ਸੇਵਕਾਈ ਵਿਚ ਤਰੱਕੀ ਕਰਨ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ
1 ਇਹ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਛੋਟੀ ਉਮਰੇ ਹੀ ਆਪਣੇ ਨਾਲ ਪ੍ਰਚਾਰ ਤੇ ਲੈ ਜਾ ਕੇ ਉਨ੍ਹਾਂ ਨੂੰ ਸਿਖਲਾਈ ਦੇਣ। ਇਹ ਸਿਖਲਾਈ ਕਈ ਤਰੀਕਿਆਂ ਨਾਲ ਦਿੱਤੀ ਜਾ ਸਕਦੀ ਹੈ। ਕੁਝ ਬੱਚੇ ਕਿਸੇ ਢੁਕਵੀਂ ਬਾਈਬਲ ਆਇਤ ਨੂੰ ਜ਼ਬਾਨੀ ਦੱਸ ਦਿੰਦੇ ਹਨ ਜਦ ਕਿ ਅਜੇ ਉਨ੍ਹਾਂ ਨੂੰ ਪੜ੍ਹਨਾ ਵੀ ਨਹੀਂ ਆਉਂਦਾ। ਇਸ ਦਾ ਸੁਣਨ ਵਾਲਿਆਂ ਤੇ ਗਹਿਰਾ ਅਸਰ ਪੈ ਸਕਦਾ ਹੈ। ਜਦੋਂ ਬੱਚੇ ਵੱਡੇ ਹੁੰਦੇ ਹਨ, ਤਾਂ ਉਹ ਸੇਵਕਾਈ ਵਿਚ ਹੋਰ ਵੀ ਚੰਗੀ ਤਰ੍ਹਾਂ ਗਵਾਹੀ ਦੇ ਸਕਦੇ ਹਨ। ਮਾਪਿਓ, ਤੁਸੀਂ ਗਵਾਹੀ ਦੇਣ ਵਿਚ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹੋ? ਸ਼ਾਇਦ ਥੱਲੇ ਦਿੱਤੇ ਸੁਝਾਅ ਤੁਹਾਡੇ ਲਈ ਮਦਦਗਾਰ ਹੋਣਗੇ।
2 ਨਮਸਤੇ ਕਰਨ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ:
◼ “ਮੇਰਾ ਪੁੱਤਰ [ਉਸ ਦਾ ਨਾਂ ਦੱਸੋ] ਤੁਹਾਡੇ ਨਾਲ ਬਾਈਬਲ ਦੀ ਇਕ ਮਹੱਤਵਪੂਰਣ ਆਇਤ ਸਾਂਝੀ ਕਰਨੀ ਚਾਹੁੰਦਾ ਹੈ।” ਤੁਹਾਡਾ ਬੱਚਾ ਕਹਿ ਸਕਦਾ ਹੈ: “ਜ਼ਬੂਰਾਂ ਦੀ ਪੋਥੀ ਦੀ ਇਸ ਆਇਤ ਤੋਂ ਮੈਨੂੰ ਪਰਮੇਸ਼ੁਰ ਦਾ ਨਾਂ ਪਤਾ ਲੱਗਾ ਹੈ। [ਬੱਚਾ ਜ਼ਬੂਰਾਂ ਦੀ ਪੋਥੀ 83:18 ਪੜ੍ਹਦਾ ਹੈ ਜਾਂ ਜ਼ਬਾਨੀ ਦੱਸਦਾ ਹੈ।] ਇਹ ਰਸਾਲੇ ਦੱਸਦੇ ਹਨ ਕਿ ਯਹੋਵਾਹ ਪਰਮੇਸ਼ੁਰ ਸਾਡੇ ਲਈ ਕੀ ਕਰਨ ਵਾਲਾ ਹੈ। ਕੀ ਤੁਸੀਂ ਇਹ ਰਸਾਲੇ ਲੈਣੇ ਚਾਹੋਗੇ?” ਅਖ਼ੀਰ ਵਿਚ ਤੁਸੀਂ ਸਮਝਾ ਸਕਦੇ ਹੋ ਕਿ ਦੁਨੀਆਂ ਭਰ ਵਿਚ ਕੀਤੇ ਜਾਂਦੇ ਕੰਮ ਦਾ ਖ਼ਰਚਾ ਕਿਵੇਂ ਪੂਰਾ ਕੀਤਾ ਜਾਂਦਾ ਹੈ।
3 ਜਾਂ ਤੁਸੀਂ ਇਹ ਪੇਸ਼ਕਾਰੀ ਵਰਤ ਸਕਦੇ ਹੋ:
◼ “ਨਮਸਤੇ। ਮੈਂ ਆਪਣੀ ਧੀ [ਨਾਂ ਦੱਸੋ] ਨੂੰ ਸਮਾਜ ਸੇਵਾ ਕਰਨੀ ਸਿਖਾ ਰਿਹਾ ਹਾਂ। ਉਹ ਬਾਈਬਲ ਵਿੱਚੋਂ ਤੁਹਾਨੂੰ ਇਕ ਛੋਟਾ ਜਿਹਾ ਸੰਦੇਸ਼ ਦੇਣਾ ਚਾਹੁੰਦੀ ਹੈ।” ਉਹ ਕਹਿ ਸਕਦੀ ਹੈ: “ਮੈਂ ਬਾਈਬਲ ਵਿੱਚੋਂ ਚੰਗੇ ਭਵਿੱਖ ਦੀ ਉਮੀਦ ਬਾਰੇ ਦੱਸ ਕੇ ਲੋਕਾਂ ਦੀ ਮਦਦ ਕਰਨਾ ਚਾਹੁੰਦੀ ਹਾਂ। [ਕੁੜੀ ਪਰਕਾਸ਼ ਦੀ ਪੋਥੀ 21:4 ਪੜ੍ਹਦੀ ਹੈ ਜਾਂ ਜ਼ਬਾਨੀ ਦੱਸਦੀ ਹੈ।] ਇਹ ਰਸਾਲੇ ਦੱਸਦੇ ਹਨ ਕਿ ਪਰਮੇਸ਼ੁਰ ਦਾ ਰਾਜ ਸਾਡੇ ਲਈ ਕੀ ਕੁਝ ਕਰੇਗਾ। ਮੇਰੇ ਖ਼ਿਆਲ ਨਾਲ ਤੁਹਾਨੂੰ ਇਹ ਰਸਾਲੇ ਪੜ੍ਹ ਕੇ ਚੰਗਾ ਲੱਗੇਗਾ।”
4 ਆਸਾਨ ਪੇਸ਼ਕਾਰੀ ਵਰਤ ਕੇ ਬੱਚੇ ਪੂਰੇ ਭਰੋਸੇ ਨਾਲ ਰਾਜ ਦਾ ਸੰਦੇਸ਼ ਸੁਣਾ ਸਕਣਗੇ। ਉੱਚੀ ਆਵਾਜ਼ ਵਿਚ ਸਾਫ਼-ਸਾਫ਼ ਬੋਲਣ ਦਾ ਅਭਿਆਸ ਕਰਨ ਨਾਲ ਉਹ ਕਿਸੇ ਵੀ ਹਾਲਤ ਵਿਚ ਗੱਲ ਕਰ ਸਕਣਗੇ। ਚੰਗੀ ਤਿਆਰੀ ਕਰਨ ਤੋਂ ਬਾਅਦ ਉਹ ਆਪਣੀ ਨਿਹਚਾ ਬਾਰੇ ਦੱਸ ਸਕਣਗੇ। ਤਿਆਰੀ ਕਰਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸ਼ਲਾਘਾ ਵੀ ਕਰੋ।
5 ਇਸ ਤਰ੍ਹਾਂ ਹੌਸਲਾ-ਅਫ਼ਜ਼ਾਈ ਮਿਲਣ ਕਾਰਨ ਕਈ ਬੱਚੇ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣੇ ਹਨ। ਆਪਣੇ ਬੱਚਿਆਂ ਨੂੰ ਮਸੀਹੀ ਸੇਵਕਾਈ ਵਿਚ ਤਰੱਕੀ ਕਰਦਿਆਂ ਦੇਖ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ!—ਜ਼ਬੂ. 148:12, 13.