ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 1/07 ਸਫ਼ਾ 3
  • ਬਿਹਤਰੀਨ ਡਾਕਟਰੀ ਇਲਾਜ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬਿਹਤਰੀਨ ਡਾਕਟਰੀ ਇਲਾਜ
  • ਸਾਡੀ ਰਾਜ ਸੇਵਕਾਈ—2007
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਤੁਸੀਂ ਜਾਣਦੇ ਹੋ ਕਿ ਖ਼ੂਨ ਲਏ ਬਿਨਾਂ ਇਲਾਜ ਕਰਾਉਣ ਦੇ ਕਿਹੜੇ-ਕਿਹੜੇ ਤਰੀਕੇ ਹਨ?
    2011 ਸਾਡੀ ਰਾਜ ਸੇਵਕਾਈ—2011
  • ਕੀ ਤੁਸੀਂ ਜਾਣਦੇ ਹੋ ਕਿ ਖ਼ੂਨ ਲਏ ਬਿਨਾਂ ਇਲਾਜ ਕਰਾਉਣ ਦੇ ਕਿਹੜੇ-ਕਿਹੜੇ ਤਰੀਕੇ ਹਨ?
    ਸਾਡੀ ਰਾਜ ਸੇਵਕਾਈ—2009
  • ਖ਼ੂਨ ਬਿਨਾਂ ਇਲਾਜ—ਮੈਡੀਕਲ ਖੇਤਰ ਦੀ ਸਫ਼ਲਤਾ ਵਿਡਿਓ ਜ਼ਰੂਰ ਦੇਖੋ
    ਸਾਡੀ ਰਾਜ ਸੇਵਕਾਈ—2002
  • ਖ਼ੂਨ ਬਿਨਾਂ ਇਲਾਜ—ਮੈਡੀਕਲ ਖੇਤਰ ਦੀ ਸਫ਼ਲਤਾ ਵਿਡਿਓ ਤੋਂ ਲਾਭ ਹਾਸਲ ਕਰੋ
    ਸਾਡੀ ਰਾਜ ਸੇਵਕਾਈ—2004
ਹੋਰ ਦੇਖੋ
ਸਾਡੀ ਰਾਜ ਸੇਵਕਾਈ—2007
km 1/07 ਸਫ਼ਾ 3

ਬਿਹਤਰੀਨ ਡਾਕਟਰੀ ਇਲਾਜ

“ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਮਰੀਜ਼ ਬਿਨਾਂ ਖ਼ੂਨ ਦੇ ਸਰਜਰੀ ਕਰਾਉਂਦਾ ਹੈ, ਉਸ ਨੇ ਸਰਜਰੀ ਦਾ ਬਿਹਤਰੀਨ ਤਰੀਕਾ ਚੁਣਿਆ ਹੈ।” ਇਹ ਗੱਲ ਡਾਕਟਰ ਮਾਈਕਲ ਰੋਜ਼ ਨੇ ਕਹੀ ਹੈ ਜੋ ਮੈਡੀਕਲ ਡਾਇਰੈਕਟਰ ਹੋਣ ਦੇ ਨਾਲ-ਨਾਲ ਐਨਸਥੀਸੀਓਲੋਜਿਸਟ ਵੀ ਹੈ। ਕਿਹੜੀਆਂ ਵਿਧੀਆਂ ਤੇ ਦਵਾਈਆਂ ਵਰਤ ਕੇ ਬਿਨਾਂ ਖ਼ੂਨ ਦੇ ਇਲਾਜ ਕਰਾਇਆ ਜਾ ਸਕਦਾ ਹੈ? ਤੁਹਾਨੂੰ ਇਸ ਬਾਰੇ ਜਾਣਨ ਦੀ ਲੋੜ ਹੈ ਤਾਂਕਿ ਤੁਸੀਂ ਇਲਾਜ ਅਤੇ ਸਰਜਰੀ ਬਾਰੇ ਸਹੀ ਫ਼ੈਸਲੇ ਕਰ ਸਕੋ। ਖ਼ੂਨ ਬਿਨਾਂ ਇਲਾਜ—ਮੈਡੀਕਲ ਖੇਤਰ ਦੀ ਸਫ਼ਲਤਾ ਨਾਮਕ ਅੰਗ੍ਰੇਜ਼ੀ ਵਿਡਿਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ।—ਸੂਚਨਾ: ਇਸ ਵਿਡਿਓ ਵਿਚ ਓਪਰੇਸ਼ਨ ਦੇ ਕੁਝ ਛੋਟੇ-ਛੋਟੇ ਸੀਨ ਹਨ ਜੋ ਮਾਤਾ-ਪਿਤਾ ਸ਼ਾਇਦ ਆਪਣੇ ਛੋਟੇ ਬੱਚਿਆਂ ਨੂੰ ਨਹੀਂ ਦਿਖਾਉਣਾ ਚਾਹੁਣਗੇ।

(1) ਯਹੋਵਾਹ ਦੇ ਗਵਾਹ ਕਿਹੜੇ ਮੁੱਖ ਕਾਰਨ ਕਰਕੇ ਖ਼ੂਨ ਨਹੀਂ ਲੈਂਦੇ? (2) ਯਹੋਵਾਹ ਦੇ ਗਵਾਹ ਕਿਸ ਤਰ੍ਹਾਂ ਦਾ ਇਲਾਜ ਚਾਹੁੰਦੇ ਹਨ? (3) ਮਰੀਜ਼ਾਂ ਕੋਲ ਕਿਹੜਾ ਬੁਨਿਆਦੀ ਹੱਕ ਹੈ? (4) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਖ਼ੂਨ ਨਾ ਲੈਣ ਦਾ ਫ਼ੈਸਲਾ ਉਚਿਤ ਹੈ? (5) ਜਦੋਂ ਮਰੀਜ਼ ਦਾ ਬਹੁਤ ਜ਼ਿਆਦਾ ਖ਼ੂਨ ਵਹਿ ਜਾਂਦਾ ਹੈ, ਤਾਂ ਡਾਕਟਰ ਮੁੱਖ ਤੌਰ ਤੇ ਕਿਹੜੀਆਂ ਦੋ ਜ਼ਰੂਰਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਨ? (6) ਖ਼ੂਨ ਬਿਨਾਂ ਸਰਜਰੀ ਕਰਦੇ ਵੇਲੇ ਡਾਕਟਰ ਕਿਨ੍ਹਾਂ ਚਾਰ ਗੱਲਾਂ ਦਾ ਖ਼ਾਸ ਧਿਆਨ ਰੱਖਦੇ ਹਨ? (7) ਓਪਰੇਸ਼ਨ ਦੌਰਾਨ ਸਰਜਨ ਕਿਹੜੀ ਵਿਧੀ ਇਸਤੇਮਾਲ ਕਰ ਸਕਦੇ ਹਨ ਤਾਂਕਿ (ੳ) ਮਰੀਜ਼ ਦਾ ਜ਼ਿਆਦਾ ਖ਼ੂਨ ਨਾ ਵਹੇ, (ਅ) ਲਹੂ ਦੇ ਲਾਲ ਸੈੱਲ ਜ਼ਾਇਆ ਨਾ ਹੋਣ, (ੲ) ਸਰੀਰ ਜ਼ਿਆਦਾ ਖ਼ੂਨ ਬਣਾਵੇ ਅਤੇ (ਸ) ਸਰੀਰ ਵਿੱਚੋਂ ਨਿਕਲਿਆ ਖ਼ੂਨ ਮੁੜ ਮਰੀਜ਼ ਵਿਚ ਪਾਇਆ ਜਾਵੇ? (8) ਸਮਝਾਓ ਕਿ (ੳ) ਹੀਮੋਡਾਈਲੂਸ਼ਨ ਅਤੇ (ਅ) ਸੈੱਲ ਸਾਲਵੇਜ ਵਿਧੀਆਂ ਕੀ  ਹਨ। (9) ਬਿਨਾਂ ਖ਼ੂਨ ਦੇ ਕੀਤੇ ਜਾਂਦੇ ਕਿਸੇ ਵੀ ਇਲਾਜ ਬਾਰੇ ਤੁਹਾਨੂੰ ਕੀ ਜਾਣਨ ਦੀ ਲੋੜ ਹੈ? (10) ਕੀ ਖ਼ੂਨ ਚੜ੍ਹਾਏ ਬਗ਼ੈਰ ਗੁੰਝਲਦਾਰ ਤੇ ਖ਼ਤਰਨਾਕ ਓਪਰੇਸ਼ਨ ਕੀਤੇ ਜਾ ਸਕਦੇ ਹਨ? (11) ਡਾਕਟਰੀ ਖੇਤਰ ਵਿਚ ਕਿਹੜੀਆਂ ਹਾਂ-ਪੱਖੀ ਤਬਦੀਲੀਆਂ ਦੇਖੀਆਂ ਗਈਆਂ ਹਨ?

ਇਸ ਵਿਡਿਓ ਵਿਚ ਦਿਖਾਏ ਗਏ ਕਿਸੇ ਵੀ ਤਰੀਕੇ ਨਾਲ ਇਲਾਜ ਕਰਾਉਣਾ ਜਾਂ ਨਾ ਕਰਾਉਣਾ ਹਰ ਵਿਅਕਤੀ ਦਾ ਆਪਣਾ ਫ਼ੈਸਲਾ ਹੈ ਜੋ ਉਸ ਨੇ ਆਪਣੀ ਜ਼ਮੀਰ ਮੁਤਾਬਕ ਕਰਨਾ ਹੈ। ਕੀ ਤੁਸੀਂ ਮਨ ਬਣਾ ਲਿਆ ਹੈ ਕਿ ਤੁਸੀਂ ਅਤੇ ਤੁਹਾਡੇ ਬੱਚੇ ਕਿਹੜੀਆਂ ਵਿਧੀਆਂ ਰਾਹੀਂ ਇਲਾਜ ਕਰਾਉਣ ਲਈ ਰਾਜ਼ੀ ਹੋਵੋਗੇ? ਘਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਜੋ ਯਹੋਵਾਹ ਦੇ ਗਵਾਹ ਨਹੀਂ ਹਨ, ਖੋਲ੍ਹ ਕੇ ਸਮਝਾਓ ਕਿ ਤੁਸੀਂ ਕੀ ਫ਼ੈਸਲੇ ਕੀਤੇ ਹਨ ਅਤੇ ਕਿਉਂ।—15 ਜੂਨ 2004 ਅਤੇ 15 ਅਕਤੂਬਰ 2000 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ