ਖ਼ੂਨ ਬਿਨਾਂ ਇਲਾਜ—ਮੈਡੀਕਲ ਖੇਤਰ ਦੀ ਸਫ਼ਲਤਾ ਵਿਡਿਓ ਤੋਂ ਲਾਭ ਹਾਸਲ ਕਰੋ
ਕੀ ਤੁਹਾਨੂੰ ਪਤਾ ਹੈ ਕਿ ਖ਼ੂਨ ਲਏ ਬਗ਼ੈਰ ਇਲਾਜ ਕਰਾਉਣ ਦੇ ਕਿਹੜੇ-ਕਿਹੜੇ ਤਰੀਕੇ ਹਨ? ਕੀ ਤੁਸੀਂ ਜਾਣਦੇ ਹੋ ਕਿ ਖ਼ੂਨ ਦੀ ਥਾਂ ਤੇ ਕਿਹੜੀਆਂ ਕੁਝ ਦਵਾਈਆਂ ਲਈਆਂ ਜਾ ਸਕਦੀਆਂ ਹਨ ਅਤੇ ਇਹ ਕਿੱਦਾਂ ਕੰਮ ਕਰਦੀਆਂ ਹਨ? ਇਸ ਵਿਡਿਓ ਨੂੰ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ।—ਧਿਆਨ ਦਿਓ: ਇਸ ਵਿਡਿਓ ਦੇ ਕੁਝ ਛੋਟੇ-ਛੋਟੇ ਸੀਨਾਂ ਵਿਚ ਓਪਰੇਸ਼ਨ ਹੁੰਦੇ ਦਿਖਾਏ ਗਏ ਹਨ ਜੋ ਮਾਤਾ-ਪਿਤਾ ਸ਼ਾਇਦ ਆਪਣੇ ਛੋਟੇ ਬੱਚਿਆਂ ਨੂੰ ਨਾ ਦਿਖਾਉਣੇ ਚਾਹੁਣ।
(1) ਕਿਹੜੇ ਮੁੱਖ ਕਾਰਨ ਕਰਕੇ ਯਹੋਵਾਹ ਦੇ ਗਵਾਹ ਖ਼ੂਨ ਨਹੀਂ ਲੈਂਦੇ ਅਤੇ ਇਹ ਸਿਧਾਂਤ ਬਾਈਬਲ ਵਿਚ ਕਿੱਥੇ ਦਿੱਤਾ ਗਿਆ ਹੈ? (2) ਅਸੀਂ ਕਿਸ ਤਰ੍ਹਾਂ ਦਾ ਡਾਕਟਰੀ ਇਲਾਜ ਚਾਹੁੰਦੇ ਹਾਂ? (3) ਮਰੀਜ਼ਾਂ ਕੋਲ ਕਿਹੜਾ ਬੁਨਿਆਦੀ ਹੱਕ ਹੈ? (4) ਖ਼ੂਨ ਨਾ ਲੈਣ ਦਾ ਫ਼ੈਸਲਾ ਸਹੀ ਤੇ ਸੋਚ-ਸਮਝ ਕੇ ਕੀਤਾ ਗਿਆ ਫ਼ੈਸਲਾ ਕਿਉਂ ਹੈ? (5) ਜਦੋਂ ਮਰੀਜ਼ ਦਾ ਬਹੁਤ ਜ਼ਿਆਦਾ ਖ਼ੂਨ ਵਹਿ ਜਾਂਦਾ ਹੈ, ਤਾਂ ਡਾਕਟਰ ਮੁੱਖ ਤੌਰ ਤੇ ਕਿਹੜੀਆਂ ਦੋ ਜ਼ਰੂਰਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਨ? (6) ਖ਼ੂਨ ਲੈਣ ਨਾਲ ਕਿਹੜੇ ਕੁਝ ਖ਼ਤਰੇ ਪੈਦਾ ਹੋ ਸਕਦੇ ਹਨ? (7) ਓਪਰੇਸ਼ਨ ਦੌਰਾਨ ਸਰਜਨ ਕਿਹੜੇ ਉਪਕਰਣ ਇਸਤੇਮਾਲ ਕਰ ਸਕਦੇ ਹਨ ਤਾਂਕਿ ਮਰੀਜ਼ ਦਾ ਜ਼ਿਆਦਾ ਖ਼ੂਨ ਨਾ ਵਹੇ? (8) ਖ਼ੂਨ ਦੀ ਥਾਂ ਤੇ ਚੜ੍ਹਾਈ ਜਾਣ ਵਾਲੀ ਕਿਸੇ ਵੀ ਦਵਾਈ ਬਾਰੇ ਤੁਸੀਂ ਕੀ-ਕੀ ਜਾਣਨਾ ਚਾਹੋਗੇ? (9) ਕੀ ਖ਼ੂਨ ਚੜ੍ਹਾਏ ਬਗ਼ੈਰ ਗੁੰਝਲਦਾਰ ਤੇ ਖ਼ਤਰਨਾਕ ਓਪਰੇਸ਼ਨ ਕੀਤੇ ਜਾ ਸਕਦੇ ਹਨ? (10) ਹੁਣ ਕਈ ਡਾਕਟਰ ਯਹੋਵਾਹ ਦੇ ਗਵਾਹਾਂ ਲਈ ਕੀ ਕਰਨ ਲਈ ਤਿਆਰ ਹਨ ਅਤੇ ਭਵਿੱਖ ਵਿਚ ਕਿਹੜਾ ਡਾਕਟਰੀ ਇਲਾਜ ਸ਼ਾਇਦ ਸਾਰੇ ਮਰੀਜ਼ਾਂ ਲਈ ਆਮ ਹੋ ਜਾਵੇ?
ਇਸ ਵਿਡਿਓ ਵਿਚ ਦਿਖਾਏ ਗਏ ਕਿਸੇ ਵੀ ਤਰੀਕੇ ਅਨੁਸਾਰ ਇਲਾਜ ਕਰਾਉਣਾ ਜਾਂ ਨਾ ਕਰਾਉਣਾ ਹਰ ਵਿਅਕਤੀ ਦਾ ਆਪਣਾ ਫ਼ੈਸਲਾ ਹੈ ਜੋ ਉਸ ਨੇ ਆਪਣੀ ਜ਼ਮੀਰ ਮੁਤਾਬਕ ਕਰਨਾ ਹੈ।—15 ਜੂਨ 2004, ਪਹਿਰਾਬੁਰਜ, ਸਫ਼ੇ 22-24, 29-31 ਅਤੇ 15 ਅਕਤੂਬਰ 2000, ਪਹਿਰਾਬੁਰਜ, ਸਫ਼ੇ 30-31 ਦੇਖੋ।