ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 8/05 ਸਫ਼ਾ 7
  • ਬਿਨਾਂ ਬੋਲੇ ਗਵਾਹੀ ਦੇਣੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬਿਨਾਂ ਬੋਲੇ ਗਵਾਹੀ ਦੇਣੀ
  • ਸਾਡੀ ਰਾਜ ਸੇਵਕਾਈ—2005
  • ਮਿਲਦੀ-ਜੁਲਦੀ ਜਾਣਕਾਰੀ
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਚੰਗੇ ਆਚਰਣ ਦੁਆਰਾ ਗਵਾਹੀ ਦੇਣਾ
    ਸਾਡੀ ਰਾਜ ਸੇਵਕਾਈ—1998
  • ਕੀ ਤੁਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੂੰ ਆਪਣੀ ਅਗਵਾਈ ਕਰਨ ਦਿੰਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਲੋਕਾਂ ਵਿਚ ਫ਼ਰਕ ਦੇਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
ਹੋਰ ਦੇਖੋ
ਸਾਡੀ ਰਾਜ ਸੇਵਕਾਈ—2005
km 8/05 ਸਫ਼ਾ 7

ਬਿਨਾਂ ਬੋਲੇ ਗਵਾਹੀ ਦੇਣੀ

1 ਯਹੋਵਾਹ ਦੀ ਸ੍ਰਿਸ਼ਟੀ ਬਿਨਾਂ ਕੁਝ ਕਹੇ ਯਹੋਵਾਹ ਦੇ ਅਣਦੇਖੇ ਗੁਣ ਜ਼ਾਹਰ ਕਰਦੀ ਹੈ। (ਜ਼ਬੂ. 19:1-3; ਰੋਮੀ. 1:20) ਇਸੇ ਤਰ੍ਹਾਂ, ਸਾਡਾ ਚੰਗਾ ਚਾਲ-ਚਲਣ, ਮਸੀਹੀ ਗੁਣ ਅਤੇ ਸੁਚੱਜਾ ਪਹਿਰਾਵਾ ਬਿਨਾਂ ਕੁਝ ਕਹੇ ਗਵਾਹੀ ਦਿੰਦੇ ਹਨ। (1 ਪਤ. 2:12; 3:1-4) ਸਾਡੀ ਸਾਰਿਆਂ ਦੀ ਇੱਛਾ ਹੋਣੀ ਚਾਹੀਦੀ ਹੈ ਕਿ ਅਸੀਂ ਚੱਜ ਨਾਲ ਰਹਿ ਕੇ ‘ਸਾਰੀਆਂ ਗੱਲਾਂ ਵਿਚ ਆਪਣੇ ਮੁਕਤੀ ਦਾਤਾ ਪਰਮੇਸ਼ੁਰ ਦੀ ਸਿੱਖਿਆ ਨੂੰ ਸਿੰਗਾਰੀਏ।’—ਤੀਤੁ. 2:10.

2 ਨਾਮੁਕੰਮਲ ਇਨਸਾਨ ਬਾਈਬਲ ਦੀਆਂ ਸਿੱਖਿਆਵਾਂ ਨੂੰ ਹੋਰ ਆਕਰਸ਼ਕ ਕਿਵੇਂ ਬਣਾ ਸਕਦੇ ਹਨ? ਉਹ ਸਿਰਫ਼ ਪਰਮੇਸ਼ੁਰ ਦੇ ਬਚਨ ਦੀ ਸੇਧ ਅਤੇ ਪਵਿੱਤਰ ਆਤਮਾ ਦੀ ਤਾਕਤ ਨਾਲ ਹੀ ਇੱਦਾਂ ਕਰ ਸਕਦੇ ਹਨ। (ਜ਼ਬੂ. 119:105; 143:10) ਪਰਮੇਸ਼ੁਰ ਦਾ ਬਚਨ “ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ।” (ਇਬ. 4:12) ਇਹ ਸਾਡੇ ਧੁਰ ਅੰਦਰ ਤਕ ਅਸਰ ਕਰਦਾ ਹੈ ਤੇ ਨਵਾਂ ਸੁਭਾਅ ਪੈਦਾ ਕਰਨ ਵਿਚ ਸਾਡੀ ਮਦਦ ਕਰਦਾ ਹੈ। (ਕੁਲੁ. 3:9, 10) ਪਵਿੱਤਰ ਆਤਮਾ ਸਾਡੇ ਵਿਚ ਚੰਗੇ ਗੁਣ ਪੈਦਾ ਕਰਦੀ ਹੈ, ਜਿਵੇਂ ਦਿਆਲਗੀ, ਭਲਿਆਈ, ਨਰਮਾਈ ਤੇ ਸੰਜਮ। (ਗਲਾ. 5:22, 23) ਕੀ ਅਸੀਂ ਪਰਮੇਸ਼ੁਰ ਦੇ ਬਚਨ ਅਤੇ ਉਸ ਦੀ ਪਵਿੱਤਰ ਆਤਮਾ ਨੂੰ ਆਪਣੇ ਤੇ ਅਸਰ ਕਰਨ ਦਿੰਦੇ ਹਾਂ?—ਅਫ਼. 4:30; 1 ਥੱਸ. 2:13.

3 ਦੂਸਰੇ ਦੇਖਦੇ ਹਨ: ਜਦੋਂ ਅਸੀਂ ਯਹੋਵਾਹ ਦੇ ਮਿਆਰਾਂ ਅਨੁਸਾਰ ਚੱਲਦੇ ਹਾਂ ਤੇ ਉਸ ਦੇ ਗੁਣ ਜ਼ਾਹਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਦੂਸਰੇ ਸਾਨੂੰ ਦੇਖਦੇ ਹਨ। ਮਿਸਾਲ ਲਈ, ਇਕ ਆਦਮੀ ਦੇ ਸਹਿਕਰਮੀ ਉਸ ਦਾ ਮਜ਼ਾਕ ਉਡਾਉਂਦੇ ਰਹਿੰਦੇ ਸਨ ਕਿਉਂਕਿ ਉਹ ਛੋਟੇ ਕੱਦ ਦਾ ਸੀ। ਉਸੇ ਦਫ਼ਤਰ ਵਿਚ ਕੰਮ ਕਰਦੀ ਇਕ ਭੈਣ ਇਸ ਆਦਮੀ ਨਾਲ ਹਮੇਸ਼ਾ ਬੜੇ ਅਦਬ ਨਾਲ ਪੇਸ਼ ਆਉਂਦੀ ਸੀ। ਭੈਣ ਦੇ ਵਤੀਰੇ ਤੋਂ ਪ੍ਰਭਾਵਿਤ ਹੋ ਕੇ ਉਸ ਆਦਮੀ ਨੇ ਪੁੱਛਿਆ ਕਿ ਉਹ ਦੂਸਰਿਆਂ ਤੋਂ ਇੰਨੀ ਵੱਖਰੀ ਕਿਉਂ ਸੀ। ਉਸ ਨੇ ਦੱਸਿਆ ਕਿ ਉਸ ਦਾ ਚੰਗਾ ਵਤੀਰਾ ਬਾਈਬਲ ਦੇ ਅਸੂਲਾਂ ਤੇ ਚੱਲਣ ਦਾ ਨਤੀਜਾ ਸੀ। ਉਸ ਨੇ ਉਸ ਆਦਮੀ ਨੂੰ ਪਰਮੇਸ਼ੁਰ ਦੇ ਰਾਜ ਦੀ ਸ਼ਾਨਦਾਰ ਉਮੀਦ ਬਾਰੇ ਵੀ ਦੱਸਿਆ। ਉਹ ਆਦਮੀ ਬਾਈਬਲ ਸਟੱਡੀ ਕਰਨ ਲੱਗ ਪਿਆ ਤੇ ਬਪਤਿਸਮਾ ਲੈ ਲਿਆ। ਜਦੋਂ ਉਹ ਆਪਣੇ ਦੇਸ਼ ਗਿਆ, ਤਾਂ ਉਸ ਦੇ ਸਾਕ-ਸੰਬੰਧੀ ਉਸ ਦੇ ਚੰਗੇ ਚਾਲ-ਚਲਣ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਨ੍ਹਾਂ ਵਿੱਚੋਂ ਕਈ ਸੱਚਾਈ ਵਿਚ ਆ ਗਏ।

4 ਪ੍ਰਚਾਰ ਕਰਨ ਦੇ ਨਾਲ-ਨਾਲ, ਅਸੀਂ ਕੰਮ ਦੀ ਥਾਂ ਤੇ, ਸਕੂਲ ਵਿਚ ਜਾਂ ਸਾਕ-ਸੰਬੰਧੀਆਂ ਤੇ ਗੁਆਂਢੀਆਂ ਨਾਲ ਪੇਸ਼ ਆਉਂਦੇ ਵੇਲੇ ਆਪਣੇ ਚੰਗੇ ਆਚਰਣ ਰਾਹੀਂ ਵੀ ਗਵਾਹੀ ਦੇ ਸਕਦੇ ਹਾਂ ਤਾਂਕਿ ਲੋਕ ਸਾਨੂੰ ਦੇਖ ਕੇ ਪਰਮੇਸ਼ੁਰ ਦੀ ਵਡਿਆਈ ਕਰਨ।—ਮੱਤੀ 5:16.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ