੁੰਦੇ ਕੰਮ ਵਿਚ ਯੋਗਦਾਨ ਪਾਉਣ ਬਾਰੇ ਜ਼ਿਕਰ ਕਰ ਸਕਦੇ ਹਾਂ।

ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਭਾਵੇਂ ਅਸੀਂ ਬਿਨਾਂ ਕੋਈ ਪੈਸਾ ਲਏ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਸਾਹਿੱਤ ਦਿੰਦੇ ਹਾਂ, ਪਰ ਇਸ ਸਾਹਿੱਤ ਨੂੰ ਛਾਪਣ ਅਤੇ ਵੰਡਣ ਤੇ ਖ਼ਰਚਾ ਤਾਂ ਹੁੰਦਾ ਹੀ ਹੈ। ਸਾਨੂੰ ਯਕੀਨ ਹੈ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਉਸ ਦੇ ਸੇਵਕਾਂ ਅਤੇ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਆਪਣੀ ਇੱਛਾ ਨਾਲ ਦਾਨ ਦੇਣ ਲਈ ਪ੍ਰੇਰਿਤ ਕਰੇਗੀ ਤਾਂਕਿ ਦੁਨੀਆਂ ਭਰ ਵਿਚ ਹੁੰਦੇ ਰਾਜ ਦੇ ਸਾਰੇ ਕੰਮਾਂ ਦਾ ਖ਼ਰਚਾ ਪੂਰਾ ਕੀਤਾ ਜਾ ਸਕੇ।

◼ ਆਪਣੇ ਲਈ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀਆਂ ਕਾਪੀਆਂ ਕਿਵੇਂ ਹਾਸਲ ਕੀਤੀਆਂ ਜਾ ਸਕਦੀਆਂ ਹਨ?

ਕੁਝ ਸਮਾਂ ਪਹਿਲਾਂ ਸਾਰੀਆਂ ਭਾਸ਼ਾਵਾਂ ਵਿਚ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਲਈ ਸਬਸਕ੍ਰਿਪਸ਼ਨਾਂ ਦਾ ਪ੍ਰਬੰਧ ਖ਼ਤਮ ਕਰ ਦਿੱਤਾ ਗਿਆ ਸੀ, ਇਸ ਲਈ ਪ੍ਰਕਾਸ਼ਕਾਂ ਨੂੰ ਆਪਣੀ ਕਲੀਸਿਯਾ ਦੇ ਰਾਹੀਂ ਇਹ ਰਸਾਲੇ ਹਾਸਲ ਕਰਨੇ ਚਾਹੀਦੇ ਹਨ। ਸਿਰਫ਼ ਬ੍ਰੇਲ ਭਾਸ਼ਾ ਪੜ੍ਹਨ ਵਾਲੇ ਲੋਕਾਂ ਨੂੰ ਹੀ ਬਿਨਾਂ ਪੈਸਿਆਂ ਦੇ ਸਬਸਕ੍ਰਿਪਸ਼ਨਾਂ ਰਾਹੀਂ ਬ੍ਰੇਲ ਵਿਚ ਰਸਾਲੇ ਭੇਜੇ ਜਾਣਗੇ। ਕਲੀਸਿਯਾਵਾਂ Congregation Requests (M-202) ਫਾਰਮ ਭਰ ਕੇ ਵਿਦੇਸ਼ੀ ਭਾਸ਼ਾ ਵਿਚ ਰਸਾਲੇ ਅਤੇ ਵੱਡੇ ਅੱਖਰਾਂ ਵਾਲੇ ਐਡੀਸ਼ਨ ਮੰਗਵਾ ਸਕਦੀਆਂ ਹਨ।

ਜੇ ਤੁਹਾਡੇ ਇਲਾਕੇ ਵਿਚ ਕੋਈ ਵਿਅਕਤੀ ਬਾਕਾਇਦਾ ਰਸਾਲੇ ਪੜ੍ਹਨੇ ਚਾਹੁੰਦਾ ਹੈ, ਤਾਂ ਫ਼ੌਰਨ ਜਾ ਕੇ ਉਸ ਨੂੰ ਰਸਾਲੇ ਦਿਓ ਤਾਂਕਿ ਉਹ ਕਿਸੇ ਵੀ ਅੰਕ ਤੋਂ ਖੁੰਝ ਨਾ ਜਾਵੇ। ਛੇਕੇ ਹੋਏ ਵਿਅਕਤੀ ਆਪਣੇ ਲਈ ਕਿੰਗਡਮ ਹਾਲ ਵਿਚ ਰਸਾਲੇ ਜਾਂ ਹੋਰ ਸਾਹਿੱਤ ਲੈ ਸਕਦੇ ਹਨ। ਛੇਕੇ ਹੋਏ ਵਿਅਕਤੀਆਂ ਨੂੰ ਰਸਾਲਾ ਮਾਰਗ ਵਿਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ।

ਭਾਰਤ ਦਾ ਬ੍ਰਾਂਚ ਆਫ਼ਿਸ ਸਿਰਫ਼ ਉਨ੍ਹਾਂ ਲੋਕਾਂ ਦੀਆਂ ਸਬਸਕ੍ਰਿਪਸ਼ਨਾਂ ਸਵੀਕਾਰ ਕਰੇਗਾ ਜਿਨ੍ਹਾਂ ਕੋਲ ਵਾਰ-ਵਾਰ ਜਾਣਾ ਨਾਮੁਮਕਿਨ ਹੈ। ਜੇ ਕਲੀਸਿਯਾ ਸੇਵਾ ਕਮੇਟੀ ਕਿਸੇ ਦੂਰ-ਦੁਰਾਡੇ ਇਲਾਕੇ ਦੇ ਵਿਅਕਤੀ ਲਈ ਸਬਸਕ੍ਰਿਪਸ਼ਨ ਭੇਜਦੀ ਹੈ, ਤਾਂ ਸੈਕਟਰੀ ਨੂੰ ਇਸ ਦੇ ਨਾਲ ਇਕ ਛੋਟਾ ਜਿਹਾ ਨੋਟ ਲਿਖ ਕੇ ਭੇਜਣਾ ਚਾਹੀਦਾ ਹੈ ਕਿ ਇਸ ਦਰਖ਼ਾਸਤ ਉੱਤੇ ਧਿਆਨ ਨਾਲ ਸੋਚ-ਵਿਚਾਰ ਕੀਤਾ ਗਿਆ ਹੈ ਅਤੇ ਕਲੀਸਿਯਾ ਸੇਵਾ ਕਮੇਟੀ ਨੇ ਇਸ ਨੂੰ ਮਨਜ਼ੂਰੀ ਦਿੱਤੀ ਹੈ।

ਇਸ ਦਾ ਮਤਲਬ ਹੈ ਕਿ ਪ੍ਰਕਾਸ਼ਕਾਂ ਨੂੰ ਨਿੱਜੀ ਸਬਸਕ੍ਰਿਪਸ਼ਨ ਲਈ ਬ੍ਰਾਂਚ ਨੂੰ ਨਹੀਂ ਲਿਖਣਾ ਚਾਹੀਦਾ। ਪ੍ਰਕਾਸ਼ਕਾਂ ਜਾਂ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਵੱਲੋਂ ਕੀਤੀ ਸਬਸਕ੍ਰਿਪਸ਼ਨ ਦੀ ਦਰਖ਼ਾਸਤ ਵਾਪਸ ਕਲੀਸਿਯਾ ਨੂੰ ਭੇਜ ਦਿੱਤੀ ਜਾਵੇਗੀ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ